ਬੇਲਗ਼ਾਮ ਹੋਈਆਂ ਤੇਲ ਦੀਆਂ ਕੀਮਤਾਂ ਤੋਂ ਦੇਸ਼ ਦਾ ਹਰ ਵਰਗ ਡਾਹਢਾ ਦੁਖੀ

ਪਿਛਲੇ ਲਗਭਗ ਡੇਢ ਦਹਾਕੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਨਿਰੰਤਰ ਵਾਧੇ ਕਾਰਨ ਸਮਾਜ ਦਾ ਹਰ ਵਰਗ ਪਰੇਸ਼ਾਨ ਅਤੇ ਚਿੰਤਤ ਦਿਖਾਈ ਦੇ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਅਮਰਵੇਲ ਵਾਂਗ ਵਧਦੀ ਜਾ ਰਹੀ ਮਹਿੰਗਾਈ ਨੂੰ ਕਿਸੇ ਵੀ ਪਾਰਟੀ ਦੀ ਸਰਕਾਰ ਰੋਕ ਸਕਣ ਵਿੱਚ ਨਾਕਾਮਯਾਬ ਸਾਬਤ ਹੋਈ ਹੈ। ਅੱਜ ਦੇਸ਼ ਦੇ ਹਾਲਾਤ ਬੜੇ ਹੀ ਵਿਸਫੋਟਕ ਬਣਦੇ ਜਾ ਰਹੇ ਹਨ ਤੇ ਇੰਝ ਲੱਗਦਾ ਹੈ ਕਿ ਸਰਕਾਰਾਂ ਦੇਸ਼ਵਾਸੀਆਂ ਨੂੰ ਜਾਣ ਬੁੱਝ ਕੇ ਮਹਿੰਗਾਈ ਰੂਪੀ ਦੈਂਤ ਦੇ ਮੂੰਹ ਧਕੇਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ। ਜਿਸ ਤਰਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬੇਲਗ਼ਾਮ ਹੋਈਆਂ ਪਈਆਂ ਹਨ ਸਰਕਾਰਾਂ ਨਾ ਸਮਝਣ ਕਿ ਦੇਸ਼ ਦੀ ਜਨਤਾ ਅਜਿਹਾ ਕੁਝ ਚੁੱਪ ਚਾਪ ਸਹਿੰਦੀ ਜਾਵੇਗੀ। ਇਤਿਹਾਸ ਗਵਾਹ ਹੈ ਕਿ ਜਨਤਾ ਦੀ ਰੋਹ ਦੀ ਅੱਗ ਅਗੇ ਕਦੇ ਵੀ ਸਰਕਾਰਾਂ ਬਹੁਤੀ ਦੇਰ ਨਹੀਂ ਟਿਕ ਸਕਦੀ। ਜੇਕਰ ਪਿਛਲੀ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀ ਗੱਲ ਕਰੀਏ ਤਾਂ ਉਸ ਦੇ ਜਾਣ ਦਾ ਮੁੱਢ ਵੀ ਕਿਸੇ ਹੱਦ ਤੱਕ ਵਧਦੀ ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਨੇ ਹੀ ਬੰਨ੍ਹਿਆਂ ਸੀ ਤੇ ਅਖੀਰ ਯੂ.ਪੀ.ਏ ਸਰਕਾਰ ਨੂੰ ਸੱਤਾ ਤੋਂ ਹੱਥ ਧੋਣੇ ਪਏ ਸਨ ਤੇ ਅੱਜ ਉਨ੍ਹਾਂ ਹੀ ਰਾਹਾਂ 'ਤੇ ਹੁਣ ਕੇਂਦਰ ਦੀ ਐਨ.ਡੀ.ਏ.ਸਰਕਾਰ ਵੀ ਚਲਦੀ ਨਜ਼ਰ ਆ ਰਹੀ ਹੈ। 

ਅੱਜ ਸਮਾਜ ਦਾ ਹਰ ਵਰਗ ਚਾਹੇ ਉਹ ਕਿਸਾਨ, ਸਨਅਤਕਾਰ, ਵਪਾਰੀ, ਟਰਾਂਸਪੋਰਟਰ ਆਦਿ ਹੈ ਆਏ ਦਿਨ ਆਪਣੀ ਨਾਰਾਜ਼ਗੀ ਅਤੇ ਗ਼ੁੱਸਾ ਕੇਂਦਰ ਦੀ ਸਰਕਾਰ ਪ੍ਰਤੀ ਦਰਸਾ ਰਹੇ ਹਨ। ਵੱਖ-ਵੱਖ ਵਰਗਾਂ ਵੱਲੋਂ ਹੜਤਾਲਾਂ ਕਰਕੇ ਤੇਲ ਦੀਆਂ ਕੀਮਤਾਂ ਤੋਂ ਐਕਸਾਈਜ਼ ਡਿਊਟੀ ਘਟਾਉਣ ਅਤੇ ਪੈਟਰੋਲੀਅਮ ਵਸਤਾਂ ਨੂੰ ਜੀ.ਐਸ.ਟੀ. ਦੇ ਘੇਰੇ ਅੰਦਰ ਲਿਆਉਣ ਲਈ ਕੇਂਦਰ ਸਰਕਾਰ ਦੇ ਭਾਵੇਂ ਕਿ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੱਗਦਾ ਹੈ ਕਿ ਕੇਂਦਰ ਦੀ ਐਨ.ਡੀ.ਏ ਸਰਕਾਰ 'ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਕੇਂਦਰ ਸਰਕਾਰ ਵੱਲੋਂ ਭਾਵੇਂ ਕਿ ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਪਿਛਲੀ ਸਰਕਾਰ ਨਾਲੋਂ ਵੀ ਵਧੇਰੇ ਲਗਾ ਦਿੱਤੀ ਹੈ ਪਰ ਇਸ ਵਿੱਚ ਸੂਬਿਆਂ ਦੀਆਂ ਸਰਕਾਰਾਂ ਵੀ ਪਿੱਛੇ ਨਹੀਂ ਹਨ। ਹਰੇਕ ਸੂਬੇ ਨੇ ਆਪਣੇ ਆਪਣੇ ਹਿਸਾਬ ਨਾਲ ਵੱਖਰਾ ਟੈਕਸ ਲਗਾਇਆ ਹੋਇਆ ਹੈ ਜਿਸ ਕਰਕੇ ਇੱਕ ਦੇਸ਼ ਹੋਣ ਦੇ ਬਾਵਜੂਦ ਵੀ ਹਰੇਕ ਰਾਜ ਵਿੱਚ ਤੇਲ ਦੀਆਂ ਕੀਮਤਾਂ ਵੱਖਰੀਆਂ ਵੱਖਰੀਆਂ ਹਨ। ਭਾਵੇਂ ਕਿ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਅੰਤਰਰਾਸ਼ਟਰੀ ਮੰਡੀ ਵਿੱਚ ਕੱਚੇ ਤੇਲ ਦੇ ਭਾਅ 'ਤੇ ਵਧਣ ਅਤੇ ਡੋਲਰ ਦੀ ਹੋਰ ਮਜ਼ਬੂਤੀ ਦੱਸੀ ਜਾ ਰਹੀ ਹੈ ਪਰ ਫੇਰ ਵੀ ਜੇਕਰ ਕੇਂਦਰ ਸਰਕਾਰ ਇੱਕ ਦੇਸ਼ ਇੱਕ ਟੈਕਸ ਦੀ ਨੀਤੀ ਤੇ ਚਲਦਿਆਂ ਪੈਟਰੋਲੀਅਮ ਵਸਤਾਂ ਨੂੰ ਜੀ.ਐਸ.ਟੀ ਦੇ ਘੇਰੇ ਅੰਦਰ ਲੈ ਆਉਂਦੀ ਹੈ ਤਾਂ ਵੀ ਜਨਤਾ ਨੂੰ ਵੱਡੀ ਰਾਹਤ ਮਿਲ ਸਕਦੀ ਹੈ।

ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਭਾਵੇਂ ਕਿ ਹੁਣ ਜ਼ਿਆਦਾਤਰ ਸੂਬਿਆਂ ਵਿੱਚ ਸੱਤਾ ਤੋਂ ਲਾਂਭੇ ਹਨ ਤੇ ਸ਼ਾਇਦ ਇਸੇ ਕਰਕੇ ਹੀ ਕੇਂਦਰ ਸਰਕਾਰ ਤੇ ਤੇਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਦਾ ਵਿਰੋਧ ਕਰ ਰਹੀਆਂ ਹਨ ਉੱਥੇ ਕੇਂਦਰ ਅਤੇ 19 ਰਾਜਾਂ ਵਿੱਚ ਸੱਤਾ ਦਾ ਸੁੱਖ ਭੋਗ ਰਹੇ ਭਾਜਪਾਈ ਪਤਾ ਨਹੀਂ ਕਿਉਂ ਅਜਿਹੇ ਸੰਵੇਦਨਸ਼ੀਲ ਜਨਤਾ ਹਿਤ ਮੁੱਦਿਆਂ ਤੋਂ ਟਾਲ਼ਾ ਵੱਟੀ ਬੈਠੇ ਹਨ। 2014 ਤੋਂ ਪਹਿਲਾਂ ਭਾਜਪਾ ਜਦੋਂ ਵਿਰੋਧੀ ਸਿਆਸੀ ਪਾਰਟੀ ਸੀ ਤਾਂ ਇਸ ਦੇ ਵੱਡੇ ਲੀਡਰ ਰੋਜ਼ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦੇ ਸਨ ਤੇ ਪਾਣੀ ਪੀ ਪੀ ਕੇ ਯੂ.ਪੀ.ਏ ਸਰਕਾਰ ਨੂੰ ਇਸ ਦਾ ਜ਼ਿੰਮੇਵਾਰ ਗਰਦਾਨਦੇ ਰਹੇ ਹਨ। ਮਹਿੰਗਾਈ ਦੇ ਮੁੱਦੇ ਅਤੇ ਜਨਤਾ ਦੇ ਅੱਛੇ ਦਿਨਾ ਦੀ ਗੱਲ ਕਰਕੇ ਸੱਤਾ ਵਿੱਚ ਆਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸ਼ਾਇਦ ਇਹ ਭੁੱਲ ਚੁੱਕੀ ਹੈ ਕਿ ਅਗਲੇ ਸਾਲ 2019 ਵਿੱਚ ਫੇਰ ਜਨਤਾ ਦੀ ਕਚਹਿਰੀ ਵਿੱਚ ਜਾਣਾ ਪੈਣਾ ਹੈ ਤੇ ਸੱਤਾ ਦੀ ਚਾਬੀ ਜਨਤਾ ਜਨਾਰਦਨ ਦੇ ਹੱਥਾਂ ਵਿੱਚ ਹੀ ਹੁੰਦੀ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਸੰਵੇਦਨਸ਼ੀਲ ਮੁੱਦੇ ਤੇ ਵਿੱਚਾਰਸ਼ੀਲ ਹੁੰਦੇ ਹੋਏ ਫ਼ੌਰੀ ਤੌਰ ਤੇ ਇਸ ਦਾ ਢੁਕਵਾਂ ਹੱਲ ਕੱਢੇ ਤੇ ਦੇਸ਼ ਦੀ ਜਨਤਾ ਨੂੰ ਰਾਹਤ ਦਿਵਾਏ।

ਪੈਟਰੋਲ ਡੀਜ਼ਲ ਦੇ ਵੱਧਦੇ ਭਾਅ ਅਤੇ ਸਾਡੀ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਮਜ਼ਦੂਰਾਂ ਸਮੇਤ ਹਰ ਵਰਗ ਦੇ ਟਰਾਂਸਪੋਰਟਰਾਂ ਵਿੱਚ ਇਸ ਵਾਧੇ ਕਾਰਨ ਹਾਹਾਕਾਰ ਮੱਚੀ ਹੋਈ ਹੈ। ਭਾਜਪਾ ਸਰਕਾਰ ਦੀਆਂ ਸਾਮਰਾਜੀ ਕਾਰਪੋਰੇਟਾਂ ਪੱਖੀ ਨੀਤੀਆਂ ਕਾਰਨ ਹੀ ਇਨ੍ਹਾਂ ਰੇਟਾਂ ...

ਬੇਲਗਾਮ ਕਿਉਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਐਨੀਆਂ ਜਿਆਦਾ ਵੱਧ ਚੁੱਕੀਆ ਹਨ ਕਿ ਲੋਕ ਮੁੜ ਤੋਂ ਸਾਈਕਲਾਂ ਦੀ ਸਵਾਰੀ ਕਰਨ ਨੂੰ ਮਜਬੂਰ ਹੋ ਰਹੇ ਹਨ। ਬੇਲਗਾਮ ਮਹਿੰਗਾਈ ਅਤੇ ਵੱਧ ਰਹੀਆਂ ਪੈਟਰੋਲ ...

ਪੈਟਰੋਲ ਡੀਜ਼ਲ ਦੇ ਭਾਅ 'ਤੇ ਅਵਾਮ ਚੁੱਪ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸੇ ਸਮੇਂ ਜਦੋਂ ਤੇਲ ਦੀਆਂ ਅੰਤਰਰਾਸ਼ਟਰੀ ਕੀਮਤ ਪ੍ਰਤੀ ਬੈਰਲ 100 ਡਾਲਰ ਸੀ ਤਾਂ ਡੀਜ਼ਲ ਤੇ ਪੈਟਰੋਲ ਦੀ ਕੀਮਤ 70 ਅਤੇ 80 ਰੁਪਏ ਲੀਟਰ ਸੀ। ਹੁਣ ਜਦ ਪ੍ਰਤੀ ਬੈਰਲ 40 ਡਾਲਰ ਕੀਮਤ ਹੈ ਤਾਂ ਭਾਅ 77 ਤੇ 78 ਰੁਪਏ ...

अब सिर्फ 45 रुपये लीटर मिलेगा डीजल, IIT दिल्ली के छात्रों ने तैयार किया अनोखा फार्मूला

भारत में प्लास्टिक से पेट्रोल और डीजल के उत्पादन की तैयारियां शुरु हो चुकी है। IIT दिल्ली के छात्रों ने एक ऐसा फार्मूला तैयार किया है, जिस से सिंगल यूज़ प्लास्टिक से पेट्रोल और डीजल बनाया जा रहा है। ...

ਤੇਲ ਦੀਆਂ ਕੀਮਤਾਂ ਘਟਾ ਕੇ ਕੈਪਟਨ ਨੇ ਦਿੱਤਾ ਪੰਜਾਬੀਆਂ ਨੂੰ ਤੋਹਫਾ.!!

ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਪੰਜਾਬ ਕਾਂਗਰਸ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾ ਕੇ ਪੰਜਾਬ ਵਾਸੀਆਂ ਨੂੰ ਸਰਕਾਰ ਨੇ ਤੋਹਫਾ ਦਿੱਤਾ ਹੈ। ...

ਪੰਜਾਬ ਦੇ ਲੋਕਾਂ ਲਈ ਟੈਕਸ ਵਿੱਚ ਪੈਟਰੋਲ 5 ਤੇ ਡੀਜਲ 1 ਰੁਪਏ ਪ੍ਰਤੀ ਲੀਟਰ ਸਸਤਾ ਕਰਨ ਦਾ ਤੋਹਫ਼ਾ (ਨਿਊਜ਼ਨੰਬਰ ਖਾਸ ਖਬਰ)

ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਸੂਬੇ ਦੇ ਬਜਟ ਵਿੱਚ ਲੋਕਾਂ ਨੂੰ ਤੋਹਫ਼ਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਵੈਟ ਘੱਟ ਕਰਨ ਦੇ ਬਾਅਦ ਪੈਟਰੋਲ 5 ਅਤੇ ਡੀਜਲ 1 ਰੁਪਿਆ ਪ੍ਰਤੀ ਲੀਟਰ ਸਸਤਾ ਕਰਨ ਦਾ ਐਲਾਨ ਕੀਤਾ ਗਿਆ ਹੈ। ...

ਡੀਜ਼ਲ ਹੋਇਆ 13 ਰੁਪਏ ਲੀਟਰ ਸਸਤਾ ਪਰ ਬੱਸ ਕਿਰਾਇਆ ਹਾਲੇ ਵੀ ਓਹੀ (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਦਿਨੀਂ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਏ ਭਾਰੀ ਵਾਧੇ ਦੇ ਬਾਅਦ ਪੰਜਾਬ ਸਰਕਾਰ ਨੇ ਬੱਸਾਂ ਦਾ ਪ੍ਰਤੀ ਕਿੱਲੋਮੀਟਰ ਕਿਰਾਇਆ ਵਧਾ ਦਿੱਤਾ ਸੀ। ...

ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਕੇ ਪਰਾਲੀ ਨੂੰ ਖੇਤ 'ਚ ਵਾਹੋ ਤੇ ਦੂਜੇ ਪਾਸੇ ਡੀਜ਼ਲ ਮਹਿੰਗਾ ਕਰ ਰਹੀ: ਕਾਕਾ ਬਰਾੜ

ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਪਰਾਲੀ ਦਾ ਬਿਨਾਂ ਅੱਗ ਲਾਏ ਖੇਤ 'ਚ ਵਾਹ ਕੇ ਨਿਪਟਾਰਾ ਕੀਤਾ ਜਾਵੇ ਅਤੇ ਦੂਜੇ ਪਾਸੇ ਡੀਜ਼ਲ ਦੇ ਵਧੇ ਹੋਏ ਭਾਅ ਦੇ ਨਾਲ ਇਹ ਕੰਮ ਕਿਸਾਨਾਂ ਲਈ ਹੋਰ ਵੀ ਮੁਸ਼ਕਿਲ ਕੀਤਾ ਜਾ ਰਿਹਾ ਹੈ। ...