ਗਰਭਵਤੀ ਅਤੇ ਕਿਸ਼ੋਰ ਅਵਸਥਾ ਵਿੱਚ ਸ਼ਰੀਰ ਵਿੱਚ ਖ਼ੂਨ ਦੀ ਮਾਤਰਾ ਪੁਰੀ ਹੋਣੀ ਜ਼ਰੂਰੀ  : ਐੱਸ.ਐੱਮ.ਓ.

Last Updated: Sep 19 2019 12:23
Reading time: 1 min, 0 secs

ਸਿਹਤ ਵਿਭਾਗ ਵੱਲੋਂ ਆਰੰਭੀ ਗਈ ਪੋਸ਼ਣ ਮਾਹ ਅਤੇ ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਵਿਖੇ ਅਨੀਮੀਆ ਦੀ ਰੋਕਥਾਮ ਲਈ ਕੈਂਪਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗਰਭਵਤੀ ਮਾਵਾਂ ਵਿੱਚ ਖ਼ੂਨ ਦਾ ਪੱਧਰ ਜਾਂਚਣ ਲਈ ਕੈਂਪ ਲਗਾਇਆ ਗਿਆ।

ਐੱਸ.ਐੱਮ.ਓ. ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਪੋਸ਼ਣ ਮਾਹ ਅਤੇ ਅਨੀਮੀਆ ਮੁਕਤ ਭਾਰਤ ਨੂੰ ਮੁੱਖ ਰੱਖਦੇ ਹੋਏ ਸਾਡੇ 29 ਸਬ ਸੈਂਟਰ ਵਿਖੇ ਐਚ.ਬੀ. ਚੈੱਕ ਕਰਨ ਦੇ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਨਾ ਕੇਵਲ ਅਨੀਮੀਆ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਬਲਕਿ ਜਿਨ੍ਹਾਂ ਦੇ ਖ਼ੂਨ ਦਾ ਪੱਧਰ 11 ਗ੍ਰਾਮ ਤੋਂ ਘੱਟ ਹੈ ਉਨ੍ਹਾਂ ਨੂੰ ਉਚਿੱਤ ਡਾਕਟਰੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।

ਬੀ.ਈ.ਈ. ਸੁਰਿੰਦਰ ਕੌਰ ਨੇ ਦੱਸਿਆ ਕਿ ਗਰਭਵਤੀ ਮਾਂ ਵਿੱਚ ਖ਼ੂਨ ਦੀ ਮਾਤਰਾ ਗਿਆਰਾਂ ਗ੍ਰਾਮ ਤੋਂ ਉੱਤੇ ਹੋਣੀ ਚਾਹੀਦੀ ਹੈ। ਸਰੀਰ ਵਿੱਚ ਹੀਮੋਗਲੋਬਿਨ ਦੀ ਘਾਟ ਜੱਚਾ ਅਤੇ ਬੱਚਾ ਦੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਉਸ ਨੂੰ ਇਸ ਸਬੰਧੀ ਆਇਰਨ ਯੁਕਤ ਭੋਜਨ ਲੈਣਾ ਚਾਹੀਦਾ ਹੈ।

ਇਸ ਮੌਕੇ ਤੇ ਐੱਸ.ਐੱਮ.ਓ. ਡਾਕਟਰ ਰਣਜੀਤ ਸਿੰਘ, ਨਰਸਿੰਗ ਸਿਸਟਰ ਸਰਬਜੀਤ ਕੌਰ, ਬੀ.ਈ.ਈ. ਸੁਰਿੰਦਰ ਕੌਰ, ਬਲਵਿੰਦਰ ਸਿੰਘ ਛੀਨਾ ਲੈਬ ਟੈਕਨੀਸ਼ੀਅਨ, ਹਰਪਿੰਦਰ ਸਿੰਘ ਹੈਲਥ ਇੰਸਪੈਕਟਰ, ਸਵਿੰਦਰਜੀਤ ਕੌਰ ਲੈਬ ਟੈਕਨੀਸ਼ੀਅਨ, ਦਿਲੀਪ ਕੁਮਾਰ, ਗੁਲਸ਼ਨ, ਅਨਿਲ ਅਤੇ ਗਰਭਵਤੀ ਔਰਤਾਂ ਮੌਜੂਦ ਰਹੀਆਂ।