ਪੋਲੀਥਿਨ ਦੀ ਵਰਤੋ ਬੇਰੋਕ ਟੋਕ ਜਾਰੀ, ਥੋਕ ਵਿਕ੍ਰੇਤਾਵਾਂ ਖਿਲਾਫ਼ ਕਾਰਵਾਈ ਦੀ ਮੰਗ

ਨਗਰ ਕੌਂਸਲ ਅਧਿਕਾਰੀਆਂ ਦੀ ਲਾਪਰਵਾਹੀ ਦੇ ਚਲਦੇ ਸ਼ਹਿਰ 'ਚ ਪੋਲੀਥਿਨ ਦੀ ਵਰਤੋਂ ਜੋਰਾਂ ਨਾਲ ਹੋ ਰਹੀ ਹੈ ਅਤੇ ਸ਼ਹਿਰ ਦੇ ਕਈ ਥਾਵਾਂ 'ਤੇ ਲੱਗੇ ਪੋਲੀਥਿਨ ਅਤੇ ਕੂੜੇ ਦੇ ਢੇਰਾਂ 'ਤੇ ਸਾਰਾ ਦਿਨ ਅਵਾਰਾ ਪਸ਼ੂ ਮੂੰਹ ਮਾਰਦੇ ਹੋਏ ਗੰਦਗੀ ਫੈਲਾਉਣ ਦੇ ਨਾਲ-ਨਾਲ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਜਦਕਿ ਨਗਰ ਕੌਂਸਲ ਸਿਰਫ ਛੋਟੇ-ਛੋਟੇ ਦੁਕਾਨਦਾਰਾਂ ਅਤੇ ਰੇਹੜੀ ਚਾਲਕਾਂ 'ਤੇ ਕਾਰਵਾਈ ਕਰਕੇ ਖਾਨਾਪੂਰਤੀ ਕਰ ਰਹੀ ਹੈ ਜਦਕਿ ਪੋਲੀਥਿਨ ਵੇਚਣ ਵਾਲੇ ਥੋਕ ਵਿਕਰੇਤਾ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਇਨ੍ਹਾਂ ਦੀ ਵਿੱਕਰੀ ਕਰ ਰਹੀ ਹੈ।

ਜਾਣਕਾਰੀ  ਦੇ ਅਨੁਸਾਰ ਸ਼ਹਿਰ  ਦੇ ਕਈ ਥਾਵਾਂ 'ਤੇ ਕੱਚੇ ਤੌਰ 'ਤੇ ਬਣੇ ਕੂੜਾ ਡੰਪਾਂ 'ਤੇ ਪੋਲੀਥਿਨ ਦੇ ਢੇਰ ਲੱਗੇ ਹੋਏ ਹਨ ਜਦਕਿ ਇਨ੍ਹਾਂ ਪੋਲੀਥਿਨ 'ਤੇ ਰੋਕ ਲਈ ਗਈ ਹੈ। ਇਨ੍ਹਾਂ ਚੀਜ਼ਾਂ ਨਾਲ ਲਿਬੜੇ ਪੋਲੀਥਿਨ 'ਚੋਂ ਚੀਜ਼ ਖਾਣ ਦੀ ਕੋਸ਼ਿਸ਼ ਕਰਦਿਆਂ ਸਾਰਾ ਦਿਨ ਪਸ਼ੂ ਮੂੰਹ ਮਾਰਦੇ ਹੋਏ ਗੰਦਗੀ ਫੈਲਾਉਂਦੇ ਰਹਿੰਦੇ ਹਨ। ਇੰਨਾ ਹੀ ਨਹੀਂ ਇਸ ਪੋਲੀਥਿਨ ਨੂੰ ਹੀ ਖਾਣ ਦੇ ਕਾਰਨ ਕਈ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੁੱਝ ਸ਼ਹਿਰਵਾਸੀਆਂ ਅਤੇ ਸਫ਼ਾਈ ਸੇਵਕਾਂ ਵੱਲੋਂ ਇਸ ਪੋਲੀਥਿਨ ਦੇ ਢੇਰਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਰਕੇ ਇਸ 'ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਫ਼ਾਜ਼ਿਲਕਾ ਰੋਡ ਵਿਖੇ ਟੀ.ਵੀ ਟਾਵਰ ਅਤੇ ਥਾਣਾ ਨੰਬਰ 1 ਦੇ ਨੇੜੇ ਕੂੜੇ ਅਤੇ ਪੋਲੀਥਿਨ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ।

ਜਾਗਰੂਕ ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਪੋਲੀਥਿਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਬਾਰੇ ਐਸ.ਡੀ.ਐਮ ਪੂਨਮ ਸਿੰਘ ਨਾਲ ਇਸ ਬਾਬਤ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਸਮੱਸਿਆ ਕਾਫੀ ਗੰਭੀਰ ਹੈ ਅਤੇ ਪ੍ਰਸ਼ਾਸਨ ਵੱਲੋਂ ਲੋੜੀਂਦਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਪਰ ਫਿਰ ਵੀ ਉਨ੍ਹਾਂ ਨੇ ਪੋਲੀਥਿਨ ਵਰਤੋਂ 'ਤੇ ਲੱਗੀ ਰੋਕ ਨੂੰ ਪੂਰਨ ਤੌਰ 'ਤੇ ਲਾਗੂ ਕਰਵਾਉਣ ਲਈ ਨਗਰ ਕੌਂਸਲ ਅਧਿਕਾਰੀਆਂ ਨੂੰ ਹੁਕਮ ਦੇ ਦਿੱਤੇ ਹਨ ਕਿ ਪੋਲੀਥਿਨ ਦੀ ਵਿੱਕਰੀ ਕਰ ਰਹੇ ਥੋਕ ਵਿਕ੍ਰੇਤਾਵਾਂ ਖਿਲਾਫ਼ ਬਣਦੀ ਕਾਰਵਾਈ ਕਰਕੇ ਲੋਕਾਂ ਨੂੰ ਇਸਦੀ ਵਰਤੋ ਨਹੀਂ ਕਰਨ ਲਈ ਜਾਗਰੂਕ ਕੀਤਾ ਜਾਵੇ।

ਕੀ ਵਾਤਾਵਰਨ ਨੂੰ ਹੁਕਮਰਾਨ ਤਬਾਹ ਕਰ ਰਹੇ ਹਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ ਦਾ ਨਾਂਅ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਸਭ ਤੋਂ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਗ੍ਰੇਟਾ ਦੇ ਨਾਲ ਹੁਣ ਤੱਕ ਕਰੋੜਾਂ ਲੋਕ ਜੁੜ ਚੁੱਕੇ ਹਨ ਅਤੇ ਵਾਤਾਵਰਨ ਨੂੰ ਬਚਾਉਣ ਦਾ ਦਿਨ ਰਾਤ ...

ਆਉਣ ਵਾਲੀ ਪੀੜੀਆਂ ਦੀ ਭਲਾਈ ਲਈ ਰੁੱਖ ਤੇ ਕੁੱਖ ਨੂੰ ਬਚਾਉਣਾ ਸਮੇਂ ਦੀ ਮੁੱਖ ਜ਼ਰੂਰਤ- ਬਲਕੀਸਾ ਬੇਗਮ

ਜੇਕਰ ਸਮੇਂ ਸਿਰ ਰੁੱਖ ਤੇ ਕੁੱਖ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ 'ਚ ਸਭ ਤਹਿਸ ਨਹਿਸ ਹੋ ਜਾਵੇਗਾ, ਜਿਸ ਲਈ ਅਸੀਂ ਖ਼ੁਦ ਜ਼ਿੰਮੇਵਾਰ ਹੋਵਾਂਗੇ। ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਬਲਕੀਸਾ ਬੇਗਮ ਨੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋਂ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ ਤਹਿਤ ਹਲਕਾ ਅਮਲੋਹ ਦੇ ਪਿੰਡ ਧਰਮਗੜ੍ਹ ਵਿਖੇ ਸਿੰਘ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਬੂਟੇ ਲਗਾਉਣ ਉਪਰੰਤ ਮੀਡੀਆ ਨਾਲ ਉਪਰੋਕਤ ਵਿਚਾਰ ਸਾਂਝੇ ਕੀਤੇ। ...

ਪਹਿਲੋਂ ਲਗਾਏ ਸਾਂਭੇ ਨਹੀਂ ਗਏ, ਇਸ ਲਈ ਹੁਣ 800 ਪੌਦੇ ਨਵੇਂ ਲਗਾਏ ਜਾਣਗੇ !!!

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਡੀ.ਸੀ. ਮਾਡਲ (ਦਾਸ ਐਂਡ ਬ੍ਰਾਊਨ) ਸਕੂਲ ਦੇ ਬਾਹਰ ਗੁਦਾਮ ਦੇ ਸਾਹਮਣੇ ਵਾਲੀ ਜਗ੍ਹਾ ਤੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ...

ਸਿੱਖਿਆ, ਖੇਡਾਂ, ਵਾਤਾਵਰਨ ਤੇ ਸਮਾਜ ਸੇਵੀ ਕੰਮਾਂ 'ਚ ਅਹਿਮ ਭੂਮਿਕਾ ਨਿਭਾਅ ਰਹੀ ਏ 'ਮਯੰਕ ਫਾਊਂਡੇਸ਼ਨ' !!!

ਸ਼ਹੀਦਾਂ ਦੇ ਸ਼ਹਿਰ ਫ਼ਿਰੋਜ਼ਪੁਰ ਦੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹਿਣ ਵਾਲੀ ਮਯੰਕ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ...

ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣ ਕਿਸਾਨ- ਮਨੀਸ਼ ਕੁਮਾਰ

ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਪੱਧਰ ਤੇ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ...

ਸੰਤ ਸੀਚੇਵਾਲ ਨੇ ਲੋਕਲ ਬਾਡੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਆ ਨਿਸ਼ਾਨੇ 'ਤੇ (ਨਿਊਜ਼ਨੰਬਰ ਖ਼ਾਸ ਖ਼ਬਰ)

ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੀਜਨਲ ਵਾਤਾਵਰਣ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਦਰਿਆਵਾਂ ਅਤੇ ਸ਼ਹਿਰਾਂ ਨੂੰ ਸਾਫ਼-ਸੁਥਰਾ ਕਰਨ ਲਈ ਸੂਬੇ ਦੇ ਦੋ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ...

ਸਰਕਾਰ ਦਾ ਉਦੇਸ਼ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਸਗੋਂ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਪਰਾਲੀ ਨੂੰ ਅੱਗ ਨਾ ਲਗਾਈਏ: ਏਡੀਸੀ (ਨਿਊਜ਼ਨੰਬਰ ਖ਼ਾਸ ਖ਼ਬਰ)

ਮਾਣਯੋਗ ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਤੇ ਲਗਾਈ ਰੋਕ ਦੇ ਮੱਦੇਨਜ਼ਰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਰਿਚਾ ਨੇ ਖੇਤਾਂ ਦਾ ਦੌਰਾ ਕੀਤਾ। ...

ਕਿਸਾਨ ਹੀ ਨਹੀਂ, ਭੱਠਿਆਂ ਵਾਲੇ ਵੀ ਬਿਠਾ ਰਹੇ ਹਨ ਵਾਤਾਵਰਨ ਦਾ ਭੱਠਾ! (ਵਿਅੰਗ)

ਹਰ ਛਮਾਹੀ ਮਹਿਜ਼ ਪੰਦਰਾਂ ਦਿਨ ਫ਼ਸਲਾਂ ਦੀ ਰਹਿੰਦ ਖੂੰਹਦ ਸਾੜ ਕੇ ਕਿਸਾਨ ਤਾਂ ਉਂਝ ਹੀ ਬਦਨਾਮੀ ਖੱਟੀ ਜਾਂਦੇ ਹਨ, ਵਾਤਾਵਰਨ ਦਾ ਭੱਠਾ ਤਾਂ ਭੱਠਿਆਂ ਵਾਲੇ ਵੀ ਘੱਟ ਨਹੀਂ ਬਿਠਾ ਰਹੇ। ...

ਮੌਜੂਦਾ ਸਮੇਂ ਦੌਰਾਨ ਪੰਜਾਬ ਦੇ ਵਾਤਾਵਰਨ 'ਚ ਪੈਦਾ ਹੋਇਆ ਭਾਰੀ ਵਿਗਾੜ !!!

ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ 'ਤੇ ਕੁਦਰਤ ਸਦਾ ਮਿਹਰਬਾਨ ਰਹੀ ਹੈ, ਪਰ ਮੌਜੂਦਾ ਸਮੇਂ ਦੇ ਦੌਰਾਨ ਵਾਤਾਵਰਨ ਦੇ ਵਿੱਚ ਭਾਰੀ ਵਿਗਾੜ ਪੈਦਾ ਹੋਇਆ ਹੈ। ...

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣਾ ਤਾਂਹੀ ਸਾਰਥਕ ਹੋਵੇਗਾ ਜੇਕਰ ਗੁਰੂ ਜੀ ਦੀਆਂ ਵਾਤਾਵਰਨ ਸੰਭਾਲ ਸੰਬੰਧੀ ਸਿੱਖਿਆਵਾਂ ਨੂੰ ਮੰਨੀਏ :ਐਸ.ਡੀ.ਐਮ ਵੀਰਪਾਲ ਕੌਰ

ਸ੍ਰੀ ਮੁਕਤਸਰ ਸਾਹਿਬ ਵਿਖੇ ਐਸ.ਡੀ.ਐਮ ਵੀਰਪਾਲ ਕੌਰ ਅਤੇ ਡੀਐਸਪੀ ਤਲਵਿੰਦਰਜੀਤ ਸਿੰਘ ਦੀ ਅਗਵਾਈ ਵਿਚ ਚੇਨਤਾ ਰੈਲੀ ਕੱਢੀ। ...

ਝੋਨੇ ਦੀ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ- ਖੇਤੀਬਾੜੀ ਅਧਿਕਾਰੀ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ...

ਸੁਲਤਾਨਪੁਰ ਲੋਧੀ 'ਚ ਦੋ ਦਿਨਾਂ ਵਿਸ਼ਵ ਵਾਤਾਵਰਣ ਕਾਨਫ਼ਰੰਸ 2 ਨਵੰਬਰ ਤੋਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਵਿਸ਼ਵ ਵਾਤਾਵਰਣ ਕਾਨਫ਼ਰੰਸ 2 ਤੇ 3 ਨਵੰਬਰ ਨੂੰ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਸੁਲਤਾਨਪੁਰ ਲੋਧੀ ਵਿਖੇ ਹੋ ਰਹੀ ਹੈ। ...

ਪਰਾਲੀ ਨਾ ਸਾੜ ਕੇ ਕਿਸਾਨ ਵਾਤਾਵਰਨ ਨੂੰ ਬਚਾਉਣ 'ਚ ਪਾਉਣ ਆਪਣਾ ਯੋਗਦਾਨ

ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਸਾੜਨ ਦੇ ਗੰਭੀਰ ਨੁਕਸਾਨਾਂ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਚੰਗੀ ਸਿਹਤ ਹੀ ਚੰਗੀ ਸੋਚ ਦਾ ਨਤੀਜਾ ਹੁੰਦਾ ਹੈ। ...

ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਹੋਰਨਾਂ ਲਈ ਮਿਸਾਲ ਬਣਿਆ ਅਗਾਂਹਵਧੂ ਕਿਸਾਨ ਬਰਿੰਦਰ ਮੋਹਨ

ਝੋਨੇ ਦੀ ਪਰਾਲੀ ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਜਿੱਥੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ ਉੱਥੇ ਫ਼ਸਲਾਂ ਦਾ ਝਾੜ ਵੀ ਵੱਧ ਪ੍ਰਾਪਤ ਕੀਤਾ ਜਾ ਸਕਦਾ ਹੈ। ...

ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਬੂਟੇ ਲਗਾਉਣਾ ਸਮੇਂ ਦੀ ਅਹਿਮ ਜਰੂਰਤ-ਗੁਰਿੰਦਰਜੀਤ ਸਿੰਘ

ਦਿਨੋਂ ਦਿਨ ਵੱਧਦੇ ਜਾ ਰਹੇ ਪ੍ਰਦੂਸ਼ਣ ਤੋਂ ਵਾਤਾਵਰਣ ਦੀ ਸ਼ੱਧਤਾ ਨੂੰ ਬਚਾਉਣ ਦੇ ਉਦੇਸ਼ ਨਾਲ ਜਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਗੁਰਿੰਦਰਜੀਤ ਸਿੰਘ ਅਤੇ ਤਹਿਸੀਲ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ, ਬਸੀ ਪਠਾਣਾਂ ਅਮੋਲਕ ਸਿੰਘ ਵੱਲੋਂ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਡਾ.ਭੀਮ ਰਾਓ ਅੰਬੇਦਕਰ ਭਵਨ, ਫਤਹਿਗੜ ਸਾਹਿਬ 'ਚ ਬੂਟੇ ਲਗਾਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੁਨੇਹਾ ਦਿੱਤਾ। ...