ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਪਾਕਿਸਤਾਨ ਨੇ ਫਿਰ ਮਾਰੀ ਪਲਟੀ, ਪਹਿਲੇ ਦੋ ਦਿਨਾਂ 'ਚ ਵੀ 20 ਡਾਲਰ ਲਵੇਗਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 08 2019 17:53
Reading time: 0 mins, 39 secs

ਜਿਉਂ-ਜਿਉਂ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲਣ ਦੇ ਦਿਨ ਨੇੜੇ ਆ ਰਹੇ ਹਨ ਉਵੇਂ-ਉਵੇਂ ਹੀ ਪਾਕਿਸਤਾਨ ਸੰਗਤਾਂ ਲਈ ਭਰਮ ਦੀ ਸਥਿਤੀਆਂ ਬਣਾਉਂਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਕੇ ਦੱਸਿਆ ਸੀ ਕਿ ਸੰਗਤਾਂ ਨੂੰ ਦਰਸ਼ਨ ਕਰਨ ਆਉਣ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਰੱਖੀ ਗਈ ਫ਼ੀਸ 20 ਡਾਲਰ ਪਹਿਲੇ ਦੋ ਦਿਨ ਨਹੀਂ ਲਵੇਗਾ।

ਪਹਿਲਾਂ ਤਾਂ ਪਾਕਿਸਤਾਨ ਦੀ ਫ਼ੌਜ ਨੇ ਕਿਹਾ ਕਿ ਪਾਸਪੋਰਟ ਜ਼ਰੂਰੀ ਹੈ ਅਤੇ ਫਿਰ ਇਮਰਾਨ ਖ਼ਾਨ ਨੇ ਕਿਹਾ ਕਿ ਪਾਸਪੋਰਟ ਜ਼ਰੂਰੀ ਨਹੀਂ, ਇਸ ਨਾਲ ਸੰਗਤ ਭਰਮ ਵਿੱਚ ਫਸ ਗਈ। ਹਾਲੇ ਇਸ ਭਰਮ ਦਾ ਨਿਵਾਰਨ ਹੋਇਆ ਨਹੀਂ ਸੀ ਕਿ ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੀ ਜ਼ੁਬਾਨ ਤੋਂ ਪਲਟੀ ਮਾਰ ਲਈ ਹੈ ਅਤੇ ਕਿਹਾ ਹੈ ਕਿ ਹੁਣ ਪਹਿਲੇ ਦੋ ਦਿਨ ਵੀ ਸੰਗਤਾਂ ਨੂੰ 20 ਡਾਲਰ ਦੀ ਫ਼ੀਸ ਅਦਾ ਕਰਨੀ ਪਵੇਗੀ।