ਬਾਬੇ ਦੇ ਵਿਆਹ ਪੁਰਬ (ਜੋੜ ਮੇਲੇ ) ਸਬੰਧੀ ਸੋਸ਼ਲ ਮੀਡੀਆ ਤੇ ਹੋ ਰਿਹਾ ਪ੍ਰਚਾਰ, ਕਾਰਡ ਛਪਵਾ ਕੇ ਦਿੱਤਾ ਜਾ ਰਿਹਾ ਸੱਦਾ ਪੱਤਰ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦਾ ਵਿਆਹ ਜੋ ਕਿ ਬਟਾਲਾ ਵਿਖੇ ਸੰਪੰਨ ਹੋਇਆ ਸੀ ਦੇ ਸਬੰਧ ਵਿੱਚ ਹਰ ਸਾਲ ਭਾਦੋਂ ਦੇ ਮਹੀਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜੋ ਕਿ ਬਾਬੇ ਦੇ ਵਿਆਹ ਦੇ ਨਾਮ ਨਾਲ ਜਗਤ ਪ੍ਰਸਿੱਧ ਹੋ ਚੁੱਕਾ ਹੈ। ਇਸ ਜੋੜ ਮੇਲੇ ਦੇ ਸਬੰਧ ਵਿੱਚ ਜਿੱਥੇ ਲੱਖਾਂ ਦੀ ਗਿਣਤੀ ਵਿਚ ਸੰਗਤ ਬਟਾਲਾ ਪਹੁੰਚ ਕੇ ਗੁਰੂਘਰਾਂ ਦੇ ਦਰਸ਼ਨ ਕਰਦੀ ਹੈ ਉੱਥੇ ਹਰੇਕ ਸ਼ਹਿਰ ਵਾਸੀ ਆਪਣੀ ਆਪਣੀ ਹੈਸੀਅਤ ਦੇ ਮੁਤਾਬਿਕ ਆਈ ਸੰਗਤ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। 

ਇਸ ਵਾਰ ਇਹ ਜੋੜ ਮੇਲਾ 16 ਸਤੰਬਰ ਨੂੰ ਮਨਾਇਆ ਜਾਣਾ ਹੈ ਜਿਸ ਦੇ ਸਬੰਧ ਵਿੱਚ  ਵੱਖ ਵੱਖ ਵਰਗ ਦੇ ਲੋਕਾਂ ਵੱਲੋਂ ਆਪਣੇ ਆਪਣੇ ਢੰਗ ਨਾਲ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਵੱਟਸਅੱਪ ਅਤੇ ਫੇਸ ਬੁੱਕ 'ਤੇ ਤਾਂ ਕਈਆਂ ਵੱਲੋਂ ਬਕਾਇਦਾ ਵਿਆਹ ਕਾਰਡ ਹੀ ਛਪਵਾ ਕੇ ਸੱਦਾ ਪੱਤਰ ਦੇ ਰੂਪ ਵਿੱਚ ਭੇਜਿਆ ਜਾ ਰਿਹਾ ਹੈ ਜਿਸ ਵਿੱਚ ਲਿਖਿਆ ਹੈ ਕਿ 'ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਜਗਤ ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ (ਸਪੁੱਤਰ  ਸ੍ਰੀਮਤੀ ਤ੍ਰਿਪਤਾ ਦੇਵੀ ਅਤੇ ਸ੍ਰੀ ਮਹਿਤਾ ਕਾਲੂ ) ਜੀ ਦਾ ਸ਼ੁੱਭ ਅਨੰਦ ਕਾਰਜ ਮਾਤਾ ਸੁਲੱਖਣੀ ਜੀ (ਸਪੁੱਤਰੀ ਸ੍ਰੀਮਤੀ ਚੰਦੋ ਰਾਣੀ ਅਤੇ ਸ੍ਰੀ ਮੂਲ ਚੰਦ ਜੀ) ਨਾਲ ਹੋਣਾ ਨੀਯਤ ਹੋਇਆ ਹੈ। ਇਹੋ ਜਿਹੇ ਸੁਭਾਗ ਸਮੇਂ ਆਪ ਜਿਹੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨਾਲ ਹੀ ਸੋਭਦੇ ਹਨ। ਸੋ ਆਪ ਜੀ ਦਿਨ ਸ਼ਨੀਵਾਰ 15 ਸਤੰਬਰ 2018 ਨੂੰ ਬਰਾਤ ਦਾ ਸਵਾਗਤ ਕਰਨ ਲਈ ਸ਼ਾਮ 7 ਵਜੇ ਪਹੁੰਚੋ ਜੀ। ਇਸ ਤਰ੍ਹਾਂ 16 ਸਤੰਬਰ ਨੂੰ ਦਿਨ ਐਤਵਾਰ ਨੂੰ ਨਗਰ ਕੀਰਤਨ ਜੋ ਸਵੇਰੇ 10ਵਜੇ ਸ਼ੁਰੂ ਹੋਣਾ ਹੈ ਵਿੱਚ ਸ਼ਾਮਲ ਹੋਵੇ। ਸਾਰਾ ਦਿਨ ਲੰਗਰ ਅਤੁੱਟ ਵਰਤੇਗਾ।'ਅਜਿਹੀ ਸ਼ਬਦਾਵਲੀ ਲਿਖੇ ਕਾਰਡ ਸੋਸ਼ਲ ਮੀਡੀਆ ਤੇ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਨ।

ਐਸਐਸਪੀ ਦਾ ਚੰਗਾ ਉਪਰਾਲਾ, ਸੋਸ਼ਲ ਮੀਡੀਆ ਤੇ ਹੋਏ ਲਾਈਵ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਵਿਡ-19 ਦੇ ਚਲਦੇ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਅਫਸਰਾਂ ਤੱਕ ਨਹੀਂ ਪਹੁੰਚ ਪਾ ਰਹੇ ਅਤੇ ਦੂਜੇ ਪਾਸੇ ਦਫਤਰਾਂ ਵਿੱਚ ਵੀ ਸਮਾਜਿਕ ਦੂਰੀ ਸਮੇਤ ਕੋਰੋਨਾ ਤੋਂ ਬਚਾਓ ਦੇ ਨਿਯਮਾਂ, ਹਦਾਇਤਾਂ ਦਾ ਪਾਲਨ ਕਰਨ ਕਰਕੇ ਲੋਕਾਂ ਨਾਲ ਰਾਫਤਾ ਕਾਇਮ ਕਰਨ 'ਚ ਅਫਸਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ...

ਕੀ ਨਜ਼ਰਅੰਦਾਜ਼ ਕੀਤਾ ਜਾ ਸਕਦੈ, ਡੇਰਾ ਸੱਚਾ ਸੌਦਾ ਦੇ ਪੱਖ਼ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂਕਿ, ਪਿਛਲੇ ਕੁਝ ਸਮੇਂ ਤੋਂ ਠੰਡੇ ਬਸਤੇ ਵਿੱਚ ਚੱਲੀ ਆ ਰਹੀ ਬੇਅਦਬੀਆਂ ਤੇ ਗੋਲੀਕਾਂਡਾਂ ਦੀ ਜਾਂਚ ਮੁੜ ਚਰਚਾ ਵਿੱਚ ਆ ਚੁੱਕੀ ਹੈ, ਪਰ ਬਾਵਜੂਦ ਇਸਦੇ ਅਜੇ ਵੀ ਕਈ ਅਣਸੁਲਝੇ ਸਵਾਲ ਹਨ, ਜਿਨ੍ਹਾਂ ਨੇ ਕਿ, ਸਿੱਖ਼ ਸਮਾਜ ਵਿੱਚ ਕਈ ਤਰ੍ਹਾਂ ਦੇ ਭੁਰਮ ਭੁਲੇਖ਼ੇ ਪੈਦਾ ਕਰਕੇ ਰੱਖ਼ ਦਿੱਤੇ ਹਨ। ...

ਸੂਬਾ ਸਰਕਾਰ 'ਤੇ ਅਕਾਲੀ ਦਲ ਨੇ ਕੱਢੀ ਭੜਾਸ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਦੌਰਾਨ ਜਿੱਥੇ ਕੁਝ ਲੋਕਾਂ ਦੀ ਸੇਵਾ ਭਾਵਨਾ, ਇਨਸਾਨੀਅਤ ਵੇਖੀ ਗਈ, ਪਰਖੀ ਗਈ ਉੱਥੇ ਹੀ ਕੁਝ ਸੌੜੀ ਸੋਚ ਦੇ ਲੋਕਾਂ ਨੇ ਆਪਣੀਆਂ ਜੇਬਾਂ ਵੀ ਭਰੀਆਂ ਹਨ, ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਮਾਮਲੇ ਸੋਸ਼ਲ ਮੀਡੀਆ 'ਤੇ ਆਉਂਦੇ ਰਹੇ ਹਨ ਅਤੇ ਅਜਿਹੇ 'ਚ ਪੰਜਾਬ ਵਿੱਚ ਵੀ ਸਿਆਸਤ ਇਸ ਨੂੰ ਲੈ ਕੇ ਗਰਮਾਈ ਹੋਈ ਹੈ। ...

ਜੰਗ ਨੂੰ ਖ਼ੇਡ ਨਾ ਸਮਝੋ, ਸੋਸ਼ਲ ਮੀਡੀਆ ਦੇ ਖਿਡਾਰੀਓਂ !!! (ਭਾਗ-2)

ਦੋਸਤੋ, ਮਾਹਿਰਾਂ ਦੇ ਹਵਾਲੇ ਨਾਲ ਅਸੀਂ ਤੁਹਾਨੂੰ ਕੱਲ੍ਹ ਦੱਸਿਆ ਕਿ, ਜਦੋਂ ਕਿਸੇ ਵੀ ਦੇਸ਼ ਦੀ ਜਨਤਾ ਜੰਗ ਲਈ ਤਿਆਰ ਅਤੇ ਤਤਪਰ ਹੋ ਜਾਂਦੀ ਹੈ ਤਾਂ, ਉਹ ਸਮੇਂ ਦੀਆਂ ਸਰਕਾਰਾਂ ਨੂੰ ਯੁੱਧ ਦੇ ਮੈਦਾਨ ਵਿੱਚ ਜਾਣ ਦਾ ਰਸਤਾ ਖ਼ੋਲ ਦਿੰਦੀ ਹੈ। ...

ਅਕਾਲੀਆਂ ਨੇ ਬੁਲਾਇਆ ਬੰਬੀਹਾ, ਕੱਸੀ 2022 ਦੀ ਤਿਆਰੀ, ਸੋਸ਼ਲ ਮੀਡੀਆ ਤੇ ਕਾਂਗਰਸ ਦੀ ਭੰਡਾਈ ਕੀਤੀ ਸ਼ੁਰੂ

ਜੇਕਰ ਪੰਜਾਬ ਦੀਆਂ ਸਿਆਸੀ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਭਾਵੇਂ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਜਿਹੀ ਫਜ਼ੀਹਤ ਹੋਈ ਸੀ ਕਿ ਪੰਜਾਬ ਅਸੈਂਬਲੀ ਵਿੱਚ ਅਕਾਲੀਆਂ ਨੂੰ ਮੁੱਖ ਵਿਰੋਧੀ ਧਿਰ ਦਾ ਅਹੁਦਾ ਵੀ ਨਸੀਬ ਨਹੀਂ ਸੀ ਹੋਇਆ ਪਰ ਜੇਕਰ ਵੇਖਿਆ ਜਾਵੇ ਤਾਂ ਲੋਕਾਂ ਵਿੱਚ ਵਿਚਰਣ ਅਤੇ ਸੱਤਾਧਾਰੀ ਕਾਂਗਰਸੀਆਂ ਨੂੰ ਹਰ ਮੋਰਚੇ ਤੇ ਘੇਰਣ ਨੂੰ ਲੈ ਕੇ ਲੱਗਦੈ ਤਾਂ ਇਹ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਮੁੱਖ ਵਿਰੋਧੀ ਧਿਰ ਹੈ। ...

ਮਿਸ਼ਨ ਫ਼ਤਿਹ ਦੀ ਮੁੱਖ ਮੰਤਰੀ ਨੇ ਖ਼ੁਦ ਸੰਭਾਲੀ ਕਮਾਨ, ਸੋਸ਼ਲ ਮੀਡੀਆ ਤੇ ਲੋਕਾਂ ਨੂੰ ਸੁਚੇਤ ਕਰਦੇ ਚਿੰਤਿਤ ਦਿਖਦੇ ਹਨ ਕੈਪਟਨ ਸਿੰਘ (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਵਿੱਚ ਕੋਰੋਨਾ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਚਿੰਤਿਤ ਅਤੇ ਗੰਭੀਰ ਦਿਖਾਈ ਦੇ ਰਹੇ ਹਨ। ...

ਵਾਇਰਲ ਵੀਡੀਓ ਸਬੰਧੀ ਜੇਲ੍ਹ ਮੰਤਰੀ ਰੰਧਾਵਾ ਦਾ ਪ੍ਰਤੀਕਰਮ, ਮੇਰਾ ਅਕਸ ਖਰਾਬ ਕਰਨ ਲਈ ਕਿਸੇ ਦੁਸ਼ਮਣ ਨੇ ਖੇਡੀ ਚਾਲ !!!

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਬੰਧੀ ਪ੍ਰਤੀਕਰਮ ਦਿੰਦਿਆਂ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕਿਸੇ ਮੇਰੇ ਦੁਸ਼ਮਣ ਨੇ ਮੇਰਾ ਅਕਸ ਖਰਾਬ ਕਰਨ ਲਈ ਅਜਿਹੀ ਚਾਲ ਖੇਡੀ ਹੈ ਤੇ ਵੀਡੀਓ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ...

दिल्ली में डेंगू के खिलाफ चलाई जा रही सोशल मीडिया कैंपेन को CM केजरीवाल ने बताया सफल

सीएम अरविंद केजरीवाल ने दिल्ली में डेंगू के खिलाफ चलाई जा रही सोशल मीडिया कैंपेन को सफल बताते हुए इसके खत्म होने का ऐलान कर दिया है। ...

ਵਿਧਾਇਕ ਰਾਜਾ ਵੜਿੰਗ ਦੇ ਸਾਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਉਣ ਵਾਲਾ ਅਕਾਲੀ ਵਰਕਰ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਵੱਲੋ ਵਿਧਾਇਕ ਰਾਜਾ ਵੜਿੰਗ ਦੇ ਸਾਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਉਣ ਵਾਲੇ ਅਕਾਲੀ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ l ...