ਜਾਰੀ ਹੈ ਭਾਜਪਾ ਨੇਤਾਵਾਂ ਦਾ ਸੰਘਰਸ਼

Last Updated: Dec 28 2018 11:15
Reading time: 0 mins, 51 secs

ਚੋਣਾਂ ਨੇੜੇ ਆਉਂਦੀਆਂ ਨਹੀਂ ਕਿ ਪਾਰਟੀਆਂ ਵੱਲੋਂ ਧਰਨਿਆਂ ਤੇ ਹੱਥ ਬੰਨ੍ਹ ਲਿਆ ਜਾਂਦਾ ਹੈ। ਪਟਿਆਲਾ ਸ਼ਹਿਰ ਵਿੱਚ ਚੋਣਾਂ ਦੇ ਨਾਂਅ ਤੇ ਚੱਲ ਰਹੀਆਂ ਕੋਂਟਰੋਵਰਸੀਆਂ ਹੁਣ ਸ਼ਿਖਰ ਤੇ ਪਹੁੰਚ ਗਈਆਂ ਹਨ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਨੇਤਾਵਾਂ ਵੱਲੋਂ ਕਾਂਗਰਸ ਤੇ ਆਰੋਪ ਲਗਾਏ ਗਏ ਹਨ ਕਿ ਪੰਚਾਇਤੀ ਚੋਣਾਂ ਵਿੱਚ ਕੈਪਟਨ ਸਰਕਾਰ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਭਾਜਪਾ ਦੇ ਉਮੀਦਵਾਰਾਂ ਦਾ ਨਾਂਅ ਰੱਦ ਕਰਵਾਇਆ ਗਿਆ ਹੈ ਜਿਸ ਕਾਰਣ ਕੱਲ ਤੋਂ ਸ਼ੁਰੂ ਹੋਇਆ ਭਾਜਪਾ ਨੇਤਾਵਾਂ ਦਾ ਧਰਨਾ ਮਿੰਨੀ ਸਕੱਤਰੇਤ ਵਿੱਚ ਅੱਜ ਵੀ ਜਾਰੀ ਹੈ। 

ਧਰਨੇ ਦੀ ਅਗਵਾਈ ਕਰ ਰਹੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਨਾਗਪਾਲ ਨੇ ਦੱਸਿਆ ਕਿ ਕੈਪਟਨ ਸਰਕਾਰ ਦੇ ਇਸ਼ਾਰੇ ਤੇ ਚੋਣ ਅਧਿਕਾਰੀਆਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਨਾਂਅ ਹੀ ਵੋਟਿੰਗ ਵਿੱਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਾ ਹੁਣ ਜ਼ਿਲ੍ਹਾ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੀ ਕੋਈ ਗੱਲ ਸੁਣੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਸੁਣਵਾਈ ਹੋ ਰਹੀ ਹੈ ਜੋ ਕਿ ਚੋਣ ਕਮਿਸ਼ਨ ਦੇ ਨਿਯਮਾਂ ਦੀ ਸਖਤ ਉਲੰਘਣਾ ਹੈ। ਭਾਜਪਾ ਨੇਤਾਵਾਂ ਦਾ ਬਹਿਰਹਾਲ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇੰਸਾਫ਼ ਨਹੀਂ ਮਿਲ ਜਾਂਦਾ ਇਹ ਸੰਘਰਸ਼ ਜਾਰੀ ਰਹੇਗਾ।