Gurdaspur

Last Updated: Sep 10 2020 12:21
Reading time: 4 mins, 20 secs ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਅਨਲੌਕ-4 ਤਹਿਤ ਜਿਲੇ ਵਿਚ 31 ਅਗਸਤ 2020 ਨੂੰ 144 ਸੀ.ਆਰ.ਪੀ,ਪੀ ਤਹਿਤ ਹੁਕਮ ਲਾਗੂ ਕੀਤੇ ਗਏ ਸਨ। ਵਿਸ਼ੇਸ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ 09 ਸਤੰਬਰ 2020 ਨੂੰ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਵਿਸ਼ੇਸ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਵਲੋਂ ਜਾਰੀ ਗਾਈਡਲਾਈਨਜ਼ ਤਹਿਤ 31 ਅਗਸਤ 2020 ਨੂੰ ਜਾਰੀ ਕੀਤੇ ਹੁਕਮਾਂ ਵਿਚ ਕੁਝ ਤਬਦੀਲੀ (partial modification) ਕਰਦੇ ਹੋਏ ਜਿਲੇ ਗੁਰਦਾਸਪੁਰ ਅੰਦਰ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਹੇਠ ਲਿਖੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਜਿਲੇ ਦੇ 08 ਮਿਊੀਂਸਪੀਲ ਟਾਉਨ, ਮਿਊਂਸੀਪਲ ਕਾਰਪੋਰੇਸ਼ਨ ਬਟਾਲਾ, ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ, ਕਾਦੀਆਂ, ਡੇਰਾ ਬਾਬਾ ਨਾਨਕ, ਸ੍ਰੀ ਹਰਗੋਬਿੰਦਪੁਰ, ਫਤਿਹਗੜ• ਚੂੜੀਆਂ ਦੇ ਸ਼ਹਿਰੀ ਖੇਤਰ ਵਿਚ 30 ਸਤੰਬਰ 2020 ਤਕ ਲਗਾਈਆਂ ਰੋਕਾਂ ਵਿਚ ਰਾਹਤ ਦਿੱਤੀ ਗਈ ਹੈ।
1.   Curfew    (In Municipalities of the district)
ਐਤਵਾਰ ਕਰਫਿਊ :  30 ਸਤੰਬਰ 2020 ਤਕ ਜਿਲੇ ਦੀਆਂ ਸਾਰੀਆਂ 08 Municipalities  ਕਰਫਿਊ ਰਹੇਗਾ।
ਸਨਿਚਰਵਾਰ ਨੂੰ ਕਰਫਿਊ ਨਹੀਂ ਹੋਵੇਗਾ।
ਰਾਤ ਦਾ ਕਰਫਿਊ : ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ 'ਤੇ ਜ਼ਿਲੇ ਦੇ ਸ਼ਹਿਰਾਂ ਦੀ ਮਿਊਂਸਿਪਲ ਹਦੂਦ ਦੇ ਅੰਦਰ ਰਾਤ 9.30 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ। ਹਾਲਾਂਕਿ, ਜਰੂਰੀ ਗਤੀਵਿਦਈਆਂ ਤੇ ਸੇਵਾਵਾਂ, ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਵਿਅਕਤੀਆਂ ਅਤੇ ਜਰੂਰੀ ਚੀਜ਼ਾਂ ਦੀ ਆਵਾਜਾਈ ਅਤੇ ਸਮਾਨ ਨੂੰ ਉਤਾਰਨ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਬਾਅਦ ਵਿਅਕਤੀਆਂ ਨੂੰ ਉਨ•ਾਂ ਦੇ ਸਥਾਨਾਂ 'ਤੇ ਜਾਣ ਸਮੇਤ ਲਿਆਉਣ-ਲਿਜਾਣ ਦੀ ਆਗਿਆ ਹੋਵੇਗੀ। ਜਰੂਰੀ ਸੇਵਾਵਾਂ ਜਿਨਾਂ ਵਿਚ ਸਿਹਤ ਸੇਵਾਵਾਂ, ਖੇਤੀਬਾੜੀ ਅਤੇ ਸਬੰਧਿਤ ਗਤੀਵਿਧਾਂ, ਡੇਅਰੀ ਐਂਡ ਫਿਸ਼ਰੀ ਗਤੀਵਿਧੀਆਂ, ਬੈਂਕ, ਏਟੀਐਮਜ਼, ਸਟਾਕ ਮਾਰਕਿਟ, ਬੀਮਾ ਕੰਪਨੀਆਂ, ਆਨ ਲਾਈਨ ਟੀਚਿੰਗ, ਪਬਲਿਕ ਯੂਟਿਲਟੀ, , ਪਬਲਿਕ ਟਰਾਂਸ਼ਪੋਰਟ ਸ਼ਿਫਟਾਂ ਵਿੱਚ ਚੱਲ ਰਹੇ ਉਦਯੋਗ, ਕੰਟਰੱਕਸ਼ਨ ਇੰਡਸਟਰੀ, ਪ੍ਰਾਈਵੇਟ ਅਤੇ ਸਰਕਾਰੀ ਅਦਾਰੇ ਆਦਿ ਸ਼ਾਮਿਲ ਹਨ।
ਹੈਲਥ ਕੇਅਰ ਸੰਸਥਾਵਾਂ, ਜਿਵੇਂ ਹਸਪਤਾਲ, ਲੈਬਾਰਟਰੀ, ਡਾਇਗਨੋਸਿਟ ਸੈਂਟਰ ਅਤੇ ਕੈਮਿਸਟ ਦੁਕਾਨਾਂ ਹਫਤੇ ਦਾ ਸਾਰੇ ਦਿਨ ਖੁੱਲ• ਸਕਣਗੀਆਂ। 24 ਘੰਟੇ ਕੰਮ ਕਰ ਸਕਦੀਆਂ, ਕੋਈ ਰੋਕ ਨਹੀਂ ਹੋਵੇਗੀ।
ਯੂਨੀਵਰਸਿਟੀ, ਬੋਰਡਜ਼, ਪਬਲਿਕ ਸਰਵਿਸ ਕਮਿਸ਼ਨ ਅਤੇ ਹਰ ਸੰਸਥਾਵਾਂ ਵਲੋਂ ਲਈਆਂ ਜਾਣ ਪ੍ਰੀਖਿਆਵਾਂ, ਦਾਖਲਾ/ ਐਂਟਰਸ ਟੈਸਟ ਲਈ ਵਿਅਕਤੀਆਂ ਵਲੋਂ ਗਤੀਵਿਧੀ ਕੀਤੀ ਜਾ ਸਕੇਗੀ।
2. ਜ਼ਿਲੇ ਅੰਦਰ ਦੁਕਾਨਾਂ, ਰੈਸਟੋਰੈਂਟਾਂ, ਹੋਟਲ , ਸ਼ਰਾਬ ਦੇ ਠੇਕੇ ਆਦਿ (ਸਿਰਫ Municipalities /ਮਿਊਂਪਲਟੀਜ਼ ) :

1) ਦੁਕਾਨਾਂ /ਮਾਲਜ਼ ( other than essential commodities) - ਸੋਮਵਾਰ ਤੋਂ ਸ਼ਨਿਚਰਵਾਰ ਤਕ ਰਾਤ 9 ਵਜੇ ਤਕ ਖੁੱਲੇ• ਰਹਿਣਗੇ ਅਤੇ ਐਤਵਾਰ ਬੰਦ ਰਹਿਣਗੇ।
2)  ਦੁਕਾਨਾਂ /ਮਾਲਜ਼ (ਜਰੂਰੀ ਵਸਤਾਂ ਨਾਲ ਸਬੰਧਿਤ)- ਹਫਤੇ ਦੇ ਸਾਰੇ ਦਿਨ , ਸੋਮਵਾਰ ਤੋਂ ਐਤਵਾਰ ਤਕ ਰਾਤ 9 ਵਜੇ ਤਕ ਖੁੱਲ• ਸਕਦੀਆਂ ਹਨ।
3)   ਧਾਰਮਿਕ ਸਥਾਨ- ਸੋਮਵਾਰ ਤੋਂ ਐਤਵਾਰ (ਸਾਰਾ ਹਫਤਾ) ਤਕ ਰਾਤ 9 ਵਜੇ ਤਕ ਖੁੱਲ•ੇ ਰਹਿਣਗੇ।।
4)  ਖੇਡ ਸਟੇਡੀਅਮ ਅਤੇ ਪਬਲਿਕ ਪਾਰਕ- ਸੋਮਵਾਰ ਤੋਂ ਐਤਵਾਰ ਤਕ (ਸਾਰਾ ਹਫਤਾ) ਰਾਤ 9 ਵਜੇ  ਤਕ ਖੁੱਲ•ੇ ਰਹਿਣਗੇ।
5) ਰੈਸਟੋਰੈਂਟ (ਮਾਲਜ ਵਿਚ ਸਥਿਤ ਰੈਸਟੋਂਰੈਂਟ ਅਤੇ ਹੋਟਲ)- ਸੋਮਵਾਰ ਤੋਂ ਐਤਵਾਰ ਕਰ (ਸਾਰਾ ਹਫਤਾ) ਰਾਤ 9 ਵਜੇ ਤਕ ਖੁੱਲ•ੇ ਰਹਿਣਗੇ।
6) ਹੋਟਲ -  ਸਾਰਾ ਹਫਤਾ ਖੁੱਲ•ੇ ਰਹਿਣਗੇ।
7)  ਸ਼ਰਾਬ ਦੇ ਠੇਕੇ (ਸ਼ਹਿਰੀ ਖੇਤਰ ਦੇ ਅੰਦਰ) – ਸਾਰਾ ਹਫਤਾ ਰਾਤ 9 ਵਜੇ ਤਕ ਖੁੱਲ•ੇ ਰਹਿਣਗੇ।

(ਜਰੂਰੀ ਵਸਤਾਂ ਵਿਚ:  ਦੁੱਧ ਦੀ ਸਪਲਾਈ, ਫਲ ਅਤੇ ਸਬਜ਼ੀਆਂ ਅਤੇ ਬੇਕਰੀ। )
3. ਵਹੀਕਲ-
          ਚਾਰ ਪਹੀਆਂ ਵਾਹਨ ਉੱਪਰ ਸਮੇਤ ਡਰਾਈਵਰ ਤਿੰਨ ਵਿਅਕਤੀ ਸਫਰ ਕਰ ਸਕਣਗੇ। ਬੱਸਾਂ ਅਤੇ ਪਬਲਿਕ ਵਾਹਨਾਂ ਵਿਚ 50 ਫੀਸਦ ਤੋਂ ਵੱਧ ਤਕ ਵਿਅਕਤੀ ਨਹੀਂ ਬੈਠ ਸਕਣਗੇ ਅਤੇ ਕੋਈ ਵਿਅਕਤੀ ਖੜ•ਾ ਨਹੀਂ ਹੋਵੇਗਾ।

4.     ਇਕੱਠ 'ਤੇ ਪਾਬੰਦੀ (ਸਾਰੇ ਜ਼ਿਲ•ੇ ਵਿਚ)  : ਜਿਲੇ ਅੰਦਰ ਸਮਾਜਿਕ, ਰਾਜਨੀਤਿਕ, ਧਾਰਮਿਕ ਇਕੱਠ, ਰੋਸ ਪ੍ਰਦਰਸ਼ਨ ਅਤੇ ਧਰਨੇ ਕਰਨ ਤੇ ਮੁਕੰਮਲ ਪਾਬੰਦੀ ਹੋਵੇਗੀ।  ਵਿਆਹ ਵਿਚ 30 ਅਤੇ ਅੰਤਿਮ ਸਸਕਾਰ ਦੀਆਂ ਰਸਮਾਂ ਲਈ 20 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ। 144 ਸੈਕਸ਼ਨ ਤਹਿਤ ਉਲੰਘਣਾ ਕਰਨ ਵਾਲੇ ਸੰਗਠਨਾਂ ਅਤੇ ਮੁੱਖ ਤੌਰ ਤੇ ਹਿੱਸਾ ਲੈਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
5.   ਜ਼ਿਲੇ ਦੀਆਂ ਮਿਊਂਸੀਪਲਟੀਜ਼ ਵਿਚ ਸਥਿਤ ਸਰਕਾਰੀ ਅਤੇ ਪ੍ਰਾਈਵੇਟ ਦਫਤਰ  :
ਮਹੀਨੇ ਦੇ ਆਖਰ ਤਕ 50 ਫੀਸਦ ਸਟਾਫ ਨਾਲ ਸਰਕਾਰੀ ਤੇ ਪ੍ਰਾਈਵੇਟ ਦਫਤਰ ਖੋਲੇ ਜਾ ਸਕਣਗੇ ਅਤੇ ਇਕ ਦਿਨ ਵਿਚ 50 ਫੀਸਦ ਤੋਂ ਵੱਧ ਕਰਮਚਾਰੀ ਕੰਮ ਨਹੀਂ ਕਰਨਗੇ। ਦਫਤਰਾਂ ਦੇ ਮੁੱਖੀ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿਚ ਆਵਾਜਾਈ ਘੱਟ ਕਰਨ ਲਈ ਪਬਲਿਕ ਗ੍ਰੀਵੈਂਸ ਰੀਡਰੈਸਲ ਸਿਸਟਮ (PGRS)ਨੂੰ ਉਤਸ਼ਾਹਿਤ ਕਰਨਗੇ, ਆਨਲਾਈਨ ਪ੍ਰਣਾਲੀ ਰਾਹੀਂ ਕੰਮ ਕਰਨ ਨੂੰ ਤਰਜੀਹ ਦੇਣ ਤਾਂ ਜੋ ਦਫਤਰਾਂ ਵਿਚ ਘੱਟ ਤੋਂ ਘੱਟ ਵਿਅਕਤੀ ਇਕ ਦੂਜੇ ਦੇ ਸੰਪਰਕ ਵਿਚ ਆਉਣ।
ਉਪਰੋਕਤ ਹਦਾਇਤਾਂ ਜਿਲੇ ਦੇ ਸ਼ਹਿਰੀ ਖੇਤਰ ਵਿਚ ਲਾਗੂ ਕੀਤੀਆਂ ਗਈਆਂ ਹਨ।
Municipalities /ਮਿਊਂਪਲਟੀਜ਼ ਦੇ ਬਾਹਰਲੇ ਖੇਤਰ ਵਿਚ ਹੇਠ ਲਿਖਿਆ ਟਾਈਮ ਸ਼ਡਿਊਲ ਲਾਗੂ ਹੋਵੇਗਾ।
1. ਦੁਕਾਨਾਂ /ਮਾਲਜ਼ ( other than essential commodities) - ਸੋਮਵਾਰ ਤੋਂ ਸ਼ਨਿਚਰਵਾਰ ਤਕ ਰਾਤ 9 ਵਜੇ ਤਕ ਖੁੱਲੇ• ਰਹਿਣਗੇ ਅਤੇ ਐਤਵਾਰ ਬੰਦ ਰਹਿਣਗੇ।
2. ਦੁਕਾਨਾਂ /ਮਾਲਜ਼ (ਜਰੂਰੀ ਵਸਤਾਂ ਨਾਲ ਸਬੰਧਿਤ)- ਹਫਤੇ ਦੇ ਸਾਰੇ ਦਿਨ , ਸੋਮਵਾਰ ਤੋਂ ਐਤਵਾਰ ਤਕ ਰਾਤ 9 ਵਜੇਤ ਖੁੱਲ• ਸਕਦੀਆਂ ਹਨ।
3. ਧਾਰਮਿਕ ਸਥਾਨ- ਸੋਮਵਾਰ ਤੋਂ ਐਤਵਾਰ (ਸਾਰਾ ਹਫਤਾ) ਤਕ ਰਾਤ 9 ਵਜੇ  ਤਕ ਖੁੱਲ•ੇ ਰਹਿਣਗੇ।।
4. ਖੇਡ ਸਟੇਡੀਅਮ ਅਤੇ ਪਬਲਿਕ ਪਾਰਕ- ਸੋਮਵਾਰ ਤੋਂ ਐਤਵਾਰ ਤਕ (ਸਾਰਾ ਹਫਤਾ) ਰਾਤ 9 ਵਜੇ  ਤਕ ਖੁੱਲ•ੇ ਰਹਿਣਗੇ।
5. ਰੈਸਟੋਰੈਂਟ (ਮਾਲਜ ਵਿਚ ਸਥਿਤ ਰੈਸਟੋਂਰੈਂਟ ਅਤੇ ਹੋਟਲ)- ਸੋਮਵਾਰ ਤੋਂ ਐਤਵਾਰ ਕਰ (ਸਾਰਾ ਹਫਤਾ) ਰਾਤ 10 ਵਜੇ ਤਕ ਖੁੱਲ•ੇ ਰਹਿਣਗੇ।
8) ਹੋਟਲ -  ਸਾਰਾ ਹਫਤਾ ਖੁੱਲ•ੇ ਰਹਿਣਗੇ।
9)  ਸ਼ਰਾਬ ਦੇ ਠੇਕੇ (ਸ਼ਹਿਰ ਦੇ ਬਾਹਰੀ ਖੇਤਰ)– ਸਾਰਾ ਹਫਤਾ ਰਾਤ 9 ਵਜੇ ਤਕ ਖੁੱਲ•ੇ ਰਹਿਣਗੇ।

(ਜਰੂਰੀ ਵਸਤਾਂ ਵਿਚ:  ਦੁੱਧ ਦੀ ਸਪਲਾਈ, ਫਲ ਅਤੇ ਸਬਜ਼ੀਆਂ ਅਤੇ ਬੇਕਰੀ। )
penal provisions:
ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management Act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
   ਇਹ ਹੁਕਮ 09 ਸਤੰਬਰ 2020 ਤੋਂ ਲਾਗੂ ਹੋਣਗੇ।
-----------------