ਕਈ ਦੇਸ਼ਾਂ 'ਚ ਸ਼ੌਸ਼ਿਕ ਤੇ ਸਮਾਜਿਕ ਦੌਰੇ ਦੀ ਯਾਤਰਾ ਕਰ ਸਕਣਗੇ ਵਿਦਿਆਰਥੀ.!!!

Last Updated: Dec 19 2018 14:51
Reading time: 0 mins, 46 secs

ਵਿਵੇਕਾਨੰਦ ਵਰਲਡ ਸਕੂਲ ਨੇ ਐਜੂਕੇਟ ਦੇ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਨੁਭਵ ਦੇ ਲਈ ਅਮਰੀਕਾ, ਇੰਗਲੈਂਡ ਅਤੇ ਹੋਰ ਯੂਰੋਪੀਏ ਦੇਸ਼ਾਂ ਵਿੱਚ ਭੇਜਣ ਦਾ ਅਨੁਭਵ ਕੀਤਾ। ਵਿਵੇਕਾਨੰਦ ਵਰਲਡ ਸਕੂਲ ਦੇ ਡਾਇਰੈਕਟਰ ਡਾ. ਐੱਨ.ਐੱਸ. ਰੁਦਰਾ ਨੇ ਦੱਸਿਆ ਕਿ ਭਾਰਤ ਦੀ ਸੁਪ੍ਰਸਿੱਧ ਕੰਪਨੀ ਐਜੂਕੇਟ ਦੇ ਨਾਲ ਸਕੂਲ ਵੱਲੋਂ ਕੀਤੇ ਗਏ ਅਨੁਬੰਧ ਨਾਲ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀ ਅਮਰੀਕਾ, ਇੰਗਲੈਂਡ, ਜਰਮਨੀ, ਕੈਨੇਡਾ, ਆਸਟ੍ਰੇਲੀਆ ਅਤੇ ਕਈ ਹੋਰ ਦੇਸ਼ਾਂ ਵਿੱਚ ਸ਼ੌਸ਼ਿਕ ਅਤੇ ਸਮਾਜਿਕ ਦੌਰੇ ਦੀ ਯਾਤਰਾ ਕਰ ਸਕਣਗੇ। 

ਆਪਣੇ ਇਨ੍ਹਾਂ ਦੌਰਿਆਂ ਦੇ ਦੌਰਾਨ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਰਹਿਣ ਸਹਿਣ, ਉਨ੍ਹਾਂ ਦੀ ਸਭਿਅਤਾ ਅਤੇ ਪ੍ਰਮੁੱਖ ਯੂਨੀਵਰਸਿਟੀ ਵਿੱਚ ਦਾਖ਼ਲੇ ਸਬੰਧ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਇਆ ਕਰੇਗੀ। ਡਾਇਰੈਕਟਰ ਨੇ ਦੱਸਿਆ ਕਿ ਵਿਦਿਆਰਥੀ ਅਮਰੀਕਾ ਦੌਰੇ ਦੌਰਾਨ ਸਟੀਮ ਐਜੂਕੇਸ਼ਨ ਦੇ ਅੰਤਰਗਤ ਸਾਇੰਸ, ਤਕਨੀਕੀ, ਇੰਜੀਨੀਅਰਿੰਗ ਅਤੇ ਮੈਥਸ ਵਿਸ਼ਿਆਂ 'ਤੇ ਆਧੁਨਿਕ ਜਾਣਕਾਰੀ ਪ੍ਰਾਪਤ ਕਰਨ ਤੋਂ ਇਲਾਵਾ ਅੰਤਰਰਾਸ਼ਟਰੀ ਅਤੇ ਅਮਰੀਕਾ ਰਾਜਨੀਤੀ ਦੇ ਮੁੱਖ ਕੇਂਦਰ ਵਾਸ਼ਿੰਗਟਨ ਡੀਸੀ ਦੀ ਯਾਤਰਾ ਦੌਰਾਨ ਉੱਥੋਂ ਦੇ ਸਥਾਨਕ ਰਾਜਨੀਤਿਕ, ਸਕੂਲ, ਐੱਨਏਐੱਸਏ ਅਤੇ ਹੋਰ ਸਾਇੰਸ ਅਤੇ ਤਕਨੀਕ ਦੇ ਕੇਂਦਰਾਂ ਦਾ ਭੂਰਨ ਕਰਕੇ ਆਪਣੇ ਅੰਦਰ ਅਗਵਾਈ ਦੇ ਗੁਣਾਂ ਨੂੰ ਨਿਖਾਰ ਸਕਣਗੇ।