ਪਟਿਆਲਾ ਸ਼ਹਿਰ ਵਿੱਚ ਚੱਲ ਰਹੀ ਚਿੱਤਰਕਾਰੀ

ਪਟਿਆਲਾ ਸ਼ਹਿਰ 'ਚ ਭਾਵੇਂ ਲੋਕੀ ਸਟ੍ਰੀਟ ਲਾਈਟਾਂ ਅਤੇ ਸੜਕਾਂ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਪਰ ਦੂਜੇ ਪਾਸੇ ਸ਼ਹਿਰ ਨੂੰ ਰੰਗਾਂ ਵਿੱਚ ਘਿਰਿਆ ਵੇਖ ਲੋਕਾਂ ਨੂੰ ਖੁਸ਼ੀ ਵੀ ਹੋ ਰਹੀ ਹੈ। ਪਟਿਆਲਾ ਸ਼ਹਿਰ ਨੂੰ ਦੇਸ਼ ਦੇ ਸੁੰਦਰ ਸ਼ਹਿਰਾਂ ਦੀ ਕਤਾਰ ਵਿੱਚ ਸ਼ਾਮਲ ਕਰਨ ਲਈ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਨੂੰ ਵਿਰਾਸਤੀ ਦਿੱਖ ਪ੍ਰਦਾਨ ਕਰਨ ਦਾ ਕੰਮ ਚੱਲ ਰਿਹਾ ਹੈ। ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਲਈ ਮਾਹਰ ਪੇਂਟਰਾਂ ਵੱਲੋਂ ਇਤਿਹਾਸਕ ਸਥਾਨਾਂ ਤੇ ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਂਦੇ ਮਨਮੋਹਕ ਕੰਧ ਚਿੱਤਰ ਬਣਾ ਕੇ ਸ਼ਹਿਰ ਨੂੰ ਇੱਕ ਵਿਰਾਸਤੀ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਸ਼ਹਿਰ ਦੀਆਂ ਪੁਰਾਤਨ ਇਮਾਰਤਾਂ ਅਤੇ ਕੁਦਰਤੀ ਨਜ਼ਾਰਿਆਂ ਨੂੰ ਸ਼ਹਿਰ ਦੇ ਕਲਾਕਾਰਾਂ ਵੱਲੋਂ ਬੜੇ ਹੀ ਮਨਮੋਹਕ ਢੰਗ ਨਾਲ ਕੰਧਾਂ ਉੱਪਰ ਚਿਤਰਿਆ ਜਾ ਰਿਹਾ ਹੈ ਜੋ ਕਿ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਬਣਨਗੇ।

ਉਨ੍ਹਾਂ ਦੱਸਿਆ ਕਿ ਇਹ ਕੰਧ ਚਿੱਤਰ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ 'ਤੇ ਬਣਾਏ ਜਾ ਰਹੇ ਹਨ ਅਤੇ ਨਾਲ ਹੀ ਪਾਰਕ ਵੀ ਵਿਕਸਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਸੁੰਦਰਤਾ ਲਈ ਪੁਰਾਣੇ ਸਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਈਕਲਾਂ ਦੇ ਪੁਰਾਣੇ ਚੱਕੇ, ਫਰੇਮ ਅਤੇ ਪੁਰਾਣੇ ਟਾਇਰ ਆਦਿ ਵਰਤੇ ਜਾ ਰਹੇ ਹਨ। ਅਮਿਤ ਨੇ ਪਟਿਆਲਾ ਵਾਸੀਆਂ ਨੂੰ ਸ਼ਹਿਰ ਦੀ ਦਿੱਖ ਨੂੰ ਸੁੰਦਰ ਅਤੇ ਮਨਮੋਹਕ ਬਣਾਉਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਨਵਾਂ ਰੂਪ ਦੇਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦੀ ਸਾਂਭ-ਸੰਭਾਲ ਵਿੱਚ ਸ਼ਹਿਰ ਵਾਸੀਆਂ ਦਾ ਮੁੱਖ ਯੋਗਦਾਨ ਹੋਵੇਗਾ।

ਮਾਨ ਨੇ ਪੀਪਾਰੰਗੀ 'ਚ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ, ਮੌਕੇ ਤੇ ਕਰਵਾਇਆ ਸਟਰੀਟ ਲਾਈਟ ਦੀ ਸਮੱਸਿਆ ਦਾ ਹੱਲ

ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਨੇ ਸ਼ਹਿਰ ਦੇ ਵਾਰਡ ਨੰ. 24 ਸਥਿਤ ਮੁਹੱਲਾ ਪੀਪਾਰੰਗੀ ਵਿਖੇ ਲੋਕਾਂ ਨਾਲ ਇੱਕ ਮੀਟਿੰਗ ਕੀਤੀ। ...

ਸੀਵਰੇਜ, ਨਾਲੀਆਂ ਅਤੇ ਸਟ੍ਰੀਟ ਲਾਈਟਾਂ ਦੀ ਸਮੱਸਿਆ ਤੋ ਲੋਕ ਪਰੇਸ਼ਾਨ, ਦਰੁਸਤ ਕਰਵਾਉਣ ਦੀ ਮੰਗ 

ਜਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਦੀ ਸੁੰਦਰ ਨਗਰੀ ਦੇ ਵਸਨੀਕਾਂ ਨੇ ਨਗਰ ਕੌਂਸਲ ਦੇ ਈ.ਓ.ਨੂੰ ਇੱਕ ਮੰਗ ਪੱਤਰ ਲਿਖਕੇ ਮੁਹੱਲੇ ਵਿੱਚ ਸੀਵਰੇਜ ਅਤੇ ਨਾਲੀਆਂ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ। ...

ਕਲਾ ਅੰਦਰੋਂ ਉਪਜਦੀ ਹੈ, ਸੱਚੀ-ਸੁੱਚੀ ਕਲਾ ਸਿੱਧੇ ਦਿਲ ਤੇ ਅਸਰ ਕਰਦੀ ਹੈ : ਅਸ਼ਵਨੀ ਕੁਮਾਰ

ਸਥਾਨਕ ਹਿੰਦੂ ਕੰਨਿਆ ਕਾਲਜ ਦੇ ਫਾਈਨ ਆਰਟਸ ਵਿਭਾਗ ਵਲੋਂ ਇੱਕ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਰਾਸ਼ਟਰੀ ਐਵਾਰਡ ਵਿਜੇਤਾ ਅਸ਼ਵਨੀ ਕੁਮਾਰ ਵਰਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ...

ਹਲਕੇ ਦੇ ਪਿੰਡਾਂ ਅੰਦਰ ਲਗਾਈਆਂ ਜਾਣਗੀਆਂ ਸਟਰੀਟ ਲਾਈਟਾਂ- ਵਿਧਾਇਕ ਪਾਹੜਾ

ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਕਿਹਾ ਹਲਕਾ ਗੁਰਦਾਸਪੁਰ ਅੰਦਰ ਪਿੰਡਾਂ ਦੀਆਂ ਸੜਕਾਂ ਦੇ ਕੰਮ ਮੁਕੰਮਲ ਹੋਣ ਉਪਰੰਤ ਅਗਲੇ ਸਾਲ ਹਰੇਕ ਪਿੰਡ ਵਿੱਚ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਤੇ ਸ਼ਹਿਰਾਂ ਦੀ ਤਰਜ ਤੇ ਪਿੰਡਾਂ ਅੰਦਰ ਸਹੂਲਤਾਂ ਪੁਜਦੀਆਂ ਕੀਤੀਆਂ ਜਾਣਗੀਆਂ। ...

ऐसी अद्भुत Paintings जिन्हें देख आप भी 'वाह' बोलने पर हो जायेंगे मजबूर || Reetz Handa || Artist

Canvas पर मात्र Paint Brush चलाना ही कला नहीं बल्कि एक Portrait में चेतना कैसे लाई जाए, उसे जीवंत रूप कैसे दिया जाए ये एक कलाकार बखूबी जानता है और ऐसी ही बेजोड़ कला को अपने अन्दर संजोए हुए हैं आज की हमारी मेहमान। जो अपने हाथों की खूबसूरत करामातों से देखने वालों को आकर्षित कर लेती हैं। तो चलिए आज आप मिलेंगे एक ऐसी ही Artist से जो न केवल कला की धनी हैं बल्कि औरतों के लिए भी एक उदाहरण बन उभर कर सामने आईं हैं। ...

ਬਟਾਲਾ ਵਿੱਚ ਸੀਵਰੇਜ, ਸਟਰੀਟ ਲਾਈਟਾਂ ਅਤੇ ਕੂੜੇ ਦੀ ਸਮੱਸਿਆ ਸੁਲਝਾਉਣ ਲਈ ਚੀਮਾ ਵੱਲੋਂ ਪ੍ਰਿੰਸੀਪਲ ਸਕੱਤਰ ਨਾਲ ਮੁਲਾਕਾਤ (ਨਿਊਜ਼ਨੰਬਰ ਖ਼ਾਸ ਖ਼ਬਰ)

ਬਟਾਲਾ ਦਾ ਨਗਰ ਕੌਂਸਲ ਅਤੇ ਲੋਕਲ ਪ੍ਰਸ਼ਾਸਨ ਜੋ ਪਿਛਲੇ ਕਈ ਸਾਲਾਂ ਤੋਂ ਕੂੜੇ ਦੀ ਡੰਪਿੰਗ ਸਮੱਸਿਆ, ਬੰਦ ਸੀਵਰੇਜ ਕਾਰਣ ਲੱਗੇ ਗੰਦੇ ਪਾਣੀ ਦੇ ਛੱਪੜਾਂ ਅਤੇ ਬੰਦ ਸਟਰੀਟ ਲਾਈਟਾਂ ਕਰਕੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੁੰਦਾ ਆਇਆ ਹੈ ਅਤੇ ਦਰਪੇਸ਼ ਸਮੱਸਿਆ ਕਰਕੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਦਾ ਹੁਣ ਪੱਕਾ ਹੱਲ ਹੋ ਜਾਣ ਦੇ ਆਸਾਰ ਵਿਖਦੇ ਨਜ਼ਰ ਆ ਰਹੇ ਹਨ। ...

ਪੰਜਾਬ ਭਵਨ ਦਿੱਲੀ ਵਿਖੇ ਦੀਵਾਰ ਚਿੱਤਰਕਾਰੀ ਜ਼ਰੀਏ ਦਰਸਾਇਆ ਜਾਵੇਗਾ ਪੰਜਾਬ ਦਾ ਵਿਰਸਾ, ਕਲਾ ਤੇ ਹੋਰ ਪਹਿਲੂ

ਹੁਣ ਪੰਜਾਬ ਭਵਨ ਦਿੱਲੀ ਵਿਖੇ ਆਉਣ ਵਾਲੇ ਲੋਕ ਇੱਥੇ ਦੀਵਾਰ ਚਿੱਤਰਕਾਰੀ ਜ਼ਰੀਏ ਪੰਜਾਬ ਦੇ ਅਮੀਰ ਵਿਰਸੇ, ਕਲਾ, ਇਤਿਹਾਸ ਤੇ ਹੋਰ ਪਹਿਲੂਆਂ ਦੀ ਝਲਕ ਵੇਖ ਸਕਣਗੇ। ...

ਅਕਾਲੀ ਸਰਪੰਚ ਨੇ ਆਪਣੇ ਚਹੇਤਿਆਂ ਦੇ ਦਰਵਾਜ਼ਿਆਂ 'ਤੇ ਲਗਵਾਈਆਂ ਸਟਰੀਟ ਲਾਈਟਾਂ

ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਲਈ ਦਿੱਤੀਆਂ ਸਹੂਲਤਾਂ ਪਿੰਡ ਦੇ ਕੁਝ ਮੋਹਤਬਾਰ ਵਿਅਕਤੀ ਆਪਣੀ ਚਹੇਤਿਆਂ ਨੂੰ ਮੂਹਰੇ ਰੱਖ ਕੇ ਲੋਕਾਂ ਦੇ ਹਿੱਤਾਂ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ...