ਵਿਵਾਦਾਂ ਦੇ ਰਾਜੇ ਦਾ ਇੱਕ ਹੋਰ ਵਿਵਾਦ

Last Updated: May 01 2019 16:28
Reading time: 0 mins, 34 secs

ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦਾ ਵਿਵਾਦਾਂ ਨਾਲ ਤਾਂ ਹੁਣ ਐਦਾਂ ਦਾ ਨਾਤਾ ਬਣ ਗਿਆ ਹੈ ਕਿ ਰਾਜਾ ਵੜਿੰਗ ਨੂੰ ਵਿਵਾਦਾਂ ਦਾ ਰਾਜਾ ਕਹਿ ਲਈਏ ਤਾਂ ਕੋਈ ਅਤਕੱਥਨੀ ਨਹੀ ਹੋਏਗੀ। ਹਾਲੇ ਇੱਕ ਵਿਵਾਦ ਤੋਂ ਖਹਿੜਾ ਛੱਟਦਾ ਨਹੀਂ ਦੂਜਾ ਵਿਵਾਦ ਬਾਹਾਂ ਫੈਲਾਈ ਰਾਜੇ ਨੂੰ ਗਲਵਕਵੀ 'ਚ ਲੈ ਲੈਂਦਾ ਹੈ। ਬੀਤੇ ਦਿਨ ਬਠਿੰਡਾ ਦੇ ਪਿੰਡ ਲਹਿਰੀ ਵਿੱਚ ਵਰਕਰ ਮਿਲਣੀ ਵਿੱਚ ਪਹੁੰਚੇ ਰਾਜਾ ਵੜਿੰਗ ਤੇ ਉਥੋਂ ਦੀ ਇੱਕ ਔਰਤ ਨੇ ਉਸ ਦੀ ਜਮੀਨ ਤੇ ਕਬਜਾ ਕਰਨ ਦਾ ਇਲਜਾਂਮ ਲਗਾਇਆ ਜਿਸ ਨਾਲ ਮੀਟਿੰਗ ਵਿੱਚ ਹੰਗਾਮਾਂ ਹੋ ਗਿਆ।ਦੱਸਦੇ ਚੱਲੀਏ ਕਿ ਇੱਕ ਗਰੀਬ ਪਰਿਵਾਰ ਨੂੰ 5000 ਰੁਪਏ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਟਿੰਕੂ ਪੰਜਾਬ ਨੂੰ 50000 ਰੁਪਏ ਦੇਣ ਦੇ ਇਲਜਾਂਮਾ ਕਾਰਨ ਰਾਜਾ ਵੜਿੰਗ ਵਿਵਾਦਾਂ 'ਚ ਰਹੇ ਸਨ।