ਕੈਪਟਨ ਨੂੰ ਆਲ ਇੰਡੀਆ ਖੱਤਰੀ ਸਭਾ ਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਨੇ ਪੰਜਾਬ ਲੋਕਸਭਾ ਦੀ ਹਰ ਇੱਕ ਸੀਟ ਤੇ ਖੁੱਲ੍ਹ ਕੇ ਮਦਦ ਕਰਨ ਲਈ ਭਰੋਸਾ ਜਤਾਇਆ- ਸਹਿਗਲ

Last Updated: Apr 18 2019 16:32
Reading time: 2 mins, 5 secs

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਆਲ ਇੰਡੀਆ ਖੱਤਰੀ ਸਭਾ ਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਨੇ ਪੰਜਾਬ ਲੋਕਸਭਾ ਦੀ ਹਰ ਇੱਕ ਸੀਟ ਤੇ ਖੁੱਲ੍ਹ ਕੇ ਮਦਦ ਕਰਨ ਲਈ ਭਰੋਸਾ ਜਤਾਇਆ। ਇਸ ਮੌਕੇ ਇਸ ਮੀਟਿੰਗ ਵਿੱਚ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਤੋਂ ਇਲਾਵਾ ਤੇਜਪਾਲ ਸਿੰਘ ਵੋਹਰਾ ਐਡਵੋਕੇਟ ਕਾਰਜ ਕਾਰਨੀ ਮੈਂਬਰ, ਚੇਤਨ ਸਹਿਗਲ ਯੂਥ ਆਗੂ, ਦਵਿੰਦਰ ਕੁਮਾਰ ਸ਼ੰਭੂ, ਰੇਸ਼ਮ ਸਿੰਘ ਬੇਦੀ, ਮਿਕੀ ਤੱਗੜ, ਰੋਹਿਤ ਭੱਲਾ, ਚੰਦਨ ਵੋਹਰਾ, ਪ੍ਰਦੀਪ ਚੋਪੜਾ ਦੀਪਾ ਅਤੇ ਨਵਦੀਪ ਬੇਦੀ ਤੇ ਹੋਰ ਖੱਤਰੀ ਸਭਾ ਦੇ ਆਗੂ ਮੌਜੂਦ ਸਨ। ਜਿਨ੍ਹਾਂ ਕੈਪਟਨ ਸਾਹਿਬ ਨੂੰ ਇੱਕ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਇੱਕ ਦੁਸ਼ਾਲਾ ਖੱਤਰੀ ਸਭਾ ਵੱਲੋਂ ਭੇਂਟ ਕੀਤਾ। ਇਹ ਮੀਟਿੰਗ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਕਈ 15-20 ਮਿੰਟ ਚੱਲੀ ਮੀਟਿੰਗ ਵਿੱਚ ਖੱਤਰੀ ਪਰਿਵਾਰਾਂ ਨੂੰ ਆ ਰਹੀਆਂ ਦੁੱਖ ਤਕਲੀਫ਼ਾਂ ਤੇ ਹੋਰ ਅਹਿਮ ਮਸਲਿਆਂ ਦੇ ਨਾਲ-ਨਾਲ ਪੰਜਾਬ ਦੀਆਂ ਲੋਕਸਭਾ ਚੋਣਾਂ ਦੇ ਅਹਿਮ ਮੁੱਦੇ ਤੇ ਖੁੱਲ੍ਹ ਕੇ ਚਰਚਾ ਹੋਈ। ਨਰੇਸ਼ ਕੁਮਾਰ ਸਹਿਗਲ ਨੇ ਦੱਸਿਆ ਕਿ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਦੇ ਨਾਲ-ਨਾਲ ਲੇਡੀਜ਼ ਵਿੰਗ ਖੱਤਰੀ ਸਭਾ ਅਤੇ ਯੂਥ ਵਿੰਗ ਖੱਤਰੀ ਸਭਾ ਦੀਆਂ ਸਾਰੀਆਂ ਇਕਾਈਆਂ ਅਤੇ 43 ਮੈਂਬਰੀ ਕਾਰਜ ਕਾਰਨੀ ਕਮੇਟੀ 17 ਮੈਂਬਰੀ ਲੇਡੀਜ਼ ਕਮੇਟੀ 31 ਮੈਂਬਰੀ ਯੂਥ ਕਮੇਟੀ ਦੇ ਨਾਲ-ਨਾਲ ਪੰਜਾਬ ਦੇ 23 ਜ਼ਿਲ੍ਹਾ ਇੰਚਾਰਜ ਖੱਤਰੀ ਸਭਾ ਦੇ ਨਾਲ-ਨਾਲ 253 ਸ਼ਹਿਰੀ ਅਤੇ ਪੇਂਡੂ ਖੱਤਰੀ ਯੂਨਿਟਾਂ ਦੇ ਯੂਥ, ਲੇਡੀਜ਼, ਪ੍ਰਧਾਨਾਂ ਸਮੇਤ 17 ਲੱਖ ਤੋਂ ਵੱਧ ਖੱਤਰੀ ਸਭਾ ਦੇ ਮੈਂਬਰ ਪੁਰਜ਼ੋਰ ਲੋਕਸਭਾ ਇਲੈਕਸ਼ਨ ਵਿੱਚ ਕਾਂਗਰਸ ਦੀ ਖੁੱਲ੍ਹ ਕੇ ਮਦਦ ਕਰੇਗਾ। 

ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਨੇ ਅੱਗੇ ਕਿਹਾ ਕਿ 10 ਸਾਲ ਅਕਾਲੀ ਸਰਕਾਰ ਦੇ ਰਾਜ ਵਿੱਚ ਇੰਨੀ ਗੁੰਡਾ ਗਰਦੀ ਹੋਈ ਹੈ ਕਿ ਖੱਤਰੀ ਪਰਿਵਾਰਾਂ ਤੇ ਤਸ਼ੱਦਦ ਹੋਏ ਹਨ। ਹਰ ਇੱਕ ਖੱਤਰੀ ਪਰਿਵਾਰ ਵਿੱਚ ਗੁੱਸਾ ਭਰਿਆ ਪਿਆ ਹੈ ਉਨ੍ਹਾਂ ਆਪਣੇ ਗੁੱਸੇ ਦਾ ਬਦਲਾ ਜਿੱਥੇ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਫ਼ਤਿਹ ਕਰਵਾ ਕੇ ਕੱਢਿਆ ਸੀ ਉੱਥੇ ਹੁਣ ਲੋਕਸਭਾ ਵਿੱਚ ਕਾਂਗਰਸ ਨੂੰ ਸਮਰਥਣ ਦੇ ਕੇ ਕੱਢਿਆ ਜਾਵੇਗਾ। ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਨੇ ਅੱਗੇ ਇਹ ਵੀ ਕਿਹਾ ਕਿ ਅੱਜ ਕੈਪਟਨ ਸਰਕਾਰ ਨੇ ਖੱਤਰੀਆਂ ਨੂੰ ਮੰਤਰੀ ਪਦ ਨਾਲ ਨਿਵਾਜ ਕੇ ਜਿੱਥੇ ਖੱਤਰੀਆਂ ਦਾ ਭਰੋਸਾ ਜਿੱਤਿਆ ਉੱਥੇ ਪੰਜਾਬ ਵਿੱਚ ਪਹਿਲੀ ਵਾਰ ਖੱਤਰੀਆਂ ਨੂੰ ਮੰਤਰੀ ਤੇ ਚੇਅਰਮੈਨ ਲਗਾਇਆ ਹੈ। ਨਰੇਸ਼ ਸਹਿਗਲ ਨੇ ਅੱਗੇ ਇਹ ਵੀ ਕਿਹਾ ਕਿ ਖੱਤਰੀ ਸਭਾ ਇਹ ਮਾਨ ਮਹਿਸੂਸ ਕਰਦੀ ਹੈ ਕਿ ਅਸੀਂ ਅਜਿਹੀ ਕਾਂਗਰਸ ਪਾਰਟੀ ਨੂੰ ਸਮਰਥਣ ਦਿੱਤਾ ਹੈ ਜਿਨ੍ਹਾਂ ਪੰਜਾਬ ਵਿੱਚ ਅੱਤਵਾਦ ਦਾ ਖ਼ਾਤਮਾ ਕੀਤਾ, ਨਸ਼ੇ ਦੇ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਦੇ ਅੰਦਰ ਕੀਤਾ ਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਬਚਾਇਆ। ਮੀਟਿੰਗ ਵਿੱਚ ਇਸ ਮੌਕੇ ਕੈਪਟਨ ਤੋਂ ਇਲਾਵਾ ਬਲਬੀਰ ਸਿੱਧੂ ਕੈਬਿਨੇਟ ਮੰਤਰੀ, ਤ੍ਰਿਪਤ ਸਿੱਧੂ ਕੈਬਿਨੇਟ ਮੰਤਰੀ, ਚਰਨਜੀਤ ਚੰਨੀ ਕੈਬਿਨੇਟ ਮੰਤਰੀ, ਲਾਲ ਸਿੰਘ ਆਗੂ, ਰਮਨ ਬਹਿਲ ਚੇਅਰਮੈਨ ਐਸ.ਐਸ.ਐਸ. ਬੋਰਡ, ਮਨੀਸ਼ ਤਿਵਾਰੀ ਆਗੂ ਤੇ ਹੋਰ ਕਈ ਮੰਤਰੀ, ਚੇਅਰਮੈਨ ਤੇ ਕਾਂਗਰਸ ਆਗੂ ਹਾਜ਼ਰ ਸਨ।