ਚਾਰ ਸਾਲਾਂ ਤੋਂ ਭਗੌੜਾ ਚੱਲ ਰਹੇ ਆਰੋਪੀ ਨੂੰ ਨੱਪਕੇ ਪੁਲਿਸ ਨੇ ਪਹੁੰਚਾਇਆ ਜੇਲ

Last Updated: Jan 05 2020 13:56
Reading time: 1 min, 17 secs

ਕਰੀਬ ਚਾਰ ਸਾਲ ਪਹਿਲਾਂ ਦਰਜ ਹੋਏ ਦਹੇਜ਼ ਪ੍ਰਤਾੜਨਾ ਦੇ ਅਪਰਾਧਿਕ ਮਾਮਲੇ ਸੰਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਵਿਅਕਤੀ ਨੂੰ ਜਿਲ੍ਹਾ ਪੁਲਿਸ ਵੱਲੋਂ ਗਿਰਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਰਾਜੂ ਖਾਨ ਵਾਸੀ ਬੱਧਨੀ ਕਲਾਂ (ਜਿਲ੍ਹਾ ਮੋਗਾ) ਦੇ ਤੌਰ ਤੇ ਹੋਈ ਹੈ। ਪੁਲਿਸ ਵੱਲੋਂ ਗਿਰਫਤਾਰ ਕੀਤੇ ਗਏ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰਨ ਦੇ ਬਾਦ ਜੇਲ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਸੰਬੰਧੀ ਪੁਲਿਸ ਚੌਂਕੀ ਈਸੜੂ ਦੇ ਇੰਚਾਰਜ਼ ਏਐਸਆਈ ਸੁਖਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਜਿਲ੍ਹਾ ਅਧੀਨ ਪੈਂਦੇ ਵੱਖ-ਵੱਖ ਪੁਲਿਸ ਥਾਣਿਆਂ ਚ ਦਰਜ ਹੋਏ ਮਾਮਲਿਆਂ ਸੰਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀਆਂ ਨੂੰ ਕਾਬੂ ਕਰਨ ਸੰਬੰਧੀ ਜਿਲ੍ਹਾ ਪੁਲਿਸ ਮੁਖੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਕਰੀਬ ਚਾਰ ਸਾਲ ਤੋਂ ਭਗੌੜਾ ਚੱਲ ਰਹੇ ਆਰੋਪੀ ਨੂੰ ਗਿਰਫਤਾਰ ਕੀਤਾ ਗਿਆ ਹੈ।

ਕਾਬੂ ਕੀਤੇ ਵਿਅਕਤੀ ਰਾਜੂ ਖਾਨ ਦੇ ਖਿਲਾਫ 14 ਦਸੰਬਰ 2015 ਨੂੰ ਪੁਲਿਸ ਵੱਲੋਂ ਥਾਣਾ ਸਦਰ ਖੰਨਾ ਚ ਦਹੇਜ਼ ਦੀ ਮੰਗ ਕਰਦੇ ਪਤਨੀ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਚ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਸੰਬੰਧੀ ਚਲ ਰਹੀ ਅਦਾਲਤੀ ਕਾਰਵਾਈ ਚ ਸ਼ਆਮਲ ਨਾ ਹੋਣ ਚੱਲਦੇ ਉਸਨੂੰ ਅਦਾਲਤ ਵੱਲੋਂ 01 ਅਪ੍ਰੈਲ 2019 ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਚੌਂਕੀ ਇੰਚਾਰਜ਼ ਸੁਖਵਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਭਗੌੜਾ ਕਰਾਰ ਵਿਅਕਤੀ ਪਿੰਡ ਈਸੜੂ ਬਸ ਸਟੈਂਡ ਕੋਲ ਮੌਜੂਦ ਹੈ। ਸੂਚਨਾ ਮਿਲਣ ਦੇ ਬਾਦ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਆਰੋਪੀ ਰਾਜੂ ਖਾਨ ਨੂੰ ਫਰਾਰ ਹੋਣ ਦੀ ਕੋਸ਼ਿਸ ਕਰਦੇ ਸਮੇਂ ਕਾਬੂ ਕਰ ਲਿਆ। ਬਾਦ ਚ ਆਰੋਪੀ ਤੋਂ ਉਸਦੇ ਖਿਲਾਫ ਦਰਜ ਮਾਮਲੇ ਸੰਬੰਧੀ ਪੁੱਛਗਿੱਛ ਕਰਨ ਉਪਰੰਤ ਅਦਾਲਤ ਚ ਪੇਸ਼ ਕਰਕੇ ਜੁਡੀਸ਼ੀਅਲ ਰਿਮਾਂਡ ਤੇ ਲੁਧਿਆਣਾ ਜੇਲ ਭੇਜ ਦਿੱਤਾ ਗਿਆ ਹੈ।