Gurdaspur

Last Updated: Sep 06 2020 16:17
Reading time: 1 min, 23 secs

 

ਅੱਜਕਲ ਭਾਵੇਂ ਕਰੋਨਾ ਨਾਮ ਦੀ ਮਹਾਮਾਰੀ ਦੇ ਕਾਰਨ ਸਭ ਕੁਝ ਬੰਦ ਹੈ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਇੱਕਠ ਕਰਨ ਦੀ ਮਨਾਹੀ ਹੈ ਇਸ ਦੇ ਬਾਵਜੂਦ ਵੀ ਜੋ ਸਮਾਗਮ ਦਿਨ ਤਿਉਹਾਰ ਆ ਰਹੇ ਹਨ ਉਹਨਾਂ ਨੂੰ ਅੱਜਕਲ ਦੇ ਲੋਕ ਬੜੀ ਸੂਝਵਾਨ ਨਾਲ ਸ਼ੋਸ਼ਲ ਡਿਸਟੈਂਸ ਰੱਖ ਕੇ ਕਰ ਰਹੇ ਹਨ।ਇਹਨਾਂ ਦਿਨਾਂ ਵਿੱਚ ਹੀ ਅਧਿਆਪਕ ਦਿਵਸ ਵੀ ਅਇਆ ਹੈ ਜਿਸ ਨੁੰ ਸੰਤ ਬਾਬਾ ਹਜਾਰਾ ਸਿੰਘ ਜੀ ਗਰਲਜ ਕਾਲਜ ਨਿੱਕੇ ਘੁੰਮਣਾਂ ਵਿਖੇ ਅਧਿਆਪਕਾਂ ਵੱਲੋਂ ਮਨਾਇਆ ਗਿਆ ਕਾਲਜ ਦੇ ਅਧਿਆਪਕ ਮੈਡਮ ਰਮਨਜੀਤ ਕੋਰ,ਮੈਡਮ ਰਣਜੀਤ ਕੌਰ,ਮੈਡਮ ਬਲਜੀਤ ਕੋਰ,ਮੈਡਮ ਪਰਮਿੰਦਰ ਕੋਰ,ਮੈਡਮ ਬਲਜੀਤ ਕੌਰ, ਮੈਡਮ ਰਵਿੰਦਰਜੀਤ ਕੌਰ,ਮੈਡਮ ਸੁਮਨਦੀਪ ਕੌਰ,ਮੈਡਮ ਮਨਦੀਪ ਕੌਰ, ਮੈਡਮ ਹਰਪ੍ਰੀਤ ਕੌਰ, ਨੇ ਪ੍ਰਿੰਸੀਪਲ ਪ੍ਰੋ ਲੱਖਾ ਸਿੰਘ ਨੁੰ ਗੁਲਦਸਤਾ ਦੇ ਕੇ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਇਸ ਮੋਕੇ ਪ੍ਰਿੰਸੀਪਲ ਪ੍ਰੋ ਲੱਖਾ ਸਿੰਘ ਨੇ ਕਿਹਾ ਕਿ ਇਹ ਅਧਿਆਪਕ ਦਿਵਸ ਡਾ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਤੇ 5 ਸਤੰਬਰ ਨੁੰ ਮਨਾਇਆ ਜਾਂਦਾ ਹੈ ਡਾ ਰਾਧਾ ਕ੍ਰਿਸ਼ਨ ਨੇ ਵੈਦਿਕ ਫਿਲਾਸਫੀ ਨੁੰ ਪੂਰੇ ਭਾਰਤ ਵਿੱਚ ਲਾਗੂ ਕੀਤਾ ਸਾਨੂੰ ਅੱਜ ਵੀ ਡਾ ਰਾਧਾ ਕ੍ਰਿਸ਼ਨ ਤੋਂ ਪ੍ਰੇਰਨਾ ਲੈਣਾ ਚਾਹੀਦੀ ਹੈ ।ਉਹਨਾਂ ਦੱਸਿਆ ਕਿ ਚੰਗੇ ਅਧਿਆਪਕ ਦਾ ਬੱਚੇ ਦੀ ਸਖਸ਼ੀਅਤ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਉ ਕਿ ਜੇੇਕਰ ਅੱਜ ਕੋਈ ਵੀ ਵਿਅਕਤੀ ਕਿਸੇ ਚੰਗੇ ਮੁਕਾਮ ਤੇ ਪਹੁੰਚਿਆ ਹੈ ਤਾਂ ਉਸਦੀ ਕਾਮਯਾਬੀ ਦੇ ਪਿੱਛੇ ਉਸਦੇ ਅਧਿਆਪਕਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਉਹਨਾਂ ਖੁਸ਼ੀ ਪ੍ਰਗਟਾਈ ਕਿ ਉਹਨਾਂ ਨੂੰ ਸਟਾਫ ਮੈਂਬਰਾਂ ਵੱਲੋਂ ਗੁਲਦਸਤਾ ਭੇਟ ਕੀਤਾ ਗਿਆ ਅਤੇ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਉਹਨਾਂ ਦੱਸਿਆ ਕੋਰੋਨਾ ਮਹਾਮਾਰੀ ਦੇ ਕਾਰਨ ਕਾਲਜ ਦੇ ਵਿਦਿਆਰਥੀ ਫੋਨ ਕਾਲਾਂ ਅਤੇ ਵਟਸ ਐਪ ਤੇ ਵੀ ਵਧਾਈਆਂ ਦੇ ਰਹੇ। ਹਨ।ਚੇਅਰਮੈਨ ਬਾਬਾ ਅਮਰੀਕ ਸਿੰਘ ਜੀ ਨੇ ਸਮੂਹ ਸਟਾਫ ਨੂੰ ਵਧਾਈ ਦਿੰਦਿਆ ਕਿਹਾ ਕਿ ਅਧਿਆਪਕ ਇੱਕ ਅਜਿਹੀ ਮੋਮਬੱਤੀ ਹੈ ਜ਼ੋ ਖੁਦ ਜਲ ਕੇ ਦੂਸਰਿਆ ਨੂੰ ਰੋਸ਼ਨੀ ਦਿੰਦੀ ਹੈ ਅਤੇ ਸਾਡੇ ਸਮਾਜ ਨੂੰ ਅਗਿਆਨਤਾ ਦੇ ਹਨੇਰੇ ਦੂਰ ਕਰਦੀ ਹੈ।