ਕੁੜੀ ਵੱਲੋਂ ਕੀਤਾ ਜਾ ਰਿਹਾ ਤੰਗ ਪਰੇਸ਼ਾਨ, ਪੁਲਿਸ ਨਹੀਂ ਕਰ ਰਹੀ ਕੋਈ ਮਦਦ

Last Updated: Nov 25 2019 17:36
Reading time: 1 min, 2 secs

ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਮੰਨੂ ਵਾਸੀ ਫਗਵਾੜਾ ਨੇ ਪੁਲਿਸ ਉੱਤੇ ਇੱਕ ਤਰਫਾ ਕਾਰਵਾਈ ਕਰਨ ਦਾ ਦੋਸ਼ ਲਾਇਆ ਹੈ। ਮੰਨੂ ਦਾ ਕਹਿਣਾ ਹੈ ਕਿ ਉਸਦੇ ਮੁਹੱਲੇ ਦੀ ਇੱਕ ਕੁੜੀ ਨਿਧੀ ਉਸਨੂੰ ਸਾਲ 2015-16 ਤੋਂ ਪਰੇਸ਼ਾਨ ਕਰ ਰਹੀ ਹੈ। ਉਹ ਉਸਨੂੰ ਉਸਦੀ ਪਤਨੀ ਤੋਂ ਤਲਾਕ ਲੈ ਕੇ ਉਸ ਨਾਲ ਵਿਆਹ ਕਰਵਾਉਣ ਲਈ ਕਹਿ ਰਹੀ ਹੈ। ਮੰਨੂ ਦਾ ਕਹਿਣਾ ਹੈ ਕਿ ਉਸਨੇ ਕੁੜੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਮੰਨੀ ਤਾਂ ਉਸਨੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦਸ ਦਿੱਤੀ। ਪਰ ਉਸਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਕੁੜੀ ਦਾ ਹੀ ਸਾਥ ਦਿੱਤਾ।

ਮੰਨੂ ਨੇ ਦੱਸਿਆ ਕਿ ਜਦੋਂ ਉਸਨੇ ਨਿਧੀ ਨੂੰ ਆਪਣੀ ਪਤਨੀ ਨੂੰ ਤਲਾਕ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਨਿਧੀ ਦੇ ਪਰਿਵਾਰ ਵਾਲੇ ਵੀ ਉਸ ਉੱਪਰ ਪਤਨੀ ਨੂੰ ਛੱਡ ਕੇ ਨਿਧੀ ਨਾਲ ਵਿਆਹ ਕਰਵਾਉਣ ਦਾ ਦਬਾਅ ਪਾਉਣ ਲੱਗੇ। ਮੰਨੂ ਨੇ ਦੱਸਿਆ ਕਿ ਵਿਆਹ ਕਰਵਾਉਣ ਤੋਂ ਮਨਾ ਕਰਨ ਤੇ ਨਿਧੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਕੇਸ ਦੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੰਨੂ ਨੇ ਕਿਹਾ ਜਦੋਂ ਉਹ ਪੁਲਿਸ ਕੋਲ ਇਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਗਿਆ ਤਾਂ ਪੁਲਿਸ ਨੇ ਉਲਟਾ ਉਸ ਨੂੰ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਮੰਨੂ ਨੇ ਕਿਹਾ ਕਿ ਪੁਲਿਸ ਨੇ ਉਸ ਦੀ ਸ਼ਿਕਾਇਤ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ।