ਇਲਾਕੇ 'ਚ ਵਿਕਸਤ ਹੋਵੇਗਾ ਟੂਰਿਜ਼ਮ ਪ੍ਰੋਜੈਕਟ

Last Updated: Nov 21 2018 16:44
Reading time: 1 min, 29 secs

ਰਣਜੀਤ ਸਾਗਰ ਡੈਮ ਦੇ ਟਾਪੂ ਮੁਸ਼ਰਬਾ, ਕੋਲਾਰਾ ਅਤੇ ਪਲਂਗੀ ਨੂੰ ਇੱਕੋ ਟੂਰਿਜ਼ਮ ਦੇ ਤੋਰ ਤੇ ਵਿਕਸਤ ਕਰਨ ਦੇ ਪ੍ਰੋਜੈਕਟ ਦੇ ਲਈ ਨਿਗਮ ਵੱਲੋਂ 77.66 ਏਕੜ ਜ਼ਮੀਨ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਦੇ ਲਈ ਚੰਡੀਗੜ੍ਹ ਵਿਖੇ ਹੋਈ ਅਧਿਕਾਰੀਆਂ ਨਾਲ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਵਿੱਚ ਮੰਤਰੀ ਵੱਲੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਜ਼ਮੀਨ ਨੂੰ ਟਰਾਂਸਫਰ ਕਰਵਾਉਣ ਵਿੱਚ ਵਿਧਾਇਕ ਅਮਿਤ ਵਿਜ ਦਾ ਅਹਿਮ ਯੋਗਦਾਨ ਰਿਹਾ। ਚੰਡੀਗੜ੍ਹ ਵਿਖੇ ਮੰਗਲਵਾਰ ਨੂੰ ਹੋਈ ਬੈਠਕ ਵਿੱਚ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ, ਵਿਧਾਇਕ ਅਮਿਤ ਵਿਜ, ਨਿਗਮ ਕਮਿਸ਼ਨਰ ਕੁਲਵੰਤ ਸਿੰਘ, ਡੀ.ਐਫ.ਓ ਸੰਜੀਵ ਤਿਵਾੜੀ ਅਤੇ ਲੋਕਲ ਬਾਡੀ ਵਿਭਾਗ ਦੇ ਸੈਕਟਰੀ ਅਤੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਨਵਜੋਤ ਸਿੰਘ ਸਿੱਧੂ ਨੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਪਠਾਨਕੋਟ ਨਗਰ ਨਿਗਮ ਦੀ 77.66 ਏਕੜ ਜ਼ਮੀਨ ਜੰਗਲਾਤ ਵਿਭਾਗ ਦੇ ਨਾਮ ਟਰਾਂਸਫਰ ਕਰਵਾ ਦਿੱਤੀ ਜਾਵੇ ਤਾਂ ਜੋ ਇੱਕੋ ਟੂਰਿਜ਼ਮ ਪ੍ਰੋਜੈਕਟ ਵਿੱਚ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਆਪਣੀ ਭਾਗੀਦਾਰੀ ਦੇ ਸਕਣ ਅਤੇ ਪੰਜਾਬ ਵਿਖੇ ਟੂਰਿਜ਼ਮ ਨੂੰ ਵਧਾਇਆ ਜਾ ਸਕੇ।

ਡੇਰੀਵਾਲ ਵਿਖੇ ਕੁਝ ਲੋਕਾਂ ਵੱਲੋਂ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਖਾਲੀ ਕਰਵਾਉਣ ਦੇ ਲਈ ਵੀ ਉਨ੍ਹਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਰਣਜੀਤ ਸਾਗਰ ਡੈਮ ਦੇ ਟਾਪੂ ਕੁਲਾਰਾ, ਮੁਸ਼ਰਬਾ ਅਤੇ ਪਲਂਗੀ ਦੀ 77.66 ਏਕੜ ਜ਼ਮੀਨ ਤੇ ਇੱਕੋ ਟੂਰਿਜ਼ਮ ਡਿਵੈਲਪ ਕਰਨ ਦੇ ਲਈ ਪੀ.ਆਈ.ਡੀ.ਬੀ ਨੇ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਨੂੰ ਸਦਾ ਦਿੱਤਾ ਹੈ। ਜਿਸ ਦੇ ਚਲਦੇ ਅਮਰੀਕਾ ਅਤੇ ਕਨੇਡਾ ਦੀਆਂ ਕੁਝ ਕੰਪਨੀਆਂ ਵੱਲੋਂ ਇੱਥੇ ਇੱਕੋ ਟੂਰਿਜ਼ਮ ਪ੍ਰੋਜੈਕਟ ਵਿਖੇ ਇਨਵੈਸਟਮੈਂਟ ਲਈ ਆਪਣੀ ਇਛਾ ਜ਼ਾਹਿਰ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਫ.ਓ ਸੰਜੀਵ ਤਿਵਾੜੀ ਨੇ ਕਿਹਾ ਕਿ ਕੁਲਾਰਾ, ਮੁਸ਼ਰਬਾ ਅਤੇ ਪਲਂਗੀ ਵਿਖੇ ਮਿਥੀ ਗਈ ਜ਼ਮੀਨ ਤੇ ਹਜ਼ਾਰਾਂ ਰੁੱਖ ਲਗੇ ਹੋਏ ਹਨ ਅਤੇ ਇੱਕੋ ਟੂਰਿਜ਼ਮ ਪ੍ਰੈਜੇਕਟ ਦੇ ਲਈ ਕਰੀਬ 12 ਹਜ਼ਾਰ ਰੁੱਖ ਕਟੇ ਜਾਣੇ ਹਨ। ਉਨ੍ਹਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਰੁੱਖਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਜ਼ਮੀਨ ਪੀ.ਆਈ.ਡੀ.ਬੀ ਨੂੰ ਟਰਾਂਸਫਰ ਕਰਨ ਦੇ ਲਈ ਐਨ.ਓ.ਸੀ ਲਈ ਇਸੇ ਹਫ਼ਤੇ ਭਾਰਤ ਸਰਕਾਰ ਨੂੰ ਲਿਖਿਆ ਜਾਵੇਗਾ।