ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕੀਤੀ ਸਕਾਰਪੀਓ ਗੱਡੀ ਤੇ ਫਾਇਰਿੰਗ, ਜਾਨੀ ਨੁਕਸਾਨ ਦੀ ਬੱਚਤ

Last Updated: Jun 20 2019 15:28
Reading time: 0 mins, 44 secs

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਕੋਟਕਪੂਰਾ ਰੋਡ ਤੇ ਸਰਕਾਰੀ ਕਾਲਜ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੋਕਾਂ ਦੇ ਵੱਲੋਂ ਇੱਕ ਸਕਾਰਪੀਓ ਗੱਡੀ ਤੇ ਫਾਇਰਿੰਗ ਕੀਤੀ ਗਈ। ਇਸ ਘਟਨਾ ਦੇ ਵਿੱਚ ਕਾਰ ਸਵਾਰ ਮੌਕੇ ਤੋਂ ਜਾਨ ਬਚਾ ਕੇ ਕਾਰ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਟਿੱਬੀ ਸਾਹਿਬ ਰੋਡ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਉਹ ਕੋਟਕਪੂਰਾ ਰੋਡ ਤੇ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਇਹਨਾਂ ਤਿੰਨ ਲੋਕਾਂ ਨੇ ਉਸਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਉਸ ਨੂੰ ਇਹ ਬੰਦੇ ਸ਼ੱਕੀ ਲੱਗਣ ਤੇ ਉਸਨੇ ਗੱਡੀ ਭਜਾ ਲਈ। ਉਸਦੇ ਅਨੁਸਾਰ ਇਸਦੇ ਬਾਅਦ ਇਹਨਾਂ ਲੋਕਾਂ ਨੇ ਪਿੱਛੇ ਤੋਂ ਉਸਦੀ ਗੱਡੀ ਤੇ ਫਾਇਰਿੰਗ ਕੀਤੀ ਅਤੇ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਫ਼ਿਲਹਾਲ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਲੁੱਟ-ਖੋਹ ਦੇ ਇਰਾਦੇ ਨਾਲ ਹੋਇਆ ਦੱਸਿਆ ਜਾਂਦਾ ਹੈ।