ਮੁਕਤਸਰ ਜ਼ਿਲ੍ਹੇ ਵਿੱਚ ਸਵਾਈਨ ਫਲੂ ਨਾਲ ਹੁਣ ਤੱਕ ਪੰਜ ਮੌਤ ਦੀ ਪੁਸ਼ਟੀ

Last Updated: Feb 04 2019 17:17
Reading time: 0 mins, 37 secs

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਸਵਾਈਨ ਫਲੂ ਦੀ ਬਿਮਾਰੀ ਦੇ ਨਾਲ ਹੁਣ ਤੱਕ ਪੰਜ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ l ਇਸ ਬਿਮਾਰੀ ਕਾਰਨ ਤਾਜ਼ਾ ਹੋਈ ਮੌਤ ਦੇ ਪੀੜਿਤ ਦੀ ਪਹਿਚਾਣ ਕਿਰਤ ਵਿਭਾਗ ਦੇ ਸਾਬਕਾ ਇੰਸਪੈਕਟਰ ਧਰਮ ਸਿੰਘ ਵਾਲੀਆ ਵਾਸੀ ਮਲੋਟ ਵਜੋਂ ਹੋਈ ਹੈl ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਹੈ l ਜਿਕਰਯੋਗ ਹੈ ਕੇ ਇਸਤੋਂ ਪਹਿਲਾ ਜ਼ਿਲ੍ਹੇ ਦੇ ਪਿੰਡ ਸ਼ਾਮਖੇੜਾ ਦੇ ਇੱਕ ਬੱਚੇ ਅਤੇ ਪਿੰਡ ਰਾਨੀਵਾਲਾ ਦੇ ਦੋ ਲੋਕਾਂ ਸਮੇਤ ਇਸੇ ਬਿਮਾਰੀ ਕਾਰਨ ਚਾਰ ਹੋਰ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਜ਼ਿਲ੍ਹੇ ਵਿੱਚ ਕਰੀਬ ਦਰਜਨ ਭਰ ਲੋਕ ਸਵਾਈਨ ਫਲੂ ਕਾਰਨ ਜੇਰੇ ਇਲਾਜ ਹਨ ਅਤੇ ਜ਼ਿਆਦਾਤਰ ਲੋਕਾਂ ਦਾ ਇਲਾਜ ਲੁਧਿਆਣਾ, ਬਠਿੰਡਾ ਜਾਂ ਫ਼ਰੀਦਕੋਟ ਵਿੱਚ ਜਾਰੀ ਹੈ l