ਜਗਮੀਤ ਬਰਾੜ ਕੱਲ੍ਹ ਕਹਿੰਦੇ ਸੀ ਖਬਰ ਝੂਠੀ ਤੇ ਅੱਜ ਖੁਦ ਕਰਤਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ (ਨਿਊਜ਼ਨੰਬਰ ਖ਼ਾਸ ਖਬਰ)

Last Updated: Apr 18 2019 11:40
Reading time: 1 min, 24 secs

ਜਗਮੀਤ ਸਿੰਘ ਬਰਾੜ ਨੇ ਕੱਲ੍ਹ ਸੋਸ਼ਲ ਮੀਡੀਆ ਤੇ ਕਿਹਾ ਸੀ ਕੇ ਉਨ੍ਹਾਂ ਦੀ ਅਕਾਲੀ ਦਲ ਵਿੱਚ ਜਾਣ ਦੀ ਅਫ਼ਵਾਹ ਝੂਠੀ ਹੈ ਤੇ ਅੱਜ ਖੁਦ ਹੀ ਟਵਿੱਟਰ ਤੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈl ਆਪਣੇ ਸੋਸ਼ਲ ਮੀਡੀਆ ਖਾਤੇ ਤੇ ਅਕਾਲੀ ਦਲ ਦੀਆਂ ਤਾਰੀਫਾਂ ਦੇ ਕਸੀਦੇ ਪੜ੍ਹਦੇ ਹੋਏ ਜਗਮੀਤ ਬਰਾੜ ਨੇ ਕਿਹਾ ਕੇ ਉਨ੍ਹਾਂ ਨੇ ਹਮੇਸ਼ਾ ਹੀ ਲੋਕਾਂ ਦੇ ਲਈ ਅਤੇ ਲੋਕਾਂ ਦੇ ਵਾਸਤੇ ਰਾਜਨੀਤੀ ਕੀਤੀ ਹੈ ਅਤੇ ਅਕਾਲੀ ਦਲ ਉਨ੍ਹਾਂ ਨੂੰ ਇਸਦੇ ਵਿੱਚ ਹਿਰ ਮੌਕਾ ਦਿੰਦੇ ਹੋਏ ਸਿੱਖੀ ਅਤੇ ਪੰਜਾਬ ਦੀ ਸੇਵਾ ਦਾ ਮੌਕਾ ਦੇ ਰਿਹਾ ਹੈl ਬਰਾੜ ਨੇ ਕਿਹਾ ਕੇ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਉਤਸਵ ਦੇ ਸਾਲ ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਇਸ ਸਮੇਂ ਦੌਰਾਨ ਉਹ ਆਪਣੇ ਨਾਲ ਖੜਨ ਵਾਲੇ ਹਰ ਸਮਰਥਕ ਦਾ ਧੰਨਵਾਦ ਕਰਦੇ ਹਨ l ਜਿਕਰਯੋਗ ਹੈ ਕੇ ਦੋ ਦਿਨ ਪੀਲਾ ਇਹ ਅਫ਼ਵਾਹ ਜੰਗਲ ਦੀ ਅੱਗ ਵਾਂਗੀ ਫੈਲੀ ਸੀ ਕੇ ਜਗਮੀਤ ਬਰਾੜ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਇਸਦੇ ਬਾਅਦ ਖੁਦ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਇੱਕ ਕੰਮੈਂਟ ਕਰਕੇ ਕਿਹਾ ਸੀ ਕੇ ਇਹ ਖਬਰ ਝੂਠੀ ਹੈl ਇਸ ਖਬਰ ਨੂੰ ਝੂਠਾ ਦੱਸਣ ਦੇ ਮਹਿਜ ਇੱਕ ਦਿਨ ਬਾਅਦ ਹੀ ਬਰਾੜ ਹੁਣ ਇਸ ਨੂੰ ਸੱਚਾ ਕਰ ਰਹੇ ਹਨl ਫਿਲਹਾਲ ਜਗਮੀਤ ਸਿੰਘ ਬਰਾੜ ਕੱਲ੍ਹ ਨੂੰ ਮੁਕਤਸਰ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ ਅਤੇ ਕੱਲ੍ਹ ਨੂੰ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੁਕਤਸਰ ਹਲਕੇ ਦੇ ਦੌਰੇ ਤੇ ਆ ਰਹੇ ਹਨ ਜਿਸਦੇ ਬਾਅਦ ਕੇ ਸੰਭਾਵਨਾ ਹੈ ਕੇ ਜਗਮੀਤ ਬਰਾੜ ਨੂੰ ਅਕਾਲੀ ਦਲ ਵਿੱਚ ਵੱਡੇ ਬਾਦਲ ਵੱਲੋਂ ਹੀ ਸ਼ਾਮਿਲ ਕੀਤਾ ਜਾਵੇਗਾ l ਇਸਦੇ ਨਾਲ ਹੀ ਜਗਮੀਤ ਬਰਾੜ ਦੇ ਫ਼ਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਹੋਣ ਦੀ ਸੰਭਾਵਨਾ ਤੇ ਵੀ ਪੂਰੇ ਆਸਾਰ ਬਣਦੇ ਦਿਖਾਈ ਦੇ ਰਹੇ ਹਨ ਅਤੇ ਅਕਾਲੀ ਦਲ ਕੱਲ੍ਹ ਨੂੰ ਇਸਦਾ ਵੀ ਐਲਾਨ ਕਰ ਸਕਦਾ ਹੈ l