ਪੇਂਟ ਕਰਦੇ ਸਮੇਂ ਉਚਾਈ ਤੋਂ ਡਿੱਗਣ ਕਾਰਨ ਪੇਂਟਰ ਦੀ ਮੌਕੇ ਤੇ ਹੋਈ ਮੌਤ

ਸਥਾਨਕ ਨੈਸ਼ਨਲ ਹਾਈਵੇ ਤੇ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੀ ਨਵੀਂ ਬਣੀ ਬਿਲਡਿੰਗ ਦੀ ਦੀਵਾਰ ਤੇ ਪੇਂਟ ਕਰਦੇ ਸਮੇਂ ਝੂਲੇਨੁਮਾ ਪਟੜੇ ਦੀ ਰੱਸੀ ਟੁੱਟ ਜਾਣ ਕਾਰਨ ਕਰੀਬ 70 ਫੁੱਟ ਉਚਾਈ ਤੋਂ ਡਿੱਗ ਜਾਣ ਦੇ ਚੱਲਦੇ ਪੇਂਟਰ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਪੇਂਟਰ ਦੀ ਪਹਿਚਾਣ ਸੰਨੀ (20) ਵਾਸੀ ਪਿੰਡ ਸਕੇਤੜੀ ਨਜ਼ਦੀਕ ਸ੍ਰੀ ਮਨਸਾ ਦੇਵੀ ਮੰਦਿਰ, ਪੰਚਕੂਲਾ ਦੇ ਤੌਰ ਤੇ ਹੋਈ ਹੈ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਿਟੀ-2 ਖੰਨਾ ਤੋਂ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੀ ਨਵੀਂ ਬਣੀ ਬਿਲਡਿੰਗ 'ਚ ਪੇਂਟ ਦਾ ਕੰਮ ਚੱਲ ਰਿਹਾ ਸੀ। ਪੰਚਕੂਲਾ ਦਾ ਠੇਕੇਦਾਰ ਰਾਜੂ ਆਪਣੀ ਲੇਬਰ ਦੇ ਨਾਲ ਪਿਛਲੇ ਕਰੀਬ 15 ਦਿਨਾਂ ਤੋਂ ਗੁਰਦੁਆਰਾ ਸਾਹਿਬ 'ਚ ਪੇਂਟ ਕਰਵਾ ਰਿਹਾ ਸੀ ਅਤੇ ਬਾਹਰੀ ਦੀਵਾਰਾਂ ਤੇ ਪੇਂਟ ਦਾ ਕੰਮ ਹੋ ਰਿਹਾ ਸੀ। ਲੇਬਰ ਦਾ ਕੰਮ ਕਰਨ ਵਾਲਾ ਪੇਂਟਰ ਸੰਨੀ ਸਵੇਰੇ ਕਰੀਬ 11 ਵਜੇ ਕਰੀਬ 70 ਫੁੱਟ ਉਚਾਈ ਉੱਤੇ ਝੂਲੇਨੁਮਾ ਲੱਕੜੀ ਦੇ ਪੱਟੜੇ ਤੇ ਬੈਠ ਕੇ ਬਾਹਰੀ ਦੀਵਾਰ ਤੇ ਪੇਂਟ ਕਰ ਰਿਹਾ ਸੀ। ਇਸੇ ਦੌਰਾਨ ਪੱਟੜੇ ਦੀ ਰੱਸੀ ਟੁੱਟ ਜਾਣ ਕਾਰਨ ਉਹ ਉਚਾਈ ਤੋਂ ਥੱਲੇ ਜ਼ਮੀਨ ਤੇ ਡਿੱਗ ਗਿਆ। ਹਾਦਸੇ ਦੌਰਾਨ ਉਸਦੇ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਕੁਝ ਪਲਾਂ 'ਚ ਹੀ ਉਸਦੀ ਘਟਨਾ ਵਾਲੀ ਥਾਂ ਤੇ ਮੌਤ ਹੋ ਗਈ।

ਹਾਦਸੇ ਸਬੰਧੀ ਪਤਾ ਲੱਗਣ ਦੇ ਬਾਅਦ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਸਬੰਧੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਿਟੀ-2 ਤੋਂ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਗੁਰਦੁਆਰਾ ਪ੍ਰਬੰਧਕਾਂ ਦੇ ਸਹਿਯੋਗ ਨਾਲ ਮ੍ਰਿਤਕ ਦੀ ਲਾਸ਼ ਨੂੰ ਚੁਕਵਾ ਕੇ ਐਂਬੂਲੈਂਸ ਦੁਆਰਾ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ ਅਤੇ ਜਾਂਚ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਹਾਦਸੇ ਸਮੇਂ ਪੇਂਟਰ ਦੇ ਕੋਈ ਸੇਫਟੀ ਬੈਲਟ ਨਾ ਲੱਗੇ ਹੋਣ ਅਤੇ ਸੁਰੱਖਿਆ ਇੰਤਜ਼ਾਮ ਨਾ ਕੀਤੇ ਹੋਣ ਕਾਰਨ ਇਹ ਹਾਦਸਾ ਵਾਪਰਿਆ ਜੋ ਕਿ ਸਬੰਧਿਤ ਠੇਕੇਦਾਰ ਵੱਲੋਂ ਲੇਬਰ ਨੂੰ ਸੇਫਟੀ ਕਿੱਟ ਮੁਹੱਈਆ ਨਹੀਂ ਕਰਵਾਈ ਗਈ ਸੀ।

ਦੂਜੇ ਪਾਸੇ ਸਿਟੀ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਸੰਨੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਬਾਅਦ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੜਤਾਲ ਦੌਰਾਨ ਪਾਏ ਜਾਣ ਵਾਲੇ ਤੱਥਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

दीप सिद्धू की अकाल मृत्यु और पंजाब की राजनीति पर सम्भावित असर !

नवम्बर 2020 किसान आंदोलनकारियों के जत्थे अपने ट्रेक्टर ट्रालियों पर दिल्ली की ओर कूच करते है, रास्ते की बाधाए पार करते हुए दिल्ली की सीमा पर रोक लिए जाते है और मीडिया में एक युवा पुलिस अधिकारी से अंग्रेजी में बहस करता हुए नजर आता है। ...

ਇਕ ਸੜਕ ਹਾਦਸਾ, ਉਜਾੜ ਗਿਆ ਦਰਜਨਾਂ ਘਰ! (ਨਿਊਜ਼ਨੰਬਰ ਖਾਸ ਖ਼ਬਰ)

ਭਾਰਤ ਵਿੱਚ ਲਗਾਤਾਰ ਵਧ ਰਹੇ ਸੜਕ ਹਾਦਸਿਆਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਡਰਾਈਵਰਾਂ ਦੇ ਵੱਲੋਂ ਰਾਤ ਸਮੇਂ ਤੋਰੀਆਂ ਜਾਂਦੀਆਂ ਬੱਸਾਂ ਗੱਡੀਆਂ ਦੇ ਕਾਰਨ ...

ਸਮਾਜਿਕ ਕਾਰਕੁੰਨ ਸਟੈਨ ਸਵਾਮੀ ਦੀ ਮੌਤ ਦਾ ਦੋਸ਼ੀ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ਬਰਾਂ ਕਹਿੰਦੀਆਂ ਹਨ ਕਿ ਅਗਸਤ 2018 ਵਿੱਚ ਭੀਮਾ ਕੋਰੇਗਾਓ ਕਾਂਡ ਅਤੇ ਨਕਸਲੀਆਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਕੇਸ ...

ਸਟੈਨ ਸਵਾਮੀ ਦੀ ਮੌਤ ਦਾ ਜਿੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਵੇਰ ਦੇ ਸਾਢੇ 4 ਵੱਜੇ ਸਨ ਕਿ, ਹਸਪਤਾਲ ਵਿੱਚੋਂ ਇਹ ਖ਼ਬਰ ਆਈ ਕਿ ਸਟੈਨ ਸਵਾਮੀ ਨੂੰ ਦਿਲ ਦਾ ਦੌਰਾ ਪੈ ਗਿਆ ਹੈ। 5 ਜੁਲਾਈ 2021 ਦਿਨ ਸੋਮਵਾਰ ਦੀ ਦੁਪਹਿਰੇ ਡੇਢ ਕੁ ਵਜੇ ਡਾਕਟਰਾਂ ਨੇ ਸਟੈਨ ਸਵਾਮੀ ਨੂੰ ਮ੍ਰਿਤਕ ...

ਕੀ ਖੇਤੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਮੌਤ ਦੇ ਵਰੰਟ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਵਿਚਲੀ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਲੰਘੇ 6 ਮਹੀਨਿਆਂ ਤੋਂ ਧਰਨੇ ਪ੍ਰਦਰਸ਼ਨ ਜਾਰੀ ਹਨ। ਜੂਨ-2020 ਵਿੱਚ ਪਾਸ ਕੀਤੇ ਗਏ ਖੇਤੀ ...

ਕੰਡਿਆਲੀ ਤਾਰ ਵਿਛਾ, ਮੌਤ ਨੂੰ ਗਲੇ ਲਗਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਜਾ ਰਿਹਾ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਦੀ ਸ਼ਹਿ 'ਤੇ ਦਿੱਲੀ ਪੁਲਿਸ ਵਲੋਂ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ...

ਹਾਦਸੇ ਵਾਪਰਣ ਤੋਂ ਮਗਰੋਂ ਹੀ ਕਿਉਂ ਜਾਗਦੀਆਂ ਨੇ ਸਰਕਾਰਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਗੁਜਰਾਤ ਦੇ ਦੋ ਹਸਪਤਾਲਾਂ ਵਿੱਚ ਪਿਛਲੇ ਦਿਨੀਂ ਏਨੀਆਂ ਵੱਡੀਆਂ ਘਟਨਾਵਾਂ ਵਾਪਰ ਗਈਆਂ, ਪਰ ਗੋਦੀ ਮੀਡੀਆ ਨੇ ਇਹ ਘਟਨਾਵਾਂ ਵਿਖਾਈਆਂ ਹੀ ਨਹੀਂ, ਕਿਉਂਕਿ ਇਹ ਖ਼ਬਰਾਂ ਸਰਕਾਰ ਦੇ ਖ਼ਿਲਾਫ਼ ਸਨ। ਦਰਅਸਲ, ਅੱਗ ਤੋਂ ...