ਬੇਰਿੰਗ ਕਾਲਜੀਏਟ ਸੀਨੀਅਰ ਸਕੈਂਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅੱਜ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਪ੍ਰਿੰਸੀਪਲ ਡਾ. ਰਾਜਨ ਚੌਧਰੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੁਸ਼ਤਾਕ ਮਸੀਹ ਪ੍ਰਿੰਸੀਪਲ ਮੈਥੋਦਿਸਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਨੇ ਸ਼ਿਰਕਤ ਕੀਤੀ।

ਅੱਜ ਦੇ ਇਸ ਖ਼ਾਸ ਸੱਭਿਆਚਾਰਕ ਸਮਾਗਮ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਵਿਦਿਆਰਥਣਾਂ ਨੇ ਪੰਜਾਬੀ ਲੋਕ ਨਾਚ ਭੰਗੜੇ ਅਤੇ ਗਿੱਧੇ ਵਿੱਚ ਚੰਗੀ ਧਮਾਲ ਪਾ ਕੇ ਖ਼ੂਬ ਰੰਗ ਬੰਨ੍ਹਿਆ ਅਤੇ ਆਨੰਦ ਮਾਣਿਆ। ਇਸ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਪੰਜਾਬੀ ਲੋਕ ਗੀਤ, ਸਟੇਜ ਨਾਟਕ ਅਤੇ ਕਈ ਹੋਰ ਪੰਜਾਬੀ ਸੱਭਿਆਚਾਰਕ ਵੰਨਗੀਆਂ ਦੀ ਵਧੀਆ ਪੇਸ਼ਕਾਰੀ ਦਿੱਤੀ ਗਈ।

ਇਸ ਮੌਕੇ ਮੁੱਖ ਮਹਿਮਾਨ ਮੁਸ਼ਤਾਕ ਮਸੀਹ ਅਤੇ ਪ੍ਰਿੰਸੀਪਲ ਡਾ. ਰਾਜਨ ਚੌਧਰੀ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਸਾਉਣ ਦੇ ਮਹੀਨੇ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ। ਇਸ ਮੌਕੇ ਪ੍ਰੋ. ਹਰਪ੍ਰਭਦੀਪ ਸਿੰਘ, ਪ੍ਰੋ. ਜਗਦੀਪ ਸਿੰਘ, ਨਰਬੀਰ ਸਿੰਘ, ਰਾਹੁਲ, ਹੀਰਾ ਅਤੇ ਸਮੂਹ ਕਾਲਜ ਸਟਾਫ਼ ਹਾਜ਼ਰ ਸੀ।

ਸਕੂਲੀ ਬੱਚੇ ਅਗਵਾ ਕਿਉਂ ਹੋ ਰਹੇ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਅਗਵਾਕਾਰ ਇਕ ਵਾਰ ਫਿਰ ਬੱਚਿਆਂ ਨੂੰ ਸਕੂਲਾਂ ਤੋਂ ਅਗਵਾ ਕਰ ਰਹੇ ਹਨ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਇਕ ਸਕੂਲ ਪੜ੍ਹਦੇ ਛੋਟੇ ਬੱਚੇ ਨੂੰ ਅਗਵਾ ਕਰ ਲਿਆ ਗਿਆ। ...

ਕੋਰੋਨਾ ਦੇ ਉਜਾੜੇ ਮਗਰੋਂ ਸਕੂਲਾਂ ਚ ਸ਼ੁਰੂ ਹੋਈਆਂ ਬੱਚਿਆਂ ਦੀਆਂ ਪ੍ਰੀਖਿਆਵਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਕਹਿਰ ਦੇ ਕਾਰਨ ਬੰਦ ਪਏ ਸਕੂਲਾਂ ਨੂੰ ਪਿਛਲੇ ਮਹੀਨੇ ਖੋਲ੍ਹਿਆ ਗਿਆ। ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਫ਼ਲਾਈਨ ਪ੍ਰੀਖਿਆਵਾਂ ਕੋਰੋਨਾ ਕਹਿਰ ਤੋਂ ਬਾਅਦ ਪਹਿਲੀ ਵਾਰ 13 ਸ਼ੁਰੂ ਹੋਈ। ...

ਸੱਤ ਸਾਲਾਂ ਤੋਂ ਪੱਕੇ ਰੁਜ਼ਗਾਰ ਨੂੰ ਤਰਸਦੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸੱਤ ਸਾਲਾਂ ਤੋਂ ਠੇਕੇ ’ਤੇ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਇਨ੍ਹਾਂ ਅਧਿਆਪਕਾਂ ...

ਕੋਰੋਨਾ ਕਹਿਰ: ਕੀ ਪੰਜਾਬ ਦੇ ਸਕੂਲ ਮੁੜ ਬੰਦ ਹੋਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਨਹੀਂ ਕੀਤਾ ਗਿਆ ਕਿ, ਉਨ੍ਹਾਂ ਦੇ ਵੱਲੋਂ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਵੀ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਨੂੰ ਫਿਰ ਤੋਂ ਬੰਦ ਕਰ ਦਿੱਤਾ ਜਾਵੇਗਾ। ਪਰ ਸਰਕਾਰੀ ਸੂਤਰਾਂ ...

ਸਕੂਲਾਂ ਦੇ ਨਾਂਅ ਹੁਣ ਓਲੰਪਿਕ ਖਿਡਾਰੀਆਂ ਦੇ ਨਾਂ 'ਤੇ ਹੋਣਗੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ...

ਸਰਕਾਰੀ ਸਕੂਲਾਂ ਤੋਂ ਬਾਅਦ ਕਾਲਜਾਂ ਨੂੰ ਨਿੱਜੀ ਹੱਥਾਂ 'ਚ ਦੇਣ ਤੁਰੀ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵੱਲੋਂ ਕੀਤੇ ਗਏ ਫੀਸਾਂ ਵਿੱਚ ਵਾਧੇ ਖਿਲਾਫ ਅਤੇ ਕੁਝ ਹੋਰ ਲੋਕਲ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਕੇ ਐਸ ਡੀ ਐਮ ਬਾਘਾਪੁਰਾਣਾ ਨੂੰ ਮੰਗ ਪੱਤਰ ...

ਆਜ਼ਾਦੀ ਦਿਹਾੜੇ 'ਤੇ ਸਕੂਲੀ ਵਿਦਿਆਰਥੀ ਗਾਇਬ ਰਹਿਣਗੇ, ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਕੂਲਾਂ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ, ਕਈ ਜ਼ਿਲ੍ਹਿਆਂ ਦੇ ਵੱਲੋਂ 15 ਅਗਸਤ ਦੇ ਸਮਾਗਮ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਵਿੱਚ ਸਭ ਤੋਂ ਮੋਹਰਲੀ ਕਤਾਰ ਵਿੱਚ ਲੁਧਿਆਣਾ ਜ਼ਿਲ੍ਹਾ ਹੈ। ...

ਕਿਸਾਨ ਕਿਵੇਂ ਦਾ ਮਨਾਉਣਗੇ ਆਜ਼ਾਦੀ ਦਿਹਾੜਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਲੰਘੇ 75 ਸਾਲਾਂ ਤੋਂ ਸਾਡਾ ਮੁਲਕ ਆਜ਼ਾਦੀ ਦਿਹਾੜਾ ਮਨਾਉਂਦਾ ਆ ਰਿਹਾ ਹੈ, ਪਰ ਆਜ਼ਾਦੀ ਦਾ ਅਸਲ ਮਤਲਬ ਤਾਂ ਹੁਣ ਹੀ ਭਾਰਤੀਆਂ ਨੂੰ ਪਤਾ ਲੱਗਾ ਹੈ ਅਤੇ ਇਹ ਪਤਾ ਲਗਾਉਣ ਵਾਲੇ ਕਿਸਾਨ ਹਨ। ਕਿਸਾਨਾਂ ਦੁਆਰਾ ...

ਜੇਕਰ ਹੁਣ ਸਕੂਲ ਬੰਦ ਹੋਏ ਤਾਂ, ਪੰਜਾਬ ਬੰਦ ਹੋਵੇਗਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਮੌਜੂਦਾ ਦੌਰ ਦੇ ਵਿੱਚ ਸਕੂਲ ਤਾਂ ਖੁੱਲ ਰਹੇ ਹਨ, ਬੱਚੇ ਵੀ ਸਕੂਲਾਂ ਵਿੱਚ ਪੜ੍ਹਨ ਆ ਰਹੇ ਹਨ, ਪਰ ਬੱਚਿਆਂ ਨੂੰ ਪੜ੍ਹਾਇਆ ਘੱਟ ਜਾ ਰਿਹਾ ਅਤੇ ਕੋਰੋਨਾ ਟੈੱਸਟ ਜ਼ਿਆਦਾ ਕੀਤੇ ਜਾ ਰਹੇ ਹਨ। ਹਾਲਾਤ ਇਹ ਹਨ ਕਿ, ਉੱਨੇ ਤਾਂ ...

ਕੋਰੋਨਾ ਵੈਕਸੀਨ ਅਤੇ ਸਕੂਲਾਂ ਦੀ ਮੌਜੂਦਾ ਸਥਿਤੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੁਧਿਆਣਾ ਜ਼ਿਲ੍ਹੇ ਦੀਆਂ ਰਿਪੋਰਟਾਂ ਤੋਂ ਬਾਅਦ, ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੋਹਾਲੀ ਪ੍ਰਸ਼ਾਸਨ ਨੇ ਸਕੂਲ ਸਟਾਫ ਦੇ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਮੁਹਿੰਮ ...

ਕੋਰੋਨਾ ਕਹਿਰ: ਸਕੂਲਾਂ 'ਚ ਅਧਿਆਪਕਾਂ ਦਾ ਐਦਾਂ ਜਾਣਾ ਮਨ੍ਹਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬੇ ਵਿੱਚ ਕੋਵਿਡ ਮਹਾਂਮਾਰੀ ਨੂੰ ਕਾਬੂ ਹੇਠ ਰੱਖਣ ਅਤੇ ਇਸ ਦੇ ਫੈਲਾਅ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਅੱਜ ਸਬੰਧਤ ਵਿਭਾਗਾਂ ਨੂੰ ਆਰ.ਟੀ-ਪੀ.ਸੀ.ਆਰ. ਟੈਸਟਾਂ ਦੀ ...

ਬੰਦੂਕ ਦੀ ਨੋਕ 'ਤੇ ਤੋੜੀ ਧਾਰਾ 370 ਦਾ ਜਸ਼ਨ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਜੰਮੂ ਕਸ਼ਮੀਰ ਦੇ ਅੰਦਰੋਂ ਧਾਰਾ 370 ਅਤੇ 35-ਏ ਖ਼ਤਮ ਕੀਤਿਆਂ ਨੂੰ ਦੋ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਇਨ੍ਹਾਂ ਦੋ ਸਾਲਾਂ ਦੇ ਵਿੱਚ ਨਾ ਤਾਂ ਅੱਤਵਾਦ ਨੂੰ ਲਗਾਮ ਲੱਗੀ ਹੈ ਅਤੇ ਨਾ ਹੀ ਅੱਤਵਾਦੀ ਘਟਨਾਵਾਂ ਰੁਕੀਆਂ ਹਨ। ...

ਪੰਜਾਬ ਦੇ ਸਕੂਲ ਹੁਣ, ਸ਼ਹੀਦਾਂ ਦੇ ਨਾਂਅ ਤੋਂ ਜਾਣੇ ਜਾਣਗੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਕਰੀਬ ਡੇਢ ਦਰਜਨ ਸਕੂਲਾਂ ਦੇ ਨਾਂਅ ਹੁਣ ਸ਼ਹੀਦਾਂ ਦੇ ਨਾਂਅ ਨਾਲ ਜਾਣੇ ਜਾਣਗੇ। ਇਸ ਸਬੰਧੀ ਅੱਜ ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ...

ਨਿੱਜੀ ਸਕੂਲਾਂ ਨੂੰ ਪਛਾੜਦੇ ਸਰਕਾਰੀ ਸਕੂਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਨਿੱਜੀ ਸਕੂਲਾਂ ਦੀ ਬੇਸ਼ੱਕ ਪਹਿਲੋਂ ਪਹਿਲੋਂ ਕਾਫੀ ਝੜਾਈ ਹੁੰਦੀ ਸੀ, ਪਰ ਮੌਜੂਦਾ ਵੇਲੇ ਵਿੱਚ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਪਿਛਾਂਹ ਛੱਡ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਹੁਣ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵੀ ਵੱਧ ...

ਸਿਆਪਾ ਕੋਰੋਨੇ ਦਾ: ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਵੇਖੀ ਸਕੂਲ ਦੀ ਸ਼ਕਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਦੇ ਤਕਰੀਬਨ ਸਾਰੇ ਸਕੂਲ ਖੁੱਲ੍ਹ ਗਏ। ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਸਕੂਲ ਦੀ ਸ਼ਕਲ ਵੇਖੀ। ਇਸ ਦਾ ਮੁੱਖ ਕਾਰਨ ਹੈ ਕੋਰੋਨਾ ਵਾਇਰਸ। ਕਰੋਨਾ ਵਾਇਰਸ ਫ਼ੈਲਣ ਦੇ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ...

ਆਖ਼ਰ ਵੱਜ ਹੀ ਗਈ ਸਕੂਲ ਦੀ ਘੰਟੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ। ਭਲਕੇ ਸੋਮਵਾਰ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ ਰਹੇ ਹਨ। ਜਾਣਕਾਰੀ ਦੇ ਮੁਤਾਬਿਕ, ਪੰਜਾਬ ਸਰਕਾਰ ਵੱਲੋਂ ਐਲਾਨ ਨਾਲ ਹੁਣ 26 ...

ਸ਼ੁਕਰਵਾਰ ਨੂੰ ਸ਼ੁਕਰ ਮਨਾਏਗੀ ਕਾਂਗਰਸ! (ਨਿਊਜ਼ਨੰਬਰ ਖ਼ਾਸ ਖ਼ਬਰ)

ਸ਼ੁਕਰਵਾਰ ਨੂੰ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਅਹੁਦਾ ਸੰਭਾਲਣ ਜਾ ਰਹੇ ਹਨ। ਦੂਜੇ ਪਾਸੇ ਸਿਆਸੀ ਮਾਹਿਰ ਸ਼ੁਕਰ ਮਨਾਂ ਰਹੇ ਹਨ ਕਿ, ਰੌਲਾ ਗੌਲਾ ਖਤਮ ਹੋਵੇਗਾ ਅਤੇ ਕਾਂਗਰਸ ਹੁਣ ਦੁਬਾਰਾ ਲੀਹ ਤੇ ...

ਆਖ਼ਰ ਕਦੋਂ ਖੁੱਲ੍ਹਣਗੇ ਸਕੂਲਾਂ ਦੇ ਤਾਲੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਜਦੋਂ ਤਾਲਾਬੰਦੀ ਕੀਤੀ ਗਈ ਤਾਂ ਵੱਖ-ਵੱਖ ਸੂਬਿਆਂ ’ਚ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਸਨ। ਬੱਚੇ ਇੰਤਜ਼ਾਰ ਕਰਦੇ ਰਹੇ ਕਿ ਕਦੋਂ ਇਹ ਲਾਕਡਾਊਨ ਖੁੱਲ੍ਹੇਗਾ ਤੇ ਉਹ ਪ੍ਰੀਖਿਆ ’ਚ ਬੈਠਣਗੇ। ਇਸ ਸਮੇਂ ਦੌਰਾਨ ਵੀ ਅਧਿਆਪਕ ...

ਕੋਰੋਨਾ ਕੇਸ ਤਾਂ ਹੋ ਗਏ ਜ਼ੀਰੋ, ਪਰ ਕੀ ਹੁਣ ਖੁੱਲ੍ਹਣਗੇ ਪੰਜਾਬ 'ਚ ਸਕੂਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਹਰਿਆਣੇ ਤੋਂ ਪਹਿਲੋਂ ਪੰਜਾਬ ਦੇ ਅਧਿਆਪਕ ਮੰਗ ਕਰ ਰਹੇ ਸਨ ਕਿ ਬੱਚਿਆਂ ਵਾਸਤੇ ਵੀ ਸਕੂਲ ਖੋਲ੍ਹ ਦਿੱਤੇ ...