Loading the player...

ਸ਼ਿਵ ਸੈਨਿਕਾਂ ਨੇ ਸੌਂਪਿਆ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ

Last Updated: Nov 22 2019 15:18
Reading time: 0 mins, 37 secs

ਅੱਜ ਜਲੰਧਰ ਵਿਖੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਪੰਜਾਬ ਚੈਅਰਮੈਨ ਨਰਿੰਦਰ ਥਾਪਰ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਪੁਲਿਸ ਕਮਿਸ਼ਨਰ ਜਲੰਧਰ ਨੂੰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਰੈਫਰੈਡਮ 2020 ਅੱਤਵਾਦ ਮੁੜ ਪੰਜਾਬ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ ਜਿਸ ਬਾਰੇ ਪਿਛਲੇ ਦਿਨੀਂ ਪੰਜਾਬ ਵਿੱਚੋਂ ਛਾਪੇਮਾਰੀ ਦੇ ਦੌਰਾਨ ਫੜੇ ਗਏ ਅੱਤਵਾਦੀ ਅਤੇ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋਣ ਤੋਂ ਪਤਾ ਲੱਗਦਾ ਹੈ। ਉਨ੍ਹਾਂ ਮੰਗ ਕੀਤੀ ਕਿ ਰੈਫਰੈਡਮ 2020 ਦੇ ਸਮਰਥਕ ਜੋ ਵਿਦੇਸ਼ਾਂ ਵਿੱਚ ਵੱਸੇ ਹੋਏ ਹਨ ਉਨ੍ਹਾਂ ਦੀ ਭਾਰਤ ਵਿੱਚ ਆਉਣ ਤੇ ਭਾਰਤ ਸਰਕਾਰ ਨੂੰ ਰੋਕ ਲਗਾਉਣੀ ਚਾਹੀਦੀ ਹੈ ਅਤੇ ਇਨ੍ਹਾਂ ਦੇ ਜੋ ਸਕੇ-ਸੰਬੰਧੀ ਭਾਰਤ ਵਿੱਚ ਵਸੇ ਹੋਏ ਹਨ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਲੋਕ ਭਾਰਤ ਵਿੱਚ ਰਹਿ ਕੇ ਲੋਕਾਂ ਨੂੰ ਭੜਕਾ ਕੇ ਹਿੰਦੋਸਤਾਨ ਦਾ ਮਾਹੌਲ ਖਰਾਬ ਨਾ ਕਰ ਸਕਣ।