ਬਿਜਲਈ ਰੇਲਵੇ ਟ੍ਰੈਕ ਨੂੰ ਹਰੀ ਝੰਡੀ ਕੱਲ!!

Last Updated: Sep 08 2019 12:11
Reading time: 0 mins, 50 secs

ਰਾਜਪੁਰਾ-ਬਠਿੰਡਾ ਵਾਇਆ ਪਟਿਆਲਾ, ਰੇਲਵੇ ਟ੍ਰੈਕ ਦੀ ਇਲੈਕਟ੍ਰੀਫ਼ਿਕੇਸਨ ਦਾ ਕੰਮ ਬੜੀ ਤੇਜੀ ਨਾਲ ਚੱਲ ਰਿਹਾ ਹੈ। ਪਟਿਆਲਾ ਤੋਂ ਰਾਜਪੁਰਾ ਦਰਮਿਆਨ ਵਿਛਿਆ ਹੋਇਆ ਰੇਲਵੇ ਟ੍ਰੈਕ ਪਹਿਲਾ ਹੀ ਬਿਜਲੀ ਵਾਲੀ ਟ੍ਰੇਨ ਦੇ ਦੌੜਨ ਦੇ ਕਾਬਲ ਹੋ ਚੁੱਕਾ ਸੀ ਪਰ, ਹੁਣ ਪਟਿਆਲਾ ਤੋਂ ਧੂਰੀ ਟ੍ਰੈਕ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ।

ਰੇਲਵੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੱਲ ਯਾਨੀ ਕਿ 9 ਸਤੰਬਰ ਨੂੰ ਰੇਲਵੇ ਦੇ ਸੀ.ਆਰ.ਐੱਮ. ਇਸ ਟ੍ਰੈਕ ਦਾ ਨਿਰੀਖਣ ਕਰਨ ਲਈ ਆ ਰਹੇ ਹਨ। ਅਧਿਕਾਰੀਆਂ ਅਨੁਸਾਰ ਸੀ.ਆਰ.ਐੱਮ. ਦੀ ਕਲੀਅਰੈਂਸ ਮਿਲਣ ਦੇ ਬਾਅਦ ਧੂਰੀ ਰਾਜਪੁਰਾ ਰੇਲਵੇ ਟ੍ਰੈਕ ਤੇ ਵੀ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦੌੜਨੀਆਂ ਸ਼ੁਰੂ ਕਰ ਦੇਣਗੀਆਂ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਟਿਆਲਾ ਦੇ ਸਾਬਕਾ ਸਾਂਸਦ ਡਾ. ਧਰਮਵੀਰ ਗਾਂਧੀ ਦੇ ਯਤਨਾ ਸਦਕਾ ਹੀ ਰਾਜਪੁਰਾ ਬਠਿੰਡਾ ਤੇ ਬਿਜਲੀ ਨਾਲ ਚੱਲਣ ਵਾਲੀਆਂ ਟ੍ਰੇਨਾਂ ਦੇ ਦੌੜਨ ਦਾ ਸੁਫ਼ਨਾ ਸਾਕਾਰ ਹੋਣ ਜਾ ਰਿਹਾ ਹੈ। ਗਾਂਧੀ ਨੇ ਹੀ ਲੋਕਾਂ ਨੂੰ ਇਸ ਟ੍ਰੈਕ ਨੂੰ ਦੂਹਰਾ ਕਰਨ ਦਾ ਸੁਫ਼ਨਾ ਵਿਖਾਇਆ ਸੀ, ਸੋ ਉਹ ਕਾਰਜ ਵੀ ਬੜੀ ਤੇਜੀ ਨਾਲ ਜਾਰੀ ਹੈ, ਜਿਸ ਦੇ ਕਿ ਬੜੀ ਛੇਤੀ ਹੀ ਮੁਕੰਮਲ ਹੋ ਜਾਣ ਦੀਆਂ ਉਮੀਦ ਜਤਾਈ ਜਾ ਰਹੀ ਹੈ।