ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਐਕਟਿਵ

Last Updated: Apr 19 2019 10:44
Reading time: 1 min, 20 secs

ਹਾਲੇ ਹਾਲ ਵਿੱਚ ਹੀ ਸਿਹਤ ਵਿਭਾਗ ਅਤੇ ਪਟਿਆਲਾ ਜਿੱਲ੍ਹਾ ਪ੍ਰਸ਼ਾਸਨ ਨੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਡੇਂਗੂ ਲਈ ਪਹਿਲਾਂ ਤਿਆਰੀ ਕਰਨ ਦਾ ਭਾਵ ਉਸ ਤੋਂ ਕਿਸ ਤਰੀਕੇ ਬੱਚਿਆ ਜਾ ਸਕਦਾ ਹੈ ਦੀ ਚਰਚਾ ਕੀਤੀ ਗਈ, ਜਿਸ ਲਈ ਅੱਜ ਤੋਂ ਸਿਹਤ ਵਿਭਾਗ ਪੂਰੀ ਤਰ੍ਹਾਂ ਐਕਟਿਵ ਹੋ ਗਈ ਹੈ। ਡੇਂਗੂ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਉਪਾਅ ਪ੍ਰਤੀ ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਚ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਖੇਤਰਾਂ ਦੀ ਪਹਿਚਾਣ ਕਰਕੇ ਸਾਰੇ ਵਿਭਾਗਾਂ ਨੂੰ ਆਪਣੀ ਜ਼ਿੰਮੇਵਾਰੀ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਕੇ ਨਾਲ-ਨਾਲ ਨਗਰ ਨਿਗਮ ਤੇ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਟੀਮਾਂ ਗਠਿਤ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਅੱਜ ਸ਼ਹਿਰ ਵਿੱਚ ਪਹਿਲਾ ਡ੍ਰਾਈ ਡੇ ਮਨਾਇਆ ਜਾ ਰਿਹਾ ਹੈ। ਮਾਮਲੇ ਤੇ ਹੋਰ ਰੋਸ਼ਨੀ ਪਾਉਂਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਬੀਤੇ ਸਾਲ 40 ਪ੍ਰਤੀਸ਼ਤ ਮਾਮਲੇ ਪੇਂਡੂ ਇਲਾਕਿਆਂ ਤੋਂ ਆਏ ਸਨ ਜਿਸ ਵਿੱਚ ਸਮਾਣਾ, ਸ਼ੁਤਰਾਣਾ ਬਲਾਕ ਪ੍ਰਮੁੱਖ ਸਨ, ਹਾਲਾਂ ਕਿ ਪਟਿਆਲਾ ਦੇ ਨਾਲ ਲਗਦੇ ਕੋਲੀ ਇਲਾਕੇ 'ਚ ਵੀ 265 ਮਾਮਲੇ ਸਾਹਮਣੇ ਆਏ ਸਨ। ਇੱਥੇ ਉਨ੍ਹਾਂ ਨੇ ਦੱਸਿਆ ਕਿ ਡੇਂਗੂ ਹੋ ਜਾਣ ਦੀ ਸਥਿਤੀ 'ਚ ਪਟਿਆਲਾ ਦੇ ਰਜਿੰਦਰਾ ਹਸਪਤਾਲ, ਮਾਤਾ ਕੋਲਿਆਂ ਹਸਪਤਾਲ ਤੋਂ ਇਲਾਵਾ ਨਾਭਾ ਦੇ ਸਿਵਲ ਹਸਪਤਾਲ 'ਚ ਡੇਂਗੂ ਲਈ ਜ਼ਰੂਰੀ ਐਲਾਇਜ਼ਾ ਟੈਸਟ ਕਰਵਾਉਣ ਦੀ ਮੁਫ਼ਤ ਵਿਵਸਥਾ ਹੈ। ਪ੍ਰਾਈਵੇਟ ਖੇਤਰਾਂ ਤੋਂ ਕਰਵਾਏ ਟੈਸਟ ਮਨਜ਼ੂਰ ਨਹੀਂ ਕੀਤੇ ਜਾਣਗੇ। ਪਿਛਲੇ ਸਾਲ ਜ਼ਿਲ੍ਹੇ ਵਿੱਚ 30 ਹਜ਼ਾਰ ਟੈਸਟ ਮੁਫ਼ਤ ਕੀਤੇ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਵੱਡੇ ਕਾਲਜਾਂ ਅਤੇ ਸੰਸਥਾਵਾਂ 'ਚ ਡੇਂਗੂ ਦਾ ਲਾਰਵਾ ਮਿਲਿਆ ਹੈ। ਇਸ ਵਾਰ ਇਹਨਾਂ ਕਾਲਜਾਂ ਵਿੱਚ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਵਧੀਆ ਕਾਰਜ਼ੁਗਾਰੀ ਦਿਖਾਉਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।