ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦਿੱਤੀ ਗਈ ਸਹਿਮਤੀ ਦੇ ਚੱਲਦਿਆਂ ਸਿੱਖ ਸੰਗਤਾਂ ਅੰਦਰ ਖੁਸ਼ੀ ਦੀ ਲਹਿਰ

ਗੁਰਦੁਆਰਾ 'ਸ੍ਰੀ ਕਰਤਾਰਪੁਰ ਸਾਹਿਬ' ਉਹ ਪਾਕ-ਪਵਿੱਤਰ ਸਥਾਨ ਹੈ, ਜਿਸ ਦਾ ਇਤਿਹਾਸ ਸਿੱਖਾਂ ਦੇ ਪਹਿਲੇ ਗੁਰੂ 'ਸ੍ਰੀ ਗੁਰੂ ਨਾਨਕ ਦੇਵ ਜੀ' ਨਾਲ ਜੁੜਿਆ ਹੋਇਆ ਹੈ। 'ਸ੍ਰੀ ਗੁਰੂ ਨਾਨਕ ਦੇਵ ਜੀ' ਵੱਲੋਂ ਚਾਰ ਉਦਾਸੀਆਂ ਕਰਨ ਤੋਂ ਬਾਅਦ ਇਸੇ ਸਥਾਨ 'ਤੇ ਜੀਵਨ ਦੇ ਅਖੀਰਲੇ 17 ਸਾਲ ਪੰਜ ਮਹੀਨੇ ਅਤੇ ਨੌਂ ਦਿਨ ਗੁਜ਼ਾਰੇ ਗਏ ਸਨ। ਇਸ ਸਥਾਨ 'ਤੇ ਹੀ ਗੁਰੂ ਸਾਹਿਬ ਨੇ ਨਾਮ ਬਾਣੀ ਦੇ ਨਾਲ-ਨਾਲ ਖੇਤੀ-ਬਾੜੀ ਜਿਹੇ ਦੁਨਿਆਵੀ ਕੰਮ ਕਰਦਿਆਂ ਲੋਕਾਂ ਨੂੰ 'ਨਾਮ ਜੱਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਸੀ, ਅਤੇ ਇਸੇ ਹੀ ਸਥਾਨ 'ਤੇ ਗੁਰੂ ਸਾਹਿਬ 'ਜੋਤੀ-ਜੋਤਿ' ਸਮਾਏ ਸਨ। ਇਸ ਸਥਾਨ ਤੇ 'ਸ੍ਰੀ ਗੁਰੂ ਨਾਨਕ ਦੇਵ ਜੀ' ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਬਣੀ ਹੋਈ ਹੈ, ਜਿੱਥੇ ਸਿੱਖਾਂ ਤੋਂ ਇਲਾਵਾ ਮੁਸਲਮਾਨ ਅਤੇ ਹੋਰ ਕਈ ਧਰਮਾਂ ਦੇ ਲੋਕ ਦਰਸ਼ਨ ਕਰਨ ਲਈ ਪਹੁੰਚਦੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਇਸ ਪਵਿੱਤਰ ਗੁਰਧਾਮ ਦੇ ਦਰਸ਼ਨਾਂ ਦੀ ਤਾਂਘ ਹਰ ਵੇਲੇ ਸਿੱਖ ਸੰਗਤਾਂ ਦੇ ਹਿਰਦਿਆਂ ਵਿੱਚ ਵਸਦੀ ਰਹਿੰਦੀ ਹੈ, ਕਿਉਂਕਿ ਗੁਰਦੁਆਰਾ 'ਸ੍ਰੀ ਕਰਤਾਰਪੁਰ ਸਾਹਿਬ' ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ 'ਡੇਰਾ ਬਾਬਾ ਨਾਨਕ' ਤੋਂ ਮਹਿਜ਼ 3-4 ਕਿੱਲੋਮੀਟਰ ਦੀ ਦੂਰੀ ਤੇ ਹੋਣ ਕਾਰਨ 'ਧੁੱਸੀ-ਬੰਨ੍ਹ' 'ਡੇਰਾ ਬਾਬਾ ਨਾਨਕ' ਤੋਂ ਦਿਖਾਈ ਦਿੰਦਾ ਹੈ, ਅਤੇ ਇੰਨਾ ਨੇੜੇ ਹੋਣ ਦੇ ਬਾਵਜੂਦ ਦੂਜੇ ਮੁਲਕ ਵਿੱਚ ਹੋਣ ਕਾਰਨ ਸਿੱਖ ਸੰਗਤਾਂ ਦੀ ਪਹੁੰਚ ਤੋਂ ਦੂਰ ਹੈ। ਜਗਤ ਗੁਰੂ ਬਾਬਾ ਨਾਨਕ ਜੀ ਨਾਲ ਜੁੜੇ ਇਸ ਸਥਾਨ ਦੇ ਦਰਸ਼ਨਾਂ ਦੀ ਤਾਂਘ ਹਰ ਵੇਲੇ ਸਿੱਖਾਂ ਦੇ ਹਿਰਦਿਆਂ ਵਿੱਚ ਰਹਿੰਦੀ ਹੈ।

ਗੁਰਦੁਆਰਾ 'ਸ੍ਰੀ ਕਰਤਾਰਪੁਰ ਸਾਹਿਬ' ਦੇ ਖੁੱਲੇ ਦਰਸ਼ਨ ਦੀਦਾਰਿਆਂ ਖਾਤਿਰ ਸੰਨ੍ਹ 2001 ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸਵ. ਜੱਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਬਣਾਈ ਗਈ "ਗੁਰੂਦਵਾਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ" ਵੱਲੋਂ ਇਸ ਪਵਿੱਤਰ ਗੁਰਧਾਮ ਦਾ ਲਾਂਘਾ ਖੁਲਵਾਉਣ ਲਈ ਪਿਛਲੇ ਲਗਭਗ ਸਾਢੇ ਸਤਾਰਾਂ ਸਾਲਾਂ ਤੋਂ ਨਿਰੰਤਰ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਸਾਡੇ ਗੁਰੂ ਸਾਹਿਬਾਨ ਦੀ ਸਿੱਖਿਆ ਹੈ ਕਿ ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ, ਜਿਸ ਦਾ ਪ੍ਰਤੱਖ ਪ੍ਰਮਾਣ ਸਭ ਦੇ ਸਾਹਮਣੇ ਹੈ। ਪਿਛਲੇ ਮਹੀਨੇ ਪਾਕਿਸਤਾਨ ਵਿੱਚ ਨਵੀਂ ਬਣੀ ਸਰਕਾਰ ਦੇ ਬੁਲਾਵੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ, ਜਿੱਥੇ ਉਨ੍ਹਾਂ ਵੱਲੋਂ ਗੁਰਦੁਆਰਾ 'ਸ੍ਰੀ ਕਰਤਾਰਪੁਰ ਸਾਹਿਬ' ਦੇ ਖੁੱਲੇ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਨਾਲ ਚਲਾਈ ਗਈ ਵਾਰਤਾ ਨਾਲ ਆਸ ਦੀ ਇੱਕ ਨਵੀਂ ਕਿਰਨ ਨਜ਼ਰ ਆਈ ਸੀ। ਅੱਜ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ 'ਸ੍ਰੀ ਕਰਤਾਰਪੁਰ ਸਾਹਿਬ' ਦੇ ਖੁੱਲੇ ਲਾਂਘੇ ਸਬੰਧੀ ਦਿੱਤੀ ਗਈ ਸਹਿਮਤੀ ਕਾਰਨ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ ਹੈ। ਹੁਣ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧ ਵਿੱਚ ਸਾਰਥਕ ਪਹੁੰਚ ਅਪਣਾ ਕੇ ਜਲਦੀ ਤੋਂ ਜਲਦੀ ਲਾਂਘਾ ਖੋਲਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ, ਤਾਂ ਜੋ 'ਸ੍ਰੀ ਗੁਰੂ ਨਾਨਕ ਦੇਵ ਜੀ' ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਧ ਤੋਂ ਵੱਧ ਸੰਗਤਾਂ ਇਸ ਵਿਛੜੇ ਗੁਰੂਧਾਮ ਦੇ ਦਰਸ਼ਨ ਕਰ ਸਕਣ।

नेजेबंदी अर्थात टेंट पेगिंग ! घोड़े की पीठ पर बैठकर खेला जाने वाला प्राचीन खेल जो पंजाब में आज भी लोकप्रिय है।

यद्धपि विश्व में घोड़े की पीठ पर बैठकर खेले जाने वाले खेलों में पोलो अधिक प्रसिद्ध हैं लेकिन आज भी पंजाब विशेषकर पश्चिमी पंजाब ( पाकिस्तान ) में नेजेबंदी अपनी लोकप्रियता कायम रखे हुए है। ...

ਪਾਕਿਸਤਾਨ ਨਾਲ ਵਪਾਰ ਲਈ ਕੀ ਖੁੱਲ੍ਹੇਗਾ ਫਿਰੋਜ਼ਪੁਰ ਬਾਰਡਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਸ ਤਰਾਂ ਕਰਤਾਰਪੁਰ ਲਾਂਘਾ ਸੰਗਤਾਂ ਦੇ ਦਰਸ਼ਨਾਂ ਲਈ ਖੁਲਵਾਇਆ ਸੀ, ਉਸੇ ਤਰਾਂ ਫਿਰੋਜਪੁਰ ਬਾਰਡਰ ਵੀ ਖੋਲ੍ਹਣਾ ਸਮੇਂ ਦੀ ਵੱਡੀ ਲੋੜ ਹੈ ਤਾਂ ਜੋ ਇਹ ਪੱਛੜਿਆ ਇਲਾਕਾ ਵਪਾਰ ਵਜੋਂ ਅੱਗੇ ਆ ਸਕੇ। ਇਹ ਮੰਗ ਅੱਜ ਬਾਬਾ ...

ਭਾਰਤ ਹੀ ਨਹੀਂ, ਪਾਕਿਸਤਾਨ 'ਚ ਵੀ ਪਾਣੀ ਦਾ ਸੰਕਟ! (ਨਿਊਜ਼ਨੰਬਰ ਖ਼ਾਸ ਖ਼ਬਰ)

ਚੜ੍ਹਦੇ ਪੰਜਾਬ ਵਿੱਚ ਤਾਂ ਕੀ, ਲਹਿੰਦੇ ਪੰਜਾਬ ਪਾਕਿਸਤਾਨ ਵਿੱਚ ਵੀ ਪਾਣੀ ਸੰਕਟ ਪੈਦਾ ਹੋ ਗਿਆ ਹੈ। ਲਹਿੰਦੇ ਪੰਜਾਬ ਪਾਕਿਸਤਾਨ ਤੋਂ ਜਿਹੜੀਆਂ ਖ਼ਬਰਾਂ ਰੋਜ਼ ਪਾਣੀ ਸੰਕਟ ਦੇ ਨਾਲ ਜੁੜੀਆਂ ...

ਬਾਰਡਰ ਇੰਝ ਸੀਲ ਕੀਤੇ ਨੇ, ਜਿਵੇਂ ਅਸੀਂ ਸੱਚਮੁੱਚ ਪਾਕਿਸਤਾਨੀ ਹੋਈਏ!! (ਨਿਊਜ਼ਨੰਬਰ ਖ਼ਾਸ ਖ਼ਬਰ)

ਗ਼ਾਜ਼ੀਪੁਰ, ਸਿੰਘੂ ਅਤੇ ਟਿਕਰੀ ਬਾਰਡਰ 'ਤੇ ਦਿੱਲੀ ਪੁਲਿਸ ਨੇ ਬੈਰੀਕੇਡਿੰਗ ਦੀ ਕੰਧ ਤਾਂ ਬਣਾਈ ਹੈ, ਨਾਲ ਹੀ ਕੰਡਿਆਲੀ ਤਾਰ ਵੀ ਲਗਾ ਦਿੱਤੀ ਗਈ ਹੈ, ਜੋ ਕੰਡਿਆਲੀ ਤਾਰ ਅਸੀਂ ਪਾਕਿਸਤਾਨ ਜਾਂ ਫਿਰ ਚੀਨ ਦੀਆਂ ਕੁੱਝ ...

ਖੇਤੀ ਕਾਨੂੰਨ ਮੋਦੀ ਸਰਕਾਰ ਰੱਦ ਕਰੇ, ਅਸੀਂ ਪਾਕਿਸਤਾਨ ਅਤੇ ਚੀਨ ਤੋਂ ਕੀ ਲੈਣਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਬਾਰਡਰ 'ਤੇ ਦੇਸ਼ ਭਰ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਪਣੇ ਡੇਰੇ ਲਗਾਏ ਹੋਏ ਹਨ। ਕਿਸਾਨ ਜਿੱਥੇ ਆਪਣੇ ਖਾਣ ਪੀਣ ਦਾ ਸਾਰਾ ਸਮਾਨ ਘਰ ਤੋਂ ਹੀ ਲੈ ਕੇ ਤੁਰੇ ਸਨ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਦਿੱਲੀ ...

ਕਾਸ਼, ਬਲਾਤਕਾਰੀਆਂ ਨੂੰ ਸਜ਼ਾਵਾਂ ਦੇਣ ਦਾ ਪਾਕਿਸਤਾਨ ਵਰਗਾ, ਭਾਰਤ ਵੀ ਫ਼ੈਸਲਾ ਲੈ ਲਵੇ!! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੇ ਦੇਸ਼ ਦੇ ਅੰਦਰ ਰੋਜ਼ਾਨਾ ਏਨੇ ਜ਼ਿਆਦਾ ਬਲਾਤਕਾਰ ਹੋ ਰਹੇ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਔਰਤਾਂ, ਲੜਕੀਆਂ ਅਤੇ ਬੱਚੀਆਂ ਦੇ ਨਾਲ ਹੁੰਦੇ ਬਲਾਤਕਾਰਾਂ ਨੂੰ ਜਿੱਥੇ ਸਰਕਾਰ ਰੋਕ ਨਹੀਂ ਪਾ ਰਹੀ, ਉੱਥੇ ਹੀ ਦੂਜੇ ਪਾਸੇ ...

ਕੀ ਪਾਕਿਸਤਾਨ ਤੋਂ ਡਰਦੈ ਮੋਦੀ.? (ਨਿਊਜ਼ਨੰਬਰ ਖ਼ਾਸ ਖ਼ਬਰ)

ਆਪਣੇ ਆਪ ਨੂੰ ਵੈਸੇ ਤਾਂ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਦੱਸਦਾ ਹੈ, ਨਰਿੰਦਰ ਮੋਦੀ। ਪਰ ਪਤਾ ਨਹੀਂ ਕਿਉਂ ਆਪਣੇ ਬਿਆਨਾਂ ਦੇ ਵਿੱਚ ਮੋਦੀ ਪਾਕਿਸਤਾਨ ਦਾ ਨਾਂਅ ਹੀ ਲੈਣਾ ਭੁੱਲ ਜਾਂਦਾ ਹੈ। ਅੱਤਵਾਦੀਆਂ ਨੂੰ ਧਮਕੀਆਂ ਵੀ ਦਿੰਦਾ ...

ਜਾਦੂ ਦੀ ਮੁੱਠ ਚਲਾ, ਚੀਨ ਪਾਕਿਸਤਾਨ ਉਡਾ!! (ਵਿਅੰਗ)

ਭਾਰਤ ਵੱਲ ਕੋਈ ਅੱਖ ਚੁੱਕ ਕੇ ਵੀ ਨਹੀਂ ਹੁਣ ਕੋਈ ਵੇਖ ਸਕੇਗਾ, ਕਿਉਂਕਿ ਸਾਡੇ ਦੇਸ਼ ਦੇ ਰੱਖਿਆ ਮੰਤਰੀ ਨੇ ਫ਼ੌਜ ਦੇ ਹਥਿਆਰਾਂ ਦੀ ਰੱਖਿਆ ਕਰਦਿਆਂ ਹੋਇਆ, ਉਨ੍ਹਾਂ ਦੀ ਪੂਜਾ ਕਰ ਦਿੱਤੀ ਹੈ। ਸ਼ਸਤਰ ਪੂਜਾ ਦੇ ਵਿੱਚ ਪੰਡਤ ਜੀ ...

ਕੀ ਖੁੱਲ੍ਹਣਗੇ ਪੰਜਾਬ ਨਾਲ ਲੱਗਦੇ ਸਮੂਹ ਪਾਕਿਸਤਾਨੀ ਸਰਹੱਦੀ ਲਾਂਘੇ? (ਨਿਊਜ਼ਨੰਬਰ ਖਾਸ ਖ਼ਬਰ)

ਭਾਰਤ ਦੇਸ਼ ਆਜ਼ਾਦ ਹੋਇਆਂ ਨੂੰ ਕਰੀਬ 74 ਵਰ੍ਹੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ, ਪਰ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਹ ਕੋਸ਼ਿਸ਼ ਨਹੀਂ ਕੀਤੀ, ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਫਿਰ ਤੋਂ ਇੱਕ ਕੀਤਾ ਜਾਵੇ। ਹਰ ਸਰਕਾਰਾਂ ...

ਪਾਕਿਸਤਾਨ ਦੀ ਬਿਜਾਏ, ਆਪਣੇ ਦੇਸ਼ ਵੱਲ ਝਾਤੀ ਮੋਦੀ ਮਾਰਦੇ ਤਾਂ ਚੰਗਾ ਸੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਾਕਿਸਤਾਨ ਮਾੜਾ ਹੈ, ਭਾਵੇਂ ਚੰਗਾ ਹੈ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਸਾਨੂੰ ਆਪਣੇ ਦੇਸ਼ ਦੇ ਵੱਲ ਧਿਆਨ ਮਾਰਨਾ ਚਾਹੀਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮਾੜੇ। ਆਪਣੇ ਆਪ ਨੂੰ ਚੰਗਾ ਕਹਿਣਾ ਵੀ ਠੀਕ ਨਹੀਂ, ਕਿਉਂਕਿ ਹੋ ...

Master Tara Singh || The History Series || NewsNumber.Com

Master Tara Singh (24 June 1885 – 22 November 1967) was a Sikh political and religious leader in the first half of the 20th century. He was instrumental in organising the Shiromani Gurdwara Prabhandak Committee and guiding the Sikhs during the partition of India, which he strongly opposed. He later led their demand for a Sikh-majority state in Punjab, India. ...

इंग्लैंड-पाकिस्तान टेस्ट सीरीज में टीवी अंपायर करेंगे फ्रंटफुट नोबॉल का फैसला

इंग्लैंड और पाकिस्तान के बीच होने वाली सीरीज के दौरान फ्रंटफुट नोबॉल का फैसला मैदानी अंपायर नहीं बल्कि टीवी अंपायर करेंगे। ...