ਗਊਆਂ ਵਾਲੇ ਬਾਬਾ ਪਾਲਾ ਸਿੰਘ ਜੀ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਸੰਖਿਆ ਵਿੱਚ ਸੰਗਤਾਂ ਬਾਬਾ ਬਕਾਲਾ ਸਾਹਿਬ ਪੁਜੀਆਂ

ਸੇਵਾ ਅਤੇ ਸਿਮਰਨ ਦੇ ਪੁੰਜ 'ਬਾਬਾ ਬਕਾਲਾ ਸਾਹਿਬ' ਵਾਲੇ ਪੂਰਨ ਬ੍ਰਹਮ ਗਿਆਨੀ 'ਸੰਤ ਬਾਬਾ ਪਾਲਾ ਸਿੰਘ ਜੀ' (ਗਊਆਂ ਵਾਲੇ) ਬੀਤੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਸੇਵਾ ਅਤੇ ਸਿਮਰਨ ਦੇ ਪੁੰਜ ਬਾਬਾ ਪਾਲਾ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਨਾਮ ਸਿਮਰਨ ਅਤੇ ਹਜ਼ਾਰਾਂ ਗਊਆਂ ਦੀ ਸੇਵਾ ਵਿੱਚ ਬਿਤਾਇਆ। ਬਾਬਾ ਪਾਲਾ ਸਿੰਘ ਜੀ ਵੱਲੋਂ ਆਪਣੀਆਂ ਹਜ਼ਾਰਾਂ ਗਊਆਂ ਦੀ ਸੇਵਾ ਖ਼ਾਤਰ ਆਪਣਾ ਸਾਰਾ ਜੀਵਨ ਵਿੱਚ ਨੰਗੇ ਪੈਰੀਂ ਪੈਦਲ ਚੱਲ ਕੇ ਸੈਂਕੜੇ ਮੀਲਾਂ ਦਾ ਫ਼ਾਸਲਾ ਤੈਅ ਕੀਤਾ ਗਿਆ। ਇਲਾਕੇ ਦੇ ਲੋਕ ਇਸ ਦਰਵੇਸ਼ ਆਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਬਾਬਾ ਪਾਲਾ ਜੀ ਨੂੰ ਆਪ ਬੇਨਤੀ ਕਰਕੇ ਆਪਣੀਆਂ ਹਰੀਆਂ-ਭਰੀਆਂ ਫ਼ਸਲਾਂ ਵਿੱਚ ਗਊਆਂ ਚਾਰਨ ਲਈ ਕਹਿੰਦੇ ਸਨ, ਕਿਉਂਕਿ ਜਿਸ ਵੀ ਫ਼ਸਲ ਵਿੱਚ ਬਾਬਾ ਪਾਲਾ ਸਿੰਘ ਜੀ ਦੀਆਂ ਗਊਆਂ ਇੱਕ ਵਾਰ ਚਰ੍ਹ ਲੈਂਦੀਆਂ ਸਨ, ਉਸ ਖੇਤ ਵਿੱਚ ਝਾੜ ਹੋਰਨਾਂ ਦੇ ਮੁਕਾਬਲੇ ਜ਼ਿਆਦਾ ਨਿਕਲਦਾ ਸੀ। ਬੀਤੇ ਦਿਨ ਜਦੋਂ ਇਸ ਮਹਾਨ ਦਰਵੇਸ਼ ਦੇ ਪ੍ਰਲੋਕ ਗਮਨ ਦੀ ਖ਼ਬਰ ਆਈ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ 'ਬਾਬਾ ਬਕਾਲਾ ਸਾਹਿਬ' ਵਿਖੇ ਬਾਬਾ ਪਾਲਾ ਸਿੰਘ ਜੀ ਦੇ ਅੰਤਿਮ ਦਰਸ਼ਨਾਂ ਲਈ ਪਹੁੰਚਣ ਲੱਗੀਆਂ। ਅੱਜ ਬਾਬਾ ਪਾਲਾ ਸਿੰਘ ਜੀ ਦੇ ਅੰਤਿਮ ਸੰਸਕਾਰ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਵੱਲੋਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। 

ਹੁਣ ਖੇਤੀ ਕਾਨੂੰਨਾਂ ਦਾ ਹੋਵੇਗਾ ਅੰਤਿਮ ਸੰਸਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

5 ਜੂਨ ਨੂੰ ਮੋਦੀ ਸਰਕਾਰ ਦੀ ਦਮਨ ਕਾਰੀ ਕਿਸਾਨ ਮਜ਼ਦੂਰ ਤੇ ਦੇਸ਼ ਵਿਰੋਧੀ ਨੀਤੀ ਖ਼ਿਲਾਫ਼ ਪੰਜਾਬ ਭਰ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਰੋਸ ਧਰਨੇ ਦੇ ਕੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ...

ਠੰਡ ਨਾਲ ਲਾਵਾਰਿਸ ਵਿਅਕਤੀ ਦੀ ਮੌਤ, ਪਹਿਚਾਨ ਨਾ ਹੋਣ 'ਤੇ ਕੀਤਾ ਸੰਸਕਾਰ

ਠੰਡ ਨਾਲ ਜਿਲ੍ਹਾ ਫਾਜ਼ਿਲਕਾ ਦੇ ਅਬੋਹਰ ਸ਼ਹਿਰ 'ਚ ਇੱਕ ਵਿਅਕਤੀ ਦੀ ਮੌਤ ਹੋਈ, ਜਿਸਦੀ ਪਹਿਚਾਨ ਨਾ ਹੋਣ 'ਤੇ ਅੱਜ ਨਰ ਸੇਵਾ ਨਾਰਾਇਣ ਸੇਵਾ ਨੇ ਉਸਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜਾ ਅਨੁਸਾਰ ਕਰ ਦਿਤਾ। ...

ਸਰਕਾਰੀ ਸਨਮਾਨਾਂ ਨਾਲ ਦਿੱਤੀ ਸਾਬਕਾ ਮੰਤਰੀ ਨੂੰ ਅੰਤਿਮ ਵਿਦਾਇਗੀ !!!

ਪੰਜਾਬ ਦੇ ਸਾਬਕਾ ਮੰਤਰੀ ਜਸਬੀਰ ਸਿੰਘ, ਜਿਨ੍ਹਾਂ ਦਾ ਕਿ ਲੰਘੀ ਰਾਤ ਦੇਹਾਂਤ ਹੋ ਗਿਆ ਸੀ, ਨੂੰ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ...

ਜੈਤੋ ਧਰਨੇ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਬਠਿੰਡਾ ਦੇ ਕਿਸਾਨ ਦਾ ਤੀਜੇ ਦਿਨ ਵੀ ਨਾ ਹੋ ਸਕਿਆ ਅੰਤਿਮ ਸੰਸਕਾਰ

ਕਹਿੰਦੇ ਨੇ ਇਨਸਾਨ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮਿੱਟੀ ਨੂੰ ਸਮੇਟਣਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਅਤੇ ਹਰ ਇਨਸਾਨ ਦਾ ਇੱਕ ਮੌਲਿਕ ਅਧਿਕਾਰ ਵੀ ਹੈ ਕਿ ਉਸਦੇ ਧਰਮ ਅਨੁਸਾਰ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇ। ...

ਅਰਮਾਨ ਦੀ ਮੌਤ 'ਤੇ ਰਾਸਾ ਵੱਲੋਂ ਦੁੱਖ ਦਾ ਪ੍ਰਗਟਾਵਾ, ਅਬੋਹਰ ਦੇ ਸਕੂਲ ਰਹੇ ਬੰਦ

2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਨੂੰ ਲੈ ਕੇ ਅਗਵਾ ਕੀਤੇ ਗਏ ਇੱਕ ਫਾਈਨਾਂਸਰ ਦੇ 12 ਸਾਲਾਂ ਲੜਕੇ ਅਰਮਾਨ ਦੇ ਕਤਲ ਮਾਮਲੇ 'ਚ ਦੁੱਖ ਦਾ ਪ੍ਰਗਟਾਵਾ ਕਰਦਿਆਂ ਰੇਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਵੱਲੋਂ ਉਨ੍ਹਾਂ ਨਾਲ ਸਬੰਧਿਤ ਸਕੂਲਾਂ 'ਚ ਛੁੱਟੀ ਰੱਖੀ ਗਈ ਹੈ। ...

ਆਖਿਰ 10 ਦਿਨ ਬਾਅਦ ਹੋਇਆ ਕਤਲ ਕੀਤੇ ਡੇਰਾ ਸੇਵਾਦਾਰ ਦਾ ਅੰਤਿਮ ਸੰਸਕਾਰ

ਫਰੀਦਕੋਟ ਦੇ ਨਜਦੀਕੀ ਪਿੰਡ ਕੋਟ ਸੁਖੀਆ ਦੇ ਵਿੱਚ ਕਰੀਬ 10 ਦਿਨ ਪਹਿਲਾ ਕਤਲ ਕੀਤੇ ਡੇਰਾ ਸੇਵਾਦਾਰ ਦਾ ਆਖਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆl ਦੱਸਣਯੋਗ ਹੈ ਕਿ ਕਰੀਬ 10 ਦਿਨ ਪਹਿਲਾ ਦੋ ਅਣਪਸ਼ਾਤੇ ਨੌਜਵਾਨਾਂ ਨੇ ਪਿੰਡ ਦੇ ਡੇਰਾ ਹਰ ਕਾ ਦਾਸ ਵਿੱਚ ਆ ਕਿ ਡੇਰੇ ਦੇ ਸੇਵਾਦਾਰ ਅਤੇ ਡੇਰਾ ਮੁਖੀ ਸੰਤ ਹਰਿਦਾਸ ਦੇ ਸਹਾਇਕ ਬਾਬਾ ਦਿਆਲ ਦਾਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ l ...

ਪੰਡਿਤ ਹਰੀਕ੍ਰਿਸ਼ਨ ਸ਼ਰਮਾ ਦਾ ਪੂਰੇ ਸਤਿਕਾਰ ਨਾਲ ਅੰਤਿਮ ਸੰਸਕਾਰ

ਬਜ਼ੁਰਗ ਕਾਂਗਰਸੀ ਆਗੂ ਪੰਡਿਤ ਹਰੀਕ੍ਰਿਸ਼ਨ ਸ਼ਰਮਾ ਜਿਨ੍ਹਾਂ ਦਾ ਕੱਲ੍ਹ ਦੇਹਾਂਤ ਹੋ ਗਿਆ ਸੀ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਪੁਰੀਆਂ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ...

ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਦਾ ਗ਼ਮਗੀਨ ਮਾਹੌਲ 'ਚ ਹੋਇਆ ਅੰਤਿਮ ਸੰਸਕਾਰ

ਬੀਤੇ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ ਦਾ ਦੇਹਾਂਤ ਹੋ ਗਿਆ ਸੀ, ਉਹ ਕਰੀਬ 50 ਵਰ੍ਹਿਆਂ ਦੇ ਸਨ। ...

ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਮਾਰੇ ਗਏ ਚਰਨਜੀਤ ਦਾ ਹੋਇਆ ਸੰਸਕਾਰ

ਬੀਤੀ 16 ਅਕਤੂਬਰ ਨੂੰ ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਮਾਰੇ ਗਏ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਦੀ ਮ੍ਰਿਤਕ ਦੇਹ ਦਾ ਫ਼ਾਜ਼ਿਲਕਾ ਰੋਡ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ...

ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਕਰਵਾਉਣ ਲਈ ਪ੍ਰਸ਼ਾਸਨ ਅਤੇ ਪਰਿਵਾਰ ਦੀ ਇੱਕ ਹੋਰ ਮੀਟਿੰਗ ਜਾਰੀ, ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ

ਮਹਿੰਦਰਪਾਲ ਬਿੱਟੂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮੰਗ ਨਾ ਮੰਨੇ ਜਾਣ ਤੱਕ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਕਾਰਨ ਤੋਂ ਨਾਂਹ ਕਰ ਦਿੱਤੀ ਗਈ ਹੈ। ...

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਮਾਤਾ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਤਿਕਾਰਯੋਗ ਮਾਤਾ ਅਵਤਾਰ ਕੌਰ ਜੀ (85) ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏੇ ਸਨ ਦਾ ਅੱਜ ਉਨ੍ਹਾਂ ਦੇ ਨਗਰ ਪਿੰਡ ਧੂੰਮਾਂ ਵਿਖੇ ਗੁਰ ਮਰਯਾਦਾ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ...

ਆਜ਼ਾਦੀ ਘੁਲਾਟੀਏ ਜੱਥੇਦਾਰ ਸੁਰਜੀਤ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ

ਭਾਰਤ ਛੱਡੋ ਅੰਦੋਲਨ 'ਚ ਹਿੱਸਾ ਲੈਣ ਵਾਲੇ ਖੰਨਾ ਸ਼ਹਿਰ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਅਤੇ ਅਕਾਲੀ ਆਗੂ ਜੱਥੇਦਾਰ ਸੁਰਜੀਤ ਸਿੰਘ ਦਾ ਸੰਖੇਪ ਬਿਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ। ...

ਥਾਣੇ ਬਾਹਰ ਹੋਵੇਗੀ ਮ੍ਰਿਤਕ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਨਾਖ਼ੁਸ਼ ਹੋ ਕੇ ਪੀੜਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਈ ਤਰੀਕਿਆਂ ਨਾਲ ਆਪਣਾ ਰੋਸ ਪ੍ਰਗਟ ਕੀਤਾ ਜਾਂਦਾ ਹੈ ਪਰ ਕਿਸੇ ਮ੍ਰਿਤਕ ਦੀ ਆਤਮਿਕ ਸ਼ਾਂਤੀ ਲਈ ਰੱਖੀ ਜਾਣ ਵਾਲੀ ਅੰਤਿਮ ਅਰਦਾਸ ਥਾਣੇ ਦੇ ਬਾਹਰ ਹੋਵੇ, ਇਹ ਸੁੰਨ ਕੇ ਬੜੀ ਹੈਰਾਨੀ ਹੁੰਦੀ ਹੈ? ...