ਫ਼ਿਰੋਜ਼ਪੁਰ ਦੇ ਪਹਿਲੇ ਤੈਰਾਕ ਅਨਸ਼ਵ ਜਿੰਦਲ ਦੀ 10ਵੀਂ ਏਸ਼ੀਅਨ ਏਜ ਗਰੁੱਪ ਲਈ ਚੋਣ !!!

Last Updated: Sep 20 2019 17:12
Reading time: 1 min, 8 secs

10ਵੀਂ ਏਸ਼ੀਅਨ ਏਜ ਗਰੁੱਪ ਤੈਰਾਕੀ ਚੈਂਪੀਅਨਸ਼ਿਪ ਜੋ ਕਿ 24 ਸਤੰਬਰ ਤੋਂ 2 ਅਕਤੂਬਰ ਤੱਕ ਬੰਗਲੌਰ (ਕਰਨਾਟਕਾ) ਵਿੱਚ ਹੋ ਰਹੀ ਹੈ, ਉਸ ਦੇ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਹਿਲੇ ਤੈਰਾਕ ਅਨਸ਼ਵ ਜਿੰਦਲ ਚੁਣੇ ਗਏ ਹਨ। ਇਸ ਖਿਡਾਰੀ ਵੱਲੋਂ 36ਵੀਂ ਗਲੈਨਮਾਰਕ ਸਬ ਜੂਨੀਅਰ ਨੈਸ਼ਨਲ ਇਕੁਏਟਿਕ ਅਤੇ 46ਵੀਂ ਗਲੈਨਮਾਰਕ ਨੈਸ਼ਨਲ ਇਕੁਏਟਿਕ ਚੈਂਪੀਅਨਸ਼ਿਪ 2019 ਰਾਜਕੋਟ (ਗੁਜਰਾਤ) ਵਿਖੇ 50 ਮੀ. ਬਟਰਫਲਾਈ ਵਿੱਚ ਗੋਲਡ ਮੈਡਲ 'ਤੇ ਆਪਣਾ ਕਬਜ਼ਾ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਪਿਛਲੇ ਸਾਲ ਨੈਸ਼ਨਲ ਸਕੂਲ ਗੇਮਜ਼ ਦਿੱਲੀ ਵਿਖੇ 50 ਮੀ. ਬਟਰਫਲਾਈ ਵਿੱਚ ਗੋਲਡ ਜਿੱਤ ਕੇ ਆਪਣੇ ਜ਼ਿਲ੍ਹੇ ਫ਼ਿਰੋਜ਼ਪੁਰ ਦਾ ਨਾਂਅ ਰੌਸ਼ਨ ਕੀਤਾ ਸੀ। ਇਸ ਖਿਡਾਰੀ ਨੇ ਸਟੇਟ ਲੈਵਲ 'ਤੇ ਵੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਕਾਫੀ ਗੋਲਡ ਮੈਡਲ ਜਿੱਤੇ ਹਨ। ਦੱਸਿਆ ਜਾਂਦਾ ਹੈ ਕਿ ਖਿਡਾਰੀ ਜਿੰਦਲ ਨੂੰ ਬਚਪਨ ਤੋਂ ਹੀ ਤੈਰਾਕੀ ਦਾ ਸ਼ੌਂਕ ਸੀ। ਇਸ ਖਿਡਾਰੀ ਨੇ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ ਵਿਖੇ ਤੈਰਾਕੀ ਦੀ ਸਿਖਲਾਈ ਤੈਰਾਕੀ ਕੋਚ ਗਗਨ ਮਾਟਾ ਕੋਲੋਂ ਲਈ ਹੈ। ਇਸ ਉਪਲਬਧੀ ਤੱਕ ਪਹੁੰਚਣ ਲਈ ਖਿਡਾਰੀ ਦੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਰਿਹਾ ਹੈ।

ਦੱਸ ਦਈਏ ਕਿ ਅਨਸ਼ਵ ਜਿੰਦਲ ਡੀਸੀ ਮਾਡਲ ਸਕੂਲ ਫ਼ਿਰੋਜ਼ਪੁਰ ਕੈਂਟ ਵਿੱਚ 10ਵੀਂ ਕਲਾਸ ਦੀ ਪੜ੍ਹਾਈ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ, ਸੁਨੀਲ ਸ਼ਰਮਾ ਜ਼ਿਲ੍ਹਾ ਖੇਡ ਅਫਸਰ ਫ਼ਿਰੋਜ਼ਪੁਰ, ਤਰਲੋਚਨ ਸਿੰਘ ਭੁੱਲਰ ਸਕੱਤਰ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਫ਼ਿਰੋਜ਼ਪੁਰ, ਅਸ਼ੋਕ ਬਹਿਲ ਸਕੱਤਰ ਰੈੱਡ ਕਰੋਸ ਫ਼ਿਰੋਜ਼ਪੁਰ, ਸ਼੍ਰੀਮਤੀ ਅਨੁ, ਸਪੋਰਟਸ ਹੈਡ ਡੀਸੀ ਮਾਡਲ ਸਕੂਲ ਕੈਂਟ ਅਤੇ ਖੇਡ ਵਿਭਾਗ ਦੇ ਸਟਾਫ਼ ਵੱਲੋਂ 10ਵੀਂ ਏਸ਼ੀਅਨ ਏਜ ਗਰੁੱਪ ਗੇਮ ਵਿੱਚ ਚੁਣੇ ਜਾਣ 'ਤੇ ਅਨਸ਼ਵ ਨੂੰ ਵਧਾਈ ਦਿੱਤੀ ਗਈ ਅਤੇ ਇਸ ਗੇਮ ਵਿੱਚ ਵਧੀਆ ਖੇਡਣ ਲਈ ਆਸ਼ੀਰਵਾਦ ਵੀ ਦਿੱਤਾ ਗਿਆ।