ਮੇਰਾ ਅਬੋਹਰ ਫ੍ਰੀ ਲਿਗਲ ਸਰਵਿਸ ਨੇ ਦੋ ਯੋਜਨਾਵਾਂ ਕੀਤੀਆਂ ਲਾਂਚ

Last Updated: Apr 18 2019 16:23
Reading time: 1 min, 36 secs

'ਮੇਰਾ ਅਬੋਹਰ ਫ੍ਰੀ ਲਿਗਲ ਸਰਵਿਸ' ਸੰਸਥਾ ਦੀ ਪਹਿਲੀ ਮੀਟਿੰਗ ਅੱਜ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਸੰਸਥਾ ਮੁਖੀ ਐਡਵੋਕੇਟ ਅਮਿਤ ਅਸੀਜਾ ਬਾਵਾ ਨੇ ਦੱਸਿਆ ਕਿ ਟੀਮ ਵੱਲੋਂ ਲਾਂਚ ਕੀਤੀ ਗਈ ਜੌਬ ਮੈਚਿੰਗ ਨੂੰ ਸ਼ਹਿਰਵਾਸੀਆਂ ਵੱਲੋਂ ਬੇਹੱਦ ਸਫਲਤਾ ਮਿਲੀ ਹੈ। ਸ਼ਹਿਰਵਾਸੀ ਇਸ ਸਕੀਮ ਦਾ ਭਰਪੂਰ ਲਾਭ ਚੁੱਕ ਰਹੇ ਹਨ। ਇਸ ਲੜੀ ਦੇ ਚਲਦੇ ਮੇਰਾ ਅਬੋਹਰ ਫ੍ਰੀ ਲੀਗਲ ਸਰਵਿਸ ਨੇ 2 ਨਵੀਂ ਸਕੀਮਾਂ ਲਾਂਚ ਕੀਤੀਆਂ ਹਨ। ਕੈਰੀਅਰ ਗਾਈਡੇਂਸ ਅਤੇ ਕੈਰੀਅਰ ਇਨ ਸਪੋਟਰਸ, ਜਿਸਦੇ ਚਲਦੇ ਅਬੋਹਰ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਕਰੀਅਰ ਗਾਇਡੈਂਸ ਦਿੱਤੀ ਜਾਵੇਗੀ।  

ਇਸ ਬਾਰੇ ਜਾਣਕਾਰੀ ਦਿੰਦਿਆ ਐਡਵੋਕੇਟ ਅਮਿਤ ਅਸੀਜਾ ਨੇ ਦੱਸਿਆ ਕਿ ਕੈਰੀਅਰ ਗਾਈਡੇਂਸ ਗਰੁਪ ਵਿੱਚ ਵਿਦਿਆਰਥੀ ਆਪਣੇ ਆਪ ਜਾਂ ਉਨ੍ਹਾਂ ਦੇ ਮਾਪੇ ਐਡਮਿਨ ਪੈਨਲ ਤੋਂ ਕਿਸੇ ਵੀ ਕੈਰੀਅਰ, ਸਟਰੀਮ ਜਾਂ ਫੀਲਡ ਵਿੱਚ ਜਾਣ ਲਈ ਚੁਣੇ ਜਾਣ ਵਾਲੇ ਸਬਜੈਕਟ ਦੇ ਬਾਰੇ ਅਤੇ ਮੁੱਖ ਯੂਨਿਵਰਸਿਟੀਆਂ ਵਿੱਚ ਪਾਏ ਜਾਣ ਵਾਲੇ ਕੋਰਸ ਸਬੰਧੀ ਸਵਾਲ ਕਰਕੇ ਮਾਰਗਦਰਸ਼ਨ ਪਾ ਸੱਕਦੇ ਹਨ। ਕੈਰੀਅਰ ਇਨ ਸਪੋਰਟਸ ਗਰੂਪ ਵਿੱਚ ਸਪੋਟਰਸ ਵਿੱਚ ਕਿੰਝ ਅਤੇ ਕਿੱਥੇ ਆਪਣਾ ਕੈਰੀਅਰ ਬਣਾ ਸੱਕਦੇ ਹੋ ਅਤੇ ਕਿਹੜੀ ਖੇਡ ਤੁਹਾਡੇ ਬੱਚਿਆਂ ਨੂੰ ਚੰਗਾ ਭਵਿੱਖ ਦੇ ਸਕਦੀ ਹੈ, ਨਵੇਂ ਮੈਚ ਅਤੇ ਸਪੋਟਰਸ ਕੋਟਾ ਐਡਮਿਸ਼ਨ ਆਦਿ ਦੀ ਜਾਣਕਾਰੀ ਉਪਲੱਬਧ ਹੋਵੇਗੀ। ਟੀਮ ਮੁਖੀ ਐਡਵੋਕੇਟ ਅਮਿਤ ਅਸੀਜਾ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਨੌਜਵਾਨ ਪੀੜ੍ਹੀ ਦੇ ਮਾਰਗਦਰਸ਼ਨ ਕਰਣ ਲਈ ਉਨ੍ਹਾਂ ਦੀ ਟੀਮ ਕੁੱਝ ਨਵਾਂ ਕਰਣ ਲਈ ਯੋਜਨਾ ਬਣਾ ਰਹੀ ਸੀ। ਹੁਣ ਅਬੋਹਰ ਦੇ ਨੌਜਵਾਨ ਦੇਸ਼ ਦੀ ਨੀਂਹ ਬੰਨ ਦੇਸ਼ ਨੂੰ ਮਜ਼ਬੂਤ ਬਣਾਉਣਗੇ। ਸ਼ਹਿਰਵਾਸੀ ਪੜ੍ਹੇ-ਲਿਖੇ ਮੈਬਰਾਂ ਦੀ ਟੀਮ ਤੋਂ ਅਜਿਹੀ ਹੀ ਯੋਜਨਾਵਾਂ ਦੀ ਆਸ ਕਰਦੇ ਹਨ। ਇਸ ਵਿੱਚ ਦੋਨਾਂ ਯੋਜਨਾਵਾਂ ਲਈ ਇੱਕ-ਇੱਕ ਵਹਾਟਸਐਪ ਗਰੂਪ ਹੋਵੇਗਾ, ਜਿਸ ਵਿੱਚ ਐਡਮਿਨ ਪੇਨਲ 'ਤੇ 10-15 ਲੋਕ ਹੋਣਗੇ।

ਮੇਰਾ ਅਬੋਹਰ ਫ੍ਰੀ ਲੀਗਲ ਸਰਵਿਸ ਦੀ ਇਹ ਦੋਵੇਂ ਸਕੀਮਾਂ ਨੌਜਵਾਨ ਪੀੜ੍ਹੀ ਨੂੰ ਰਸਤਾ ਵਿਖਾਉਣ ਦਾ ਕੰਮ ਅਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਕੰਮ ਕਰਨਗੀਆਂ। ਐਡਵੋਕੇਟ ਅਮਿਤ ਅਸੀਜਾ ਬਾਵਾ ਨੇ ਆਪਣੀ ਟੀਮ ਦੇ ਨਾਲ ਆਪਣੇ ਦੋਵੇ ਨਵੀਂਆਂ ਸਕੀਮਾਂ ਸ਼ੁਰੂ ਕਰਣ ਦੀ ਘੋਸ਼ਣਾ ਕੀਤੀ ਅਤੇ ਦੱਸਿਆ ਕਿ ਇੱਕ ਹਫਤੇ ਦੇ ਅੰਦਰ ਇਸਨ੍ਹੂੰ ਪੂਰੀ ਤਰ੍ਹਾਂ ਤੋਂ ਵਰਤੋਂ ਵਿੱਚ ਲਿਆਇਆ ਜਾਵੇਗਾ। ਆਪਣੇ ਇਸ ਵਖਰੇ ਢੰਗ ਤੋਂ ਅਬੋਹਰ ਅਤੇ ਨੌਜਵਾਨ ਪੀੜ੍ਹੀ ਲਈ ਕੀਤੇ ਜਾਣ ਵਾਲੇ ਕਾਰਜਾਂ ਲਈ ਮੇਰਾ ਅਬੋਹਰ ਦੀ ਟੀਮ ਅਬੋਹਰ ਵਾਸੀਆਂ ਲਈ ਪ੍ਰੇਰਨਾਸਰੋਤ ਬਣੀ ਹੋਈ ਹੈ।