ਰੇਤ ਨਾਲ ਭਰੀਆਂ ਟਰਾਲੀਆਂ ਸਣੇ ਦੋ ਗ੍ਰਿਫ਼ਤਾਰ, ਪਰਚਾ ਦਰਜ !!!

ਆਰਿਫ਼ ਕੇ ਪੁਲਿਸ ਦੇ ਵੱਲੋਂ ਨਾਕੇਬੰਦੀ ਦੇ ਦੌਰਾਨ ਦੋ ਰੇਤ ਨਾਲ ਭਰੀਆਂ ਟਰਾਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਥਾਣਾ ਆਰਿਫ਼ ਕੇ ਪੁਲਿਸ ਦੇ ਵੱਲੋਂ ਉਕਤ ਦੋਵੇਂ ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਰਮੇਸ਼ ਮਸੀਹ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਬੱਸ ਅੱਡਾ ਅਟਾਰੀ ਕੋਲ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਰੇਤ ਨਾਲ ਭਰੀਆਂ ਹੋਈਆਂ ਦੋ ਟਰਾਲੀਆਂ ਸਮੇਤ ਟਰੈਕਟਰ ਆਉਂਦੇ ਵਿਖਾਈ ਦਿੱਤੇ। 

ਪੁਲਿਸ ਨੇ ਦਾਅਵਾ ਕਰਦਿਆਂ ਦੱਸਿਆ ਕਿ ਜਦੋਂ ਉਕਤ ਟਰੈਕਟਰ ਟਰਾਲੀਆਂ ਨੂੰ ਰੋਕ ਕੇ ਟਰੈਕਟਰ ਡਰਾਈਵਰਾਂ ਨੂੰ ਰੇਤ ਸਬੰਧੀ ਪਰਚੀ ਪੁੱਛੀ ਗਈ ਤਾਂ ਉਹ ਨਾ ਵਿਖਾ ਸਕੇ। ਪੁਲਿਸ ਨੇ ਦੱਸਿਆ ਕਿ ਜਦੋਂ ਉਕਤ ਵਿਅਕਤੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਮੰਨੇ ਕਿ ਇਹ ਰੇਤਾਂ ਨਾਲ ਭਰੀਆਂ ਟਰਾਲੀਆਂ ਨਜਾਇਜ਼ ਹਨ ਅਤੇ ਉਹ ਬਗੈਰ ਪਰਚੀ ਤੋਂ ਰੇਤ ਮਹਿੰਗੇ ਭਾਅ ਵੇਚਦੇ ਹਨ। ਪੁਲਿਸ ਨੇ ਦੱਸਿਆ ਕਿ ਰੇਤ ਦੀਆਂ ਟਰਾਲੀਆਂ ਸਮੇਤ ਫੜੇ ਗਏ ਵਿਅਕਤੀਆਂ ਦੀ ਪਛਾਣ ਅੰਗਰੇਜ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਬਸਤੀ ਖਾਣਕੀ, ਪਰਮਜੀਤ ਸਿੰਘ ਪੁੱਤਰ ਬਲਵੀਰ ਵਾਸੀ ਪਿੰਡ ਅੱਕੂ ਵਾਲਾ ਵਜੋਂ ਹੋਈ ਹੈ, ਜਿਨ੍ਹਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕੋਰੋਨਾ ਸੰਕਟ: ਸਰਕਾਰ ਨੇ ਹੱਥ ਖਿੱਚੇ ਸੰਦੀਪ ਉੱਤਰਿਆ ਮੈਦਾਨ ਵਿੱਚ, ਚਾਰੇ ਪਾਸਿਓਂ ਵੱਜਣ ਲੱਗੇ ਸਲੂਟ! (ਨਿਊਜ਼ਨੰਬਰ ਖ਼ਾਸ ਖ਼ਬਰ)

ਇਸ ਵੇਲੇ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ, ਰੋਜ਼ਾਨਾ ਹੀ ਮੌਤਾਂ ਦੀ ਗਿਣਤੀ ਦਾ ਅੰਕੜਾ ਵੱਧ ਰਿਹਾ ਹੈ ਅਤੇ ਸਰਕਾਰ ਲੋਕਾਂ ਨੂੰ ਰਾਸ਼ਨ ...

ਬਾਬੇ ਬਕਾਲੇ ਤੋਂ 100 ਟਰਾਲੀਆਂ ਰਾਸ਼ਨ ਤੇ ਬਾਲਣ ਨਾਲ ਦਿੱਲੀ ਧਰਨੇ ਲਈ ਰਵਾਨਾ

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦਾ ਧਰਨਾ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਹੈ। ਕਿਸਾਨਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਕਿ ਮੋਦੀ ਸਰਕਾਰ ਨਵੇਂ ਲਿਆਂਦੇ ਕਿਸਾਨ ਤੇ ਲੋਕ ਮਾਰੂ ਖੇਤੀ ਕਾਨੂੰਨਾਂ ਨੂੰ ...

Teja Singh Samundari || The History Series || NewsNumber.Com

Teja Singh Samundri was founder of Shiromani Gurdwara Prabandhak Committee and played an important role in the gurudwara reform movement. Teja Singh Samundri Hall in Amritsar, which houses the head quarter and offices of the Shiromani Gurdwara Parbandhak Committee the main religious organization of the Sikhs and part of Golden Temple complex was named after Teja Singh Samundri. ...

ਪੰਜਾਬ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਨਾਲ ਸਬੰਧਿਤ ਮੀਥੇਨੋਲ ਦੇ 3 ਡਰੰਮ ਵੇਚਣ ਵਾਲੇ ਲੁਧਿਆਣਾ ਦੇ ਕਾਰੋਬਾਰੀ ਨੂੰ ਕੀਤਾ ਕਾਬੂ

ਨਜਾਇਜ਼ ਸ਼ਰਾਬ ਦੁਖਾਂਤ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਤਹਿਤ ਪੰਜਾਬ ਪੁਲਿਸ ਨੇ ਲੁਧਿਆਣਾ ਸਥਿਤ ਪੇਂਟ ਸਟੋਰ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ 'ਤੇ ਤਿੰਨ ਜ਼ਿਲ੍ਹਿਆਂ ਵਿੱਚ 111 ਵਿਅਕਤੀਆਂ ਦੀਆਂ ਮੌਤਾਂ ਹੋ ਜਾਣ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ...

...ਜਦੋਂ ਜਾਇਦਾਦ ਹੀ ਬਣੀ ਭੱਠਾ ਮਾਲਕਣ ਦੇ ਕਤਲ ਦਾ ਕਾਰਨ, ਭਤੀਜਾ ਦੋਸਤ ਸਣੇ ਗ੍ਰਿਫ਼ਤਾਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਬੀਤੇ 27 ਜੂਨ ਦੀ ਸ਼ਾਮ ਨੂੰ ਨਜ਼ਦੀਕੀ ਪਿੰਡ ਸ਼ਾਹਪੁਰ ਸਥਿਤ ਇੱਟ ਭੱਠੇ ਤੇ ਭੱਠੇ ਦੀ ਬਜ਼ੁਰਗ ਮਾਲਕਣ ਦੇ ਕੀਤੇ ਗਏ ਕਤਲ ਕਾਂਡ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਖੰਨਾ ਪੁਲਿਸ ਵੱਲੋਂ ਮ੍ਰਿਤਕਾ ਦੇ ਭਤੀਜੇ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੇ ਫਰਾਰ ਚੱਲ ਰਹੇ ਤੀਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ...

ਅਬੋਹਰ ਪੁਲਿਸ ਦੀ ਵੱਡੀ ਕਾਰਵਾਈ, 23 ਨਾਮਜ਼ਦ, 5 ਕਾਬੂ ਪਰ ਤੁਪਕਾ ਵੀ ਸ਼ਰਾਬ ਨਹੀਂ ਹੋਈ ਬਰਾਮਦ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਪੁਲਿਸ ਨਾਲ ਸਬੰਧਿਤ ਕਈ ਮਾਮਲੇ ਅਜਿਹੇ ਹੁੰਦੇ ਹਨ ਜੋ ਹੈਰਾਨ ਕਰਨ ਵਾਲੇ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਥਾਣਾ ਅਬੋਹਰ ਦਾ ਸਾਹਮਣੇ ਆਇਆ ਹੈ ਜੋ ਸ਼ਰਾਬ ਤਸਕਰੀ ਨੂੰ ਲੈ ਕੇ ਦਰਜ ਕੀਤਾ ਗਿਆ ਹੈ। ...

ਜ਼ਿਲ੍ਹੇ 'ਚ ਲੈਵਲ 1 ਅਤੇ ਲੈਵਲ 2 ਤਹਿਤ ਪੂਰੀ ਤਿਆਰੀ- ਸੰਧੂ

ਜ਼ਿਲ੍ਹੇ ਵਿੱਚ ਕੋਵਿਡ-19 ਬਿਮਾਰੀ ਦੇ ਪਸਾਰ ਦੀ ਰੋਕਥਾਮ ਲਈ ਜਿੱਥੇ ਉਪਰਾਲੇ ਹੋ ਰਹੇ ਹਨ ਉੱਥੇ ਹੀ ਇਸ ਬਿਮਾਰੀ ਦੇ ਪਾਜ਼ੀਟਿਵ ਆਏ ਮਰੀਜ਼ਾਂ ਲਈ ਵੀ ਜ਼ਿਲ੍ਹੇ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ...

ਪਾਇਲਟ ਗੱਡੀ ਅੱਗੇ ਲਗਾ ਕੇ ਦੁੱਧ ਦੇ ਟੈਂਕਰ 'ਚ ਕਰਦੇ ਸੀ ਨਜਾਇਜ਼ ਸ਼ਰਾਬ ਦੀ ਸਮਗਲਿੰਗ, ਚਾਰ ਵਿਅਕਤੀ ਕਾਬੂ

ਸੂਬੇ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਦਿਨੋਂ ਦਿਨ ਵਧਦੇ ਜਾ ਰਹੇ ਪ੍ਰਭਾਵ ਦੇ ਚੱਲਦੇ ਲੋਕਾਂ ਦੇ ਮਨਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਆਏ ਦਿਨ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ 'ਚੋਂ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਸਾਹਮਣੇ ਆਉਣ ਦੀਆਂ ਖਬਰਾਂ ਆ ਰਹੀਆਂ ਹਨ। ...

हेरोइन और पिस्तौल समेत नामी तस्कर गिरफ्तार, एक फरार

कपूरथला पुलिस की तरफ से अहम कार्रवाई के अंतर्गत हेरोइन, नाजायज पिस्तौल और ‌कारतूस समेत एक नामी तस्कर को गिरफ्तार किया गया है, जबकि उसका एक साथी मौके से फरार होने में कामयाब रहा, जिसकी पहचान कर ली गई है। ...

ਕਰਫ਼ਿਊ ਦੀ ਉਲੰਘਣਾ ਕਰਨ ਤੇ 458 ਕੇਸ ਦਰਜ, 703 ਵਿਅਕਤੀ ਗ੍ਰਿਫ਼ਤਾਰ ਅਤੇ 171 ਵਾਹਨ ਜ਼ਬਤ

ਸੂਬੇ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇਸਦੇ ਖ਼ਾਤਮੇ ਸਬੰਧੀ ਮਿਸ਼ਨ ਫ਼ਤਹਿ ਤਹਿਤ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ...

ਬੇਅਦਬੀ ਗੋਲੀਕਾਂਡ- ਐੱਸ.ਐਚ.ਓ. ਗ੍ਰਿਫ਼ਤਾਰ, ਡੀ.ਐੱਸ.ਪੀ. ਦੇ ਵਾਰੰਟ ਜਾਰੀ

ਬੇਅਦਬੀ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕੋਟਕਪੂਰਾ ਦੇ ਤਤਕਾਲੀਨ ਐੱਸ.ਐਚ.ਓ. ਗੁਰਦੀਪ ਸਿੰਘ ਪੰਧੇਰ ਨੂੰ ਹੁਣ ਕੋਟਕਪੂਰਾ ਤੋਂ ਬਾਅਦ ਬਹਿਬਲ ਗੋਲੀਕਾਂਡ ਮਾਮਲੇ ਵਿੱਚ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ...

ਕੋਰੋਨਾ ਕਾਲ 'ਚ ਵੀ ਡਰੱਗ ਸਪਲਾਇਰ ਧੜੱਲੇ ਨਾਲ ਚਲਾ ਰਹੇ ਨਸ਼ੇ ਦਾ ਕਾਰੋਬਾਰ, ਤਿੰਨ ਕਿੱਲੋ ਅਫ਼ੀਮ ਸਣੇ ਦੋ ਕਾਬੂ

ਸੂਬੇ 'ਚ ਕੋਰੋਨਾ ਵਾਇਰਸ ਦੇ ਚੱਲਦੇ ਬਣੇ ਹਾਲਾਤਾਂ ਅਤੇ ਦਿਨੋਂ ਦਿਨ ਵੱਧ ਰਹੇ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਕਾਰਨ ਲੋਕ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ...

ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚੋਰ ਗਿਰੋਹ ਨੂੰ ਪੁਲਿਸ ਨੇ ਨੱਪਿਆ, ਚੋਰੀਸ਼ੁਦਾ ਸਮਾਨ ਬਰਾਮਦ

ਕਰੀਬ 25 ਦਿਨ ਪਹਿਲਾਂ ਨਜ਼ਦੀਕੀ ਪਿੰਡ ਮਹਿਦੂਦਾਂ ਦੇ ਫੋਕਲ ਪੁਆਇੰਟ ਸਥਿਤ ਇਲੈਕਟ੍ਰਾਨਿਕਸ ਸ਼ੋਅਰੂਮ ਦੇ ਤਾਲੇ ਤੋੜਕੇ ਲੱਖਾਂ ਰੁਪਏ ਕੀਮਤ ਦਾ ਇਲੈਕਟ੍ਰਾਨਿਕਸ ਸਮਾਨ ਚੋਰੀ ਹੋਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ...

ਬਾਹਰੀ ਸੂਬਿਆਂ ਤੋਂ ਲਿਆਕੇ ਕਰਦੇ ਸੀ ਸਪਲਾਈ, ਦੋ ਨਸ਼ਾ ਤਸਕਰ 47 ਕਿੱਲੋ ਗਾਂਜੇ ਸਣੇ ਚੜ੍ਹੇ ਪੁਲਿਸ ਅੜਿੱਕੇ

ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਵੱਲੋਂ ਚੈਕਿੰਗ ਦੌਰਾਨ ਵੱਡੀ ਮਾਤਰਾ 'ਚ ਗਾਂਜੇ ਦੀ ਖੇਪ ਸਣੇ ਕਾਰ ਸਵਾਰ ਦੋ ਨਸ਼ਾ ਤਸਕਰਾਂ ਨੂੰ 47 ਕਿੱਲੋ ਗਾਂਜੇ ਨਾਲ ਗਿਰਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ...