ਸਹੁਰਿਓਂ ਭੱਜੀ ਨੂੰਹ ਦੀ ਸਣੇ ਪ੍ਰੇਮੀ, ਛਿੱਤਰਪ੍ਰੇਡ !!!

Last Updated: Sep 08 2019 15:08
Reading time: 1 min, 22 secs

ਪਟਿਆਲਾ ਦੇ ਪਿੰਡ ਚਰਾਸੋਂ ਵਿੱਚ, ਲਗਭਗ ਇੱਕ ਮਹੀਨਾ ਪਹਿਲਾਂ ਆਪਣੇ ਸਹੁਰਿਓਂ ਭੱਜੀ ਨੂੰਹ ਦੀ ਸਣੇ ਪ੍ਰੇਮੀ ਛਿਤਰੌਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮੀ ਨਾਲੋਂ ਭੱਜੀ ਉਕਤ ਔਰਤ ਕੇਵਲ, ਕਿਸੇ ਦੀ ਨੂੰਹ ਜਾਂ ਪਤਨੀ ਹੀ ਨਹੀਂ, ਬਲਕਿ ਤਿੰਨ ਬੱਚਿਆਂ ਦੀ ਮਾਂ ਵੀ ਹੈ, ਪਰ ਉਸਦੇ ਸਿਰ ਚੜ੍ਹੇ ਇਸ਼ਕ ਦੇ ਭੂਤ ਨੇ ਉਸ ਨੂੰ ਸਾਰਾ ਕੁਝ ਭੁਲਾ ਕੇ ਰੱਖ ਦਿੱਤਾ।

ਦੱਸਿਆ ਜਾ ਰਿਹੈ ਕਿ, ਉਕਤ ਔਰਤ ਘਰੋਂ ਭੱਜਣ ਸਮੇਂ ਇੱਕ ਬੱਚੇ ਨੂੰ ਆਪਣੇ ਨਾਲ ਲੈ ਗਈ ਸੀ, ਇੱਕ ਬੱਚਾ ਉਸਦੇ ਪੇਕੇ ਘਰ ਸੀ ਜਦਕਿ ਇੱਕ ਸਹੁਰਿਆਂ ਦੇ ਘਰ ਹੀ ਛੱਡ ਗਈ ਸੀ। ਚੰਦ ਦਿਨ ਪਹਿਲਾਂ ਹੀ ਉਸਦੇ ਅੰਦਰ ਛਿਪੀ ਬੈਠੀ ਮਾਂ ਦੀ ਮਮਤਾ ਜਾਗ ਪਈ ਅਤੇ ਉਹ ਲੰਘੀ ਰਾਤ, ਸਹੁਰੇ ਘਰੇ ਰਹਿ ਗਏ ਆਪਣੇ ਇੱਕ ਬੱਚੇ ਨੂੰ ਲੈਣ ਲਈ ਪੁੱਜ ਗਈ। ਦੱਸਿਆ ਜਾ ਰਿਹਾ ਹੈ ਕਿ, ਉਸਦਾ ਇਰਾਦਾ ਸੀ ਕਿ, ਉਹ ਚੋਰੀ ਛਿਪੇ ਬੱਚ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਵੇਗੀ।

ਪ੍ਰਤੱਖ ਦਰਸ਼ਕਾਂ ਅਨੁਸਾਰ, ਜਿਵੇਂ ਉਹ ਆਪਣੇ ਪ੍ਰੇਮੀ ਸਣੇ ਬੱਚੇ ਨੂੰ ਚੁੱਕ ਕੇ ਭੱਜਣ ਲੱਗੀ ਤਾਂ ਉਸਦੇ ਪਹਿਲੇ ਪਤੀ ਅਤੇ ਉਸਦੀ ਭੈਣ ਦੀ ਜਾਗ ਖੁੱਲ ਗਈ, ਜਿਹੜੀ ਕਿ, ਉਸੇ ਘਰ ਵਿੱਚ ਹੀ ਵਿਆਹੀ ਹੋਈ ਹੈ। ਬੱਸ ਫ਼ਿਰ ਕੀ ਸੀ ਪੈ ਗਿਆ ਰੌਲਾ, ਜਿਸਦੇ ਹੱਥ ਜੋ ਵੀ ਆਇਆ, ਉਸਦੇ ਨਾਲ ਹੀ ਉਨ੍ਹਾਂ ਨੇ ਪ੍ਰੇਮੀ ਜੋੜੀ ਦੀ ਇੰਨੀ ਕੁ ਛਿਤਰੌਲ ਕੀਤੀ ਕਿ, ਉਨ੍ਹਾਂ ਦੇ ਚਿਹਰੇ ਪਹਿਚਾਨਣੇ ਔਖੇ ਹੋ ਗਏ।

ਦੱਸਿਆ ਜਾ ਰਿਹੈ ਕਿ, ਜਦੋਂ ਪਰਿਵਾਰ ਵਾਲਿਆਂ ਨੇ ਆਪਣੀ ਪੂਰੀ ਤਸੱਲੀ ਕਰ ਲਈ ਤਾਂ ਉਨ੍ਹਾਂ ਨੇ ਦੋਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪ੍ਰੇਮੀ ਜੋੜਾ ਇਸ ਸਮੇਂ ਰਜਿੰਦਰਾ ਹਸਪਤਾਲ ਵਿੱਚ ਪਿਆ ਆਪਣੇ ਹੱਡ ਗੋਡਿਆਂ ਦਾ ਇਲਾਜ ਕਰਵਾ ਰਿਹਾ ਹੈ ਤੇ, ਪੁਲਿਸ ਇਸ ਸ਼ਸ਼ੋਪੰਜ ਵਿੱਚ ਹੈ ਕਿ, ਜੇਕਰ ਪਰਚਾ ਦਰਜ ਕੀਤਾ ਜਾਵੇ ਤਾਂ, ਕਿਸ ਦੇ ਬਰ ਖ਼ਿਲਾਫ਼? ਘਰੋਂ ਭੱਜੇ ਪ੍ਰੇਮੀ ਜੋੜੇ ਦੇ ਖ਼ਿਲਾਫ਼ ਜਾਂ ਫ਼ਿਰ ਉਨ੍ਹਾਂ ਦੀ ਛਿੱਤਰਪ੍ਰੇਡ ਕਰਨ ਵਾਲਿਆਂ ਦੇ ਖ਼ਿਲਾਫ਼?