ਅਕਾਲੀਆਂ-ਕਾਂਗਰਸੀਆਂ ਤੇ ਲੱਗੇ ਡਾਕਟਰ ਗਾਂਧੀ ਦੇ ਪੋਸਟਰ ਪਾੜਨ ਦੇ ਇਲਜ਼ਾਮ!!

Last Updated: Apr 18 2019 12:12
Reading time: 1 min, 1 sec

ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਾਂਗਰਸੀਆਂ ਤੇ ਅਕਾਲੀਆਂ ਤੇ ਉਨ੍ਹਾਂ ਦੇ ਪੋਸਟਰ ਪਾੜਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਫ਼ੁਲ ਚੜਾਈ ਹੈ, ਅਕਾਲੀਆਂ ਤੇ ਕਾਂਗਰਸੀਆਂ ਦੇ ਉਮੀਦਵਾਰਾਂ ਨੂੰ ਆਪਣੀ ਹਾਰ ਸ਼ਪਸ਼ਟ ਨਜ਼ਰ ਆ ਰਹੀ ਹੈ, ਜਿਸਦੇ ਚਲਦਿਆਂ ਉਹ ਪੂਰੀ ਤਰਾਂ ਨਾਲ ਬੌਖ਼ਲਾ ਗਏ ਹਨ। ਇਸੇ ਬੌਖ਼ਲਾਹਟ ਦੇ ਚਲਦਿਆਂ ਉਨ੍ਹਾਂ ਨੇ ਸ਼ਹਿਰ ਵਿੱਚ ਲੱਗੇ ਉਨ੍ਹਾਂ ਦੇ ਪੋਸਟਰ ਪਾੜਨੇ ਸ਼ੁਰੂ ਕਰ ਦਿੱਤੇ ਹਨ। ਗਾਂਧੀ ਦਾ ਕਹਿਣਾ ਹੈ ਕਿ ਉਹ ਕਾਂਗਰਸੀ ਅਤੇ ਅਕਾਲੀਆਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਕਾਇਰਾਨਾਂ ਹਰਕਤਾਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਨੇ ਪਿਛਲੇ ਪੰਜਾਂ ਸਾਲਾਂ ਦੇ ਦੌਰਾਨ ਪਟਿਆਲਾ ਦਾ ਪੂਰਾ ਵਿਕਾਸ ਕਰਵਾਇਆ ਹੈ, ਐੱਮ.ਪੀ, ਫ਼ੰਡ ਦਾ ਇੱਕ-ਇੱਕ ਪੈਸਾ ਸ਼ਹਿਰ ਤੇ ਖ਼ਰਚ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ, ਉਨ੍ਹਾਂ ਦੇ ਵਿਰੋਧੀ ਇਸ ਗੱਲ ਤੋਂ ਭਲੀ ਭਾਂਤੀ ਜਾਣੂੰ ਹਨ ਕਿ, ਇਲਾਕੇ ਦੀ ਜਨਤਾ ਉਨ੍ਹਾਂ ਦੇ ਨਾਲ ਖ਼ੜੀ ਹੈ। 

ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਨੇ ਕਿ, ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ, ਸ਼ਾਇਦ ਇਹੋ ਵਜ਼ਾਹ ਹੈ ਕਿ, ਉਨ੍ਹਾਂ ਦੇ ਵਿਰੋਧੀ ਉਹ ਨੇ ਦੇ ਪੋਸਟਰ ਪਾੜ ਕੇ ਆਪਣੀ ਭੜਾਸ ਕੱਢਣ ਲੱਗੇ ਹੋਏ ਹਨ, ਜਿਸ ਨਾਲ ਉਨ੍ਹਾਂ ਨੂੰ ਤਾਂ ਕੋਈ ਫ਼ਰਕ ਨਹੀਂ ਪੈਣਾ ਪਰ ਲੋਕ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਅਜਿਹੀਆਂ ਹਰਕਤਾਂ ਕਾਰਨ ਉਨ੍ਹਾਂ ਨੂੰ ਲਾਹਣਤਾਂ ਜਰੂਰ ਪਾ ਰਹੇ ਹਨ।