pathankot

Last Updated: Sep 15 2020 12:43
Reading time: 1 min, 31 secs


ਕੋਵਿਡ - 19 ਦੀ ਚੱਲ ਰਹੀ ਮਹਾਂਮਾਰੀ  ਦੇ ਕਾਰਨ ਸਕੂਲਾਂ ਦੀ ਤਾਲਾਬੰਦੀ  ਦੇ ਬਾਵਜੂਦ ਪੰਜਾਬ  ਦੇ ਸਕੂਲ ਸਿੱਖਿਆ ਵਿਭਾਗ ਨੇ ਨਾ ਕੇਵਲ ਸਰਕਾਰੀ ਸਕੂਲਾਂ  ਦੇ ਬੱਚਿਆਂ ਦੀ ਪੜਾਈ ਨੂੰ ਜਾਰੀ ਰੱਖਕੇ ਵਿਦਿਆਰਥੀਆਂ  ਦੇ ਇਮਤਿਹਾਨ ਵੀ ਲਏ ਹਨ ,  ਸਗੋਂ ਹੁਣ ਸਕੂਲ ਸਿੱਖਿਆ ਵਿਭਾਗ ਨੇ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਬੱਚਿਆਂ ਦੀ ਪੜਾਈ ਦਾ ਲੇਖਾ ਜੋਖਾ ਕਰਣ ਲਈ ਮਾਪੇ - ਅਧਿਆਪਕ ਮੀਟਿੰਗਜ  ( ਪੀ . ਟੀ . ਐਮ .  )  ਦਾ ਸਿਲਸਲਾ ਵੀ ਸ਼ੁਰੂ ਕਰ ਦਿੱਤਾ ਹੈ ।  ਇਸ ਮੀਟਿੰਗਜ ਵਿੱਚ  ਮਾਪਿਆਂ ਦੁਆਰਾ ਆਪਣੇ ਬੱਚਿਆਂ ਦੀ ਕਾਰਗੁਜਾਰੀਆਂ ਜਾਨਣ ਲਈ ਉਤਸਾਹ ਨਾਲ ਭਾਗ ਲਿਆ ਜਾ ਰਿਹਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਅਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਕਿ ਪ੍ਰੀ - ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤੱਕ  ਦੇ ਵਿਦਿਆਰਥੀਆਂ  ਦੇ ਮਾਪਿਆਂ ਦੇ ਨਾਲ ਪੀ . ਟੀ . ਐਮ .  ਦਾ ਸਿਲਸਿਲਾ ਅੱਜ 14 ਸਿਤੰਬਰ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ 19 ਸਿਤੰਬਰ ਤੱਕ ਇੱਕ ਹਫਤਾ ਚੱਲੇਗਾ ।  ਇਸ ਦੌਰਾਨ ਵਿਦਿਆਰਥੀਆਂ  ਦੇ ਮਾਪਿਆਂ ਦੇ ਨਾਲ ਆਨਲਾਈਨ ਮੀਟਿੰਗਾਂ ਕਰਕੇ ਉਨ•ਾਂ ਨੂੰ ਆਨਲਾਈਨ ਪੜਾਈ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ।  ਇਸਦੇ ਨਾਲ ਹੀ ਉਨ•ਾਂ ਦੀ ਸਮੱਸਿਆਵਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਉਨ•ਾਂ  ਦੇ  ਬੱਚੀਆਂ ਦੀ ਪੜਾਈ ਵਿੱਚ ਹੋਰ ਸੁਧਾਰ ਲਿਆਉਣ  ਦੇ ਸੰਬੰਧ ਵਿੱਚ ਸੁਝਾਅ ਲਈ ਜਾਣਗੇ ।
ਇਸਦੇ ਨਾਲ ਹੀ ਮਿਡ - ਡੇ - ਮੀਲ ,  ਕਿਤਾਬਾਂ ਦੀ ਵੰਡ ,  ਪੈਸ  ਦੀ ਤਿਆਰੀ ਅਤੇ ਮਹੱਤਤਾ ,  ਪੰਜਾਬ ਐਜੂਕੇਅਰ ਐਪ ਅਤੇ ਸਪਲੀਮੈਂਟਰੀ ਮਟੀਰਿਅਲ ,  ਅਤੇ ਬੱਚੀਆਂ ਦੀ ਪੜਾਈ  ਦੇ ਇਲਾਵਾ ਉਨ•ਾਂ  ਦੀ  ਸਿਹਤ ਸਬੰਧੀ ਸਲਾਹ ਮਸ਼ਵਰਾ ਕੀਤਾ ਜਾਵੇਗਾ ਅਤੇ ਕੋਵਿਡ - 19  ਦੇ ਸੰਬੰਧ ਵਿੱਚ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ ।  ਸਰਕਾਰੀ ਸਕੂਲਾਂ ਦੀ ਬਿਹਤਰ ਕਾਰਗੁਜਾਰੀ  ਦੇ ਕਾਰਨ ਇਸ ਸਾਲ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਵਿੱਚ 17-18 ਫ਼ੀਸਦੀ ਦਾ ਵਾਧਾ ਹੋਇਆ ਹੈ । ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ  ,  ਜਿਲਾ ਕੋਆਡਿਨੇਟਰ ਮੀਡਿਆ ਸੈਲ ਬਲਕਾਰ ਅੱਤਰੀ ਆਦਿ ਮੌਜੂਦ ਸਨ