ਗਰਮੀ ਦੇ ਮੌਸਮ ਵਿੱਚ ਪਸ਼ੂਆਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾਈ ਜਾਵੇ - ਡਾ. ਰੰਧਾਵਾ

ਗਰਮੀ ਦੀ ਰੁੱਤ ਆ ਰਹੀ ਹੈ ਇਸ ਲਈ ਦੁਧਾਰੂਆਂ ਨੂੰ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਪਸ਼ੂਆਂ ਨੂੰ ਗਰਮੀ ਦੇ ਮੌਸਮ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਨੇ ਪਸ਼ੂ ਪਾਲਕਾਂ ਨੂੰ ਕਿਹਾ ਹੈ ਕਿ ਵੱਧ ਰਹੇ ਤਾਪਮਾਨ ਕਾਰਨ ਦੁਧਾਰੂ ਪਸ਼ੂ ਖੁਰਾਕ ਖਾਣੀ ਘਟਾ ਦਿੰਦੇ ਹਨ ਇਸ ਕਰਕੇ ਉਹਨਾਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਜੋ ਕਿ ਤੇਲ ਬੀਜ ਫਸਲਾਂ ਦੀ ਖਲ ਨਾਲ 5-7% ਤੱਕ ਵੱਧ ਜਾਂਦੀ ਹੈ। 

ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਅਫ਼ਸਰ ਡਾ. ਸਰਬਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਧਾਰੂ ਪਸ਼ੂਆਂ ਵਿੱਚ ਹੀਟ ਦੇ ਲ਼ੱਛਣ ਵੇਖਣੇ ਚਾਹੀਦੇ ਹਨ ਅਤੇ ਲੱਛਣਾਂ ਦੇ ਨਜ਼ਰ ਆਉਣ ’ਤੇ ਪਸ਼ੂਆਂ ਨੂੰ 12-18 ਘੰਟਿਆਂ ਵਿੱਚ ਇਨਸੈਮੀਨੇਸ਼ਨ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਛੜੂ ਦੀ ਸਾਂਭ ਸੰਭਾਲ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਜੇਰ ਪੈਣ ਦੇ ਇੰਤਜ਼ਾਰ ਕੀਤੇ ਬਿਨ੍ਹਾਂ ਜਨਮ ਦੇ 1-2 ਘੰਟਿਆਂ ਦੇ ਵਿਚਕਾਰ ਗਾਂ ਦਾ ਗਾੜਾ ਦੁੱਧ ਬੱਚੇ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚਿੱਚੜਾਂ ਤੋਂ ਬਚਾਅ ਲਈ ਪਸ਼ੂਆਂ ਦੇ ਚਾਰੇ ਅਤੇ ਜਗ੍ਹਾ ਤੇ 5% ਮੈਲਾਥੀਆਨ ਦਾ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ। ਖੁਰਲੀ, ਖੁਰਾਕ, ਪੱਠੇ ਅਤੇ ਪਾਣੀ ਨੂੰ ਜ਼ਹਿਰਾਂ ਤੋਂ ਬਚਾਉਣਾ ਚਾਹੀਦਾ ਹੈ। ਪਸ਼ੂਆਂ ਨੂੰ ਚਿੱਚੜਾਂ ਤੋਂ ਬਚਾਉਣ ਲਈ ਬਿਊਟੌਕਸ ਤਰਲ ਜਾਂ ਟੈਕਨਿਕ (12.5%) 2 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਨਾਲ ਸਪਰੇਅ ਕਰਨਾ ਚਾਹੀਦਾ ਹੈ। 10 ਦਿਨਾਂ ਬਾਅਦ ਫਿਰ ਛਿੜਕਾਅ ਕਰਨਾ ਚਾਹੀਦਾ ਹੈ।  

ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪਸ਼ੂਆਂ ਅਤੇ ਢਾਰੇ ਨੁੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਮੂੰਹ ਖੁਰ ਦੀ ਬਿਮਾਰੀ ਲਈ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਜੇਕਰ ਨਹੀਂ ਕਰਵਾਇਆ ਤਾਂ ਇਸ ਨੂੰ ਤੁਰੰਤ ਕਰਵਾ ਲੈਣਾ ਚਾਹੀਦਾ ਹੈ। ਟੀਕਾਕਰਨ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਅਤੇ 6 ਮਹੀਨਿਆਂ ਬਾਅਦ ਦੁਬਾਰਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਡਾ. ਰੰਧਾਵਾ ਨੇ ਕਿਹਾ ਕਿ ਦੁਧਾਰੂ ਪਸ਼ੂਆਂ ਨੂੰ ਜ਼ਿਆਦਾ ਮਾਤਰਾ ਵਿੱਚ ਕਣਕ ਜਾਂ ਅਨਾਜ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਓਪਰੋਕਤ ਕੁਝ ਸਾਵਧਾਨੀਆਂ ਵਰਤ ਕੇ ਅਸੀਂ ਆਪਣੇ ਪਸ਼ੂਆਂ ਨੂੰ ਗਰਮੀ ਤੋਂ ਬਚਾ ਸਕਦੇ ਹਾਂ।

ਮੰਤਰੀ ਜੀ ਕਹਿੰਦੇ, ਗਰਮੀ ਵਿੱਚ ਮਹਿੰਗਾਈ ਉੱਡ ਜਾਏਗਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਅੰਦਰ ਲਗਾਤਾਰ ਪੈਟਰੋਲ, ਡੀਜ਼ਲ ਤੋਂ ਇਲਾਵਾ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਲੰਘੇ 20 ਦਿਨਾਂ ਦੇ ਅੰਦਰ ਅੰਦਰ ਹੀ ਪੈਟਰੋਲ ਦੇ ਭਾਅ ਵਿੱਚ 20 ਰੁਪਏ ਵਾਧਾ ਹੋਇਆ ਹੈ, ਜਦੋਂਕਿ ਡੀਜ਼ਲ ਦੇ ...

ਗਊਸ਼ਾਲਾਵਾਂ ਤਾਂ ਬਣ ਗਈ, ਪਰ ਅਵਾਰਾ ਪਸ਼ੂ ਨਾ ਸਾਂਭੇ ਗਏ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੇ ਕੋਲੋਂ ਸਰਕਾਰਾਂ ਦੇ ਵੱਲੋਂ ਗਊ ਟੈਕਸ ਤਾਂ ਹਰ ਮਹੀਨੇ ਲਿਆ ਜਾਂਦਾ ਹੈ, ਪਰ ਪਸ਼ੂਆਂ ਦੀ ਸਾਂਭ ਸੰਭਾਲ ਫਿਰ ਵੀ ਨਹੀਂ ਕੀਤੀ ਜਾਂਦੀ। ਅਵਾਰਾ ਪਸ਼ੂਆਂ ਦੇ ਕਾਰਨ ਰੋਜ਼ਾਨਾਂ ਹੀ ਸੈਂਕੜੇ ਹਾਦਸੇ ਵਾਪਰਦੇ ਹਨ, ਜਿਨ੍ਹਾਂ ਦੇ ਵੱਲ ...

ਅਵਾਰਾ ਪਸ਼ੂਆਂ 'ਤੇ ਹਰ ਸਾਲ ਕਰੋੜਾਂ ਰੁਪਏ ਖ਼ਰਚਦੀ ਹੈ ਸਰਕਾਰ, ਨਿਜਾਤ ਫਿਰ ਵੀ ਨਹੀਂ!!! (ਨਿਊਜ਼ਨੰਬਰ ਖ਼ਾਸ ਖ਼ਬਰ)

ਅਵਾਰਾ ਪਸ਼ੂਆਂ ਦੇ ਨਾਲ ਵਾਹਨ ਟਕਰਾਉਣ ਦੇ ਨਾਲ ਰੋਜ਼ਾਨਾਂ ਹੀ ਸੈਂਕੜੇ ਹਾਦਸੇ ਹੋ ਰਹੇ ਹਨ ਅਤੇ ਰੋਜ਼ਾਨਾਂ ਹੀ ਕਈ ਲੋਕ ਇਨ੍ਹਾਂ ਹਾਦਸਿਆਂ ਵਿੱਚ ਆਪਣੀ ਜਾਨ ਵੀ ਗਵਾਹ ਰਹੇ ਹਨ। ਪਰ ਹਾਕਮ ਧਿਰ 'ਤੇ ਕੰਨ 'ਤੇ ਜੂੰ ਨਹੀਂ ...

ਦਿਨੋਂ ਦਿਨ ਮਾਰੂ ਹੋ ਰਹੀ ਗਰਮੀ ਨੇ ਲੈ ਲਈ ਅਣਪਛਾਤੇ ਵਿਅਕਤੀ ਦੀ ਬਲੀ

ਪਿਛਲੇ ਕੁਝ ਦਿਨਾਂ ਤੋਂ ਸੂਬੇ ਅੰਦਰ ਗਰਮੀ ਦਾ ਕਹਿਰ ਕਾਫ਼ੀ ਜ਼ਿਆਦਾ ਵਧਿਆ ਹੋਇਆ ਹੈ। ਤੱਪਦੇ ਸੂਰਜ ਦੀ ਲਾਲੀ ਕਾਰਨ ਵਧੀ ਗਰਮੀ ਦੇ ਚੱਲਦੇ ਹਰੇਕ ਵਰਗ ਦੇ ਲੋਕ ਬਹੁਤ ਤ੍ਰਾਹ-ਤ੍ਰਾਹ ਕਰ ਰਹੇ ਹਨ। ...

...ਰੇਲ ਟਰੈਕ ਕਿਨਾਰੇ ਘੁੰਮਦੇ ਅਵਾਰਾ ਪਸ਼ੂ ਮੁਸਾਫਰਾਂ ਦੀ ਜਾਨ ਲਈ ਬਣ ਸਕਦੈ ਹਨ ਵੱਡਾ ਖਤਰਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕਈ ਸਾਲਾਂ ਤੋਂ ਸੂਬੇ ਅੰਦਰ ਪਿੰਡਾਂ ਤੇ ਸ਼ਹਿਰਾਂ 'ਚ ਘੁੰਮਣ ਵਾਲੇ ਅਵਾਰਾ ਪਸ਼ੂਆਂ ਦੀ ਪੈਦਾ ਹੋਈ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ...

ਡੀ.ਸੀ ਨੇ ਪਸ਼ੂਆਂ ਨੂੰ ਠੰਡ ਤੋਂ ਬਚਾਉਣ ਲਈ ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਪਿੰਡ ਕਮਾਲਪੁਰ ਵਿਖੇ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਬਣਾਈ ਗਈ ਗਊਸ਼ਾਲਾ ਦਾ ਦੌਰਾ ਕੀਤਾ। ...

ਲੱਗਦੈ ਵੱਡੀ ਘਟਨਾ ਵਾਪਰਨ ਦੀਆਂ ਉਡੀਕ ਕਰ ਰਹੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ....!!!! (ਨਿਊਜ਼ਨੰਬਰ ਖ਼ਾਸ ਖ਼ਬਰ)

ਸ਼ਹਿਰਾਂ ਅਤੇ ਨਜ਼ਦੀਕੀ ਪੇਂਡੂ ਇਲਾਕਿਆਂ 'ਚ ਘੁੰਮਦੇ ਅਵਾਰਾ ਪਸ਼ੂਆਂ ਦੀ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਦਿਨ ਪ੍ਰਤੀ ਦਿਨ ਲੋਕਾਂ ਲਈ ਸਿਰਦਰਦੀ ਦ ਸਬੱਬ ਬਣਦੀ ਜਾ ਰਹੀ ਹੈ। ...

ਗਲੀ-ਮੁਹੱਲਿਆਂ 'ਚ ਘੁੰਮਦੇ ਅਵਾਰਾ ਪਸ਼ੂਆਂ ਦੇ ਝੁੰਡ ਲੋਕਾਂ ਦੀ ਜਾਨ ਲਈ ਬਣੇ ਹੋਏ ਹਨ ਖੌਅ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸ਼ਹਿਰ ਦੇ ਗਲੀ-ਮੁਹੱਲਿਆਂ ਅਤੇ ਜੀ.ਟੀ ਰੋਡ ਤੇ ਸੜਕਾਂ ਉੱਪਰ ਘੁੰਮਦੇ ਅਵਾਰਾ ਪਸ਼ੂਆਂ ਦੇ ਝੁੰਡ ਸ਼ਹਿਰ ਵਾਸੀਆਂ ਅਤੇ ਵਾਹਨ ਚਾਲਕਾਂ ਦੇ ਲਈ ਸਿਰਦਰਦੀ ਦਾ ਸਬੱਬ ਬਣੇ ਹੋਏ ਹਨ। ...

ਅੱਗ 'ਚ ਕਈ ਪਸ਼ੂ ਝੁਲਸੇ, ਮਾਂ ਸਮੇਤ ਉਸਦੇ ਕਤੁਰਿਆ ਦੀ ਮੌਤ

ਪਿੰਡ ਰੁਹੇੜੀਆਵਾਲੀ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਜਿਥੇ ਕਈ ਬੇਜੁਬਾਨ ਪਸ਼ੂ ਅੱਗ 'ਚ ਝੁਲਸ ਗਏ ਉਥੇ ਹੀ ਕੁੱਤੇ ਦੇ ਨਵਜੰਮੇ ਕਤੂਰੇ ਅਤੇ ਉਨ੍ਹਾਂ ਦੀ ਮਾਂ ਅੱਗ ਦਾ ਸ਼ਿਕਾਰ ਹੋਕੇ ਮਰ ਗਏ। ਪੁਲਿਸ ਨੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਤਫਤੀਸ਼ ਅਰੰਭੀ ਹੈ। ...

ਦੁੱਧ ਅਤੇ ਪਸ਼ੂਆਂ ਦੀ ਮਹੱਤਤਾ ਸਬੰਧੀ ਡੇਅਰੀ ਵਿਕਾਸ ਅਧਿਕਾਰੀਆਂ ਨੇ ਦੁੱਧ ਉਤਪਾਦਕਾਂ ਨੂੰ ਕੀਤਾ ਜਾਗਰੂਕ

ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਧੰਦਾ ਅਪਣਾ ਕੇ ਪਸ਼ੂਆਂ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਡੇਅਰੀ ਵਿਕਾਸ ਵਿਭਾਗ ਵੱਲੋਂ ਨਜ਼ਦੀਕੀ ਪਿੰਡ ਕਿਸ਼ਨਗੜ 'ਚ ਦੁੱਧ ਉਤਪਾਦਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ...

ਅਵਾਰਾ ਪਸ਼ੂ ਨੂੰ ਬਚਾਉਂਦੇ ਟਰਾਲੇ ਨੇ ਫੌਜ ਦੀ ਐਂਬੂਲੈਂਸ ਨੂੰ ਮਾਰੀ ਟੱਕਰ, 3 ਦੀ ਮੌਤ ਅਤੇ 2 ਫੱਟੜ

ਇੱਕ ਟਰਾਲੇ ਦਾ ਚਾਲਕ ਸੜਕ ਵਿਚਾਲੇ ਆਏ ਇੱਕ ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ 3 ਜ਼ਿੰਦਗੀਆਂ ਨੂੰ ਮੌਤ ਹਵਾਲੇ ਕਰ ਗਿਆ ਅਤੇ 2 ਨੂੰ ਜ਼ਿੰਦਗੀ ਅਤੇ ਮੌਤ ਵਿਚਾਲੇ ਲੜਨ ਲਈ ਛੱਡ ਗਿਆ। ਇਸ ਹਾਦਸੇ ਦੌਰਾਨ 3 ਫੌਜ ਦੇ ਅਫਸਰਾਂ ਅਤੇ ਦੋ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਹਾਦਸੇ ਦੇ ਦੌਰਾਨ ਟਰਾਲੇ ਦਾ ਚਾਲਕ ਟਰਾਲਾ ਛੱਡ ਕੇ ਫ਼ਰਾਰ ਹੋ ਗਿਆ ਹੈ। ...