ਘਰ 'ਚ ਲਗਾਓ ਇਹ ਪੌਦੇ ਅਤੇ ਲਓ ਬਾਰਸ਼ ਦਾ ਪੂਰਾ ਅਨੰਦ !

ਜੇਕਰ ਤੁਸੀਂ ਆਪਣੇ ਘਰ ਦੀ ਬਾਲਕੋਨੀ ਵਿੱਚ ਬੈਠੇ ਬਾਰਸ਼ ਦਾ ਮਜ਼ਾ ਲੈ ਰਹੇ ਹੋ ਤਾਂ ਅਜਿਹੇ ਵਿੱਚ ਮੱਛਰ ਤੁਹਾਡੇ ਮਜ਼ੇ ਨੂੰ ਕਿਰਕਿਰਾ ਕਰ ਦੇਣ ਤਾਂ ਤੁਹਾਨੂੰ ਗੁੱਸਾ ਆਉਣਾ ਸੁਭਾਵਿਕ ਹੀ ਹੈ ਕਿਉਂਕਿ ਅਜਿਹੇ ਮੌਸਮ ਵਿੱਚ ਡੇਂਗੂ, ਚਿਕਨਗੁਨੀਆਂ ਅਤੇ ਮਲੇਰੀਆ ਦਾ ਖ਼ਤਰਾ ਹਰ ਵੇਲੇ ਜ਼ਿਆਦਾ ਬਣਿਆ ਰਹਿੰਦਾ ਹੈ। ਜਾਣਕਾਰੀ ਮੁਤਾਬਿਕ ਮੱਛਰਾਂ ਦੀਆਂ 3500 ਦੇ ਕਰੀਬ ਨਸਲਾਂ ਪਾਈਆਂ ਜਾਂਦੀਆਂ ਹਨ ਪਰ ਇਨ੍ਹਾਂ ਵਿੱਚੋਂ 100 ਦੇ ਕਰੀਬ ਹੀ ਅਜਿਹੀਆਂ ਹਨ ਜੋ ਮਨੁੱਖਾਂ ਲਈ ਖਤਰਨਾਕ ਹਨ ਪਰ ਹੁਣ ਇਸ ਤੋਂ ਚਿੰਤਾ ਮੁਕਤ ਹੋ ਜਾਵੋ ਤੇ ਆਪਣੀ ਬਾਲਕੋਨੀ ਵਿੱਚ ਅਜਿਹੇ ਪੰਜ ਤਰ੍ਹਾਂ ਦੇ ਪੌਧੇ ਲਗਾ ਲਓ ਤੇ ਆਪਣੇ ਖ਼ੂਨੀ ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਬਾਰਸ਼ ਦਾ ਪੂਰਾ ਅਨੰਦ ਲਓ।

ਰੋਜ਼ਮੈਰੀ: ਇਹ ਪੌਧੇ ਵਿੱਚ ਮੱਛਰਾਂ ਨੂੰ ਭਜਾਉਣ ਦੀ ਅਦਭੁਤ ਸ਼ਕਤੀ ਹੁੰਦੀ ਹੈ, ਇਸ ਦੇ ਨਾਲ ਹੀ ਇਹ ਪੌਦਾ 4-5 ਫੁੱਟ ਲੰਬਾ ਹੁੰਦਾ ਹੈ ਤੇ ਇਸ ਦੇ ਫੁੱਲਾਂ ਦੇ ਰੰਗ ਨੀਲੇ ਹੋਣ ਕਰਕੇ ਇਹ ਬਹੁਤ ਸੁੰਦਰ ਵੀ ਦਿਖਾਈ ਦਿੰਦਾ ਹੈ।

ਸਿਟਰੋਨੇਲਾ ਘਾਹ: ਇਸ ਘਾਹ ਨਾਲ ਮੱਛਰਾਂ ਨੂੰ ਦੁਰ ਰੱਖਿਆ ਜਾ ਸਕਦਾ ਹੈ, ਇਸ ਦੇ ਫੁੱਲਾਂ ਵਿੱਚੋਂ ਨਿਕਲਣ ਵਾਲੇ ਤੇਲ ਨੂੰ ਮੋਮਬੱਤੀਆਂ, ਪਰਫਿਊਮਜ਼ ਅਤੇ ਕਈ ਤਰ੍ਹਾਂ ਦੀਆਂ ਹਰਬਲ ਪ੍ਰੋਡਕਟਸ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨਾਲ ਡੇਂਗੂ ਅਤੇ ਹੋਰ ਬਿਮਾਰੀਆਂ ਪੈਦਾ ਕਰਨ ਵਾਲੇ ਮੱਛਰਾਂ ਤੋਂ ਬਚਿਆ ਜਾ ਸਕਦਾ ਹੈ।

ਗੇਂਦਾ: ਗੇਂਦਾ ਦੇ ਫੁੱਲਾਂ ਵਿੱਚੋਂ ਨਿਕਲਣ ਵਾਲੀ ਸੁਗੰਧ ਮੱਖੀਆਂ ਅਤੇ ਮੱਛਰਾਂ ਨੂੰ ਪਸੰਦ ਨਹੀਂ ਹੁੰਦੀ ਜਿਸ ਕਰਕੇ ਜੇਕਰ ਗੇਂਦਾ ਦਾ ਬੂਟਾ ਘਰ ਵਿੱਚ ਲਗਾਇਆ ਜਾਵੇ ਤਾਂ ਇਨ੍ਹਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹ ਪੌਦੇ 6 ਇੰਚ ਤੋਂ ਲੈ ਕੇ 3 ਫੁੱਟ ਤੱਕ ਲੰਬੇ ਹੁੰਦੇ ਹਨ ਤੇ ਇਨ੍ਹਾਂ ਦੇ ਫੁੱਲਾਂ ਦਾ ਰੰਗ ਪੀਲਾ ਅਤੇ ਗੂੜ੍ਹਾ ਸੰਤਰੀ ਹੁੰਦਾ ਹੈ।

ਤੁਲਸੀ: ਤੁਲਸੀ ਦੇ ਪੌਦੇ ਦਾ ਮਹੱਤਵ ਤਾਂ ਪੁਰਾਣੀਆਂ ਪੀੜੀਆਂ ਦੇ ਲੋਕਾਂ ਨੂੰ ਪਤਾ ਹੀ ਹੈ ਤੇ ਪਿਛਲੇ ਸਮਿਆਂ ਵਿੱਚ ਲਗਭਗ ਹਰ ਘਰ ਵਿੱਚ ਹੀ ਤੁਲਸੀ ਦਾ ਪੌਦਾ ਲਗਾਇਆ ਜਾਂਦਾ ਸੀ ਪਰ ਅਜੋਕੀ ਪੀੜੀ ਅਜਿਹੀਆਂ ਗੱਲਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਜੇਕਰ ਤੁਸੀਂ ਇਸ ਦੇ ਮਹੱਤਵ ਨੂੰ ਵੇਖੋ ਤਾਂ ਇਹ ਦੀ ਖ਼ੁਸ਼ਬੋ ਬਹੁਤ ਹੀ ਸੁੰਦਰ ਹੁੰਦੀ ਹੈ ਤੇ ਇਹ ਵੀ ਮੱਛਰਾਂ ਨੂੰ ਤੁਹਾਡੇ ਤੋਂ ਦੂਰ ਰੱਖਣ ਵਿੱਚ ਸਹਾਈ ਸਿੱਧ ਹੁੰਦੀ ਹੈ। ਇਸ ਤੋਂ ਇਲਾਵਾ ਤੁਲਸੀ ਦੇ ਪੱਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਦਵਾਈ ਦੇ ਤੌਰ ਤੇ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ।

ਲੈਵੇਂਡਰ: ਖ਼ਤਰਨਾਕ ਮੱਛਰਾਂ ਨੂੰ ਆਪਣੇ ਤੋਂ ਦੂਰ ਰੱਖਣ ਲਈ ਲੈਵੇਂਡਰ ਦਾ ਪੌਦਾ ਬਹੁਤ ਹੀ ਕਾਰਗਰ ਸਿੱਧ ਹੁੰਦਾ ਹੈ, ਇਹ ਬਹੁਤ ਹੀ ਆਸਾਨੀ ਨਾਲ ਉੱਗ ਜਾਂਦਾ ਹੈ ਤੇ ਇਸ ਨੂੰ ਬਹੁਤ ਜਿਆਦਾ ਦੇਖਭਾਲ ਦੀ ਵੀ ਜਰੂਰਤ ਨਹੀਂ ਹੁੰਦੀ।

ਇਹ ਵੀ ਦੱਸਣਾ ਬਹੁਤ ਜਰੂਰੀ ਹੈ ਕਿ ਜੋ ਮਾਸਕੀਟੋ ਕਾਇਲ ਅਤੇ ਮਾਸਕੀਟੋ ਲਿਕਵਿਡ ਤੁਸੀਂ ਘਰਾਂ ਵਿੱਚ ਮੱਛਰਾਂ ਨੂੰ ਦੂਰ ਭਜਾਉਣ ਲਈ ਵਰਤਦੇ ਹੋ ਜਾਣਕਾਰੀ ਮੁਤਾਬਿਕ ਉਹ ਤੁਹਾਡੇ ਸਰੀਰ ਲਈ ਬਹੁਤ ਹੀ ਹਾਨੀਕਾਰਕ ਹੁੰਦੇ ਹਨ ਇਸ ਲਈ ਅਜਿਹੇ ਉਪਰੋਕਤ ਦੱਸੇ ਗਏ ਪੌਦੇ ਲਗਾ ਕੇ ਅਜਿਹੇ ਹਾਨੀਕਾਰਕ ਕੈਮੀਕਲਾਂ ਤੋਂ ਰਾਹਤ ਪਾਈ ਜਾ ਸਕਦੀ ਹੈ।

ਮੀਂਹ ਝੱਖੜ ਵੀ ਨਾ ਰੋਕ ਸਕੇ ਸੰਘਰਸ਼! (ਨਿਊਜ਼ਨੰਬਰ ਖ਼ਾਸ ਖ਼ਬਰ)

ਆਈ ਸੀ ਡੀ ਐਸ ਸਕੀਮ ਬਚਾਓ, ਬਚਪਨ ਬਚਾਓ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ਅੱਗੇ ਵਿੱਢਿਆ ਪੱਕਾ ਮੋਰਚਾ 136ਵੇਂ ਦਿਨ ਵਿੱਚ ਸ਼ਾਮਿਲ ਹੋ ...

आईपीएल के लिए घर में ही ट्रेनिंग कर रहे हैं धोनी: सुरेश रैना

चेन्नई सुपर किंग्स (सीएसके) के स्टार ऑल-राउंडर सुरेश रैना ने सीएसके के कप्तान महेंद्र सिंह धोनी को लेकर बड़ी अपडेट दी है जिसे सुनकर धोनी के फैंस बहुत खुश होंगे। ...

ਸੀਵਰੇਜ ਪ੍ਰੋਜੈਕਟ ਤਹਿਤ ਸਰਹਿੰਦ ਸ਼ਹਿਰ 'ਚ ਬਣਾਏ ਜਾਣਗੇ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਦੋ ਪੰਪਿੰਗ ਸਟੇਸ਼ਨ

ਸੀਵਰੇਜ ਦੇ ਗੰਦੇ ਪਾਣੀ ਦੀ ਉਚਿਤ ਨਿਕਾਸੀ ਲਈ ਅਤੇ ਸਰਹਿੰਦ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ 'ਚ ਪੰਜਾਬ ਸਰਕਾਰ ਵੱਲੋਂ ਕਰੀਬ 98 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨ ਵਿਛਾਉਣ ਦੇ ਪ੍ਰੋਜੈਕਟ ਸਬੰਧੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ...

ਹਰਿਆ ਭਰਿਆ ਹੋਵੇਗਾ ਜ਼ਿਲ੍ਹਾ ਫ਼ਾਜ਼ਿਲਕਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਹਰੇਕ ਪਿੰਡ ਵਿੱਚ 400-400 ਪੌਦੇ ਲਗਾਏ ਜਾਣਗੇ ਅਤੇ ਇਸਦੇ ਤਹਿਤ 15 ਅਗਸਤ ਤੱਕ ਜ਼ਿਲ੍ਹੇ ਦੇ ਹਰੇਕ ਬਲਾਕ 'ਚ ਇੱਕ-ਇੱਕ ਲੱਖ ਬੂਟਾ ਲਗਾਏ ਜਾਣ ਦੇ ਕੰਮ ਨੂੰ ਯਕੀਨੀ ਬਣਾਏ ਜਾਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ। ...

ਸਰਕਾਰੀ ਤੰਤਰ ਨੇ ਉਜਾੜ ਸੁੱਟੇ ਨਰਮਾ ਪੱਟੀ ਦੇ ਕਿਸਾਨ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬਰਸਾਤ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਬਰਸਾਤ ਦੇ ਕਾਰਨ ਕਈ ਖੇਤਰਾਂ ਦੇ ਵਿੱਚ ਹੜ੍ਹ ਵੀ ਆ ਚੁੱਕੇ ਹਨ। ...

ਆਉਣ ਵਾਲੀ ਪੀੜੀਆਂ ਦੀ ਭਲਾਈ ਲਈ ਰੁੱਖ ਤੇ ਕੁੱਖ ਨੂੰ ਬਚਾਉਣਾ ਸਮੇਂ ਦੀ ਮੁੱਖ ਜ਼ਰੂਰਤ- ਬਲਕੀਸਾ ਬੇਗਮ

ਜੇਕਰ ਸਮੇਂ ਸਿਰ ਰੁੱਖ ਤੇ ਕੁੱਖ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ 'ਚ ਸਭ ਤਹਿਸ ਨਹਿਸ ਹੋ ਜਾਵੇਗਾ, ਜਿਸ ਲਈ ਅਸੀਂ ਖ਼ੁਦ ਜ਼ਿੰਮੇਵਾਰ ਹੋਵਾਂਗੇ। ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਬਲਕੀਸਾ ਬੇਗਮ ਨੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋਂ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ ਤਹਿਤ ਹਲਕਾ ਅਮਲੋਹ ਦੇ ਪਿੰਡ ਧਰਮਗੜ੍ਹ ਵਿਖੇ ਸਿੰਘ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਬੂਟੇ ਲਗਾਉਣ ਉਪਰੰਤ ਮੀਡੀਆ ਨਾਲ ਉਪਰੋਕਤ ਵਿਚਾਰ ਸਾਂਝੇ ਕੀਤੇ। ...

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ 'ਚ 400 ਬੂਟੇ ਲਗਾਏ ਜਾਣਗੇ- ਚੇਅਰਮੈਨ ਰਵੀਨੰਦਨ ਬਾਜਵਾ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਹਰੇਕ ਪਿੰਡ ਵਿੱਚ 400 ਬੂਟੇ ਲਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵੀ ਹਰੇਕ ਪਿੰਡ ਵਿੱਚ ਘੱਟੋ-ਘੱਟ 400 ਪੌਦੇ ਲਗਾਏ ਜਾਣਗੇ। ...

ਧੂੰਏਂ ਅਤੇ ਰਾਖ ਦਾ ਸਹੀ ਨਿਪਟਾਰਾ ਨਹੀਂ ਹੋਣ ਤੇ ਪੰਜਾਬ ਦੇ ਤਿੰਨ ਥਰਮਲ ਪਲਾਟਾਂ ਨੂੰ ਮੋਟਾ ਜੁਰਮਾਨਾ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਧੂੰਏਂ ਅਤੇ ਰਾਖ ਦਾ ਸਹੀ ਨਿਪਟਾਰਾ ਨਹੀਂ ਹੋਣ ਦੇ ਚੱਲਦੇ ਪੰਜਾਬ ਦੇ ਤਿੰਨ ਥਰਮਲ ਪਲਾਂਟਾਂ ਨੂੰ ਮੋਟਾ ਜੁਰਮਾਨਾ ਲਾਇਆ ਗਿਆ ਹੈ। ...

...ਜਦੋਂ ਰਜਵਾਹੇ 'ਚ ਪਈ ਦਰਾੜ ਨੇ ਕਿਸਾਨ ਇਨਕਲੇਵ ਵਾਸੀਆਂ ਦੇ ਸੁਕਾਏ ਸਾਹ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਖੰਨਾ ਸ਼ਹਿਰ ਅਤੇ ਆਸਪਾਸ ਲੱਗਦੇ ਇਲਾਕਿਆਂ 'ਚ ਹੋਈ ਤੇਜ਼ ਅਤੇ ਮੂਸਲਾਧਾਰ ਬਾਰਸ਼ ਦੇ ਕਾਰਨ ਗਲੀ-ਮੁਹੱਲਿਆਂ 'ਚ ਜਮਾਂ ਹੋਏ ਬਰਸਾਤੀ ਪਾਣੀ ਨੇ ਨਗਰ ਕੌਂਸਲ ਦੇ ਪਾਣੀ ਨਿਕਾਸੀ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ...

ਆਉਣ ਵਾਲੇ ਦਿਨਾਂ 'ਚ ਭਾਰੀ ਮੀਂਹ ਦੀ ਚੇਤਾਵਨੀ, ਸੰਭਾਵੀ ਹੜ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਹੋਈ ਬੈਠਕ

ਮੁੱਖਮੰਤਰੀ ਪੰਜਾਬ ਦੀਆਂ ਹਦਾਇਤਾਂ 'ਤੇ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਅਤੇ ਅਗਾਮੀ ਬਰਸਾਤੀ ਮੌਸਮ ਨੂੰ ਦੇਖਦਿਆਂ ਦਰਿਆਵਾਂ ਦੇ ਨਾਲ ਲਗਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਦੀ ਸਥਿਤੀ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ, ਪਰੇਸ਼ਾਨੀ ਨਾ ਹੋਵੇ ਇਸਦੇ ਲਈ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੀ ਹਦਾਇਤ ਤਹਿਤ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਬੈਠਕਾਂ ਕਰਕੇ ਪ੍ਰਬੰਧਨ ਦਾ ਜਾਇਜ਼ਾ ਲੈਣ ਨੂੰ ਕਿਹਾ ਹੈ। ...

ਵੱਧ ਫੁੱਲ ਰਹੇ ਹਨ ਪਿੰਡ ਚਨਾਰਥਲ ਕਲਾਂ 'ਚ ਬੀਤੇ ਸਾਲ ਗੁਰੂ ਪਵਿੱਤਰ ਜੰਗਲ ਤਹਿਤ ਲਗਾਏ ਬੂਟੇ

ਦਿਨੋਂ ਦਿਨ ਵੱਧਦੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੀ ਦਿਸ਼ਾ 'ਚ ਸੂਬਾ ਸਰਕਾਰ ਵੱਲੋਂ ਬੀਤੇ ਸਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਗੁਰੂ ਨਾਨਕ ਪਵਿੱਤਰ ਜੰਗਲ ਤਿਆਰ ਕਰਨ ਲਈ ਵਿਸ਼ੇਸ਼ ਤਕਨੀਕ ਤੇ ਆਧਾਰਿਤ ਬੂਟੇ ਲਗਾਏ ਗਏ ਸਨ। ...

ਹੁਣ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਨੂੰ ਹਰਾ-ਭਰਾ ਬਣਾਉਣ ਦਾ ਸੀ.ਆਰ.ਪੀ.ਐਫ ਜਵਾਨਾਂ ਨੇ ਚੁੱਕਿਆ ਬੀੜਾ !!!

ਸ਼ਹੀਦਾਂ ਦੀ ਪਵਿੱਤਰ ਅਤੇ ਇਤਿਹਾਸਕ ਨਗਰੀ ਸ਼੍ਰੀ ਫ਼ਤਿਹਗੜ੍ਹ ਸਾਹਿਬ ਨੂੰ ਹਰਾ-ਭਰਾ ਬਣਾਉਣ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸੀ.ਆਰ.ਪੀ.ਐਫ 13ਵੀਂ ਬਟਾਲੀਅਨ ਪਿੰਡ ਮਹੱਦੀਆਂ ਵੱਲੋਂ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ, ਸ਼੍ਰੀ ਗੋਤੀ ਸਰੂਪ ਸਾਹਿਬ, ਪੁਲਿਸ ਲਾਈਨ, ਪਿੰਡਾਂ ਦੀਆਂ ਪੰਚਾਇਤਾਂ ਤੇ ਸਕੂਲਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ...

ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਚੋਆਂ ਤੇ ਡਰੋਨਾਂ ਦੀ ਸਮਾਂ ਰਹਿੰਦੇ ਕਰਵਾਈ ਜਾਵੇਗੀ ਸਾਫ਼-ਸਫ਼ਾਈ: ਐਮਐਲਏ ਨਾਗਰਾ

ਆਉਂਦੇ ਬਰਸਾਤ ਦੇ ਸੀਜ਼ਨ ਨੂੰ ਦੇਖਦੇ ਹੋਏ ਸੰਭਾਵੀ ਹੜ੍ਹਾਂ ਵਰਗੀ ਸਥਿਤੀ ਤੋਂ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਦਿਸ਼ਾ ਚ ਬਰਸਾਤਾਂ ਤੋਂ ਪਹਿਲਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅੰਦਰ ਪੈਂਦੇ ਚੋਆਂ, ਡਰੇਨਾਂ ਅਤੇ ਪਾਣੀ ਦੇ ਹੋਰ ਨਿਕਾਸੀ ਸਾਧਨਾਂ ਦੀ ਸਫ਼ਾਈ ਕਰਵਾਉਣ ਸਬੰਧੀ ਚੁੱਕੇ ਜਾਣ ਵਾਲੇ ਕਦਮਾਂ ਅਤੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਡਰੇਨੇਜ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ...

ਗੁਰਦੁਆਰਾ ਸਾਹਿਬ ਦੀ ਜ਼ਮੀਨ 'ਚ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਸੇਵਾ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ 42 ਤਰ੍ਹਾਂ ਦੇ 4200 ਬੂਟੇ ਲਗਾਏ ਜਾਣਗੇ- ਡਾਕਟਰ ਰੂਪ ਸਿੰਘ

ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਓਠੀਆਂ ਸਾਹਿਬ ਚ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਅਤੇ ਜੱਥੇਦਾਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਪੁਰਾਤਨ ਅੱਠ ਨੁਕਰਾ ਵਾਲੇ ਖੂਹ ਦੇ ਨਾਲ ਮੌਲਸਰੀ ਦੇ ਪੰਜ ਬੂਟੇ ਲਗਾਏ ਗਏ। ...