pathankot

Last Updated: Sep 17 2020 13:19
Reading time: 1 min, 8 secsਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲਿਆਂ ਦਾ ਆਯੋਜਨ  ਕੀਤਾ ਜਾਵੇਗਾ। ਜਿਸ ਵਿਚ ਮਾਈਕ੍ਰੋਸਾਫਟ ਵਰਗੀਆਂ ਮਲਟੀਨੈਸ਼ਨਲ ਕੰਪਨੀਆਂ ਵੀ ਭਾਗ ਲੈ ਰਹੀਆਂ ਹਨ।  ਇਹ ਰੋਜ਼ਗਾਰ ਮੇਲੇ ਵਰਚੁੱਅਲ ਤਰੀਕੇ ਨਾਲ ਕੀਤੇ ਜਾਣਗੇ, ਜਿਸ 'ਚ ਬੀ.ਟੈਕ ਦੇ ਪ੍ਰਾਰਥੀ( ਸੀ.ਐਸ.ਸੀ , ਆਈ.ਟੀ.,ਈ.ਸੀ.ਈ.) ਜੋ 2021,2022,2023 ਬੈਚ 'ਚ ਪਾਸ ਹੋ ਰਹੇ ਹਨ, ਭਾਗ ਲੈ ਸਕਦੇ ਹਨ।ਇਹ ਬੱਚੇ ਇਸ ਰੋਜ਼ਗਾਰ ਮੇਲੇ 'ਚ ਸਾਫਟਵੇਅਰ ਇੰਜੀਨੀਅਰ ਸਪੋਰਟ ਇੰਜੀਨੀਅਰ ਤੇ ਤਕਨੀਕੀ ਕੰਸਲਟੈਂਟ ਦੇ ਤੋਰ 'ਤੇ ਹੈਦਰਾਵਾਦ, ਬੈਂਗਲਰੁ, ਤੇ ਨੋਇਡਾ 'ਚ ਨਿਯੁਕਤ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਵਿਚ ਚੁਣੇ ਗਏ ਉਮੀਦੀਵਾਰ ਨੂੰ 12 ਤੋਂ 43 ਲੱਖ ਤੱਕ ਦਾ ਸਲਾਨਾ ਪੈਕੇਜ ਦਿੱਤਾ ਜਾਵੇਗਾ। ਕੰਪਨੀ ਵਲੋਂ ਬਿਨੈਕਾਰਾਂ ਨੂੰ 25 ਹਜ਼ਾਰ ਤੋਂ ਲੈ ਕੇ 80 ਹਜ਼ਾਰ ਤੱਕ ਮਹੀਨੇ ਦਾ ਸਟਾਈਫੰਡ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐਮ.ਬੀ.ਏ.ਮਾਰਕਟਿੰਗ, ਜਨਰਲ ਮੈਨੇਜਮੈਂਟ ਜਾਂ ਇਨਫਾਰਮੇਸ਼ਨ ਮੈਨੇਜਮੈਂਟ 2021,2022 ਬੈਚ ਦੇ ਪਾਸ ਹੋਣ ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਬਿਨੈਕਾਰ ਜੋ 3 ਜਾਂ 6 ਸਾਲ ਦਾ ਇਸ ਲਾਈਨ ਵਿਚ ਤਜ਼ਰਬਾ ਰੱਖਦਾ ਉਹ ਵੀ ਭਾਗ ਲੈ ਸਕਦੇ ਹਨ।
ਜਿਲ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੋਸ਼ਟਾਂ ਸਬੰਧੀ ਹੋਰ ਜਾਣਕਾਰੀ ਨੋਜਵਾਨ ਜਿਲ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਹੈਲਪ ਲਾਈਨ ਨੰ: 7657825214 ਜਾਂ ਰੋਜ਼ਗਾਰ ਬਿਉਰੋ ਪਠਾਨਕੋਟ ਵਿਖੇ ਆ ਕੇ ਪ੍ਰਾਪਤ ਕਰ ਸਕਦੇ ਹਨ। ਡਿਪਟੀ ਕਮਸ਼ਿਨਰ ਨੇ ਦੱਸਿਆ ਕਿ ਮੈਗਾ ਮੇਲੇ ਵਿਚ ਹਿੱਸਾ ਲੈਣ ਲਈ ਨੋਜਵਾਨ ਹੁਣ 17 ਸਤੰਬਰ 2020 ਤੱਕ ਅਪਲਾਈ ਕਰ ਸਕਦਾ ਹੈ।