ਅਵਾਰਾ ਆਤੰਕ ਨੂੰ ਵੀ ਕਾਬੂ ਕਰਨ ਲਈ ਕੋਈ ਕਾਨੂੰਨ ਬਣਾ ਦਿਓ ਲੀਡਰੋਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 18 2019 12:18
Reading time: 2 mins, 45 secs

ਅਵਾਰਾ ਆਤੰਕ ਦਾ ਨਾਮ ਸੁਣਦਿਆਂ ਹੀ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ। ਦਰਅਸਲ, ਅਵਾਰਾ ਆਤੰਕ ਦਾ ਸਿੱਧਾ ਸਬੰਧ ਅਵਾਰਾ ਪਸ਼ੂਆਂ, ਕੁੱਤਿਆਂ ਤੋਂ ਇਲਾਵਾ ਹੋਰ ਜਾਨਵਰਾਂ ਨਾਲ ਹੈ, ਜਿਨ੍ਹਾਂ ਨੇ ਹੁਣ ਤੱਕ ਅਨੇਕਾਂ ਮਨੁੱਖੀ ਜ਼ਿੰਦਗੀਆਂ ਨੂੰ ਤਬਾਹ ਕੀਤਾ ਹੈ। ਰੋਜ਼ਾਨਾ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਵਾਰਾ ਜਾਨਵਰਾਂ ਦੇ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ, ਪਰ ਇਸ ਦੇ ਵੱਲ ਨਾ ਤਾਂ ਪ੍ਰਸ਼ਾਸਨਿਕ ਅਧਿਕਾਰੀ ਧਿਆਨ ਦੇ ਰਹੇ ਹਨ ਅਤੇ ਨਾ ਹੀ ਕੋਈ ਸਿਆਸੀ ਲੀਡਰ ਇਸ ਨੂੰ ਚੋਣਾਂ ਦਾ ਮੁੱਦਾ ਬਣਾ ਰਹੇ ਹਨ।

ਕੁਲ ਮਿਲਾ ਕੇ ਵੇਖੀਏ ਤਾਂ ਲੀਡਰ ਚੋਣਾਂ ਦੇ ਦਿਨਾਂ ਵਿੱਚ ਹਰ ਪ੍ਰਕਾਰ ਦੇ ਵੱਡੇ-ਵੱਡੇ ਵਾਅਦੇ ਤਾਂ ਕਰ ਰਹੇ ਹਨ, ਪਰ ਜਿਨ੍ਹਾਂ ਤੋਂ ਮਨੁੱਖੀ ਜ਼ਿੰਦਗੀ ਨੂੰ ਖਤਰਾ ਹੈ ਉਸ ਨੂੰ ਕਾਬੂ ਕਰਨ ਦੇ ਲਈ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾ ਰਿਹਾ, ਜਿਸ ਦੇ ਕਾਰਨ ਲੋਕਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਸਾਡੇ ਪੰਜਾਬ ਦੇ ਅੰਦਰ ਰੋਜ਼ਾਨਾ ਹੀ ਅਨੇਕਾਂ ਮਨੁੱਖੀ ਜਾਨਾਂ ਅਵਾਰਾ ਪਸ਼ੂ ਦੀ ਭੇਂਟ ਚੜ ਜਾਂਦੀਆਂ ਹਨ। ਜੇਕਰ ਕੋਈ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਮਾਰਨ ਜਾਂ ਫਿਰ ਕੈਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਧਰਮ ਦੇ ਠੇਕੇਦਾਰ ਉਸ 'ਤੇ ਮੁਕੱਦਮਾ ਦਰਜ ਕਰਵਾ ਦਿੰਦੇ ਹਨ।

ਅਨੇਕਾਂ ਹੋ ਰਹੇ ਹਾਦਸਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਅਤੇ ਲੀਡਰ ਵੇਖ ਰਹੇ ਹਨ, ਪਰ ਇਸ ਨੂੰ ਕਾਨੂੰਨ ਦੇ ਦਾਇਰੇ ਵਿੱਚ ਕਿਵੇਂ ਲਿਆਂਦਾ ਜਾਵੇ, ਇਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਸੋਚਿਆ ਜਾ ਰਿਹਾ। ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਰੋਜ਼ਾਨਾ ਹੀ ਛੋਟੇ ਛੋਟੇ ਬੱਚਿਆਂ ਨੂੰ ਅਵਾਰਾ ਕੁੱਤੇ ਨੋਚ ਨੋਚ ਕੇ ਖਾ ਰਹੇ ਹਨ। ਪਰ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਨਸ਼ਟ ਕਰਨ ਵਾਸਤੇ ਹੁਣ ਤੱਕ ਕਿਸੇ ਨੇ ਪਹਿਲ ਕਦਮੀ ਨਹੀਂ ਕੀਤੀ। ਜਿਸ ਦੇ ਕਾਰਨ ਲੋਕਾਂ ਵਿੱਚ ਜਿੱਥੇ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਲੋਕ ਸਮੇਂ ਦੀਆਂ ਸਰਕਾਰਾਂ ਨੂੰ ਕੋਸਦੇ ਨਜ਼ਰੀ ਆ ਰਹੇ ਹਨ।

ਦੋਸਤੋਂ, ਜੇਕਰ ਆਪਾਂ ਅਵਾਰਾ ਆਤੰਕ ਦੇ ਕਹਿਰ ਸਬੰਧੀ ਆਮ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਆਜ਼ਾਦ ਹੋਇਆ ਨੂੰ ਕਰੀਬ 72 ਸਾਲ ਹੋ ਚੁੱਕੇ ਹਨ, ਪਰ ਹੁਣ ਤੱਕ ਕਿਸੇ ਵੀ ਸਰਕਾਰ ਨੇ ਅਵਾਰਾ ਪਸ਼ੂਆਂ, ਕੁੱਤਿਆਂ ਅਤੇ ਹੋਰ ਅਵਾਰਾ ਜਾਨਵਰਾਂ ਨੂੰ ਠੱਲ੍ਹ ਪਾਉਣ ਦੇ ਲਈ ਕੋਈ ਕਾਨੂੰਨ ਆਦਿ ਨਹੀਂ ਬਣਾਇਆ। ਲੋਕਾਂ ਦਾ ਦੋਸ਼ ਸੀ ਕਿ ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ, ਉਦੋਂ ਤੋਂ ਸਾਡੇ ਦੇਸ਼ ਦੇ ਅੰਦਰ ਵੱਡੀ ਗਿਣਤੀ ਵਿੱਚ ਅਵਾਰਾ ਪਸ਼ੂਆਂ ਨੇ ਲੋਕਾਂ ਦੀਆਂ ਜਾਨਾਂ ਲਈਆਂ ਹਨ।

ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਅਵਾਰਾ ਕੁੱਤਿਆਂ, ਪਸ਼ੂਆਂ ਆਦਿ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਕੇਂਦਰ ਦੇ ਨੁਮਾਇੰਦਿਆਂ ਵੱਲੋਂ ਪਸ਼ੂਆਂ ਆਦਿ ਨੂੰ ਮਾਰਨ ਵਾਲਿਆਂ 'ਤੇ ਮੁਕੱਦਮਾ ਦਰਜ ਕਰਵਾ ਦਿੱਤਾ ਜਾਂਦਾ। ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਕਦੇ ਵੀ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਤੋਂ ਨਿਜਾਤ ਮਿਲੇ, ਕਿਉਂਕਿ ਸਰਕਾਰਾਂ ਨੂੰ ਤਾਂ ਬੰਦੇ ਮਰਦੇ ਹੀ ਚੰਗੇ ਲੱਗਦੇ ਨੇ। ਦੱਸ ਦਈਏ ਕਿ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਕਾਰਨ ਹੋਈਆਂ ਅਣਗਿਣਤ ਮੌਤਾਂ ਦਾ ਹੁਣ ਤੱਕ ਕੋਈ ਮੁਕੱਦਮਾ ਦਰਜ ਨਹੀਂ ਹੋਇਆ।

ਪਰ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਵੀ ਬੰਦੇ ਨੇ ਅਵਾਰਾ ਕੁੱਤੇ ਜਾਂ ਫਿਰ ਅਵਾਰਾ ਪਸ਼ੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਉੱਪਰ ਧਰਮ ਦੇ ਠੇਕੇਦਾਰਾਂ ਅਤੇ ਕੇਂਦਰ ਦੇ ਲੀਡਰਾਂ ਵੱਲੋਂ ਮੁਕੱਦਮੇ ਦਰਜ ਕਰਵਾ ਦਿੱਤੇ ਜਾਂਦੇ ਹਨ। ਇਸ ਤੋਂ ਵੱਡੀ ਸਾਡੇ ਦੇਸ਼ ਵਿੱਚ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਕਿ ਇੱਥੇ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਤਾਂ ਸੁਣਵਾਈ ਹੋ ਜਾਂਦੀ ਹੈ, ਪਰ ਮਨੁੱਖ ਦੀ ਕਿਧਰੇ ਵੀ ਕੋਈ ਨਹੀਂ ਸੁਣਦਾ। ਲੋਕਾਂ ਦੀ ਮੰਗ ਹੈ ਕਿ ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਨੂੰ ਠੱਲ੍ਹ ਪਾਉਣ ਦੇ ਵਾਸਤੇ ਕੋਈ ਅਜਿਹਾ ਕਾਨੂੰਨ ਬਣਾਇਆ ਜਾਵੇ, ਜਿਸ ਕਾਰਨ ਲੋਕਾਂ ਨੂੰ ਨਿਜਾਤ ਮਿਲ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।