pathankot

Last Updated: Sep 14 2020 15:34
Reading time: 1 min, 12 secs-ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਸੁਰੂ ਕਰ ਕੇ ਲਾਭਪਾਤਰੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ  ਜਦੋਂ ਪੂਰਾ ਦੇਸ ਕਰੋਨਾ ਵਾਈਰਸ ਮਹਾਂਮਾਰੀ ਨਾਲ ਲੜ ਰਿਹਾ ਹੈ, ਇਨ ਹਲਾਤਾਂ ਅੰਦਰ ਲਾਭਪਾਤਰੀਆਂ ਨੂੰ ਸਰਕਾਰੀ ਡਿਪੂਆਂ ਤੋਂ ਰਾਸ਼ਨ ਲੈਣ ਲੱਗਿਆ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਉਦੇਸ਼ ਨੂੰ ਲੈ ਕੇ ਜਾਰੀ ਕੀਤੀ ਉਪਰੋਕਤ ਸਕੀਮ ਲਾਭਪਾਤਰੀਆਂ ਲਈ ਇੱਕ ਵਰਦਾਨ ਸਿੱਧ ਹੋਵੇਗੀ। ਇਹ ਪ੍ਰਗਟਾਵਾ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕੀਤਾ। ਇਸ ਸਕੀਮ ਅਧੀਨ ਹੁਣ ਲਾਭਪਾਤਰੀ ਕਿਸੇ ਵੀ ਸਰਕਾਰੀ ਡਿਪੂ ਤੋਂ ਕਾਰਡ ਦਿਖਾ ਕੇ ਰਾਸ਼ਨ ਪ੍ਰਾਪਤ ਕਰ ਸਕੇਗਾ।
 ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਹੋਰ ਵੱਡਾ ਕੰਮ ਕਿ 9 ਲੱਖ ਲਾਭਪਾਤਰੀ ਜੋ ਸਰਕਾਰੀ ਡਿਪੂਆਂ ਤੋਂ ਅਨਾਜ ਲੈਣ ਲਈ ਯੋਗ ਤੇ ਸਨ ਪਰ ਉਹ ਲੋਕ ਉਪਰੋਕਤ ਸਕੀਮ ਵਿੱਚ ਕਵਰ ਨਹੀਂ ਹੁੰਦੇ ਸਨ ਲੋਕਾਂ ਨੂੰ ਇਸ ਸਕੀਮ ਅੰਦਰ ਸਾਮਲ ਕਰਨ ਲਈ  ਜੋ ਘੋਸਣਾ ਕੀਤੀ ਗਈ ਹੈ ਇਹ ਇੱਕ ਬਹੁਤ ਹੀ ਵੱਡੀ ਰਾਹਤ ਹੈ। ਕਰੋਨਾ ਮਹਾਂਮਾਰੀ ਦੇ ਚਲਦਿਆਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਮਿਲ ਜੁਲ ਕੇ ਪ੍ਰਸਾਸਨ ਦਾ ਸਰਕਾਰ ਦਾ ਸਹਿਯੋਗ ਕਰੀਏ।  ਅਗਰ ਕਿਸੇ ਵਿਅਕਤੀ ਨੂੰ ਕਰੋਨਾ ਦੇ ਲੱਛਣ ਹਨ ਤਾਂ ਉਸ ਨੂੰ ਕਰੋਨਾ ਟੈਸਟ ਕਰਵਾਉਂਣਾ ਚਾਹੀਦਾ ਹੈ ਜੋ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ।  ਅਗਰ ਅਸੀਂ ਕਰੋਨਾ ਟੈਸਟ ਕਰਵਾਉਂਣ ਲਈ ਅੱਗੇ ਆਵਾਂਗੇ ਤਾਂ ਇਸ ਤਰ ਅਸੀਂ ਕਰੋਨਾ ਦੀ ਲੜੀ ਨੂੰ ਤੋੜ ਸਕਾਂਗੇ। ਪੰਜਾਬ ਸਰਕਾਰ ਵੱਲੋਂ ਵੀ ਮਿਸ਼ਨ ਫਤਿਹ ਚਲਾ ਕੇ ਲੋਕਾਂ ਤੱਕ ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਸਾਡਾ ਫਰਜ ਬਣਦਾ ਹੈ ਕਿ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੀਏ।