ਮਾਨਯੋਗ ਅਦਾਲਤ 'ਚ ਹਾਜ਼ਰ ਨਾ ਹੋਣ ਵਾਲੇ 'ਫ਼ਤਿਹ' 'ਤੇ ਕਾਰਵਾਈ !!!

Last Updated: Sep 20 2019 14:57
Reading time: 0 mins, 34 secs

ਬਾਅਦਾਲਤ ਸ਼੍ਰੀ ਗੌਰਵ ਕੁਮਾਰ ਸ਼ਰਮਾ ਜੇ. ਐਮ. ਆਈ. ਸੀ. ਫ਼ਿਰੋਜ਼ਪੁਰ ਵੱਲੋਂ ਅਦਾਲਤ ਵਿੱਚ ਹਾਜ਼ਰ ਨਾ ਹੋਣ ਵਾਲੇ ਵਿਅਕਤੀ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਫ਼ਤਿਹ ਸਿੰਘ ਪੁੱਤਰ ਸੁਰਜਨ ਸਿੰਘ ਦੇ ਵਿਰੁੱਧ ਕੈਂਟ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਬਾਅਦਾਲਤ ਸ਼੍ਰੀ ਗੌਰਵ ਕੁਮਾਰ ਸ਼ਰਮਾ ਜੇ. ਐਮ. ਆਈ. ਸੀ. ਫ਼ਿਰੋਜ਼ਪੁਰ ਨੇ ਫ਼ਤਿਹ ਸਿੰਘ ਪੁੱਤਰ ਸੁਰਜਨ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਹਾਜ਼ਰ ਨਾ ਹੋਣ ਕਰਕੇ ਫ਼ਤਿਹ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦਾ ਹੁਕਮ ਪੁਲਿਸ ਨੂੰ ਸੁਣਾਇਆ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਫ਼ਤਿਹ ਸਿੰਘ ਪੁੱਤਰ ਸੁਰਜਨ ਸਿੰਘ ਦੇ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।