ਫਾਇਰ ਬ੍ਰਿਗੇਡ ਵਿਭਾਗ ਵੱਲੋਂ ਕੀਤੀ ਗਈ ਸਕੂਲਾਂ ਅਤੇ ਮੈਰਿਜ ਪੈਲਸਾਂ ਵਿਖੇ ਚੈਕਿੰਗ

Last Updated: Nov 30 2018 18:08
Reading time: 0 mins, 53 secs

ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਜਿੱਥੇ ਮੈਰਿਜ ਪੈਲਸਾਂ ਦੀ ਬੁਕਿੰਗ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ, ਉੱਥੇ ਹੀ ਸ਼ਹਿਰ ਦੇ ਲੋਕਾਂ ਨੂੰ ਅੱਗ ਤੋਂ ਬਚਾਉਣ ਦੇ ਲਈ ਫਾਇਰ ਬ੍ਰਿਗੇਡ ਅਧਿਕਾਰੀਆਂ ਵੱਲੋਂ ਸਕੂਲਾਂ ਅਤੇ ਮੈਰਿਜ ਪੈਲਸਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸਦੇ ਚਲਦੇ ਫਾਇਰ ਬ੍ਰਿਗੇਡ ਦੀ ਟੀਮ ਸਕੂਲਾਂ ਅਤੇ ਮੈਰਿਜ ਪੈਲਸਾਂ ਵਿਖੇ ਚੈੱਕ ਕਰ ਰਹੀ ਹੈ ਕਿ ਇਨ੍ਹਾਂ ਥਾਵਾਂ ਤੇ ਫਾਇਰ ਸੇਫਟੀ ਦੇ ਮੁਕੰਮਲ ਪ੍ਰਬੰਧ ਹਨ ਜਾਂ ਨਹੀਂ। ਚੈਕਿੰਗ ਦੌਰਾਨ ਟੀਮ ਨੂੰ ਪਤਾ ਚੱਲਿਆ ਕਿ ਸ਼ਹਿਰ ਵਿਖੇ ਜ਼ਿਆਦਾਤਰ ਮੈਰਿਜ ਪੈਲਸਾਂ ਅਤੇ ਸਕੂਲਾਂ ਵਿਖੇ ਫਾਇਰ ਸੇਫਟੀ ਸਲੰਡਰ ਖਾਲੀ ਹਨ ਅਤੇ ਕਈਂ ਥਾਵਾਂ ਦੇ ਹੋਜਰੀਲ ਨਹੀਂ ਮਿਲੀ।

ਸੁਰੱਖਿਆ ਪ੍ਰਬੰਧਾਂ ਦੀਆਂ ਕਮੀਆਂ ਦੇ ਚਲਦੇ ਫਾਇਰ ਬ੍ਰਿਗੇਡ ਟੀਮ ਨੇ ਜਿਨ੍ਹਾਂ ਮੈਰਿਜ ਪੈਲਸਾਂ ਅਤੇ ਸਕੂਲਾਂ ਵਿਖੇ ਫਾਇਰ ਸੇਫਟੀ ਪ੍ਰਬੰਧਾਂ ਦੀ ਘਾਟ ਸੀ ਉਨ੍ਹਾਂ ਨੂੰ ਫਾਇਰ ਸੇਫਟੀ ਪ੍ਰਬੰਧਾਂ ਨੂੰ ਦਰੁਸਤ ਕਰਨ ਲਈ ਕਿਹਾ ਅਤੇ ਅਜਿਹਾ ਨਾ ਕਰਨ ਤੇ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਅਧਿਕਾਰੀ ਨੱਥੂ ਰਾਮ ਸ਼ਰਮਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਨਿੱਜੀ ਸਕੂਲਾਂ ਅਤੇ ਮੈਰਿਜ ਪੈਲਸਾਂ ਵਿਖੇ ਫਾਇਰ ਸੇਫਟੀ ਪ੍ਰਬੰਧਾਂ ਦੀ ਕਮੀ ਪਾਈ ਗਈ ਹੈ ਜਿਸ ਦੇ ਚਲਦੇ ਉਨ੍ਹਾਂ ਨੂੰ ਸਾਰੇ ਪ੍ਰਬੰਧ ਦਰੁਸਤ ਕਰਨ ਲਈ ਕਿਹਾ ਗਿਆ ਹੈ।