ਪੰਜ ਦਿਨਾਂ ਹਫ਼ਤਾ ਹੋਣ ਤੱਕ ਜਾਰੀ ਰਹੇਗੀ ਵਕੀਲਾਂ ਹੜਤਾਲ!!

Last Updated: Sep 09 2019 13:52
Reading time: 1 min, 4 secs

ਵਕੀਲ ਭਾਈਚਾਰੇ ਨੇ ਪੰਜ ਦਿਨਾਂ ਹਫ਼ਤੇ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕਰ ਲਿਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਘੁਮਾਣ ਨੇ ਨਿਊਜ਼ਨੰਬਰ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੇ ਦੌਰਾਨ ਸਪਸ਼ਟ ਕਰ ਦਿੱਤਾ ਹੈ ਕਿ ਪੂਰਾ ਵਕੀਲ ਭਾਈਚਾਰਾ ਇਸ ਗੱਲ ਤੇ ਇੱਕਮੱਤ ਹੋ ਚੁੱਕਾ ਹੈ ਕਿ ਜਦੋਂ ਤੱਕ ਪੰਜਾਬ ਤੇ ਹਰਿਆਣਾ ਹਾਈਕੋਰਟ ਉਨ੍ਹਾਂ ਦੀ ਹਰ ਸ਼ਨਿੱਚਰਵਾਰ ਛੁੱਟੀ ਦੀ ਮੰਗ ਪੂਰੀ ਨਹੀਂ ਕਰਦੀ, ਉਨ੍ਹਾਂ ਦੀ ਹਫ਼ਤਾਵਾਰ ਹੜਤਾਲ ਜਾਰੀ ਰਹੇਗੀ।

ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਘੁਮਾਣ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਵਕੀਲਾਂ ਦੀ ਮੰਗ ਦੇ ਆਧਾਰ 'ਤੇ ਮਾਣਯੋਗ ਹਾਈਕੋਰਟ ਵੱਲੋਂ ਮਹੀਨੇ ਦੇ ਸ਼ਨਿੱਚਰਵਾਰ ਦੀ ਛੁੱਟੀ ਤਾਂ ਕੀਤੀ ਜਾਂਦੀ ਹੈ ਜਦਕਿ, ਮਹੀਨੇ ਦੇ ਬਾਕੀ ਬਚਦੇ ਸ਼ਨਿੱਚਰਵਾਰਾਂ ਨੂੰ ਰੋਜ਼ਾਨਾ ਵਾਂਗ ਹੀ ਕੰਮ ਜਾਰੀ ਰਹਿੰਦਾ ਹੈ।

ਘੁਮਾਣ ਦਾ ਕਹਿਣੈ ਕਿ ਜਦੋਂ ਹੋਰਨਾਂ ਸਰਕਾਰੀ ਅਦਾਰਿਆਂ ਵਿੱਚ ਹਰ ਸ਼ਨਿੱਚਰਵਾਰ ਦੀ ਛੁੱਟੀ ਹੁੰਦੀ ਹੈ ਤਾਂ ਵਕੀਲਾਂ ਨੂੰ ਕਿਉਂ ਨਹੀਂ ਕੀਤੀ ਜਾਂਦੀ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਵਕੀਲ ਉਨੀ ਦੇਰ ਤੱਕ ਆਪਣੀ ਸ਼ਨਿੱਚਰੀ ਹੜਤਾਲ ਜਾਰੀ ਰੱਖਣਗੇ ਜਦੋਂ ਤੱਕ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਉਨ੍ਹਾਂ ਦੀ ਮੰਗ ਨਹੀਂ ਮੰਨਦੀ।

ਇਸ ਮੌਕੇ ਪ੍ਰਧਾਨ ਜਤਿੰਦਰਪਾਲ ਸਿੰਘ ਘੁੰਮਣ ਤੋਂ ਇਲਾਵਾ ਸਕੱਤਰ ਸਚਿਨ ਸ਼ਰਮਾ, ਮੀਤ ਪ੍ਰਧਾਨ ਸ਼ਰਮਾ, ਪਵਨ ਸੰਘੀ, ਗੁਰਪ੍ਰੀਤ ਮਹਿਰੋਕ, ਅੰਗਰੇਜ ਸੰਧੂ, ਹੇਮੰਤ ਨੰਦਾ, ਹਰਪ੍ਰੀਤ ਸਿੰਘ ਪ੍ਰੀਤ, ਸੁਧੀਰ ਭਾਰਤੀ, ਪਰਮਿੰਦਰ ਸਿੱਧੂ, ਨਵੀਨ ਤਰਹੇਣ, ਗੁਰਪ੍ਰੀਤ ਸਿੰਘ, ਸਤਨਾਮ ਚਹਿਲ, ਗੁਰਮੀਤ ਸਿੰਘ, ਦੀਪਕ ਸੂਦ, ਕੁਲਜੋਤ ਕੌਰ, ਦੀਪਕ ਗੁਪਤਾ, ਸੁਖਪ੍ਰੀਤ ਸਿੰਘ, ਆਰ.ਐਸ. ਬਵੇਜਾ, ਰਣਜੀਤ ਸਿੰਘ ਆਦਿ ਹਾਜ਼ਰ ਸਨ।