ਪਿਛਲੇ 3 ਸਾਲਾਂ ਤੋਂ ਲਗਾਤਾਰ ਘੱਟ ਰਹੀ ਹਿੰਦੂ ਕੋਆਪ੍ਰੇਟਿਵ ਬੈਂਕ ਦੀ ਸੀ.ਆਰ.ਏ.ਆਰ

Last Updated: Apr 19 2019 18:47
Reading time: 1 min, 9 secs

ਆਰਥਕ ਤੰਗੀ ਦੇ ਦੌਰ ਤੋਂ ਗੁਜ਼ਰ ਰਹੇ ਦਾ ਹਿੰਦੂ ਕੋਆਪ੍ਰੇਟਿਵ ਬੈਂਕ ਲਿਮਟਿਡ ਦੀ ਕੈਪੀਟਲ ਟੁ ਰਿਸਕ ਐਸੇਟਸ ਰੇਸ਼ੋ ਪਿਛਲੇ 2 ਸਾਲਾਂ ਤੋਂ ਲਗਾਤਾਰ ਹੇਠਾਂ ਆ ਰਹੀ ਹੈ ਜੋਕਿ ਬੈਂਕ ਦੇ ਆਰਥਕ ਹਾਲਾਤਾਂ ਨੂੰ ਲੋਕਾਂ ਸਾਹਮਣੇ ਲਿਆਉਂਦੀ ਹੈ, ਪਰ ਬੈਂਕ ਵੱਲੋਂ ਝੂਠੀ ਸੀ.ਆਰ.ਏ.ਆਰ ਰਿਪੋਰਟ ਦੱਸੀ ਗਈ ਜਿਸ ਦਾ ਖ਼ੁਲਾਸਾ ਆਰ.ਬੀ.ਆਈ ਦੀ ਕਾਰਵਾਈ ਦੌਰਾਨ ਹੋਇਆ। ਜੇਕਰ ਗੱਲ ਮੌਕੇ ਦੀ ਕਰੀਏ ਤਾਂ ਇਸ ਮੌਕੇ ਬੈਂਕ ਦੀ ਸੀ.ਆਰ.ਏ.ਆਰ ਰਿਪੋਰਟ ਮਾਇਨਸ 21 ਹੈ ਜੋਕਿ ਬੈਂਕ ਨੂੰ ਕੰਗਾਲ ਦੱਸਦੀ ਹੈ। ਰਿਜ਼ਰਵ ਬੈਂਕ ਦੀਆਂ ਹਦਾਇਤਾਂ ਮੁਤਾਬਿਕ ਬੈਂਕ ਦਾ ਸੀ.ਆਰ.ਏ.ਆਰ 9 ਫ਼ੀਸਦੀ ਹੋਣਾ ਜ਼ਰੂਰੀ ਹੈ, ਪਰ ਦਾ ਹਿੰਦੂ ਕੋਆਪ੍ਰੇਟਿਵ ਬੈਂਕ ਲਿਮਟਿਡ ਵੱਲੋਂ 31 ਮਾਰਚ 2017 ਨੂੰ 7.15 ਸੀ.ਆਰ.ਏ.ਆਰ ਦੱਸਿਆ ਗਿਆ, ਜਦਕਿ ਰਿਜ਼ਰਵ ਬੈਂਕ ਦੀ ਇੰਸਪੈਕਸ਼ਨ ਦੌਰਾਨ ਸੀ.ਆਰ.ਏ.ਆਰ 0.68 ਬਣਦੀ ਹੈ।

31 ਮਾਰਚ 2018 'ਚ ਬੈਂਕ ਨੇ 6.16 ਫ਼ੀਸਦੀ ਸੀ.ਆਰ.ਏ.ਆਰ ਦੱਸਿਆ ਸੀ, ਪਰ ਆਰ.ਬੀ.ਆਈ ਦੀ ਇੰਸਪੈਕਸ਼ਨ 'ਚ ਪਤਾ ਚੱਲਿਆ ਕਿ ਐਨ.ਪੀ.ਏ ਦੀ ਰਕਮ 25.35 ਕਰੋੜ ਹੋਣ ਦੀ ਵਜ੍ਹਾ ਨਾਲ ਸੀ.ਆਰ.ਏ.ਆਰ 10.33 ਫ਼ੀਸਦੀ ਸੀ। ਇਸੇ ਤਰ੍ਹਾਂ 31 ਮਾਰਚ 2019 ਨੂੰ ਸੀ.ਆਰ.ਏ.ਆਰ 21 ਫ਼ੀਸਦੀ ਮਾਇਨਸ ਵਿੱਚ ਦਰਜ ਕੀਤੀ ਗਈ। ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਬੈਂਕ ਹਰ ਸਾਲ ਘਾਟੇ ਵਿੱਚ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਲਗਾਤਾਰ ਬੈਂਕ ਲੋਨ ਵੰਡੇ ਜਾ ਰਹੇ ਸਨ। ਹਿੰਦੂ ਕੋਆਪ੍ਰੇਟਿਵ ਬੈਂਕ ਵੱਲੋਂ ਨਿਯਮਾਂ ਨੂੰ ਅਣਗੌਲਿਆ ਕਰ ਵੰਡੇ ਗਏ ਲੋਨ ਦੇ ਚਲਦੇ ਜਾਂਚ ਕਰਨ ਪਹੁੰਚੀ 3 ਮੈਂਬਰੀ ਟੀਮ ਨੇ ਚੇਅਰਮੈਨ ਕੋਆਪ੍ਰੇਟਿਵ ਸੋਸਾਇਟੀ ਜਲੰਧਰ ਡਿਵੀਜ਼ਨ ਦੇ ਜੁਆਇੰਟ ਰਜਿਸਟਰਾਰ ਭੁਪਿੰਦਰ ਸਿੰਘ ਵਾਲਿਆਂ ਨੇ ਕਿਹਾ ਕਿ ਹਰ ਪੱਖੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਬੈਂਕ ਨੂੰ ਘਾਟੇ ਵਿੱਚ ਲਾਕੇ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।