pathankot

Last Updated: Oct 05 2020 14:38
Reading time: 1 min, 1 sec


ਸਰਕਾਰ ਵਲੋਂ ਸਾਂਝ ਕੇਂਦਰਾਂ ਦੀਆਂ ਪੰਜ ਮੱਹਤਵਪੂਰਨ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਅਟੈਚ ਕਰਨ ਤੋ ਬਾਅਦ ਹੁਣ 14 ਹੋਰ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਆਨਲਾਈਨ ਜੋੜ ਦਿੱਤਾ ਗਿਆ ਹੈ । ਇਹ ਜਾਣਕਾਰੀ ਦਿੰਦੀਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਇਹ ਸੇਵਾਵਾਂ 5 ਅਕਤੂਬਰ ਤੋਂ ਸੇਵਾ ਕੇਂਦਰਾਂ ‘ਮਿਲਣੀਆਂ ਸ਼ੁਰੂ ਹੋ ਜਾਣਗੀਆਂ । ਉਨਾਂ ਦੱਸਿਆ ਕਿ ਇਨਾਂ ਸੇਵਾਵਾਂ ‘ਚ ਸ਼ਿਕਾਇਤ ਦੀ ਜਾਣਕਾਰੀ, ਸ਼ਿਕਾਇਤ ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ, ਐੱਫ.ਆਈ.ਆਰ. ਜਾਂ ਡੀ.ਡੀ.ਆਰ ਦੀ ਕਾਪੀ, ਸੜਕ ਦੁਰਘਟਨਾ ਦੇ ਮਾਮਲਿਆਂ ‘ਚ ਅਨਟਰੇਸਡ ਦੀ ਕਾਪੀ, ਵਾਹਨ ਚੋਰੀ ਦੇ ਮਾਮਲੇ ‘ਚ ਅਨਟਰੇਸਡ ਰਿਰੋਰਟ ਦੀ ਕਾਪੀ, ਚੋਰੀ ਦੇ ਮਾਮਲਿਆਂ ‘ਚ ਅਨਟਰੇਸਡ ਦੀ ਕਾਪੀ, ਲਾਊਡ ਸਪੀਕਰਾਂ ਦੀ ਐਨ.ਓ.ਸੀ., ਮੇਲਿਆਂ-ਪ੍ਰਦਰਸ਼ਨੀਆਂ-ਖੇਡ ਸਮਾਗਮਾਂ ਲਈ ਐਨ.ਓ.ਸੀ., ਵਾਹਨਾਂ ਲਈ ਐਨ.ਓ.ਸੀ., ਵੀਜੇ ਲਈ ਪੁਲਿਸ ਕਲੀਅਰੈਂਸ, ਕਰੈਕਟਰ ਵੈਰੀਫੀਕੇਸ਼ਨ ,ਕਿਰਾਏਦਾਰ ਦੀ ਵੈਰੀਫੀਕੇਸ਼ਨ, ਕਰਮਚਾਰੀ ਦੀ ਵੈਰੀਫੀਕੇਸ਼ਨ ਤੇ ਘਰੇਲੂ ਸਹਾਇਕ ਜਾਂ ਨੋਕਰ ਦੀ ਵੈਰੀਫੀਕੇਸ਼ਨ ਸੇਵਾਵਾਂ ਸ਼ਾਮਲ ਹਨ। ਉਨਾਂ ਕਿਹਾ ਕਿ ਸੇਵਾ ਕੇਂਦਰਾਂ ‘ਚ ਇਹ ਸੁਵਿਧਾਵਾਂ ਮਿਲਣ ਨਾਲ ਲੋਕਾਂ ਨੂੰ ਐੱਫ. ਆਈ. ਆਰ. ਸ਼ਮੇਤ ਪੁਲਿਸ ਸੰਬੰਧੀ ਜਾਣਕਾਰੀ ਲਈ ਥਾਣਿਆਂ ਦੇ ਚੱਕਰ ਨਹੀਂ ਕਟਣੇ ਪੈਣਗੇ । ਉਨਾਂ ਕਿਹਾ ਕਿ ਸੇਵਾ ਕੇਂਦਰਾਂ ‘ਚ ਕੰਮ ਜਿਥੇ ਬਹੁਤ ਜਲਦ ਹੋ ਜਾਵੇਗਾ, ਉਥੇ ਪੁਲਸ  ਵੈਰੀਫੀਕੇਸ਼ਨ ਜਾਂ ਰਜਿਸਟ੍ਰੇਸ਼ਨ ਦੇ ਨਾਂਅ ਤੇ ਹੋਣ ਵਾਲੀ ਖੱਜਲ-ਖੁਆਰੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ । ਇਸ ਮੋਕੇ ਜਿਲਾ ਈ-ਗਵਰਨੈਂਸ ਕੋਆਰਡੀਨੇਟਰ ਰੂਬਲ ਸੈਣੀ ਅਤੇ ਅਸੀਸਟੈਂਟ ਈ-ਗਵਰਨੈਂਸ ਕੋਆਰਡੀਨੇਟਰ ਵਰੂਣ ਕੁਮਾਰ ਵੀ ਹਾਜਰ ਸਨ ।