ਵਿਰਾਸਤ ਨਾਲ ਜੋੜਨ ਦੇ ਲਈ ਵਿਦਿਆਰਥੀਆਂ ਨੂੰ ਕਰਵਾਈ ਗਈ ਵਿਰਾਸਤ ਸਥਾਨਾਂ ਦੀ ਯਾਤਰਾ !!!

Last Updated: Apr 19 2019 16:54
Reading time: 0 mins, 48 secs

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਵਿਰਾਸਤ ਦਿਵਸ ਦੇ ਸਬੰਧ ਵਿੱਚ ਆਪਣੀ ਫ਼ਿਰੋਜ਼ਪੁਰ ਦੀ ਵਿਰਾਸਤ ਨਾਲ ਜੋੜਨ ਦੇ ਲਈ ਵਿਰਾਸਤ ਸਥਾਨਾਂ ਜਿਵੇਂ ਬਗਦਾਦੀ ਗੇਟ, ਅੰਮ੍ਰਿਤਸਰੀ ਗੇਟ, ਬਾਂਸੀ ਗੇਟ ਦੀ ਯਾਤਰਾ ਕਰਵਾਈ ਗਈ। ਇਸ ਯਾਤਰਾ ਦਾ ਪ੍ਰਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਨਾਲ ਰੂਬਰੂ ਕਰਵਾਉਣਾ ਸੀ ਕਿ ਫ਼ਿਰੋਜ਼ਪੁਰ ਵਿੱਚ ਬਣੇ ਹੋਏ ਗੇਟਾਂ ਦਾ ਕੀ ਇਤਿਹਾਸ ਹੈ? ਅਸੀਂ ਲੋਕ ਵੀ ਰੋਜ਼ ਉਨ੍ਹਾਂ ਗੇਟਾਂ ਦੇ ਸਾਹਮਣੇ ਤੋਂ ਲੰਘਦੇ ਹਾਂ, ਪਰ ਇਨ੍ਹਾਂ ਵੱਲ ਧਿਆਨ ਨਹੀਂ ਜਾਂਦਾ। 

ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਇਨ੍ਹਾਂ ਗੇਟਾਂ ਦੀ ਯਾਤਰਾ ਕਰਵਾ ਕੇ ਉਨ੍ਹਾਂ ਦੇ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਮੁੱਖ ਸਕੂਲ ਦੇ ਚੇਅਰਮੈਨ ਗੌਰਵ ਭਾਸਕਰ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਉਦੋਂ ਤੱਕ ਆਪਣੀ ਮਾਤਰ ਭੂਮੀ ਨਾਲ ਲਗਾਵ ਨਹੀਂ ਹੋ ਸਕੇਗਾ, ਜਦੋਂ ਤੱਕ ਉਨ੍ਹਾਂ ਨੇ ਆਪਣੀ ਵਿਰਾਸਤ ਅਤੇ ਇਤਿਹਾਸ ਦੇ ਬਾਰੇ ਵਿੱਚ ਪੂਰਨ ਜਾਣਕਾਰੀ ਨਹੀਂ ਹੋਵੇਗੀ। ਇਸ ਲਈ ਅੱਜ ਵਿਦਿਆਰਥੀਆਂ ਨੂੰ ਵਿਰਾਸਤ ਦਿਵਸ ਦੇ ਮੌਕੇ 'ਤੇ ਗੇਟਾਂ ਦੀ ਯਾਤਰਾ ਕਰਵਾ ਕੇ ਆਪਣੇ ਵਿਰਾਸਤ ਨਾਲ ਜੋੜਨ ਦੀ ਇੱਕ ਛੋਟੀ ਜਿਹੀ ਪਹਿਲ ਸੀ।