Gurdaspur

Last Updated: Sep 13 2020 15:44
Reading time: 1 min, 28 secs


 ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲਾਂ ਮੰਤਰੀ ਪੰਜਾਬ ਨੇ ਕਲਾਨੋਰ ਵਿਖੇ 80 ਲੱਖ ਰੁਪਏ ਦੀ ਲਾਗਤ ਨਾਲ ਗਊਸ਼ਾਲਾਂ ਦੇ ਨਵੀਨੀਕਰਨ ਕਾਰਜਾਂ ਦੀ ਸ਼ੁਰੂਆਤ ਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਅਰਸ਼ਦੀਪ ਸਿੰਘ ਐਸ.ਡੀ.ਐਮ ਕਲਾਨੋਰ, ਡਾ. ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਗੁਰਜੀਤ ਸਿੰਘ ਬੀ.ਡੀ.ਪੀ,ਓ ਕਲਾਨੋਰ, ਤਰਸੇਮ ਮਹਾਜਨ ਪ੍ਰਧਾਨ ਕ੍ਰਿਸ਼ਨਾ ਗਊ ਸੇਵਾ ਸੰਮਤੀ, ਜੋਗਾ ਸਿੰਘ ਜੀਏ, ਕਮਲਜੀਤ ਸਿੰਘ ਟੋਨੀ ਪੀਏ, ਵੀ ਮੋਜੂਦ ਸਨ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਗਊਸ਼ਾਲਾ ਦੇ ਨਵੀਨੀਕਰਨ ਕਾਰਜਾਂ ਤਹਿਤ ਇਥੇ ਗਊਸ਼ਾਲਾ ਦੀ ਚਾਰਦੀਵਾਰੀ, ਟੋਕਾ ਸ਼ੈੱਡ, ਗਊਸ਼ਾਲਾ ਦੇ ਸ਼ੈੱਡਾਂ ਨੂੰ ਜਾਣ ਵਾਲੇ ਰਸਤੇ ਪੱਕੇ ਬਣਾਏ ਜਾਣਗੇ, ਲਾਈਟਾਂ ਲਗਾਈਆਂ ਜਾਣਗੀਆਂ, ਪੱਖੇ, ਪਾਰਕ ਆਦਿ ਦੇ ਨਿਰਮਾਣ ਕਾਰਜ ਕਰਵਾਏ ਜਾਣਗੇ ਅਤੇ ਨੈਸ਼ਨਲ ਹਾਈਵੈ ਕਲਾਨੋਰ ਤੋਂ ਗਊਸ਼ਾਲਾ ਨੂੰ ਜਾਣ ਵਾਲੇ ਰਸਤੇ ਤੇ ਇਕ ਸ਼ਾਨਦਾਰ ਗੇਟ ਅਤੇ ਬਿਜਲੀ ਲਾਈਟ ਦੇ ਪ੍ਰਬੰਧ ਕੀਤੇ ਜਾਣਗੇ।
ਸ. ਰੰਧਾਵਾ ਨੇ ਹਲਕੇ ਡੇਰਾ ਬਾਬਾ ਨਾਨਕ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਥੇ ਕੋਰੋਨਾ ਮਹਾਂਮਾਰੀ ਨੂੰ ਨਜਿੱਠਣ ਲਈ ਵਿਸ਼ੇਸ ਯਤਨ ਕੀਤੇ ਗਏ ਹਨ ਉਸਦੇ ਨਾਲ ਵਿਕਾਸ ਕਾਰਜਾਂ ਵੀ ਤੇਜਗਤੀ ਨਾਲ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾਲ ਆਵੇ। ਉਨਾਂ ਦੱਸਿਆ ਕਿ ਹਲਕੇ ਡੇਰਾ ਬਾਬਾ ਨਾਨਕ ਨੂੰ ਵਿਕਾਸ ਪੱਖੋ ਸੂਬੇ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਗਰਾਂਟ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਗਊਸ਼ਾਲਾ ਦੇ ਨਵੀਨੀਕਰਨ ਕਾਰਜਾਂ ਦਾ ਨੀਂਹ ਪੱਥਰ ਰੱਖਣ ਦੇ ਨਾਲ ਸ. ਰੰਧਾਵਾ ਨੇ  25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਬੀਡੀਪੀਓ ਇਮਾਰਤ ਦਾ ਉਦਘਾਟਨ ਵੀ ਕੀਤਾ। ਉਨਾਂ ਕਿ ਹਲਕੇ ਲੋਕਾਂ ਨੂੰ ਬੀਡੀਪੀਓ ਦਫਤਰ ਵਿਚ ਕੰਮ ਕਰਵਾਉਣ ਲਈ ਬਹੁਤ ਮੁਸ਼ਕਿਲ ਆਉਂਦੀ ਸੀ ਪਰ ਹੁਣ ਬੀਡੀਪੀਓ ਦੇ ਆਲੀਸ਼ਾਨ ਇਮਾਰਤ ਬਣਨ ਨਾਲ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਉਨਾਂ ਅੱਗੇ ਦੱਸਿਆ ਕਿ ਕਸਬਾ ਕਲਾਨੋਰ ਵਿਚ ਸੀਵਰੇਜ ਪਾਉਣ ਤੋਂ ਇਲਾਵਾ ਨੈਸ਼ਨਲ ਹਾਈਵੇ ਤੇ ਗੰਦਾ ਪਾਣੀ ਦੀ ਨਿਕਾਸੀ ਲਈ ਟੈਂਡਰ ਹੋ ਚੁੱਕਾ ਹੈ ਤੇ ਵਿਕਾਸ ਕੰਮ ਜਲਦ ਸ਼ੁਰੂ ਹੋ ਜਾਣਗੇ।
------------------