ਏਅਰ ਇੰਡੀਆ ਵੱਲੋਂ ਨਵੀਂ ਦਿੱਲੀ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸ਼ੁਰੂ ਹੋਈ ਉਡਾਣ ਡੀ.ਪੀ. ਸਿੰਘ ਚਾਵਲਾ ਦੇ ਯਤਨਾ ਦੀ ਦੇਣ

ਏਅਰ ਇੰਡੀਆ ਵੱਲੋਂ ਸੰਗਤਾਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਦਿੱਲੀ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਵੀ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਸਮੁੱਚੇ ਸਿੱਖ ਜਗਤ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ, ਇਸ ਤੋਂ ਪਹਿਲਾਂ ਇਹ ਉਡਾਣ ਅੰਮ੍ਰਿਤਸਰ ਤੋਂ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੁੰਦੀ ਸੀ। ਦੱਸਣਾ ਬਣਦਾ ਹੈ ਕਿ ਅੰਮ੍ਰਿਤਸਰ ਅਤੇ ਹੁਣ ਦਿੱਲੀ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸ਼ੁਰੂ ਹੋਈ ਇਸ ਉਡਾਣ ਲਈ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਨਿਕ ਅਧਿਕਾਰੀ ਡੀ.ਪੀ. ਸਿੰਘ ਚਾਵਲਾ ਵੱਲੋਂ ਸਮੇਂ-ਸਮੇਂ ਤੇ ਯਤਨ ਕੀਤੇ ਜਾਂਦੇ ਰਹੇ ਹਨ ਤਾਂ ਹੀ ਇਹ ਕੰਮ ਨੇਪਰੇ ਚੜ ਸਕਿਆ ਹੈ। ਇਸ ਸਬੰਧੀ ਸਰਦਾਰ ਡੀ.ਪੀ ਸਿੰਘ ਚਾਵਲਾ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਤੋਂ ਸ੍ਰੀ ਹਜ਼ੂਰ ਸਾਹਿਬ ਵਾਸਤੇ ਚਾਲੂ ਹੋਈ ਇਸ ਉਡਾਣ ਨਾਲ ਸੰਗਤਾਂ ਦੀ ਤਖ਼ਤ ਸੱਚਖੰਡ ਸਾਹਿਬ ਦੇ ਦਰਸ਼ਨਾਂ ਦੀ ਲੋਚ ਪੂਰੀ ਹੋਵੇਗੀ ਤੇ ਮੇਰਾ ਹਰ ਵੇਲੇ ਇਹੀ ਯਤਨ ਰਹਿੰਦਾ ਹੈ ਕਿ ਵੱਧ ਤੋਂ ਵੱਧ ਸੰਗਤਾਂ ਆਪਣੇ ਗੁਰੂਧਾਮਾਂ ਦੇ ਦਰਸ਼ਨ ਅਤੇ ਸੇਵਾ ਕਰਕੇ ਲਾਹਾ ਪ੍ਰਾਪਤ ਕਰ ਸਕੇ।

ਚਾਵਲਾ ਨੇ ਦੱਸਿਆ ਕਿ ਇਸ ਕੰਮ ਲਈ ਪਹਿਲਾਂ ਰੇਲਵੇ ਵਿਭਾਗ ਤੋਂ ਟਰੇਨਾਂ ਦੀਆਂ ਬੋਗੀਆਂ ਨਵੀਆਂ ਬਣਵਾਈਆਂ ਗਈਆਂ ਹਨ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ ਤੇ ਹੁਣ ਇਸ ਆਧੁਨਿਕ ਸਹੂਲਤਾਂ ਵਾਲੀ ਉਡਾਣ ਦੇ ਸ਼ੁਰੂ ਹੋਣ ਨਾਲ ਸੰਗਤਾਂ ਥੋੜ੍ਹੇ ਸਮੇਂ ਵਿੱਚ ਹੀ ਤਖ਼ਤ ਸਾਹਿਬ ਦੇ ਦਰਸ਼ਨ ਕਰਕੇ ਪਰਤ ਸਕਦੀਆਂ ਹਨ। ਚਾਵਲਾ ਨੇ ਦੱਸਿਆ ਕਿ ਇਹ ਉਡਾਣ ਹਫ਼ਤੇ ਵਿੱਚ ਦੋ ਵਾਰ ਸੋਮਵਾਰ ਅਤੇ ਵੀਰਵਾਰ ਚੱਲਿਆ ਕਰੇਗੀ ਜੋ ਕਿ ਨਵੀਂ ਦਿੱਲੀ ਤੋ ਬਾਅਦ ਦੁਪਹਿਰ 3.20 ਵਜੇ ਉਡਾਣ ਭਰਕੇ ਸ੍ਰੀ ਹਜ਼ੂਰ ਸਾਹਿਬ 5.05 ਵਜੇ ਪੁੱਜਦੀ ਹੈ ਅਤੇ ਵਾਪਸੀ 5.45 ਤੋਂ ਕਰਕੇ 7.30 ਵਜੇ ਮੁੜ ਦਿੱਲੀ ਪਹੁੰਚਦੀ ਹੈ। ਚਾਵਲਾ ਨੇ ਦੱਸਿਆ ਕਿ ਦਿੱਲੀ ਤੋਂ ਇਹ ਉਡਾਣ ਸ਼ੁਰੂ ਹੋਣ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਕਨੈਕਟਿੰਗ ਫਲਾਈਟ ਰਾਹੀਂ ਹੁਣ ਦਰਸ਼ਨ ਕਰਨ ਵਿੱਚ ਸਹੂਲਤ ਮਿਲੇਗੀ। ਇਸ ਮੌਕੇ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ਇੱਥੇ ਵਿਸ਼ੇਸ਼ ਕਰਕੇ ਦੱਸਣਾ ਬਣਦਾ ਹੈ ਕਿ ਸਰਦਾਰ ਡੀ.ਪੀ. ਸਿੰਘ ਚਾਵਲਾ ਵੱਲੋਂ ਤਖ਼ਤ ਸਾਹਿਬ ਅਤੇ ਸੰਗਤਾਂ ਦੀ ਬਿਹਤਰੀ ਲਈ ਯਤਨ ਕੀਤੇ ਜਾਂਦੇ ਹਨ ਤੇ ਇਸ ਲਈ ਉਹ ਬੋਰਡ ਵੱਲੋਂ ਕੋਈ ਤਨਖ਼ਾਹ ਨਹੀਂ ਲੈਂਦੇ ਜਿਸ ਕਰਕੇ ਸਰਦਾਰ ਚਾਵਲਾ ਦੀ ਅਜਿਹੀ ਨਿਸ਼ਕਾਮ ਸੇਵਾ ਲਈ ਸੰਗਤਾਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੀਆਂ ਹਨ।

ਹੁਣ ਏਅਰ ਇੰਡੀਆ 'ਸੇਲ' ਹੋਊ! (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ਬਰਾਂ ਕਹਿੰਦੀਆਂ ਨੇ ਕਿ, ਬਹੁਤ ਹੀ ਜਲਦ ਏਅਰ ਇੰਡੀਆ ਵਿਕ ਜਾਊਗਾ। ਮੰਨਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਜਲਦ ਹੀ ਨਵਾਂ ਮਾਲਕ ਮਿਲੇਗਾ। ਇਸ ਦੇ ਸੰਕੇਤ ਸਿਵਲ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ...

ਹੁਣ ਮੋਦੀ ਸਰਕਾਰ ਵੇਚੇਗੀ ‘ਏਅਰ ਇੰਡੀਆ’! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਮਹੀਨੇ ਹੀ ਅਸੀਂ ਇਹ ਖ਼ਬਰ ‘ਨਿਊਜ਼ਨੰਬਰ’ ਦੇ ਪਾਠਕਾਂ ਨੂੰ ਦਿੱਤੀ ਸੀ ਕਿ ਮੋਦੀ ਸਰਕਾਰ ਦੇ ਵੱਲੋਂ ਲਖਨਊ ਵਿਚਲਾ ਚੌਧਰੀ ਚਰਨ ਸਿੰਘ ਹਵਾਈ ਅੱਡਾ ਅੰਡਾਨੀ ਗਰੁੱਪ ਨੂੰ 50 ਵਰ੍ਹਿਆਂ ਦੇ ਲਈ ਵੇਚ ਦਿੱਤਾ ਹੈ। ਇਹ ...

ਜੇ ਅੰਤਰਰਾਸ਼ਟਰੀ ਫਲਾਇਟਾਂ ਚੱਲ ਸਕਦੀਆਂ ਨੇ ਤਾਂ, ਫਿਰ ਕਰਤਾਰਪੁਰ ਲਾਂਘਾ ਬੰਦ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ, ਜੋ ਇਸ ਵੇਲੇ ਪਾਕਿਸਤਾਨ ਵਿੱਚ ਸਥਿਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਕਰਤਾਰਪੁਰ ਸਾਹਿਬ ਨੂੰ ਸਿੱਖ ਸੰਗਤਾਂ ਪੰਜਾਬ ਦੇ ਸਰਹੱਦੀ ਇਲਾਕੇ ...

ਕੈਨੇਡਾ ਵਾਸਤੇ 9 ਫਲਾਈਟਾਂ ਦੀਆਂ ਟਿਕਟਾਂ ਵਿਕੀਆਂ ਸਿਰਫ਼ 2 ਮਿੰਟ 'ਚ

ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਵੱਲੋਂ ਵਿਦੇਸ਼ਾਂ ਵਿੱਚ ਜਾ ਰਹੀਆਂ ਫਲਾਈਟਾਂ ਵਿੱਚ ਬੀਤੀ ਸ਼ਾਮ ਕੈਨੇਡਾ ਦੀਆਂ 9 ਫਲਾਈਟਾਂ ਦੀਆਂ ਟਿਕਟਾਂ ਮਹਿਜ਼ 2 ਮਿੰਟ ਵਿੱਚ ਵਿਕ ਗਈਆਂ। ...

ਆਮ ਨਾਲੋਂ ਬਹੁਤ ਵੱਧ ਕਿਰਾਏ ਕਾਰਨ ਕਈ ਕੈਨੇਡੀਅਨ ਪ੍ਰਵਾਸੀ ਪੰਜਾਬੀ ਨਹੀਂ ਜਾ ਸਕੇ ਹਾਲੇ ਤੱਕ ਵਾਪਸ (ਨਿਊਜ਼ਨੰਬਰ ਖ਼ਾਸ ਖ਼ਬਰ)

ਕੈਨੇਡਾ ਸਰਕਾਰ ਵੱਲੋਂ ਲਾਕਡਾਊਨ ਕਾਰਨ ਭਾਰਤ ਵਿੱਚ ਫਸੇ ਆਪਣੇ ਨਾਗਰਿਕ ਅਤੇ ਪੀ.ਆਰ. ਨਾਗਰਿਕਾਂ ਨੂੰ ਵਾਪਸ ਲਿਜਾਉਣ ਲਈ ਕਈ ਫਲਾਈਟਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਪਰ ਆਮ ਨਾਲੋਂ ਬਹੁਤ ਜ਼ਿਆਦਾ ਵੱਧ ਕਿਰਾਇਆ ਹੋਣ ਦੇ ਚੱਲਦੇ ਹਾਲੇ ਵੀ ਕਈ ਲੋਕ ਇੱਥੇ ਹੀ ਫਸੇ ਹੋਏ ਹਨ। ...

ਲਓ ਜੀ ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ ਚਲਾਉਣ ਤੋਂ ਕੀਤੇ ਹੱਥ ਖੜੇ, ਕੀਤੀ ਵੇਚਣ ਦੀ ਤਿਆਰੀ (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਨੂੰ 5 ਟ੍ਰਿਲੀਅਨ ਦੀ ਅਰਥਵਿਵਸਥਾ ਅਤੇ ਮੇਕ ਇਨ ਇੰਡੀਆ ਵਰਗੇ ਨਾਅਰਿਆਂ ਵਿੱਚ ਅਜਿਹੀਆਂ ਖਬਰਾਂ ਵੀ ਹਨ ਜਿਨ੍ਹਾਂ ਦਾ ਜਵਾਬ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਨੂੰ ਦੇਣਾ ਕੁੱਝ ਜ਼ਿਆਦਾ ਹੀ ਔਖਾ ਹੋਣ ਵਾਲਾ ਹੈ। ...

ਮਿਗ-27 ਦੀ ਸ਼ਾਇਦ ਇਹ ਉਡਾਨ ਆਖ਼ਰੀ ਉਡਾਨ ਹੋਵੇਗੀ ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਾਰਗਿਲ ਦਾ ਯੁੱਧ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਯਾਦ ਹੋਣਾ ਜਦੋਂ ਬੋਫੋਰਸ ਤੋਪਾਂ ਨੇ ਦੁਸ਼ਮਣ ਪਾਕਿਸਤਾਨ ਦੇ ਨੱਕ 'ਚ ਦਮ ਕਰ ਦਿੱਤਾ ਅਤੇ ਉਸ ਵੇਲੇ ਹਵਾਈ ਹਮਲੇ 'ਚ ਮਿਗ-27 ਨੇ ਆਪਣੀ ਜ਼ਬਰਦਸਤ ਤਾਕਤ ਦਾ ਪ੍ਰਦਰਸ਼ਨ ਕਰਕੇ ਦੁਸ਼ਮਣਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ...

दिल्ली हवाई अड्डे पर ऑस्ट्रेलियाई महिला पत्रकार को इस कारण करना पड़ा परेशानियों का सामना

कोच्चि से दिल्ली यात्रा कर रही ऑस्ट्रेलिया की एक महिला पत्रकार दिल्ली हवाई अड्डे पर फंस गई। ...

ਕਿਤੇ ਵੋਟਾਂ ਦੀ ਰਾਜਨੀਤੀ ਤੋਂ ਪ੍ਰੇਰਿਤ ਤਾਂ ਨਹੀਂ ਏਅਰ ਇੰਡੀਆ ਦੀ ਪੂਛ ਤੇ ੴ  ਲਿਖਣਾ? (ਵਿਅੰਗ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦਾ ਦੇਸ਼ਾਂ -ਵਿਦੇਸ਼ਾਂ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ...

Air India की 100 फीसदी हिस्सेदारी बेचने के लिए अगले महीने लगेगी बोली

सार्वजनिक क्षेत्र की एकमात्र विमानन कंपनी एयर इंडिया में अपनी 100 फीसदी हिस्सेदारी बेचने के लिए सरकार अगले महीने से बोलियां मंगा सकती है। ...

टैक्सीबोट का इस्तेमाल कर विमान को पार्किंग से रनवे तक खींचने वाली दुनिया की पहेली एयरलाइन बानी एयर इंडिया

भारत की विमान कंपनी एयर इंडिया का नाम दुनिया की पहली ऐसी एयरलाइन में गिना जायगा, जिसने यात्रियों से भरे ए-320 विमान की कॉमर्शियल फ्लाइट के लिए टैक्सीबोट का इस्तेमाल किया। ...

Boeing 737 मैक्स विमानों में मारे गए यात्रियों को मिलेगा एक-एक करोड़ का मुआवजा

737 मैक्स विमानों को बनाने वाली कंपनी बोइंग अब मारे गए यात्रियों के प्रत्येक परिवार को एक करोड़ रुपये (1,44,500 डॉलर) से अधिक का मुआवजा देगी। ...