ਵੋਟ ਨਾ ਪਾ ਸਕਣ ਕਾਰਨ ਸੋਸ਼ਲ ਮੀਡੀਆ ਤੇ ਟ੍ਰੋਲ ਹੋਏ ਅਕਸ਼ੇ ਕੁਮਾਰ (ਨਿਊਜ਼ਨੰਬਰ ਖ਼ਾਸ ਖ਼ਬਰ)

ਵੈਸੇ ਤਾਂ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਆਪਣੀ ਫਿਟਨੈਸ ਅਤੇ ਦੇਸ਼ ਭਗਤੀ ਕਰਕੇ ਚਰਚਾ ਵਿੱਚ ਰਹਿੰਦੇ ਹਨ। ਜਦੋਂ ਦੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਟਰਵਿਊ ਕੀਤੀ ਹੈ ਉਦੋਂ ਦੇ ਉਹ ਇੱਕ ਖ਼ਾਸ ਵਰਗ ਦੇ ਨਿਸ਼ਾਨੇ ਤੇ ਹਨ। ਜਿਸ ਕਾਰਨ ਉਹ ਸੋਸ਼ਲ ਮੀਡੀਆ ਤੇ ਟ੍ਰੋਲ ਹੋ ਰਹੇ ਹਨ। ਬੀਤੇ ਦਿਨ ਮੁੰਬਈ ਵਿਖੇ ਹੋਈ ਵੋਟਿੰਗ ਵਿੱਚ ਬਹੁਤ ਸਾਰੇ ਬਾਲੀਵੁੱਡ ਸਿਤਾਰੇ ਵੋਟ ਪਾਉਣ ਲਈ ਨਿਕਲੇ ਪਰ ਕੁਝ ਕਾਰਨਾਂ ਕਰਕੇ ਅਕਸ਼ੇ ਕੁਮਾਰ ਆਪਣੀ ਵੋਟ ਪੋਲ ਨਹੀਂ ਕਰ ਸਕੇ। ਇਸ ਕਾਰਨ ਉਹ ਸੋਸ਼ਲ ਮੀਡੀਆ ਤੇ ਟ੍ਰੋਲ ਹੋਣ ਲੱਗੇ ਅਤੇ ਲੋਕ ਉਨ੍ਹਾਂ ਨੂੰ ਦੇਸ਼ ਭਗਤੀ ਦੀ ਸਿੱਖਿਆ ਦੇਣ ਲੱਗੇ।

ਇੱਕ ਵਿਅਕਤੀ ਨੇ ਲਿਖਿਆ ਹੈ ਕਿ ਅਕਸ਼ੇ ਕੁਮਾਰ ਜੀ ਵੋਟ ਪਾਉਣਾ ਵੀ ਦੇਸ਼ ਭਗਤੀ ਹੀ ਹੁੰਦਾ ਹੈ। ਵੋਟ ਨਾਲ ਹੀ ਅਸੀਂ ਸਾਡੇ ਦੇਸ਼ ਦਾ ਭਵਿੱਖ ਬਣਾ ਸਕਦੇ ਹਾਂ। ਹਾਲਾਂਕਿ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਪੱਖ ਵਿੱਚ ਵੀ ਲਿਖਿਆ ਹੈ ਤੇ ਕਿਹਾ ਹੈ ਕਿ ਕੁਝ ਜ਼ਰੂਰੀ ਰੁਝੇਵੇਂ ਹੀ ਅਕਸ਼ੇ ਨੂੰ ਵੋਟ ਪਾਉਣ ਤੋਂ ਰੋਕ ਸਕਦੇ ਹਨ ਨਹੀਂ ਤਾਂ ਉਹ ਜ਼ਰੂਰ ਵੋਟ ਪਾਉਂਦੇ। ਜ਼ਿਕਰਯੋਗ ਹੈ ਕਿ ਅਕਸ਼ੇ ਕੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੈਰ ਸਿਆਸੀ ਇੰਟਰਵਿਊ ਕਰਕੇ ਅਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਸਦੇ ਇਲਾਵਾ ਅਕਸ਼ੇ ਕੁਮਾਰ ਦੇ ਕੋਲ ਕੈਨੇਡਾ ਦੀ ਨਾਗਰਿਕਤਾ ਹੈ ਜਿਸ ਕਾਰਨ ਕਿ ਉਹ ਵੋਟ ਨਹੀਂ ਪਾ ਸਕਦੇ।

ਚੋਣਾਂ ਤੋਂ ਪਹਿਲਾਂ ਪੰਜਾਬ ਹਾਈ ਅਲਰਟ 'ਤੇ... (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਆਈਈਡੀ ਟਿਫਿਨ ਬੰਬ ਨਾਲ ਤੇਲ ਦੇ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈਐਸਆਈ ਸਮਰਥਤ ਅੱਤਵਾਦੀ ਮੋਡਿਊਲ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...

ਕਿਸਾਨ ਅੰਦੋਲਨ ਦਾ ਪਵੇਗਾ ਯੂ.ਪੀ ਵਿਧਾਨ ਸਭਾ ਚੋਣਾਂ ਤੇ ਅਸਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ ...

ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦਾ ਸਰਕਾਰ ਨੂੰ ਝਟਕਾ!(ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦੇ ਰਹੀ ਜਿਸ ਕਾਰਨ ਮੁਲਾਜ਼ਮ ਵਰਗ ਵਿਚ ਰੋਸ ਦੀ ਲਹਿਰ ਦੋੜ ਗਈ ਹੈ ਅਤੇ ਹਰ ਮੁਲਾਜ਼ਮ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪੰਜਾਬ ...

ਚੋਣਾਂ ਨੇੜੇ ਕੈਪਟਨ ਦੇ ਵੱਡੇ ਐਲਾਨ ਕੀ ਕਹਿੰਦੇ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੇ 75ਵੇਂ ਇਤਿਹਾਸਕ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵੱਖ-ਵੱਖ ਪ੍ਰੋਗਰਾਮਾਂ ਸਮੇਤ ਲਿੰਕ ਸੜਕਾਂ, ਫਿਰਨੀਆਂ ਅਤੇ ਹੋਰ ਸੜਕਾਂ ਦੇ ...

ਚੋਣਾਂ ਨੇੜੇ ਆਉਂਦਿਆਂ ਹੀ ਸਰਕਾਰ ਦੇ ਐਲਾਨ ਕੀ ਕਹਿੰਦੇ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ। ਬੀਤੇ ਕੱਲ੍ਹ ਸਰਕਾਰ ਦੁਆਰਾ 8.50 ਲੱਖ ਕਿਸਾਨਾਂ ਅਤੇ ਉਨ੍ਹਾਂ ਦੇ ...

ਪੰਜਾਬ ਚੋਣਾਂ ਤੋਂ ਪਹਿਲੋਂ ਕੇਜਰੀਵਾਲ ਦੇ ਵਾਅਦਿਆਂ ਦੀ ਜ਼ਮੀਨੀ ਹਕੀਕਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ, ਪੰਜਾਬ ਫੇਰੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪਹੁੰਚੇ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪੈ੍ਰਸ ਕਾਨਫ਼ਰੰਸ ਕਰਦਿਆਂ ਹੋਇਆ ਜੋ ਵਾਅਦੇ ਕੀਤੇ, ਉਨ੍ਹਾਂ ਤੋਂ ਇੱਕ ਗੱਲ ...

ਕੀ ਚੋਣਾਂ ਤੋਂ ਪਹਿਲਾਂ ਕੱਚੇ ਅਧਿਆਪਕ ਹੋਣਗੇ ਪੱਕੇ? (ਨਿਊਜ਼ਨੰਬਰ ਖਾਸ ਖ਼ਬਰ)

ਕੱਚੇ ਅਧਿਆਪਕਾਂ ਦਾ ਸੰਘਰਸ਼ ਅੱਜ ਤੋਂ ਨਹੀਂ ਬਲਕਿ ਪਿਛਲੇ ਦਸ ਤੋਂ ਪੰਦਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਕੱਚੇ ਅਧਿਆਪਕ ਹੋਣ ਜਾਂ ਫਿਰ ਮੁਲਾਜ਼ਮ ਪੱਕੇ ਹੋਣ ਲਈ ਸੰਘਰਸ਼ ਕਰਦੇ ਹੀ ਰਹਿੰਦੇ ...

2022 ਚੋਣਾਂ ਜਿੱਤਣੀਆਂ ਹੁਣ ਸੌਖੀਆਂ ਨਹੀਂ ਸਿਆਸੀ ਪਾਰਟੀਆਂ ਲਈ, ਕਿਉਂਕਿ...!(ਨਿਊਜ਼ਨੰਬਰ ਖ਼ਾਸ ਖ਼ਬਰ)

ਸਮੂਹ ਸਿਆਸੀ ਪਾਰਟੀਆਂ ਲਈ 2022 ਦੀਆਂ ਚੋਣਾਂ ਜਿੱਤਣੀਆਂ ਸੌਖੀਆਂ ਨਹੀਂ ਹਨ, ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਸਮੂਹ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਦਿਆਂ ਹੋਇਆ, ਪਿੰਡ ਪੱਧਰ ਤੇ ...

ਖ਼ੁਲਾਸਾ: 2022-ਚੋਣਾਂ ਵਿੱਚ ਅਕਾਲੀ ਦਲ-'ਬੀ' ਨਾਲ ਕਰੂ ਗੱਠਜੋੜ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਤੋਂ ਆਪਣੀ ਪੱਤ ਬਚਾਉਣ ਵਾਸਤੇ ਅਕਾਲੀ ਦਲ ਨੇ ਭਾਜਪਾ ਦੇ ਨਾਲੋਂ 2020 ਦੇ ਵਿੱਚ ਗੱਠਜੋੜ ਤੋੜ ਲਿਆ ਸੀ। ਇਸ ਵੇਲੇ ਬੇਸ਼ੱਕ ਅਕਾਲੀ, ...

ਅੰਦਰਲੀ ਗੱਲ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਲ੍ਹੋਂ ਬਾਹਰ ਆਵੇਗਾ ਰਾਮ ਰਹੀਮ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ ਸੁਨਾਰੀਆ ਜੇਲ੍ਹ ਦੇ ਅੰਦਰ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਲੱਗਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲੋਂ-ਪਹਿਲੋਂ ...

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲੋਂ ਈਵੀਐਮ ਦਾ ਪਵੇਗਾ ਭੋਗ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਗਾਮੀ ਸਾਲ 2022 ਦੇ ਵਿੱਚ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲੋਂ ਹੀ ਈਵੀਐਮ ਮਸ਼ੀਨਾਂ ਨੂੰ ਬੰਦ ਕਰਨ ਦੇ ਸਬੰਧ ਵਿੱਚ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ ਕਈ ਪਿੰਡਾਂ ਦੀਆਂ ...

ਚੋਣਾਂ 'ਚ ਹੁੰਦੀ ਉਲੰਘਣਾ 'ਤੇ ਚੋਣ ਕਮਿਸ਼ਨ ਚੁੱਪ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦਾ ਇੱਕ ਮਹੱਤਵਪੂਰਨ ਸੰਗਠਨ ਭਾਰਤੀ ਚੋਣ ਕਮਿਸ਼ਨ ਹੈ। ਇਹ ਕਮਿਸ਼ਨ ਦੇਸ਼ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਮਹੱਤਵਪੂਰਨ ਸੰਵਧਾਨਿਕ ਸੰਸਥਾ ਹੈ। ਪਿਛਲੇ ਸਮੇਂ ਵਿੱਚ ਇਸਨੇ ਬਹੁਤ ਚੰਗਾ ਕੰਮ ...

ਕੀ ਚੋਣ ਰੈਲੀਆਂ ਵਿੱਚ ਕੋਰੋਨਾ ਨਹੀਂ ਵੜਦਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਵਿੱਚ ਕਰੋਨਾ ਦੇ ਰੋਜ਼ਾਨਾ ਹਜ਼ਾਰਾਂ ਕੇਸ ਆ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ। ਪਰ ਸਾਡੀ ਭਾਰਤ ਸਰਕਾਰ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਮਸਤ ਹੈ। ਇੱਕ ਪਾਸੇ ਕਰੋਨਾ ਕਹਿਰ ...

ਕੋਰੋਨਾ ਤੋਂ ਮੁਕਤੀ ਚਾਹੀਦੀ ਹੈ ਤਾਂ, ਸਾਰੇ ਮੁਲਕ ਵਿੱਚ ਚੋਣਾਂ ਕਰਵਾਓ! (ਵਿਅੰਗ)

ਕੋਰੋਨਾ ਵਾਇਰਸ ਨੂੰ ਬੇਸ਼ੱਕ ਭਾਰਤ ਸਰਕਾਰ ਨੇ ਖ਼ਤਮ ਕਰਨ ਵਾਸਤੇ ਵੈਕਸੀਨ ਤਿਆਰ ਕਰ ਲਈ ਹੈ। ਪਰ ਇਸ ਦੇ ਬਾਵਜੂਦ ਕੋਰੋਨਾ ਦੇ ਕੇਸ ਵੱਧ ਰਹੇ ਨੇ। ਕਈ ਸੂਬਿਆਂ ਵਿੱਚ ਲਾਕਡਾਊਨ ਅਤੇ ਕਰਫ਼ਿਊ ਮੁੜ ਤੋਂ ਲਗਾ ਦਿੱਤਾ ...

ਚੋਣਾਂ ਤੋਂ ਪਹਿਲੋਂ ਪੰਜਾਬ ਵਿੱਚ ਘਟਣਗੇ ਬਿਜਲੀ ਰੇਟ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਤੇਜ਼ ਕਰਦਿਆਂ ਹੋਇਆ, ਬਿਜਲੀ ਬਿੱਲਾਂ ਨੂੰ ਸਾੜਿਆ ਅਤੇ ਨਾਲ ਹੀ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਆਮ ...