ਕੇਵਲ ਕਿਤਾਬੀ ਭਾਸ਼ਾ ਦਾ ਗਿਆਨ ਹੋਣਾ ਨਹੀਂ ਹੈ ਜ਼ਰੂਰੀ: ਡੀਈਓ ਨੇਕ ਸਿੰਘ

Last Updated: Dec 12 2018 15:34
Reading time: 1 min, 5 secs

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਦੇ ਵਿਹੜੇ ਵਿੱਚ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗੁਵਾਈ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਲਈ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੰਚ ਸੰਚਾਲਨ ਮਨਜੀਤ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਵੱਲੋਂ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨੇਕ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ, ਵਿਸ਼ੇਸ਼ ਮਹਿਮਾਨ ਬੈਡਮਿੰਟਨ ਕੋਚ ਜਸਵਿੰਦਰ ਸਿੰਘ, ਅਸੀਸ ਪ੍ਰਸਾਦ ਆਦਿ ਹਾਜ਼ਰ ਹੋਏ। 

ਇਸ ਮੌਕੇ ਮੁੱਖ ਮਹਿਮਾਨ ਨੇਕ ਸਿੰਘ ਅਤੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਕਿਹਾ ਕਿ ਕੇਵਲ ਕਿਤਾਬੀ ਭਾਸ਼ਾ ਦਾ ਗਿਆਨ ਹੋਣਾ ਹੀ ਜ਼ਰੂਰੀ ਨਹੀਂ ਹੈ, ਬਲਕਿ ਸਮੇਂ ਦੇ ਅਨੁਸਾਰ ਚੱਲਣ ਲਈ ਵਿਦਿਆਰਥੀ ਦਾ ਸਕੂਲ ਪ੍ਰਬੰਧਕਾਂ ਵੱਲੋਂ ਚਲਾਇਆ ਜਾ ਰਹੀਆਂ ਸਹਿਪਾਠੀ ਕ੍ਰਿਆਵਾਂ ਵਿੱਚ ਵੀ ਸ਼ਾਮਲ ਹੋਣਾ ਅਤਿ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਖਿਡਾਰਨ ਸਵਰੀਤ ਕੌਰ ਦਾ ਧੰਨਵਾਦ ਕੀਤਾ ਕਿ ਉਹ ਜਿੱਥੇ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਂਅ ਰੋਸ਼ਨ ਕੀਤਾ, ਉੱਥੇ ਬਾਕੀ ਲੜਕੀਆਂ ਲਈ ਇੱਕ ਮਿਸਾਲ ਬਣੀ ਕਿ ਲੜਕੀ ਦਾ ਅੱਗੇ ਆਉਣਾ ਦੋ ਪਰਿਵਾਰਾਂ ਦਾ ਅੱਗੇ ਆਉਣਾ ਹੈ। 

ਇਸ ਮੌਕੇ ਲੈਕਚਰਾਰ ਹਿੰਦੀ ਨੀਲਮ ਸ਼ਰਮਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਇਸ ਪ੍ਰਿੰਸੀਪਲ ਸੁਰਿੰਦਰ ਕੌਰ, ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਰਾਜੀਵ ਮੈਣੀ, ਪਰਿੰਦਰ ਸਚਦੇਵਾ, ਮੁੱਖ ਮਹਿਮਾਨ ਡੀਈਓ ਨੇਕ ਸਿੰਘ, ਵਿਸ਼ੇਸ਼ ਮਹਿਮਾਨ ਅਤੇ ਸਟਾਫ ਵੱਲੋਂ ਨੈਸ਼ਨਲ ਖਿਡਾਰਣ ਸਵਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸ਼ਨਦੀਪ, ਸੁਖਦੇਵ ਸਿੰਘ ਅਤੇ ਜਸ਼ਨ, ਪਹਿਲਵਾਨ ਸੋਨੀ ਅਤੇ ਰੋਹਿਤ ਤੋਂ ਇਲਾਵਾ ਲਕਸ਼ਮੀ ਹਿੰਦੀ ਟੀਚਰ ਅਤੇ ਸਮੂਹ ਸਟਾਫ ਮੈਂਬਰਜ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।