"ਰੂਬਰੂ- ਏ ਮਿਊਜ਼ੀਕਲ ਈਵਨਿੰਗ ਵਿਦ ਗੁਰਦੀਪ ਸਿੰਘ" ਦਾ ਆਯੋਜਨ 30 ਨਵੰਬਰ ਨੂੰ

Last Updated: Nov 25 2019 17:18
Reading time: 0 mins, 52 secs

ਵਿਸ਼ਵ ਪ੍ਰਸਿੱਧ ਗਾਇਕ ਤੇ ਸੰਗੀਤ ਨਿਰਦੇਸ਼ਕ ਜਨਾਬ ਗੁਰਦੀਪ ਸਿੰਘ ਜੀ ਦੀ ਪ੍ਰੇਰਨਾ ਤੇ ਰਹਿਨੁਮਾਈ ਹੇਠ ਮਿਊਜ਼ੀਕਲ ਵਿੰਡਸ ਸਟੂਡੀਓ ਦੀ ਟੀਮ ਵੱਲੋਂ 30 ਨਵੰਬਰ 2019 ਨੂੰ ਗ਼ਜ਼ਲਾਂ, ਨਜ਼ਮਾਂ ਅਤੇ ਲੋਕ ਗੀਤਾਂ ਨਾਲ ਸਜਿਆ ਇੱਕ ਪ੍ਰੋਗਰਾਮ "ਰੂਬਰੂ- ਏ ਮਿਊਜ਼ੀਕਲ ਈਵਨਿੰਗ ਵਿਦ ਗੁਰਦੀਪ ਸਿੰਘ" ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿੱਚ ਸ਼ਾਮ 4 ਤੋਂ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਗੀਤਮਈ ਸ਼ਾਮ ਦਾ ਮਨੋਰਥ ਗ਼ਜ਼ਲ ਨੂੰ ਮੁੜ ਸੁਰਜੀਤ ਕਰਨਾ ਹੈ।

ਇਸ ਮੌਕੇ ਮਿਊਜ਼ੀਕਲ ਵਿੰਡਸ ਸਟੂਡੀਓ ਦੇ ਸੰਸਥਾਪਕ ਤਰਲੋਕ ਕੁਮਾਰ ਨੇ ਕਲਾ ਪ੍ਰੇਮੀਆਂ ਨੂੰ ਸੱਦਾ ਦਿੰਦਿਆਂ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਇਸ ਸ਼ਾਮ ਨੂੰ ਯਾਦਗਾਰ ਬਣਾਉਣ ਦੀ ਅਪੀਲ ਕੀਤੀ। ਨਾਲ ਹੀ ਮੈਡਮ ਸ਼ਿਖਾ ਕੱਕੜ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਲਈ ਬਿਲਕੁਲ ਫ੍ਰੀ ਇਲੈਕਟ੍ਰਾਨਿਕ ਪਾਸ ਸਿਸਟਮ ਰਾਹੀਂ ਸੰਗੀਤ ਤੇ ਕਲਾ ਪ੍ਰੇਮੀ ਆਪਣੀ ਸੀਟ ਬੁੱਕ ਕਰ ਸਕਦੇ ਹਨ। ਇਸ ਮੌਕੇ ਤੇ ਹਰਜਿੰਦਰ ਬਲ ਜੀ ਨੇ ਕਿਹਾ ਕਿ ਅੱਜ ਪੰਜਾਬੀ ਗੀਤ ਸੰਗੀਤ ਚਾਹੇ ਕਿੰਨੀਆਂ ਵੀ ਬੁਲੰਦੀਆਂ ਤੇ ਪਹੁੰਚ ਚੁੱਕਾ ਹੈ ਪਰ ਇਸ ਵਿੱਚ ਪੰਜਾਬੀ ਗ਼ਜ਼ਲ ਨੂੰ ਕਿਸੇ ਵੀ ਕਲਾਕਾਰ ਨੇ ਬਣਦਾ ਮਾਨ ਸਤਿਕਾਰ ਨਹੀਂ ਦਿੱਤਾ। ਪੰਜਾਬੀ ਗ਼ਜ਼ਲ ਨੂੰ ਹਰਮਨ ਪਿਆਰਾ ਬਣਾਉਣ ਲਈ ਅਜਿਹੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ।