ਜਨਵਰੀ ਦਾ ਮਹੀਨਾ ਆੜੂ, ਅਲੂਚੇ ਅਤੇ ਨਾਖਾਂ ਆਦਿ ਦੀ ਕਾਂਟ-ਛਾਂਟ ਲਈ ਬਹੁਤ ਢੁੱਕਵਾਂ ਸਮਾਂ ਹੈ। ਅੰਗੂਰਾਂ ਦੀ ਕਾਂਟ-ਛਾਂਟ 15 ਫ਼ਰਵਰੀ ਤੱਕ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਬਟਾਲਾ ਦੇ ਬਾਗਬਾਨੀ ਅਫ਼ਸਰ ਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਨਵਰੀ ਦੇ ਦੂਜੇ ਪੰਦਰਵਾੜੇ ਤੱਕ ਨਾਖ, ਆੜੂ ਅਤੇ ਅਲੂਚੇ ਦੇ ਨਵੇਂ ਬੂਟੇ ਲਗਾ ਦੇਣੇ ਚਾਹੀਦੇ ਹਨ। ਜਨਵਰੀ ਵਿੱਚ ਬਿਨਾਂ ਗਾਚੀ ਤੋਂ ਬੇਰ ਵੀ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਹੀਨੇ ਹਰ ਬੂਟੇ ਕੋਲ ਜਾ ਕੇ ਧਿਆਨ ਨਾਲ ਦੇਖੋ ਕਿ ਠੰਢ ਤੋਂ ਬਚਾਉਣ ਲਈ ਜੋ ਕੁੱਲੀ ਬੰਨੀ ਸੀ ਉਹ ਠੀਕ ਹੈ। ਜੇਕਰ ਠੀਕ ਕਰਨ ਦੀ ਲੋੜ ਹੈ ਤਾਂ ਠੀਕ ਕਰ ਦਿਉ। ਫ਼ਲਦਾਰ ਬੂਟਿਆਂ ਨੂੰ ਹੁਣ ਤੱਕ ਦੇਸੀ ਰੂੜੀ ਪਾ ਦਿਓ ਅਤੇ ਜੇਕਰ ਨਹੀਂ ਪਾਈ ਤਾਂ ਇਹ ਜ਼ਰੂਰੀ ਕੰਮ ਜਲਦੀ ਪੂਰਾ ਕਰ ਦਿਉ। ਬੇਰਾਂ ਨੂੰ ਇਸ ਮਹੀਨੇ ਪਾਣੀ ਦਿਉ ਕਿਉਂਕਿ ਇਸ ਮਹੀਨੇ ਫਲਾਂ ਦੇ ਵਾਧੇ ਦੀ ਅਵਸਥਾ ਹੁੰਦੀ ਹੈ।
ਬਾਗਬਾਨੀ ਅਫ਼ਸਰ ਨੇ ਕਿਹਾ ਕਿ ਇਹ ਮਹੀਨਾ ਨਿੰਬੂ ਜਾਤੀ ਦੇ ਬੂਟਿਆਂ ਤੋਂ ਸੁੱਕੀਆਂ ਟਹਿਣੀਆਂ ਕੱਟਣ ਦਾ ਵੀ ਸਹੀ ਸਮਾਂ ਹੈ ਕਿਉਂਕਿ ਫਿਰ ਨਵਾਂ ਫੁਟਾਰਾ ਸ਼ੁਰੂ ਹੋ ਜਾਂਦਾ ਹੈ। ਕੱਟ ਵਾਲੇ ਟੱਕਾਂ ਤੇ ਬੋਰਡੋ ਪੇਂਟ ਲਗਾਉ। ਜੇ ਮੁੱਢਾਂ ਤੇ ਗੂੰਦ ਵਗਦੀ ਹੋਵੇ ਤਾਂ ਗੂੰਦ ਨੂੰ ਚਾਕੂ ਨਾਲ ਸਾਫ਼ ਕਰਕੇ ਬੋਰਡੋ ਪੇਂਟ ਲਗਾਉ। ਬੂਟਿਆਂ ਉੱਪਰ 2 : 2: 250 ਬੋਰਡੋ ਮਿਸ਼ਰਨ ਦਾ ਛਿੜਕਾਅ ਕਰੋ। ਉਨ੍ਹਾਂ ਦੱਸਿਆ ਕਿ ਆੜੂ, ਅਲੂਚਾ ਅਤੇ ਅੰਬਾਂ ਦੇ ਘਟੀਆ ਕਿਸਮ ਦੇ ਬੂਟਿਆਂ ਨੂੰ ਸਿਰੇ ਤੱਕ ਕੱਟੋ। ਫਿਰ ਇਨ੍ਹਾਂ ਤੋਂ ਨਵੀਆਂ ਸ਼ਾਖਾਂ ਨਿਕਲਣਗੀਆਂ ਜਿਨ੍ਹਾਂ ਦੀ ਫ਼ਰਵਰੀ-ਮਾਰਚ ਵਿੱਚ ਚੰਗੀ ਕਿਸਮ ਦੇ ਬੂਟਿਆਂ ਨਾਲ ਪਿਉਂਦ ਕੀਤੀ ਜਾ ਸਕਦੀ ਹੈ। ਨਾਸ਼ਪਾਤੀ ਦੇ ਪੁਰਾਣੇ ਬੂਟੇ ਨਵਿਆਉਣ ਲਈ ਇਸ ਸਮੇਂ ਤਣੇ ਦੀਆਂ ਮੁੱਢਲੀਆਂ 3-4 ਸ਼ਾਖਾਂ ਨੂੰ 15 ਸੈ.ਮੀ. ਤੇ ਕੱਟ ਦਿਉ ਅਤੇ ਕੱਟ ਵਾਲੇ ਟੱਕਾਂ ਤੇ ਬੋਰਡੋ ਪੇਸਟ ਲਗਾ ਦਿਉ। ਨਿੰਬੂ ਜਾਤੀ ਦੇ ਮੁੱਢ ਦੇ ਗਾਲੇ ਗਮੋਸਿਸ ਅਤੇ ਕੈਂਕਰ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਮਾਰੀ ਤੋਂ ਪ੍ਰਭਾਵਿਤ ਟਾਹਣੀਆਂ ਕੱਟ ਦਿਉ ਅਤੇ ਫਿਰ ਕੱਟੀ ਹੋਈ ਥਾਂ ਤੇ ਬੋਰਡੋ ਪੇਸਟ ਦਾ ਘੋਲ ਲਗਾਉ।
ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਬਾਂ ਦੇ ਪੁਰਾਣੇ ਦਰੱਖਤਾਂ ਦਾ ਨਵੀਨੀਕਰਨ ਕਰਨ ਲਈ ਜਨਵਰੀ ਮਹੀਨੇ 'ਚ ਦਰੱਖਤਾਂ ਨੂੰ ਜ਼ਮੀਨ ਦੇ ਪੱਧਰ ਤੋਂ ਤਿੰਨ ਮੀਟਰ ਦੀ ਉਚਾਈ ਤੋਂ ਕੱਟ ਦਿਉ ਅਤੇ ਕੱਟੇ ਹੋਏ ਭਾਗਾਂ ਤੇ ਬੋਰਡੋ ਪੇਸਟ ਲਗਾ ਦਿਉ। ਧਿਆਨ ਰੱਖੋ ਕਿ ਕੱਟੇ ਹੋਏ ਦਰੱਖਤਾਂ ਦੀਆਂ 4-5 ਬਾਹਰ ਵੱਲ ਜਾਂਦੀਆਂ ਸ਼ਾਖਾਂਵਾਂ ਬਚ ਜਾਣ। ਅੰਬਾਂ ਦੀ ਗਦੈਹੜੀ ਦੀ ਰੋਕਥਾਮ ਲਈ ਦਰਖ਼ਤਾਂ ਦੇ ਤਣਿਆਂ ਦੁਆਲੇ 15-20 ਸੈਂਟੀਮੀਟਰ ਚੌੜੀ ਤਿਲਕਵੀਂ ਪੱਟੀ ਬੰਨ ਦਿਉ। ਇਹ ਜ਼ਮੀਨ ਦੀ ਪੱਧਰ ਤੋਂ ਇੱਕ ਮੀਟਰ ਉੱਚੀ ਹੋਵੇ। ਬੇਰਾਂ ਤੇ ਪੱਤਿਆਂ ਦੇ ਧੱਬੇ ਅਤੇ ਕਾਲਾ ਮੋਲਡ ਦੀ ਰੋਕਥਾਮ ਲਈ ਬੋਰਡੋ ਮਿਕਸਚਰ (2:2:250 ਅਨੁਪਾਤ) ਜਾਂ 0.3% ਕਾਪਰ ਆਕਸੀਕਲੋਰਾਈਡ 50% (300 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ) ਪਾ ਕੇ ਛਿੜਕਾਅ ਕਰੋ। ਕਿੰਨੋ ਅਤੇ ਬਲੱਡ ਰੈੱਡ ਮਾਲਟੇ ਦੀ ਤੁੜਾਈ ਲਈ ਇਹ ਢੁੱਕਵਾਂ ਸਮਾਂ ਹੈ। ਫਲ ਤੋੜਨ ਸਮੇਂ ਧਿਆਨ ਰੱਖੋ ਕਿ ਫਲ ਡੰਡੀ ਬਟਨ ਦੀ ਤਰਾਂ ਕੱਟੀ ਹੋਵੇ, ਨਹੀਂ ਤਾਂ ਲੰਬੀ ਡੰਡੀ ਦੂਜੇ ਫਲਾਂ ਨੂੰ ਜ਼ਖ਼ਮੀ ਕਰ ਸਕਦੀ ਹੈ ਅਤੇ ਫਲ ਗਲ ਸਕਦੇ ਹਨ। ਜੋ ਫਲ ਤੁੜਾਈ ਤੋਂ 10-15 ਦਿਨ ਬਾਅਦ ਖਾਣੇ ਹੋਣ ਉਨ੍ਹਾਂ ਨੂੰ ਇਕੱਲਿਆਂ-ਇਕੱਲਿਆਂ ਐਚ ਪੀ ਡੀ ਈ ਦੇ ਲਿਫ਼ਾਫ਼ਿਆਂ ਵਿੱਚ ਪੈਕ ਕਰਕੇ ਸੀਲ ਕਰੋ ਜਾਂ ਲਿਫ਼ਾਫੇ ਦੇ ਮੂੰਹ ਨੂੰ ਰਬੜ ਦੇ ਛੱਲੇ ਨਾਲ ਬੰਦ ਕਰੋ। ਇਸ ਤਰਾਂ ਪੈਕ ਕੀਤੇ ਫਲ ਬਿਨਾਂ ਕੋਲਡ ਸਟੋਰ ਤੇ ਆਮ ਕਮਰੇ ਵਿੱਚ ਇੱਕ ਮਹੀਨੇ ਤੱਕ ਰੱਖੇ ਜਾ ਸਕਦੇ ਹਨ।
Please Forgive us ...
लोगों का मसीहा ...
ਸੀਵਰੇਜ ਦੇ ਗੰਦੇ ਪਾਣੀ ਦੀ ਉਚਿਤ ਨਿਕਾਸੀ ਲਈ ਅਤੇ ਸਰਹਿੰਦ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ 'ਚ ਪੰਜਾਬ ਸਰਕਾਰ ਵੱਲੋਂ ਕਰੀਬ 98 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨ ਵਿਛਾਉਣ ਦੇ ਪ੍ਰੋਜੈਕਟ ਸਬੰਧੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ...
ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਹਰੇਕ ਪਿੰਡ ਵਿੱਚ 400-400 ਪੌਦੇ ਲਗਾਏ ਜਾਣਗੇ ਅਤੇ ਇਸਦੇ ਤਹਿਤ 15 ਅਗਸਤ ਤੱਕ ਜ਼ਿਲ੍ਹੇ ਦੇ ਹਰੇਕ ਬਲਾਕ 'ਚ ਇੱਕ-ਇੱਕ ਲੱਖ ਬੂਟਾ ਲਗਾਏ ਜਾਣ ਦੇ ਕੰਮ ਨੂੰ ਯਕੀਨੀ ਬਣਾਏ ਜਾਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ। ...
ਜੇਕਰ ਸਮੇਂ ਸਿਰ ਰੁੱਖ ਤੇ ਕੁੱਖ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ 'ਚ ਸਭ ਤਹਿਸ ਨਹਿਸ ਹੋ ਜਾਵੇਗਾ, ਜਿਸ ਲਈ ਅਸੀਂ ਖ਼ੁਦ ਜ਼ਿੰਮੇਵਾਰ ਹੋਵਾਂਗੇ। ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਬਲਕੀਸਾ ਬੇਗਮ ਨੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋਂ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ ਤਹਿਤ ਹਲਕਾ ਅਮਲੋਹ ਦੇ ਪਿੰਡ ਧਰਮਗੜ੍ਹ ਵਿਖੇ ਸਿੰਘ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਬੂਟੇ ਲਗਾਉਣ ਉਪਰੰਤ ਮੀਡੀਆ ਨਾਲ ਉਪਰੋਕਤ ਵਿਚਾਰ ਸਾਂਝੇ ਕੀਤੇ। ...
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਹਰੇਕ ਪਿੰਡ ਵਿੱਚ 400 ਬੂਟੇ ਲਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵੀ ਹਰੇਕ ਪਿੰਡ ਵਿੱਚ ਘੱਟੋ-ਘੱਟ 400 ਪੌਦੇ ਲਗਾਏ ਜਾਣਗੇ। ...
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਧੂੰਏਂ ਅਤੇ ਰਾਖ ਦਾ ਸਹੀ ਨਿਪਟਾਰਾ ਨਹੀਂ ਹੋਣ ਦੇ ਚੱਲਦੇ ਪੰਜਾਬ ਦੇ ਤਿੰਨ ਥਰਮਲ ਪਲਾਂਟਾਂ ਨੂੰ ਮੋਟਾ ਜੁਰਮਾਨਾ ਲਾਇਆ ਗਿਆ ਹੈ। ...
अगर आपकी ज़िंदगी में कोई चुनौती आती है तो उसका डट कर सामना करें। ...
ਦਿਨੋਂ ਦਿਨ ਵੱਧਦੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੀ ਦਿਸ਼ਾ 'ਚ ਸੂਬਾ ਸਰਕਾਰ ਵੱਲੋਂ ਬੀਤੇ ਸਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਗੁਰੂ ਨਾਨਕ ਪਵਿੱਤਰ ਜੰਗਲ ਤਿਆਰ ਕਰਨ ਲਈ ਵਿਸ਼ੇਸ਼ ਤਕਨੀਕ ਤੇ ਆਧਾਰਿਤ ਬੂਟੇ ਲਗਾਏ ਗਏ ਸਨ। ...
ਸ਼ਹੀਦਾਂ ਦੀ ਪਵਿੱਤਰ ਅਤੇ ਇਤਿਹਾਸਕ ਨਗਰੀ ਸ਼੍ਰੀ ਫ਼ਤਿਹਗੜ੍ਹ ਸਾਹਿਬ ਨੂੰ ਹਰਾ-ਭਰਾ ਬਣਾਉਣ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸੀ.ਆਰ.ਪੀ.ਐਫ 13ਵੀਂ ਬਟਾਲੀਅਨ ਪਿੰਡ ਮਹੱਦੀਆਂ ਵੱਲੋਂ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ, ਸ਼੍ਰੀ ਗੋਤੀ ਸਰੂਪ ਸਾਹਿਬ, ਪੁਲਿਸ ਲਾਈਨ, ਪਿੰਡਾਂ ਦੀਆਂ ਪੰਚਾਇਤਾਂ ਤੇ ਸਕੂਲਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ...
ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਓਠੀਆਂ ਸਾਹਿਬ ਚ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਅਤੇ ਜੱਥੇਦਾਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਪੁਰਾਤਨ ਅੱਠ ਨੁਕਰਾ ਵਾਲੇ ਖੂਹ ਦੇ ਨਾਲ ਮੌਲਸਰੀ ਦੇ ਪੰਜ ਬੂਟੇ ਲਗਾਏ ਗਏ। ...
अब लोगों को पौधों की महत्ता धीरे-धीरे समझ में आने लगी है। ...
पौधे हमारे लिए महत्वपूर्ण हैं, लेकिन पौधे लगाने और उनकी सेवा करने को लेकर बहुत ज्यादा सजगता नहीं दिखती। ...
सूबे के मुख्यमंत्री कैप्टन अमरिंदर सिंह के मिशन फतेह के सपने को साकार करने के मकसद से युवक सेवाओं विभाग कपूरथला डीसी दीप्ति उप्पल की सरपरस्ती में सहायक डायरेक्टर युवक सेवाओं प्रीत कोहली के मार्गदर्शन में जुट गया है। ...
ਸਮਾਜ ਸੇਵੀ ਕਾਰਜਾਂ 'ਚ ਵੱਧ ਚੜ੍ਹ ਕੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਨਿਊ ਏਜ਼ ਵੈਲਫੇਅਰ ਕਲੱਬ, ਖੰਨਾ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ। ...
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਡੀ.ਸੀ. ਮਾਡਲ (ਦਾਸ ਐਂਡ ਬ੍ਰਾਊਨ) ਸਕੂਲ ਦੇ ਬਾਹਰ ਗੁਦਾਮ ਦੇ ਸਾਹਮਣੇ ਵਾਲੀ ਜਗ੍ਹਾ ਤੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ...
A new study claims that keeping plants on the work desk may significantly reduce anxiety among employees who are typically removed from exposure to healthy green environments. ...
ਸਰਦੀਆਂ ਦੇ ਮੌਸਮ ਵਿੱਚ ਫਲਦਾਰ ਬੂਟਿਆਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ...
ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਲੋਕਾਂ ਨੂੰ ਮੁਫਤ ਪੌਦੇ ਵੰਡ ਕੇ ਸਮਾਜ ਨੂੰ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦੇ ਰਿਹਾ ਹੈ। ...
ਸੂਬਾ ਪੰਜਾਬ ਦੇ ਸਾਬਕਾ ਮੁੱਖਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਖੇਤੀ 'ਚ ਰੁਚੀ ਦਾ ਸਬੂਤ ਹੈ ਕਿ ਉਹ ਆਪਣੀ ਇਸ ਰੁਚੀ ਤਹਿਤ ਬਣੀ ਖਿੱਚ ਕਰਕੇ ਪਿੰਡ ਮੌਜਗੜ੍ਹ ਵਿਖੇ ਜਾਖੜ ਦੀ ਨਰਸਰੀ 'ਚ ਪਹੁੰਚ ਗਏ, ਉੱਥੇ ਉਨ੍ਹਾਂ ਪੰਜਾਬ ਫਾਰਮਰ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ ਅਤੇ ਨਰਸਰੀ ਦੀ ਸ਼ਲਾਘਾ ਕਰਦਿਆਂ ਨਰਸਰੀ ਦੇ ਬੂਟਿਆਂ ਬਾਰੇ ਵਿਚਾਰ ਚਰਚਾ ਕੀਤੀ। ...
ਇੱਕ ਪਾਸੇ ਉਹ ਸਰਕਾਰੀ ਵਿਭਾਗ ਹਨ, ਜਿਹੜੇ ਕਿ, ਇੱਕ-ਦੂਜੇ ਦੀ ਪਿੱਠ ਲਗਾਉਣ ਲਈ ਸ਼ਰੀਕਾਂ ਵਾਂਗ ਆਪਸ ਵਿੱਚ ਉਲਝ ਕੇ ਪ੍ਰਕਿਰਤੀ ਦਾ ਨੁਕਸਾਨ ਕਰਨ ਤੇ ਉਤਾਰੂ ਹਨ, ਤੇ ਦੂਜੇ ਪਾਸੇ ਉਹ ਸਮਾਜ ਸੇਵਕ ਵੀ ਹੈ, ਜਿਹੜਾ ਬਿਨਾਂ ਕਿਸੇ ਲੋਭ ਲਾਲਚ, ਦੋਹਾਂ ਵਿਭਾਗਾਂ ਦੀ ਲੜਾਈ ਕਾਰਨ ਪਿਆਸ ਨਾਲ ਵਿਲਕ ਰਹੇ ਬੂਟਿਆਂ ਨੂੰ ਬਚਾਉਣ ਲਈ ਸਾਹਮਣੇ ਆਇਆ ਹੈ। ...