ਕੰਗਾਲੀ ਤੇ ਦਿਵਾਲੀਏਪਨ ਵੱਲ ਵਧ ਰਿਹਾ ਹੈ ਦੇਸ਼, ਬੈਂਕਾਂ ਦਾ ਐੱਨ.ਪੀ.ਏ. 12 ਲੱਖ਼ ਕਰੋੜ ਤੋਂ ਪਾਰ!! (ਨਿਊਜ਼ਨੰਬਰ ਖ਼ਾਸ ਖ਼ਬਰ)

ਅਕਸਰ ਸਮੇਂ ਦੀਆਂ ਸਰਕਾਰਾਂ ਦੇ ਵੱਡੇ ਵੱਡੇ ਭੇਦ, ਉਹਨਾਂ ਦੇ ਰਾਜ਼, ਚੋਣਾਂ ਦੇ ਦਿਨਾਂ ਵਿੱਚ ਹੀ ਖੁੱਲਦੇ ਹਨ, ਵਰਨਾ ਪਹਿਲਾਂ ਤਮਾਮ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਪੋਲ ਖੋਲੂ ਲੀਡਰ ਇੰਝ ਚੁੱਪ ਕਰਕੇ ਬੈਠੇ ਰਹਿੰਦੇ ਹਨ ਜਿਵੇਂਕਿ, ਉਹਨਾ ਦਾ ਇਸ ਦੇਸ਼ ਤੇ ਇਸਦੀ ਅਵਾਮ ਨਾਲ ਕੋਈ ਰਿਸ਼ਤਾ ਹੀ ਨਾ ਹੋਵੇ। ਇਸ ਵੇਲੇ ਦੇਸ਼, ਲੋਕ ਸਭਾ ਚੋਣਾਂ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਸਿਆਸੀ ਲੀਡਰ ਇੱਕ ਦੂਜੇ ਤੇ ਖੂਬ ਚਿੱਕੜ ਉਛਾਲ ਰਹੇ ਹਨ, ਜਿਵੇਂ ਉਹਨਾਂ ਦੀ ਜ਼ਿੰਦਗੀ, ਭਾਰਤ ਦੇਸ਼ ਤੇ ਇੱਥੋਂ ਦੀ ਜਨਤਾ ਨੂੰ ਹੀ ਸਮਰਪਿਤ ਹੋਵੇ। ਹਰ ਲੀਡਰ ਇੱਕ ਦੂਜੇ ਤੋਂ ਵੱਡਾ ਦੇਸ਼ ਭਗਤ ਤੇ ਜਨਤਾ ਦਾ ਹਮਦਰਦ ਸਾਬਤ ਕਰਨ ਦੀ ਦੌੜ ਵਿੱਚ ਲੱਗਾ ਹੋਇਆ ਹੈ।

ਅਲੋਚਕਾਂ ਅਨੁਸਾਰ, ਕਾਂਗਰਸ ਵਾਲੇ ਦਾਅਵਾ ਕਰਦੇ ਹਨ ਕਿ, ਉਹਨਾਂ ਦੀ ਪਾਰਟੀ ਹੀ ਦੇਸ਼ ਦੀ ਅਸਲ ਦੇਸ਼ ਭਗਤ ਪਾਰਟੀ ਹੈ, ਉਹਨਾਂ ਨੇ ਇੱਕ ਵਹਿਮ ਪਾਲ ਰੱਖ਼ਿਆ ਹੈ ਕਿ, ਜੇਕਰ ਕਾਂਗਰਸ ਨਾ ਹੁੰਦੀ ਤਾਂ ਅੰਗਰੇਜ਼ਾਂ ਨੇ ਇਸ ਦੇਸ਼ ਨੂੰ ਛੱਡ ਕੇ ਹੀ ਨਹੀਂ ਜਾਣਾ ਸੀ, ਦੇਸ਼ ਨੇ ਗੁਲਾਮ ਹੀ ਰਹਿ ਜਾਣਾ ਸੀ। ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਤਾਂ ਉਹ ਤਾਂ ਕਾਂਗਰਸ ਨਾਲੋਂ ਵੀ ਚਾਰ ਨਹੀਂ ਚਾਲੀ ਕਦਮ ਮੂਹਰੇ ਹਨ। ਭਾਜਪਾਈ ਦਾਅਵਾ ਕਰਦੇ ਹਨ ਕਿ ਜੇਕਰ, ਮੋਦੀ ਨਾ ਹੁੰਦਾ ਤਾਂ ਇਸ ਦੇਸ਼ ਨੂੰ ਪਾਕਿਸਤਾਨ ਨੇ ਕਦੋਂ ਦਾ ਚੱਬ ਜਾਣਾ ਸੀ, ਖ਼ਾ ਜਾਣਾ ਸੀ, ਡਕਾਰ ਜਾਣਾ ਸੀ। ਅਲੋਚਕ ਕਹਿੰਦੇ ਹਨ ਕਿ, ਨਾ ਹੀ ਕਾਂਗਰਸ ਨੇ ਕਦੇ ਦੇਸ਼ ਦੇ ਹਿੱਤ 'ਚ ਸੋਚਿਆ ਸੀ ਤੇ ਨਾ ਭਾਜਪਾ ਵਾਲੇ ਹੀ ਸੋਚ ਰਹੇ ਹਨ। ਜਿਸਦਾ ਜਿੰਨਾਂ ਵੱਸ ਚੱਲਿਆ ਉਸਨੇ, ਇਸ ਦੇਸ਼ ਤੇ ਇੱਥੋਂ ਦੀ ਅਵਾਮ ਨੂੰ ਕੁੱਟਿਆ ਵੀ ਤੇ ਲੁੱਟਿਆ ਵੀ।

ਦੋਸਤੋਂ, ਚਲੋ ਛੱਡੋ ਅਲੋਚਕਾਂ ਦੀਆਂ ਗੱਲਾਂ ਨੂੰ ਉਹ ਤਾਂ ਕਈ ਵਾਰ ਬਾਹਲਾ ਹੀ ਕੌੜਾ ਬੋਲ ਜਾਂਦੇ ਹਨ। ਆਪਾਂ ਗੱਲ ਕਰਦੇ ਹਾਂ ਦੇਸ਼ ਦੇ ਬੈਂਕਾਂ ਦੀ ਸਥਿਤੀ ਦੀ। ਦੋਸਤੋਂ, ਜੇਕਰ ਆਰ.ਬੀ.ਆਈ. ਦੇ ਅੰਕੜੇ ਗਲਤ ਨਹੀਂ ਹਨ ਤਾਂ, ਇਸ ਵੇਲੇ 17 ਲੱਖ਼ 82 ਹਜ਼ਾਰ ਕਰੋੜ ਰੁਪਏ ਦੀ ਕਰੰਸੀ ਸਾਡੇ ਦੇਸ਼ ਵਿੱਚ ਘੁੰਮ ਰਹੀ ਹੈ, ਜਦਕਿ ਨੋਟਬੰਦੀ ਤੋਂ ਪਹਿਲਾਂ ਇਹ ਅੰਕੜਾ 17 ਲੱਖ਼ 97 ਹਜ਼ਾਰ ਕਰੋੜ ਰੁਪਏ ਦਾ ਸੀ। 

ਦੋਸਤੋਂ, ਜੇਕਰ ਆਰ.ਬੀ.ਆਈ. ਦੇ ਹੀ ਸੂਤਰਾਂ ਦੀ ਮੰਨੀਏ ਤਾਂ, ਇਸ ਚਾਲੂ ਵਿੱਤੀ ਸਾਲ ਤੱਕ ਦੇਸ਼ ਦੇ ਬੈਂਕਾਂ ਦਾ ਐੱਨ.ਪੀ.ਏ. ਵਧ ਕੇ 12 ਲੱਖ਼ ਕਰੋੜ ਰੁਪਿਆਂ ਨੂੰ ਪਾਰ ਕਰ ਚੁੱਕਾ ਹੈ ਜਿਹੜਾ ਕਿ, ਦੇਸ਼ ਦੀ ਕੁੱਲ ਕਰੰਸੀ ਦਾ ਅੰਦਾਜ਼ਨ 67 ਪ੍ਰਤੀਸ਼ਤ ਬਣਦਾ ਹੈ। ਜੇਕਰ ਸੂਤਰ ਗਲਤ ਨਹੀਂ ਹਨ ਤਾਂ, ਬਹੁਤੇ ਐੱਨ.ਪੀ.ਏ. ਖ਼ਾਤਿਆਂ ਦਾ ਸਿੱਧਾ ਜਾਂ ਅਸਿੱਧਾ ਸੰਬੰਧ ਦੇਸ਼ ਦੇ ਵੱਡੇ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਨਾਲ ਹੀ ਹੈ ਜਾਂ ਫ਼ਿਰ ਉਹਨਾਂ ਲੋਕਾਂ ਦੇ ਨਾਲ ਹੈ, ਜਿਹੜੇ ਦੇਸ਼ ਦੇ ਬੈਂਕਾਂ ਦੇ ਕਰੋੜਾਂ ਰੁਪਏ ਡਕਾਰ ਕੇ ਵਿਦੇਸ਼ਾਂ ਵਿੱਚ ਜਾ ਬੈਠੇ ਹਨ, ਵਰਨਾ ਗਰੀਬ ਬੰਦੇ ਦੇ ਤਾਂ ਬੈਂਕਾਂ ਵਾਲੇ ਤੱਪੜ ਰੋਲ ਕੇ ਰੱਖ ਦਿੰਦੇ ਹਨ।

ਲੰਘੇ ਦਿਨ ਹੀ ਕਾਂਗਰਸ ਪਾਰਟੀ ਦੇ ਮੁੱਖ਼ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਦਾ ਬਿਆਨ ਪੜ੍ਹਨ ਨੂੰ ਮਿਲਿਆ, ਜਿਹੜਾ ਕਿ, ਸਾਡੇ ਵੱਲੋਂ ਹਾਸਲ ਕੀਤੇ ਗਏ ਅੰਕੜਿਆਂ ਤੇ ਸੱਚਾਈ ਦੀ ਮੋਹਰ ਲਗਾਉਂਦਾ ਹੋਇਆ ਨਜ਼ਰ ਆਇਆ। ਸੁਰਜੇਵਾਲਾ ਨੇ ਤਾਂ ਹੋਰ ਵੀ ਅੱਗੇ ਦੀ ਗੱਲ ਕੀਤੀ ਹੈ, ਉਹਨਾਂ ਦਾ ਦਾਅਵਾ ਹੈ ਕਿ, ਕੇਂਦਰ ਦੀ ਮੌਜੂਦਾ ਸਰਕਾਰ ਆਪਣੇ ਕਾਰਜਕਾਲ ਸਮੇਂ 30 ਲੱਖ਼ ਕਰੋੜ ਰੁਪਏ ਦੇ ਕਰਜ਼ੇ ਚੁੱਕ ਚੁੱਕੀ ਹੈ। 

ਦੋਸਤੋਂ, ਸੁਰਜੇਵਾਲਾ ਦੇ ਬਿਆਨਾਂ ਨੂੰ ਗਲਤ ਨਾ ਮੰਨੀਏ ਤਾਂ ਪਿਛਲੇ ਸਮੇਂ ਦੇ ਦੌਰਾਨ ਸਮੇਂ ਦੀਆਂ ਸਰਕਾਰਾਂ ਵੱਡੇ ਕਾਰੋਬਾਰੀਆਂ ਦਾ 5 ਲੱਖ਼ 50 ਹਜ਼ਾਰ ਰੁਪਏ ਦਾ ਕਰਜ਼ੇ ਨਿੱਲ ਖਾਤੇ 'ਚ ਪਾ ਚੁੱਕੀ ਹੈ। ਸ਼ਾਇਦ ਇਹੀ ਕਾਰਨ ਹੈ ਕਿ, ਦੇਸ਼ ਦੀਆਂ ਸਰਕਾਰੀ ਕੰਪਨੀਆਂ ਬੀ.ਐਸ.ਐਨ.ਐਲ., ਪਵਨ ਹੰਸ ਅਤੇ ਇੰਡੀਆ ਪੋਸਟ ਬੰਦ ਹੋਣ ਦੀ ਕਗਾਰ 'ਤੇ ਜਾ ਪੁੱਜੇ ਹਨ। ਦੋਸਤੋਂ ਜੇਕਰ ਐੱਨ.ਪੀ.ਏ. ਅਤੇ ਕਾਰੋਬਾਰੀਆਂ ਦੇ ਕਰਜ਼ੇ ਮੁਆਫ਼ੀ ਸਬੰਧੀ ਅੰਕੜੇ ਗਲਤ ਨਹੀਂ ਹਨ ਤਾਂ, ਇਹ ਗੱਲ ਪੂਰੇ ਯਕੀਨ ਨਾਲ ਨਹੀਂ ਅਖ਼ਿਆ ਜਾ ਸਕਦਾ ਕਿ, ਦੇਸ਼ ਬੜੀ ਤੇਜ਼ੀ ਨਾਲ ਕੰਗਾਲੀ ਤੇ ਦਿਵਾਲੀਏਪਨ ਵੱਲ ਨਹੀਂ ਵਧ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਭਾਰਤ ਵਿੱਚ ਬੀਐਸਐਨਐਲ ਕਿੰਝ ਫ਼ੇਲ੍ਹ ਹੋਈ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਤੋਂ ਕੋਈ 20-22 ਸਾਲ ਪਹਿਲੋਂ ਭਾਰਤ ਦੇ ਅੰਦਰ ਜ਼ਿਆਦਾਤਰ ਬੀਐਸਐਨਐਲ ਦੇ ਕੁਨੈਕਸ਼ਨ ਹੁੰਦੇ ਸਨ ਅਤੇ ਉਹਦੀ ਕਾਲ ਵੀ ਕਾਫ਼ੀ ਮਹਿੰਗੀ ਹੁੰਦੀ ਸੀ। ਬੀਐਸਐਨਐਲ ਨੂੰ ਖ਼ਤਮ ਕਰਨ ਵਾਸਤੇ ਅੰਬਾਨੀ ਘਰਾਣੇ ਨੇ ਸਕੀਮ ...

ਭਾਰਤ ਦੇ ਬੈਂਕਾਂ ਦਾ ਨਿੱਜੀਕਰਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਕਿ, ਕੇਂਦਰ ਦੀ ਸੱਤਾ ਵਿੱਚ ਬਿਰਾਜ਼ਮਾਨ ਸਰਕਾਰ ਵੱਲੋਂ ਇਸ ਸਾਲ ਦੇ ਬਜਟ ਵਿੱਚ ਕੀਤੇ ਗਏ ਐਲਾਨ ਦੇ ਅਨੁਸਾਰ, ਕੈਬਨਿਟ ਨੇ ਇੱਕ ਚੁਣੇ ਹੋਏ ਨਿਵੇਸ਼ਕ ਨੂੰ ਆਈਡੀਬੀਆਈ ਬੈਂਕ ਦੀ ...

पाकिस्तानी विदेशमंत्री द्वारा चौंकाने वाला इंटरव्यू जिससे कई आशंकाओं को जन्म मिलता है।

पाकिस्तान के विदेशमंत्री द्वारा सनसनीखेज बयान देते हुए वहां के टीवी चैनल को इंटरव्यू दिया गया। ...

ਕੀ ਭਾਰਤ ਵਿੱਚ 'ਕਮਲ' ਮੁਰਝਾਉਂਦਾ ਜਾ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਪੁਡੂਚੇਰੀ ਵਿੱਚ ਮੁਕੰਮਲ ਤੌਰ 'ਤੇ ਕਮਲ ਮੁਰਝਾ ਗਿਆ ਹੈ, ਜਦੋਂਕਿ ਇਸ ਦੇ ਵਿਰੋਧ ਵਿੱਚ ਲੜ੍ਹ ਰਹੀਆਂ ਪਾਰਟੀਆਂ ਨੂੰ ਭਾਰੀ ਬਹੁਮਤ ਮਿਲਿਆ ਹੈ। ਹੁਣ ਸਵਾਲ ਇਹ ਹੈ ਕਿ ਕਮਲ ਪੂਰੇ ...

ਭਾਰਤ ਵਿੱਚ ਮਜ਼ਦੂਰਾਂ ਦੀ ਹਾਲਤ ਖ਼ਰਾਬ! (ਨਿਊਜ਼ਨੰਬਰ ਖ਼ਾਸ ਖ਼ਬਰ)

ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਅਜਿਹੇ ਮੁਲਕ ਵੀ ਮੌਜੂਦ ਹਨ, ਜਿੱਥੇ ਮੁਲਕਾਂ ਨੂੰ ਅਮੀਰਾਂ ਦੇ ਬਰਾਬਰ ਦਾ ਅਧਿਕਾਰ ਦਿੱਤਾ ਜਾਂਦਾ ਹੈ, ਪਰ ਕਈ ਮੁਲਕ ਭਾਰਤ ਵਰਗੇ ਅਜਿਹੇ ਵੀ ਹਨ, ਜਿੱਥੇ ਸਿਰਫ਼ ਤੇ ਸਿਰਫ਼ ...

इंसानियत या झूठे अहंकार के लिए खींची गई सरहदे ! एक बार फिर पलट कर सोचने का समय आ गया है।m

अमृतसर से मेंबर पार्लियामेंट द्वारा प्रधानमन्त्री श्री नरेंद्र मोदी को पत्र लिखकर लाहौर से अमृतसर फ्री कॉरिडोर की मांग की गई।। ...

भारत पाकिस्तान के सम्बन्धों में निकटता के लिए पर्दे के पीछे चल रही बातचीत सफल होने की आशा से वार्ताओं के दौर सार्वजनिक करने की उम्मीद !

भारत पाकिस्तान के बीच बेहतर सम्बन्धों को लेकर मित्र देशों के माध्यम से चल रही बातचीत सार्वजनिक होने जा रही है और इसकी घोषणा भी शीघ्र हो सकती हैं।। ...

ਕੋਰੋਨਾ ਦੀ ਆੜ 'ਚ ਤਾਲਾਬੰਦੀ ਵੱਲ ਵਧਦਾ ਭਾਰਤ!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਸ ਪ੍ਰਕਾਰ ਸਰਕਾਰ ਕੋਰੋਨਾ ਵਾਇਰਸ ਦਾ ਡਰ ਪਾ ਕੇ ਭਾਰਤ ਦੇ ਅੰਦਰ ਪਾਬੰਦੀਆਂ ਮੜ ਰਹੀ ਹੈ, ਉਹਦੇ ਤੋਂ ਲੱਗ ਰਿਹਾ ਹੈ ਕਿ ਸਰਕਾਰ ਭਾਰਤ ਦੇ ਅੰਦਰ ਮੁੜ ਤੋਂ ਮੁਕੰਮਲ ਤਾਲਾਬੰਦੀ ਘੋਸ਼ਿਤ ਕਰਨ ਨੂੰ ਉਤਾਵਲੀ ਹੋਈ ਬੈਠੀ ...

भारत में करोना महामारी से बिगड़ते हालात के बीच सेवा कर रहे समाजिक कार्यकर्ताओं सेही एकमात्र आशा की किरण नजर आती हैं।

वैसे तो भारत भर में करोना के प्रकोप तथा ध्वस्त हुई व्यवस्था से हाहाकार मचा हुआ है लेकिन फिर भी आशा की एक किरण नजर आती हैं। ...