ਹਰ ਸਾਲ 5.7 ਕਰੋੜ ਭਾਰਤੀਆਂ ਨੂੰ ਗੁਰਬਤ ਵਲ ਧੱਕ ਰਿਹਾ ਬਿਮਾਰੀ ਤੇ ਹੋਣ ਵਾਲਾ ਖਰਚਾ (ਨਿਊਜ਼ਨੰਬਰ ਖਾਸ ਖਬਰ)

Last Updated: Apr 15 2019 19:16
Reading time: 1 min, 3 secs

ਮੇਰੇ ਵਾਂਗ ਤੁਸੀ ਵੀ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਭਾਰਤ ਦੇਸ਼ ਦੀ ਬਾਹਰਲੇ ਦੇਸ਼ਾਂ ਵਿੱਚ ਇਹ ਪਹਿਚਾਣ ਹੈ ਕਿ ਇੱਥੇ ਇਲਾਜ ਸਸਤਾ ਅਤੇ ਚੰਗਾ ਮਿਲਦਾ ਹੈ। ਬਹੁਤ ਸਾਰੇ ਵਿਦੇਸ਼ੀ ਲੋਕ ਵੀ ਭਾਰਤ 'ਚ ਇਲਾਜ ਕਰਵਾਉਣ ਲਈ ਆਉਂਦੇ ਹਨ ਜਿਸ ਨੂੰ ਭਾਰਤ ਸਰਕਾਰ ਹੈਲਥ ਟੂਰਿਜ਼ਮ ਦੱਸਦੀ ਹੈ। ਇਸਦੇ ਉਲਟ ਭਾਰਤੀ ਲੋਕ ਦੇਸ਼ ਦੇ ਵਿੱਚ ਸਰਕਾਰੀ ਸਿਹਤ ਸਹੂਲਤਾਂ ਤੋਂ ਜ਼ਿਆਦਤਰ ਮੌਕਿਆਂ ਤੇ ਤੰਗ ਹੀ ਨਜ਼ਰ ਆਉਂਦੇ ਦਿਖਾਈ ਦਿੰਦੇ ਹਨ l 
  
ਬੀਤੇ ਦਿਨੀਂ ਅਮਰੀਕਾ ਦੇ ਸੈਂਟਰ ਫਾਰ ਡਿਜੀਜ ਡਾਇਨਾਮਿਕਸ ਇਕਨਾਮਿਕਸ ਐਂਡ ਪਾਲਿਸੀ ਦੀ ਰਿਪੋਰਟ ਮੁਤਾਬਿਕ ਭਾਰਤ ਵਿੱਚ ਹਰ 10189 ਲੋਕਾਂ ਤੇ ਸਿਰਫ ਇੱਕ ਡਾਕਟਰ ਹੈ ਜਦਕਿ ਵਿਸ਼ਵ ਸਿਹਤ ਸਗੰਠਨ ਦੇ ਮੁਤਾਬਿਕ ਇੱਕ ਹਜ਼ਾਰ ਲੋਕਾਂ ਤੇ ਇੱਕ ਡਾਕਟਰ ਚਾਹੀਦਾ ਹੈ l ਜੇਕਰ ਇਹਨਾ ਅੰਕੜਿਆਂ ਦੀ ਮੰਨੀ ਜਾਵੇ ਤਾਂ ਭਾਰਤ ਵਿੱਚ ਕਰੀਬ 6 ਲੱਖ ਡਾਕਟਰਾਂ ਦੀ ਕਮੀ ਹੈ l ਇਸਦੇ ਇਲਾਵਾ ਇਸੇ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਇਸ ਸਮੇਂ ਕਰੀਬ 20 ਲੱਖ ਨਰਸਾਂ ਦੀ ਵੀ ਕਮੀ ਹੈ।

ਇਸ ਰਿਪੋਰਟ ਵਿੱਚ ਜ਼ਿਕਰ ਹੈ ਕਿ ਜੇਕਰ ਭਾਰਤ ਵਿੱਚ ਮੁਕੰਮਲ ਤੌਰ ਤੇ ਐਂਟੀਬਾਇੳਟਿਕ ਉਪਲਬਧ ਹੋ ਜਾਣ ਤਾਂ ਵੀ 65 ਫੀਸਦੀ ਲੋਕਾਂ ਨੂੰ ਬਿਮਾਰੀ ਤੇ ਖਰਚਾ ਖੁਦ ਚੱਕਣਾ ਪੈਂਦਾ ਹੈ ਜੋ ਕਿ ਦੇਸ਼ ਦੇ ਕਰੀਬ 5.7 ਕਰੋੜ ਲੋਕਾਂ ਨੂੰ ਇਲਾਜ ਤੇ ਹੋਣ ਵਾਲੇ ਖਰਚ ਕਾਰਨ ਗ਼ਰੀਬੀ ਵੱਲ ਧੱਕਦਾ ਹੈ ਅਤੇ ਇਸੇ ਖਰਚ ਦੇ ਕਾਰਨ ਕਈ ਗਰੀਬ ਲੋਕ ਤਾਂ ਇਲਾਜ ਤੋਂ ਵਾਂਝੇ ਹੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ l